ਜ਼ੀਰਕਪੁਰ 3 ਅਕਤੂਬਰ ਵਿੱਕੀ ਭਬਾਤ
ਪਟਿਆਲਾ ਚੌਕ ਵਿੱਚ 17 ਸਾਲਾ ਨੌਜਵਾਨ ਦਾ ਕਤਲ ਕਰਨ ਵਾਲੇ ਦੋਵੇਂ ਮੁਲਜ਼ਮਾਂ ਨੂੰ ਪੁਲੀਸ ਨੇ ਚੰਡੀਗੜ੍ਹ ਦੇ ਕੰਬਾਲਾ ਦੇ ਜੰਗਲੀ ਖੇਤਰ ਵਿੱਚੋਂ ਗਿ੍ਰਫ਼ਤਾਰ ਕਰ ਲਿਆ ਹੈ। ਸਥਾਨਕ ਪੁਲੀਸ ਨੇ ਚੰਡੀਗੜ੍ਹ ਪੁਲੀਸ ਦੀ ਮਦਦ ਨਾਲ ਦੋਵਾਂ ਮੁਲਜ਼ਮਾਂ ਨੂੰ ਗਿ੍ਰਫ਼ਤਾਰ ਕੀਤਾ ਹੈ । ਦੱਸਿਆ ਜਾ ਰਿਹਾ ਹੈ ਕਿ ਦੋਵੇਂ ਦੋਸ਼ੀ ਨੌਜਵਾਨ ਕਤਲ ਕਰਨ ਤੋਂ ਬਾਅਦ ਕੰਬਾਲਾ ਦੇ ਜੰਗਲੀ ਇਲਾਕੇ 'ਚ ਲੁਕ ਗਏ ਸਨ। ਜਿਸ ਨੂੰ ਪੁਲਿਸ ਨੇ ਸੂਚਨਾ ਦੇ ਆਧਾਰ 'ਤੇ ਛਾਪੇਮਾਰੀ ਦੌਰਾਨ ਗਿ੍ਰਫ਼ਤਾਰ ਕਰ ਲਿਆ। ਫੜੇ ਗਏ ਮੁਲਜ਼ਮਾਂ ਦੀ ਪਛਾਣ ਸੁੰਨੀ ਅਤੇ Çਰਿਤਕ ਵਜੋਂ ਹੋਈ ਹੈ, ਦੋਵੇਂ ਸਕੇਤੜੀ ਦੇ ਰਹਿਣ ਵਾਲੇ ਹਨ। ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਤਫ਼ਤੀਸ਼ੀ ਅਫ਼ਸਰ ਅਸ਼ਵਨੀ ਕੁਮਾਰ ਨੇ ਦੱਸਿਆ ਕਿ ਚੰਡੀਗੜ੍ਹ ਪੁਲੀਸ ਦੀ ਮਦਦ ਨਾਲ ਦੋਵਾਂ ਮੁਲਜ਼ਮਾਂ ਨੂੰ ਗਿ੍ਰਫ਼ਤਾਰ ਕਰ ਲਿਆ ਗਿਆ ਹੈ। ਇਨ੍ਹਾਂ ਵੱਲੋਂ ਵਰਤੇ ਗਏ ਹਥਿਆਰ ਵੀ ਬਰਾਮਦ ਕੀਤੇ ਗਏ ਹਨ। ਉਸ ਨੇ ਦੱਸਿਆ ਕਿ ਘਟਨਾ ਵਾਲੇ ਦਿਨ ਉਕਤ ਤਿੰਨਾਂ ਨੇ ਜ਼ੀਰਕਪੁਰ 'ਚ ਸ਼ਰਾਬ ਪੀਤੀ ਸੀ, ਜਿਸ ਤੋਂ ਬਾਅਦ ਕਿਸੇ ਪੁਰਾਣੀ ਗੱਲ ਨੂੰ ਲੈ ਕੇ ਕਿਸੇ ਗੱਲ ਨੂੰ ਲੈ ਕੇ ਤਕਰਾਰ ਹੋ ਗਈ ਸੀ, ਜਿਸ ਤੋਂ ਬਾਅਦ ਝਗੜਾ ਵਧ ਗਿਆ ਅਤੇ ਦੋਵਾਂ ਦੋਸ਼ੀਆਂ ਨੇ ਚਾਕੂਆਂ ਨਾਲ ਵਾਰ ਕਰਕੇ ਕ੍ਰਿਸ਼ਨ ਕੁਮਾਰ ਦਾ ਕਤਲ ਕਰ ਦਿੱਤਾ ਅਤੇ ਫ਼ਰਾਰ ਹੋ ਗਏ ਙ ਮੌਕੇ ਤੋਂ ਕੀਤੇ ਗਏ ਸਨ। ਪੁਲੀਸ ਨੇ ਮਿ੍ਰਤਕ ਕ੍ਰਿਸ਼ਨ ਕੁਮਾਰ (17) ਵਾਸੀ ਸਾਕੇਤਦੀ ਦੀ ਮਾਂ ਸੰਤੋਸ਼ ਕੁਮਾਰੀ ਦੀ ਸ਼ਿਕਾਇਤ ’ਤੇ ਦੋਵਾਂ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕੀਤਾ ਸੀ। ਜਾਣਕਾਰੀ ਮੁਤਾਬਕ ਦੋਵੇਂ ਦੋਸ਼ੀ ਮਿ੍ਰਤਕ ਦੇ ਪੁਰਾਣੇ ਦੋਸਤ ਸਨ ਅਤੇ ਪਹਿਲਾਂ ਵੀ ਆਪਸ 'ਚ ਝਗੜਾ ਕਰਦੇ ਸਨ ਅਤੇ ਫਿਰ ਇਕੱਠੇ ਹੋ ਜਾਂਦੇ ਸਨ। ਮਿ੍ਰਤਕ ਕ੍ਰਿਸ਼ਨਾ ਦੀ ਮਾਂ ਨੇ ਪਹਿਲਾਂ ਦੋਵਾਂ ਨੂੰ ਝਗੜਾ ਸੁਲਝਾ ਕੇ ਇਕੱਠੇ ਰਹਿਣ ਦੀ ਸਲਾਹ ਦਿੱਤੀ ਸੀ। ਪਰ 29 ਸਤੰਬਰ ਦੀ ਰਾਤ ਨੂੰ ਦੋਵਾਂ ਮੁਲਜ਼ਮਾਂ ਨੇ ਸ਼ਰਾਬ ਦੇ ਨਸ਼ੇ ਵਿੱਚ ਕ੍ਰਿਸ਼ਨ ਕੁਮਾਰ ਦਾ ਕਤਲ ਕਰ ਦਿੱਤਾ।