ਬਰੇਟਾ 3 ਅਕਤੂਬਰ (ਗੋਪਾਲ ਸਰਮਾ)
ਇੰਪਲਾਈਜ ਜੁਆਇੰਟ ਫੋਰਮ ਤੇ ਏਕਤਾ ਮੰਚ ਪੰਜਾਬ ਦੇ ਸੱਦੇ ਤੇ ਸਬ ਡਵੀਜ਼ਨ ਬਰੇਟਾ ਦੇ ਸਮੁੱਚੇ ਮੁਲਾਜ਼ਮਾਂ ਨੇ ਬਿਜਲੀ ਦਫਤਰ ਦੇ ਗੇਟ ਅੱਗੇ ਰੋਸ ਰੈਲੀ ਕੀਤੀ ਇਸ ਰੈਲੀ ਨੂੰ ਸੰਬੋਧਨ ਕਰਦਿਆਂ ਵੱਖ-ਵੱਖ ਬੁਲਾਰਿਆਂ ਨੇ ਕਿਹਾ ਕਿ ਬਿਜਲੀ ਮੁਲਾਜ਼ਮਾਂ ਦੀਆਂ ਪਰਾਲੀ ਨੂੰ ਸਾੜਨ ਤੋਂ ਰੋਕਣ ਲਈ ਲਗਾਈਆਂ ਡਿਊਟੀਆਂ ਤੁਰੰਤ ਰੱਦ ਕੀਤੀਆਂ ਜਾਣ ਉਹਨਾਂ ਕਿਹਾ ਕਿ ਪੰਜਾਬ ਸਰਕਾਰ ਕਿਸਾਨਾਂ ਤੇ ਮੁਲਾਜ਼ਮਾਂ ਦਾ ਆਪਸ ਵਿੱਚ ਟਕਰਾ ਕਰਵਾ ਰਹੀ ਹੈ ਜਿਸ ਦਾ ਮੁਲਾਜ਼ਮਾ ਅੰਦਰ ਭਾਰੀ ਰੋਸ ਹੈ ਬਿਜਲੀ ਦੀਆਂ ਜਰੂਰੀ ਸੇਵਾਵਾਂ ਦੇਣ ਵਾਲੇ ਮੁਲਾਜਮ ਬਹੁਤ ਘੱਟ ਗਿਣਤੀ ਵਿੱਚ ਰਹਿ ਗਏ ਹਨ। ਪਰ ਵਾਧੂ ਕੰਮਾਂ ਦੇ ਲਾਈਆਂ ਡਿਊਟੀਆਂ ਕਾਰਨ ਲੋਕਾਂ ਨੂੰ ਇਹ ਸੇਵਾ ਦੇਣੀ ਬਹੁਤ ਮੁਸ਼ਕਿਲ ਹੋ ਜਾਵੇਗੀ ਇਸ ਸਬੰਧੀ ਚੇਅਰਮੈਨ ਵੱਲੋਂ ਵੀ ਪੰਜਾਬ ਸਰਕਾਰ ਨੂੰ ਪੱਤਰ ਲਿਖਿਆ ਜਾ ਚੁੱਕਾ ਹੈ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਬਨਣ ਸਮੇਂ ਮੁੱਖ ਮੰਤਰੀ ਭਗਵੰਤ ਸਿੰਘ ਵੀ ਇਹ ਵੀ ਕਹਿੰਦੇ ਸਨ ਕਿ ਕਿਸੇ ਵੀ ਮੁਲਾਜ਼ਮ ਤੋਂ ਵਾਧੂ ਡਿਊਟੀ ਨਹੀਂ ਲਈ ਜਾਵੇਗੀ ਤੇ ਉਹਨਾਂ ਕਿਹਾ ਕਿ ਬਿਜਲੀ ਮੁਲਾਜ਼ਮਾਂ ਦੀਆਂ ਇਸ ਕੰਮ ਤੇ ਲਗਾਈਆਂ ਡਿਊਟੀਆਂ ਤੁਰੰਤ ਰੱਦ ਕੀਤੀਆ ਜਾਣ ਨਹੀ ਤਾਂ ਬਿਜਲੀ ਮੁਲਾਜ਼ਮ ਹੋਰ ਤਿੱਖਾ ਸੰਘਰਸ਼ ਕਰਨ ਲਈ ਮਜਬੂਰ ਹੋਣਗੇ ਜਿਸਦੇ ਨਿਕਲਣ ਵਾਲੇ ਨਤੀਜਿਆਂ ਦੀ ਸਰਕਾਰ ਜਿੰਮੇਵਾਰ ਹੋਵੇਗੀ ਇਸ ਮੌਕੇ ਤਰਸੇਮ ਸਿੰਘ, ਮੱਖਣ ਸਿੰਘ, ਗੁਰਪਾਲ ਸਿੰਘ, ਸੋਨੀ ਸਿੰਘ, ਪ੍ਰਗਟ ਸਿੰਘ, ਰੂਪ ਸਿੰਘ, ਬਲਵੀਰ ਸਿੰਘ, ਜਸਪਾਲ ਸਿੰਘ, ਜਸਬੀਰ ਸਿੰਘ ਆਦਿ ਹਾਜਰ ਸਨ।