ਚੌਧਰੀ ਮਨਸੂਰ ਘਨੋਕੇ
ਕਾਦੀਆਂ/12 ਮਾਰਚ
ਕਾਦੀਆਂ ਪੁਲਿਸ ਨੇ ਮੋਟਰ ਸਾਈਕਲ ਚੋਰੀ ਦੇ ਮਾਮਲੇ ਵਿੱਚ ਇੱਕ ਨੌਜਵਾਨ ਨੂੰ ਗਿ੍ਰਫ਼ਤਾਰ ਕੀਤਾ ਹੈ। ਥਾਣਾ ਕਾਦੀਆਂ ਦੇ ਐਸ ਐਚ ੳ ਸ਼੍ਰੀ ਨਿਰਮਲ ਸਿੰਘ ਨੇ ਦੱਸਿਆ ਕਿ ਲਵਦੀਪ ਸਿੰਘ ਪੁੱਤਰ ਸੁਖਦੇਵ ਸਿੰਘ ਵਾਸੀ ਪਿੰਡ ਤਤਲਾ ਨੂੰ ਚੋਰੀ ਕੀਤੇ ਗਏ ਦੋ ਸਪਲੈਂਡਰ ਮੋਟਰ ਸਾਈਕਲਾਂ ਸਮੇਤ ਗਿ੍ਰਫ਼ਤਾਰ ਕੀਤਾ ਹੈ। ਉਸ ਦੇ ਵਿਰੁੱਧ ਥਾਣਾ ਕਾਦੀਆਂ ਵਿੱਚ ਐਫ਼ ਆਈ ਆਰ ਨੰਬਰ 26/25 ਧਾਰਾ 303 (2), 317 (2) ਬੀ ਐਨ ਐਸ ਤਹਿਤ ਕੇਸ ਦਰਜ ਕੀਤਾ ਗਿਆ ਹੈ। ਪੁਲਿਸ ਇਸ ਮਾਮਲੇ ਦੀ ਗਹਿਰਾਈ ਨਾਲ ਛਾਨਬੀਣ ਕਰ ਰਹੀ ਹੈ।