ਵਿਕਾਸ ਕੁਮਾਰ
ਅੰਮ੍ਰਿਤਸਰ, 5 ਅਕਤੂਬਰ:
ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਿਹਤ ਵਿਭਾਗ ਵਲੋ ਮੈਡੀਕਲ ਨਸ਼ਿਆ ਖਿਲਾਫ ਜਾਰੀ ਮੁਹਿੰਮ ਨੂੰ ਕਾਮਯਾਬ ਕਰਨ ਲਈ ਹਰ ਤਰਫ਼ ਛਾਪੇਮਾਰੀ ਨੂੰ ਤੇਜ਼ ਕਰ ਦਿੱਤਾ ਗਿਆ ਹੈ। ਬੀਤੇ ਕਲ ਅੰਮ੍ਰਿਤਸਰ ਦੇ ਜ਼ਿਲਾ ਲਾਇਸੈਂਸ ਅਥਾਰਟੀ ਅਧਿਕਾਰੀ ਸ ਕੁਲਵਿੰਦਰ ਸਿੰਘ ਦੀ ਅਗੁਆਈ ਵਾਲੀ ਟੀਮ ਜਿਸ ਵਿਚ ਡਰੱਗ ਇੰਸਪੈਕਟਰ ਬਬਲੀਨ ਕੌਰ ਅਤੇ ਹੋਰ ਕਰਮਚਾਰੀਆਂ ਵਲੋ ਸੁਲਤਾਨ ਪਿੰਡ ਰੋਡ ਵਿਖੇ 2 ਮੈਡੀਕਲ ਸਟੋਰਾਂ ਤੇ ਅਚਨਚੇਤ ਚੈਕਿੰਗ ਕੀਤੀ ਗਈ। ਇਸ ਦੌਰਾਨ ਵਿਭਾਗ ਨੂੰ ਇਕ ਮੈਡੀਕਲ ਸਟੋਰ ਤੋਂ (ਗਾਬਾਪੇਂਟਿੰਨ ਨਾਮਕ) 300 ਅਤੇ 400 ਪਾਵਰ ਦੇ ਕੈਪਸੂਲ ਭਾਰੀ ਮਾਤਰਾ ਵਿੱਚ ਬਰਾਮਦ ਹੋਏ ਹਨ। ਡਰੱਗ ਇੰਸਪੈਕਟਰ ਵਲੋ ਮਿਲੀ ਜਾਣਕਾਰੀ ਮੁਤਾਬਕ ਇਹ ਕੈਪਸੂਲ ਬਿਨਾ ਬਿਲ ਤੋਂ ਨਹੀਂ ਵੇਚੇ ਜਾ ਸਕਦੇ ਅਤੇ ਬਰਾਮਦ ਕੀਤੇ ਇਹਨਾਂ ਕੈਪਸੂਲਾਂ ਦੀ ਮਾਰਕੀਟ ਕੀਮਤ 70 ਹਜਾਰ ਦੇ ਕਰੀਬ ਹੋ ਸਕਦੀ ਹੈ। ਉਹਨਾਂ ਆਖਿਆ ਕਿ ਇਹਨਾਂ ਕੈਪਸੂਲਾਂ ਦਾ ਪ੍ਰਯੋਗ ਕੁਝ ਲੋਗ ਗਲਤ ਤਰੀਕੇ ਨਾਲ ਕਰ ਰਹੇ ਹਨ । ਉਹਨਾਂ ਆਖਿਆ ਕਿ ਦੁਕਾਨਦਾਰ ਵਲੋ ਇਹਨਾਂ ਦਵਾਈਆਂ ਦਾ ਕਿਸੇ ਵੀ ਤਰ੍ਹਾਂ ਦਾ ਸੇਲ ਅਤੇ ਪਰਚੇਜ ਦਾ ਰਿਕਾਰਡ ਮੌਕੇ ਤੇ ਨਹੀਂ ਦਿਖਾਇਆ ਜਾ ਸਕਿਆ। ਜਿਸ ਕਾਰਨ ਵਿਭਾਗ ਨੇ ਇਹਨਾਂ ਕੈਪਸੂਲਾਂ ਨੂੰ ਸੀਲ ਕਰ ਦਿੱਤਾ ਹੈ ਅਤੇ ਉਕਤ ਦੁਕਾਨਦਾਰ ਤੇ ਬਣਦੀ ਕਾਰਵਾਈ ਕੀਤੀ ਗਈ ਹੈ। ਇਸ ਤੋਂ ਇਲਾਵਾ ਦੂਜੀ ਦੁਕਾਨ ਤੇ ਕੁਝ ਖਾਮੀਆਂ ਪਾਇਆ ਗਇਆ ਹਨ। ਜਿਸ ਤੇ ਤਹਿਤ ਦੁਕਾਨਦਾਰ ਤੇ ਬਣਦੀ ਕਾਰਵਾਈ ਕੀਤੀ ਗਈ ਹੈ। ਡਰੱਗ ਇੰਸਪੈਕਟਰ ਬਬਲੀਨ ਕੌਰ ਨੇ ਮੈਡੀਕਲ ਪੇਸ਼ੇ ਨਾਲ ਜੁੜੇ ਸਾਰੇ ਦੁਕਾਨਦਾਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਕਿਸੇ ਵੀ ਤਰਾਂ ਮੈਡੀਕਲ ਨਸ਼ੇ ਦਾ ਕਾਰੋਬਾਰ ਨਾ ਕਰਨ ਅਤੇ ਹਰ ਇਕ ਦਵਾਈ ਦੇ ਸੇਲ ਅਤੇ ਪਰਚੇਜ ਦਾ ਪੂਰਾ ਰਿਕਾਰਡ ਆਪਣੇ ਕੋਲ ਰੱਖਣ। ਇਸ ਦੇ ਨਾਲ ਸਰਕਾਰ ਵਲੋ ਮੈਡੀਕਲ ਮੈਡੀਕਲ ਨਸ਼ਾ ਖਿਲਾਫ ਜਾਰੀ ਮੁਹਿੰਮ ਨੂੰ ਕਾਮਯਾਬ ਕਰਨ ਲਈ ਆਪਣਾ ਪੂਰਾ ਸਹਿਯੋਗ ਦੇਣ। ਇਸ ਮੌਕੇ ਉਹਨਾਂ ਨਾਲ ਨਰੇਸ਼ ਕੁਮਾਰ ਵੀ ਮੌਜੂਦ ਸਨ।