ਜੀਰਕਪੁਰ 3 ਅਕਤੂਬਰ ਵਿੱਕੀ ਭਬਾਤ
ਜੀਰਕਪੁਰ ਭਬਾਤ ਰੋਡ ਤੇ ਗੁਰਮੁੱਖ ਗ੍ਰਾਊਂਡ ਵਿੱਚ ਬਣੇ ਸ਼ਰਾਬ ਦੇ ਠੇਕੇ ਤੇ ਚੋਰੀ ਛਿਪੇ ਸ਼ਰਾਬ ਵੇਚਣ ਦਾ ਮਾਮਲਾ ਸਾਹਮਣੇ ਆਇਆ ਹੈ। ਜਿੱਥੇ 2 ਅਕਤੂਬਰ ਨੂੰ ਪੂਰੇ ਭਾਰਤ ਵਿੱਚ ਸ਼ਰਾਬ ਦੇ ਠੇਕਿਆਂ ਸਣੇ ਸਰਕਾਰੀ ਅਤੇ ਗੈਰ ਸਰਕਾਰੀ ਸੰਸਥਾਨ ਬੰਦ ਰਹਿੰਦੇ ਹਨ। ਜੇਕਰ ਕੋਈ ਆਪਣਾ ਕਾਰੋਬਾਰ ਖੋਲਦਾ ਹੈ ਤਾਂ ਉਨਾਂ ਖਿਲਾਫ ਕਾਰਵਾਈ ਕੀਤੀ ਜਾਂਦੀ ਹੈ। ਪਰ ਜੀਰਕਪੁਰ ਦੇ ਸ਼ਰਾਬ ਦੇ ਠੇਕਿਆਂ ਤੇ ਸ਼ਾਇਦ ਇਹ ਨੀਯਮ ਲਾਗੂ ਨਹੀ ਹੁਦੇ ਜਿਸ ਕਾਰਨ ਸ਼ਰਾਬ ਠੇਕੇ ਦੇ ਕਰਿੰਦੇ ਠੇਕੇ ਦੇ ਪਿੱਛੇ ਆਟੋ ਵਿੱਚ ਸ਼ਰਾਬ ਵੇਚ ਰਹੇ ਸਨ। ਬਿਨਾ ਡਰ ਤੋਂ ਸ਼ਰਾਬ ਵੇਚ ਰਹੇ ਇਨਾਂ ਸ਼ਰਾਬ ਦੇ ਕਰਿੰਦਿਆਂ ਤੋਂ ਕੋਈ ਵੀ ਸ਼ਰਾਬ ਲੈ ਕੇ ਜਾ ਸਕਦਾ ਸੀ। ਜਿਸ ਤੋ ਂਇਹ ਸਾਫ ਹੁੰਦਾ ਹੈ ਕਿ ਇਨਾਂ ਨੂੰ ਨਾਂ ਤਾਂ ਪੁਲਿਸ ਪ੍ਰਸਾਸ਼ਨ ਦਾ ਡਰ ਸੀ ਅਤੇ ਨਾਂ ਹੀ ਐਕਸਾਈਜ ਵਿਭਾਗ ਦੀ ਕਾਰਵਾਈ ਦਾ।ਕਦੋਂ ਪੱਤਰਕਾਰਾਂ ਨੇ ਉਨਾਂ ਦੀਆਂ ਫੋਟੋਆਂ ਖਿੱਚੀਆਂ ਤਾਂ ਉਹ ਉੱਥੋਂ ਰਫੂਚੱਕਰ ਹੋ ਗਏ। ਜਦੋਂ ਇਸ ਸਬੰਧੀ ਐਕਸਾਈਜ ਇੰਸਪੈਕਟਰ ਨਾਲ ਗੱਲ ਕਰਨੀ ਚਾਹੀ ਤਾਂ ਵਾਰ ਵਾਰ ਫੋਨ ਕਰਨ ਦੇ ਬਾਵਜੂਦ ਉਨਾਂ ਨਾਲ ਸੰਪਰਕ ਨਹੀ ਹੋ ਸਕਿਆ।