ਬੁਢਲਾਡਾ 3 ਅਕਤੂਬਰ (ਮਹਿਤਾ ਅਮਨ)
ਬੁਢਲਾਡਾ ਸ਼ਹਿਰ ਦੇ ਇੱਕ ਮੱਧਵਰਗੀ ਪਰਿਵਾਰ ਦੀ ਲੜਕੀ ਸੋਨੀ ਟੀ.ਵੀ. ਦੇ ਪ੍ਰਸਿੱਧ ਪ੍ਰੋਗਰਾਮ ਕੌਣ ਬਣੇਗਾ ਕਰੋੜਪਤੀ ਦੀ ਹਾਟ ਸੀਟ ਤੱਕ ਪੁੱਜਣ ਚ ਸਫਲਤਾ ਹਾਸਿਲ ਕਰਨ ਹਲਕਾ ਵਿਧਾਇਕ ਪਿ੍ਰੰਸੀਪਲ ਬੁੱਧ ਰਾਮ ਵੱਲੋਂ ਵੱਲੋਂ ਉਨ੍ਹਾਂ ਦੇ ਘਰ ਪਹੁੰਚ ਕੇ ਸਨਮਾਣਿਤ ਕੀਤਾ ਗਿਆ। ਉਨ੍ਹਾਂ ਨੇਹਾ ਸਪੁੱਤਰੀ ਵਿਨੋਦ ਬਜਾਜ ਦੇ ਪਰਿਵਾਰ ਨੂੰ ਵਧਾਈ ਦਿੰਦਿਆਂ ਕਿਹਾ ਕਿ ਬੁਢਲਾਡਾ ਦੀ ਬੇਟੀ ਨੇਹਾ ਨੇ ਪਰਿਵਾਰ ਜਾਂ ਬੁਢਲਾਡਾ ਹੀ ਨਹੀਂ ਪੂਰੇ ਪੰਜਾਬ ਦਾ ਨਾਂਅ ਰੋਸ਼ਨ ਕੀਤਾ ਹੈ। ਪੜ੍ਹਾਈ ਵਜੋਂ ਪੱਛੜੀ ਸ਼ੇ੍ਰਣੀ ਚ ਗਿਣੇ ਜਾਣ ਵਾਲੇ ਬੁਢਲਾਡਾ ਦੀ ਬੇਟੀ ਨੇ ਜਰਨਲ ਨਾਲਿਜ ਨਾਲ ਸੰਬੰਧਤ ਸ਼ੋਅ ਚ ਪਹੁੰਚ ਕੇ ਬੁਢਲਾਡਾ ਤੋਂ ਬੈਕਵਰਡ ਸ਼ਬਦ ਦਾ ਅਰਥ ਹੀ ਬਦਲ ਕੇ ਰੱਖ ਦਿੱਤਾ ਹੈ। ਇਸ ਮੌਕੇ ਨੇਹਾ ਨਾਲ ਗੱਲਬਾਤ ਕਰਨ ਤੇ ਉਨ੍ਹਾਂ ਦੱਸਿਆ ਕਿ ਉਹ ਫੌਜ ਵਿੱਚ ਜਾ ਕੇ ਦੇਸ਼ ਦੀ ਸੇਵਾ ਕਰਨਾ ਚਾਹੁੰਦੀ ਹੈ। ਉਸ ਨੇ ਦੱਸਿਆ ਕਿ ਇੰਨੀ ਦਿਨੀਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਉਰਦੂ ਦੀ ਐਮ.ਏ. ਕਰ ਰਹੀ ਹੈ ਸਥਾਨਕ ਸਕੂਲ ਬੁਢਲਾਡਾ ਤੋਂ 12ਵੀ ਜਮਾਤ ਪਾਸ ਕਰਨ ਉਪਰੰਤ ਸੈਕਟਰ 42 ਪੀ ਜੀ ਜੀ ਸੀ ਕਾਲਜ ਤੋਂ ਬੀ.ਏ. ਅਤੇ ਰਾਜਨੀਤੀ ਸ਼ਾਸਤਰ ਦੀ ਐਮ.ਏ ਵੀ ਪਾਸ ਕਰ ਚੁੱਕੀ ਹੈ ਅਤੇ ਫੌਜ ਵਿੱਚ ਭਰਤੀ ਹੋਣ ਦਾ ਸੁਪਨਾ ਰੱਖਦੀ ਹੈ। ਹਲਕਾ ਵਿਧਾਇਕ ਅਤੇ ਉਨ੍ਹਾਂ ਦੀ ਟੀਮ ਵੱਲੋਂ ਪਰਿਵਾਰ ਨੂੰ ਚੜ੍ਹਦੀ ਕਲਾ ਵਿੱਚ ਰੱਖਣ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ। ਇਸ ਮੌਕੇ ਕੌਂਸਲਰ ਸੁਖਦੀਪ ਸਿੰਘ ਸੋਨੀ, ਟਿੰਕੂ ਪੰਜਾਬ ਤੋਂ ਇਲਾਵਾ ਪਰਿਵਾਰ ਦੇ ਮੈਂਬਰ ਮੌਜੂਦ ਸਨ।