ਇਕਬਾਲ ਸਿੰਘ
ਹਿਸਾਰ , 23 ਸਤਬਰ ,
ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਚ ਲੰਗਰ ਦੀ ਦੋ ਦਿਨਾਂ ਦੀ ਸੇਵਾ ਤੇ ਪ੍ਰਬੰਧ ਤੇ ਵਿਚਾਰਾਂ ਲਈ ਸ਼੍ਰੀ ਗੁਰੂ ਰਾਮ ਦਾਸ ਲੰਗਰ ਕਮੇਟੀ ਦੀ ਬੈਠਕ ਗੁਰਦੁਵਾਰਾ ਨਾਨਕ ਸਰ ਪਿੰਡ ਕੁਲਾ ਚ ਹੋਈ । ਬੈਠਕ ਚ ਲੰਗਰ ਸੇਵਾ ਦੀਆ ਮਿਤੀਆਂ ਤੇ ਸ਼੍ਰੀ ਗੁਰੂ ਗਰੰਥ ਸਾਹਿਬ ਦਾ ਪਾਠ ਰੱਖਣ ਤੇ ਪ੍ਰਬੰਦ ਸਬੰਦੀ ਵਿਚਾਰਾਂ ਹੋਇਆ ਦਰਬਾਰ ਸਾਹਿਬ ਅੰਮ੍ਰਿਤਸਰ ਨਾਲ ਸੰਪਰਕ ਕਰ ਕੇ ਅੰਤਿਮ ਫੈਸਲਾ ਲੈਣ ਦਾ ਵਿਚਾਰ ਕੀਤਾ ਗਿਆ। ਬੈਠਕ ਚ ਫੈਸਲਾ ਹੋਇਆ ਕਿ ਅਗਲੀ ਮੀਟਿੰਗ ਚ ਸੇਵਾਦਾਰ ਦੀ ਡਿਊਟੀ ਲਾਇ ਜਾਨ ਗਿਆ। ਬੈਠਕ ਚ ਸੁਖਵਿੰਦਰ ਸਿੰਘ ਗਿੱਲ, ਬੀਬੀ ਅਮਰਜੀਤ ਕੌਰ, ਹਰਪਾਲ ਸਿੰਘ ਅਹਿਰਮਾ, ਮੋਹਿੰਦਰ ਸਿੰਘ ਵਾਧਵਾ, ਸੁਖਸਾਗਰ ਸਿੰਘ ਹਿਸਾਰ, ਜਸਕਵਲ ਸਿੰਘ ਟੋਹਾਣਾ, ਰਣਜੀਤ ਸਿੰਘ ਭਿਵਨਿਖੇੜਾ, ਨਿਰਮਲ ਸਿੰਘ, ਕੁਲਵੰਤ ਸਿੰਘ, ਕੁਲਵਿੰਦਰ ਸਿੰਘ ਗਿੱਲ, ਹਰਜੀਤ ਸਿੰਘ, ਕਾਕਾ ਸਿੰਘ, ਜਸਪਿੰਦਰ ਸਿੰਘ, ਕੁਲਵਿੰਦਰ ਸਿੰਘ ਤੇ ਹੋਰ ਪਤਵੰਤੇ ਸ਼ਾਮਿਲ ਹੋਏ। ਦੱਸਣਾ ਬਣਦਾ ਹੈ ਕਿ ਪਿਛਲੇ 16 ਸਾਲਾਂ ਤੋਂ ਭੀ ਵੱਧ ਸਮੇ ਤੋਂ ਦਰਬਾਰ ਸਾਹਿਬ ਚ ਹਰ ਸਾਲ ਦੋ ਦਿਨ ਲੰਗਰ ਦੀ ਸੇਵਾ ਹਿਸਾਰ, ਭਿਵਾਨੀ, ਫ਼ਤਿਹਾਬਾਦ, ਰਤਿਆ ਤੇ ਟੋਹਾਣਾ ਖੇਤਰ ਦੀ ਸੰਗਤ ਕਰਦੀ ਆਈ ਹੈ ।