ਤਪਾ ਮੰਡੀ 28 ਦਸੰਬਰ(ਯਾਦਵਿੰਦਰ ਸਿੰਘ ਤਪਾ,ਅਜਯਪਾਲ ਸਿੰਘ ਸੂਰੀਯਾ)-
ਤਪਾ ਪੁਲਸ ਨੇ ਆਲਟੋ ਕਾਰ ਸਵਾਰ ਦੋ ਨੋਜਵਾਨ ਨੂੰ 140 ਗ੍ਰਾਮ ਨਸ਼ੀਲੇ ਪਦਾਰਥ ਸਣੇ ਕਾਬੂ ਕਰਨ ‘ਚ ਸਫਲਤਾ ਪ੍ਰਾਪਤ ਕੀਤੀ ਹੈ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਮੁੱਖੀ ਤਪਾ ਇੰਸਪੈਕਟਰ ਸੰਦੀਪ ਸਿੰਘ ਨੇ ਦੱਸਿਆ ਕਿ ਐਸ.ਐਸ.ਪੀ ਬਰਨਾਲਾ ਦੇ ਨਿਰਦੇਸ਼ਾਂ ਅਤੇ ਡੀ.ਐਸ.ਪੀ ਤਪਾ ਬਲਜੀਤ ਸਿੰਘ ਢਿਲੋਂ ਦੇ ਹੁਕਮਾਂ ‘ਤੇ ਨਸ਼ਿਆਂ ਖਿਲਾਫ ਚਲਾਈ ਮੁਹਿੰਮ ਦੋਰਾਨ ਏ.ਐਸ.ਆਈ ਜਸਵੀਰ ਸਿੰਘ ਦੀ ਅਗਵਾਈ ‘ਚ ਪੁਲਸ ਪਾਰਟੀ ਘੁੜੈਲੀ ਪੁਲ ਹੇਠਾਂ ਆਉਣ-ਜਾਣ ਵਾਲੇ ਵਹੀਕਲਾਂ ਦੀ ਚੈਕਿੰਗ ਕੀਤੀ ਜਾ ਰਹੀ ਸੀ ਤਾਂ ਇੱਕ ਆਲਟੋ ਕਾਰ ਜੋ ਘੁੜੈਲੀ ਸਾਈਡ ਤੋਂ ਸ਼ਹਿਰ ਵੱਲ ਨੂੰ ਜਾ ਰਹੀ ਸੀ ਨੂੰ ਰੋਕਿਆਂ ਤਾਂ ਦੋ ਨੋਜਵਾਨ ਕਾਰ ਦੀਆਂ ਅਗਲੀਆਂ ਸੀਟਾਂ ‘ਤੇ ਬੈਠੇ ਸਨ। ਡਰਾਇਵਰ ਸੀਟ ਤੇ ਬੈਠੇ ਨੌਜਵਾਨ ਨੇ ਅਪਣਾ ਨਾਮ ਰਵਿੰਦਰ ਪਾਲ ਸਿੰਘ ਉਰਫ ਗੁਰਵਿੰਦਰ ਪੁੱਤਰ ਜਗਰਾਜ ਸਿੰਘ ਵਾਸੀ ਕਾਂਗੜ ਪੱਤੀ ਭਾਈਰੂਪਾ ਦੱਸਿਆ ਅਤੇ ਦੂਸਰੇ ਨੌਜਵਾਨ ਨੇ ਅਪਣਾ ਨਾਮ ਤੇਜਿੰਦਰ ਸਿੰਘ ਉਰਫ ਕੋਕਾ ਪੁੱਤਰ ਸ਼ੇਰਾ ਸਿੰਘ ਵਾਸੀ ਕਾਂਗੜ ਦੱਸਿਆ। ਜਦ ਹੈਂਡ ਬਰੇਕਾਂ ਵਿਚਾਰ ਪਏ ਲਿਫਾਫੇ ਦੀ ਤਲਾਸੀ ਲਈ ਗਈ ਤਾਂ ਉਸ ਵਿੱਚੋਂ ਕਰੀਮ ਰੰਗ ਦਾ ਨਸ਼ੀਲਾ ਪਾਊਡਰ ਤੋਲਣ ‘ਤੇ 140 ਗ੍ਰਾਮ ਬਰਾਮਦ ਕੀਤਾ। ਪੁਲਸ ਨੇ ਕਾਰ ਸਣੇ ਦੋਵਾਂ ਨੌਜਵਾਨਾਂ ਨੂੰ ਕਾਬੂ ਕਰਕੇ ਮਾਮਲਾ ਦਰਜ ਕਰਕੇ ਅੱਜ ਮਾਨਯੋਗ ਅਦਾਲਤ ‘ਚ ਪੇਸ਼ ਕਰਕੇ ਪੁਲਸ ਰਿਮਾਂਡ ਹਾਸਲ ਕਰਕੇ ਹੋਰ ਪੁੱਛਗਿੱਛ ਕੀਤੀ ਜਾਵੇਗੀ।