ਸ੍ਰੀ ਫ਼ਤਹਿਗੜ੍ਹ ਸਾਹਿਬ/5 ਅਕਤੂਬਰ:
(ਰਵਿੰਦਰ ਸਿੰਘ ਢੀਂਡਸਾ)
ਪੰਚਾਇਤੀ ਚੋਣਾਂ ਸਬੰਧੀ ਜ਼ਿਲ੍ਹੇ ਵਿੱਚ 429 ਪੰਚਾਇਤਾਂ ਬਾਬਤ ਨਾਮਜ਼ਦਗੀਆਂ ਭਰਨ ਦੇ ਆਖਰੀ ਦਿਨ ਮਿਤੀ 4 ਅਕਤੂਬਰ 2024 ਤੱਕ ਸਰਪੰਚਾਂ ਲਈ 1604 ਅਤੇ ਪੰਚਾਂ ਲਈ 4718 ਨਾਮਜ਼ਦਗੀਆਂ ਦਾਖ਼ਲ ਕੀਤੀਆਂ ਗਈਆਂ ਹਨ। ਇਹ ਜਾਣਕਾਰੀ ਸਾਂਝੀ ਕਰਦਿਆਂ ਡਿਪਟੀ ਕਮਿਸ਼ਨਰ ਡਾ. ਸੋਨਾ ਥਿੰਦ ਨੇ ਦੱਸਿਆ ਕਿ ਬਲਾਕ ਸਰਹਿੰਦ ਵਿੱਚ ਪੰਚਾਇਤਾਂ ਦੀ ਗਿਣਤੀ 98, ਬਸੀ ਪਠਾਣਾਂ ਵਿੱਚ 78, ਅਮਲੋਹ ਵਿੱਚ 95, ਖਮਾਣੋਂ ਵਿੱਚ 72 ਅਤੇ ਬਲਾਕ ਖੇੜਾ ਵਿੱਚ 86 ਗ੍ਰਾਮ ਪੰਚਾਇਤਾਂ ਹਨ। 4 ਅਕਤੂਬਰ 2024 ਤੱਕ ਬਲਾਕ ਸਰਹਿੰਦ ਵਿੱਚ ਸਰਪੰਚਾਂ ਲਈ 387 ਅਤੇ ਪੰਚਾਂ ਲਈ 1215 ਨਾਮਜ਼ਦਗੀਆਂ ਦਾਖਲ ਕੀਤੀਆਂ ਗਈਆਂ ਹਨ। ਬੱਸੀ ਪਠਾਣਾਂ ਵਿੱਚ ਸਰਪੰਚਾਂ ਲਈ 256 ਅਤੇ ਪੰਚਾਂ ਲਈ 723, ਬਲਾਕ ਅਮਲੋਹ ਵਿੱਚ ਸਰਪੰਚਾਂ ਲਈ 382 ਤੇ ਪੰਚਾਂ ਲਈ 1104, ਬਲਾਕ ਖਮਾਣੋਂ ਵਿੱਚ ਸਰਪੰਚਾਂ ਲਈ 255 ਅਤੇ ਪੰਚਾਂ ਲਈ 776 ਅਤੇ ਬਲਾਕ ਖੇੜਾ ਵਿੱਚ ਸਰਪੰਚਾਂ ਲਈ 324 ਤੇ ਪੰਚਾਂ ਲਈ 900 ਨਾਮਜ਼ਦਗੀਆਂ ਦਾਖਲ ਕੀਤੀਆਂ ਗਈਆਂ ਹਨ।ਨਾਮਜ਼ਦਗੀ ਵਾਪਸ ਲੈਣ ਦੀ ਆਖਰੀ ਮਿਤੀ 7 ਅਕਤੂਬਰ,2024 ਨੂੰ ਬਾਅਦ ਦੁਪਹਿਰ 3:00 ਵਜੇ ਤੱਕ ਹੈ।