ਸ੍ਰੀ ਫ਼ਤਹਿਗੜ੍ਹ ਸਾਹਿਬ/12 ਮਾਰਚ:
(ਰਵਿੰਦਰ ਸਿੰਘ ਢੀਂਡਸਾ)
ਅੱਜ ਵਿਸ਼ਵ ਜਾਗਰਤੀ ਮਿਸ਼ਨ ਦੇ ਪ੍ਰੋਜੈਕਟ ਚੇਅਰਮੈਨ (ਨੇਤਰਦਾਨ) ਵਿਨਯ ਗੁਪਤਾ ਦੀ ਕੋਸ਼ਿਸ਼ਾਂ ਨਾਲ ਸਰਦਾਰ ਹਰਬੰਸ ਸਿੰਘ ਚੀਮਾ (ਉਮਰ 86 ਸਾਲ),ਨਿਵਾਸੀ ਪਿੰਡ ਖਾਨਪੁਰ,ਦੀ ਮੌਤ ਤੋਂ ਬਾਅਦ ਉਨ੍ਹਾਂ ਦੀਆਂ ਅੱਖਾਂ ਦਾਨ ਕਰਵਾਈਆਂ ਗਈਆਂ।ਮਿਸ਼ਨ ਦੇ ਸਰਗਰਮ ਮੈਂਬਰ ਡਾ. ਹਿਤੇਂਦਰ ਸੂਰੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਹ ਨੇਤਰਦਾਨ ਪੀ.ਜੀ.ਆਈ. ਚੰਡੀਗੜ੍ਹ ਦੇ ਡਾਕਟਰਾਂ ਦੀ ਟੀਮ, ਜਿਸ ਵਿੱਚ ਡਾ. ਮੁਕੇਸ਼ ਅਤੇ ਡਾ. ਅੰਮ੍ਰਿਤਪਾਲ ਸਿੰਘ ਸ਼ਾਮਲ ਸਨ, ਵੱਲੋਂ ਕਰਵਾਇਆ ਗਿਆ। ਉਨ੍ਹਾਂ ਮਿਸ਼ਨ ਤਰਫੋਂ ਨੇਤਰਦਾਨੀ ਪਰਿਵਾਰ ਦੇ ਮੈਂਬਰਾਂ, ਜਿਵੇਂ ਕਿ ਹਰਬੰਸ ਸਿੰਘ ਚੀਮਾ ਦੇ ਪੁੱਤਰ ਪਰਮਜੀਤ ਸਿੰਘ ਚੀਮਾ, ਬਲਵਿੰਦਰ ਸਿੰਘ, ਮੋਹਨ ਸਿੰਘ, ਰੱਛਪਾਲ ਸਿੰਘ, ਹਰਦੀਪ ਸਿੰਘ, ਅਮਰਿੰਦਰ ਸਿੰਘ, ਸੁਖਦੇਵ ਸਿੰਘ, ਵੇਦ ਪ੍ਰਕਾਸ਼, ਸਰਪੰਚ ਬਲਜਿੰਦਰ ਸਿੰਘ, ਮਨਜੀਤ ਸ਼ਰਮਾ, ਸਮੂਹ ਚੀਮਾ ਪਰਿਵਾਰ ਅਤੇ ਪਿੰਡ ਖਾਨਪੁਰ ਦੀ ਪੰਚਾਇਤ ਦਾ ਧੰਨਵਾਦ ਕੀਤਾ। ਉਨ੍ਹਾਂ ਇਲਾਕਾ ਨਿਵਾਸੀਆਂ ਨੂੰ ਬੇਨਤੀ ਕੀਤੀ ਕਿ ਉਹ ਅੱਖਾਂ ਦੇ ਮਹਾ ਦਾਨ ਵਿੱਚ ਵੱਧ-ਵੱਧ ਹਿੱਸਾ ਲੈਣ ਤਾਂ ਜੋ ਉਨ੍ਹਾਂ ਦੀ ਮੌਤ ਤੋਂ ਬਾਅਦ, ਉਨ੍ਹਾਂ ਦੀਆਂ ਅੱਖਾਂ ਕਿਸੇ ਹੋਰ ਦੋ ਵਿਅਕਤੀਆਂ ਦੀ ਜ਼ਿੰਦਗੀ ਵਿੱਚ ਰੌਸ਼ਨੀ ਲਿਆ ਸਕਣ।ਇਸ ਮੌਕੇ ਵਿਸ਼ਵ ਜਾਗਰਤੀ ਮਿਸ਼ਨ ਦੇ ਮੈਂਬਰ ਵਿਨਯ ਗੁਪਤਾ, ਡਾ. ਮੋਤੀ ਕਪਲਿਸ਼, ਬਲਜਿੰਦਰ ਸ਼ਰਮਾ, ਅਤੇ ਵਿਨਯ ਸੂਦ ਵੀ ਹਾਜ਼ਰ ਸਨ।