Tuesday, January 21, 2025  

ਚੰਡੀਗੜ੍ਹ

ਚੰਡੀਗੜ੍ਹ ਯੂਨੀਵਰਸਿਟੀ ਨੇ ਆਪਣੇ ਨਾਮ ਕੀਤਾ "ਆਲ ਇੰਡੀਆ ਇੰਟਰ ਯੂਨੀਵਰਸਿਟੀ ਰਗਬੀ ਚੈਂਪੀਅਨਸ਼ਿਪ 2024-25" ਦਾ ਖਿਤਾਬ

December 21, 2024

ਮੋਹਾਲੀ 21 ਦਸੰਬਰ ( ਹਰਬੰਸ ਬਾਗੜੀ )

ਚੰਡੀਗੜ੍ਹ ਯੂਨੀਵਰਸਿਟੀ ਨੇ ਲਗਾਤਾਰ ਆਲ ਇੰਡੀਆ ਇੰਟਰ ਯੂਨੀਵਰਸਿਟੀ ਰਗਬੀ ਚੈਂਪੀਅਨਸ਼ਿਪ ਦਾ ਖਿਤਾਬ ਆਪਣੇ ਨਾਮ ਕਰ ਲਿਆ ਹੈ। ਸੀਯੂ ਦੇ ਕੈਂਪਸ 'ਚ ਆਯੋਜਿਤ ਆਲ ਇੰਡੀਆ ਇੰਟਰ ਯੂਨੀਵਰਸਿਟੀ ਰਗਬੀ ਚੈਂਪੀਅਨਸ਼ਿਪ 2024-25 'ਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਫਾਈਨਲ 'ਚ ਪਹੁੰਚੀਆਂ ਯੂਨੀ ਦੀ 15 ਤੇ 7 ਖਿਡਾਰੀ ਸ਼੍ਰੇਣੀ ਵਾਲੀ ਦੋਵੇਂ ਰਗਬੀ ਟੀਮਾਂ ਨੇ ਜਿੱਤ ਹਾਸਲ ਕੀਤੀ ਹੈ। 15 ਖਿਡਾਰੀਆਂ ਦੀ ਸ਼੍ਰੇਣੀ 'ਚ ਚੰਡੀਗੜ੍ਹ ਯੂਨੀਵਰਸਿਟੀ ਦੀ ਰਗਬੀ ਟੀਮ ਨੇ ਫਾਈਨਲ ਮੁਕਾਬਲੇ 'ਚ ਕਾਲੀਕਟ ਯੂਨੀਵਰਸਿਟੀ ਨੂੰ 10-3 ਨਾਲ ਹਰਾ ਕੇ ਜ਼ਬਰਦਸਤ ਜਿੱਤ ਹਾਸਲ ਕੀਤੀ ਅਤੇ 7 ਖਿਡਾਰੀਆਂ ਦੀ ਸ਼੍ਰੇਣੀ 'ਚ ਯੂਨੀ ਦੀ ਟੀਮ ਨੇ ਕੇ.ਆਈ.ਆਈ.ਟੀ. ਯੂਨੀਵਰਸਿਟੀ, ਭੁਵਨੇਸ਼ਵਰ ਨੂੰ 10-7 ਨਾਲ ਹਰਾ ਕੇ ਖਿਤਾਬ ਆਪਣੇ ਨਾਮ ਕੀਤਾ। 15 ਖਿਡਾਰੀਆਂ ਦੀ ਸ਼੍ਰੇਣੀ 'ਚ ਦੂਜੇ ਨੰਬਰ 'ਤੇ ਕਾਲੀਕਟ ਯੂਨੀਵਰਸਿਟੀ ਰਹੀ ਅਤੇ ਤੀਜੇ ਨੰਬਰ 'ਤੇ ਮੁੰਬਈ ਯੂਨੀਵਰਸਿਟੀ ਰਹੀ। ਇਸੇ ਤਰ੍ਹਾਂ 7 ਖਿਡਾਰੀਆਂ ਦੀ ਸ਼੍ਰੇਣੀ 'ਚ ਦੂਜੇ ਨੰਬਰ 'ਤੇ ਕੇ.ਆਈ.ਆਈ.ਟੀ. ਯੂਨੀਵਰਸਿਟੀ, ਭੁਵਨੇਸ਼ਵਰ ਰਹੀ ਅਤੇ ਤੀਜੇ ਨੰਬਰ 'ਤੇ ਕਾਲੀਕਟ ਯੂਨੀਵਰਸਿਟੀ ਰਹੀ। ਇਸ ਪੰਜ ਰੋਜ਼ਾ ਟੂਰਨਾਮੈਂਟ 'ਚ ਹਰ ਦਿਨ ਸ਼ਾਨਦਾਰ ਅਤੇ ਦਮਦਾਰ ਮੁਕਾਬਲੇ ਵੇਖਣ ਨੂੰ ਮਿਲੇ ਅਤੇ ਪੂਰੇ ਭਾਰਤ ਤੋਂ 57 ਯੂਨੀਵਰਸਿਟੀਆਂਦੀ ਨੁਮਾਇੰਦਗੀ ਕਰਦਿਆਂ ਲਗਭਗ 900 ਖਿਡਾਰੀ ਅਤੇ ਅਧਿਕਾਰੀਆਂ ਨੇ ਇਸ ਪੁਰਸ਼ ਰਗਬੀ (15 ਖਿਡਾਰੀਆਂ ਅਤੇ 7 ਖਿਡਾਰੀਆਂ ਵਾਲੀ) ਚੈਂਪੀਅਨਸ਼ਿਪ 'ਚ ਸ਼ਮੂਲੀਅਤ ਕੀਤੀ। ਚੰਡੀਗੜ੍ਹ ਯੂਨੀਵਰਸਿਟੀ ਵੱਲੋਂ ਐਸੋਸੀਏਸ਼ਨ ਆਫ਼ ਇੰਡੀਅਨ ਯੂਨੀਵਰਸਿਟੀਜ਼ (ਏ.ਆਈ.ਯੂ.) ਨਵੀਂ ਦਿੱਲੀ ਦੀ ਸਰਪ੍ਰਸਤੀ ਹੇਠ ਕਰਵਾਏ ਪੰਜ ਰੋਜ਼ਾ "ਆਲ ਇੰਡੀਆ ਇੰਟਰ ਯੂਨੀਵਰਸਿਟੀ ਰਗਬੀ ਚੈਂਪੀਅਨਸ਼ਿਪ 2024-25" ਦਾ ਉਦਘਾਟਨ 16 ਦਸੰਬਰ ਨੂੰ ਚੰਡੀਗੜ੍ਹ ਯੂਨੀਵਰਸਿਟੀ ਦੇ ਪ੍ਰੋ-ਵਾਈਸ ਚਾਂਸਲਰ ਪ੍ਰੋ.(ਡਾ) ਦਵਿੰਦਰ ਸਿੰਘ ਨੇ ਯੂਨੀਵਰਸਿਟੀ ਦੇ ਸਪੋਰਟਸ ਕੰਪਲੈਕਸ 'ਚ ਕੀਤਾ ਸੀ। ਇਸ ਟੂਰਨਾਮੈਂਟ ਨੂੰ ਰਗਬੀ ਇੰਡੀਆ ਦੁਆਰਾ ਸਹਿਯੋਗ ਦਿੱਤਾ ਜਾ ਰਿਹਾ ਸੀ। ਰਗਬੀ ਇੰਡੀਆ ਭਾਰਤ 'ਚ ਰਗਬੀ ਦੀ ਖੇਡ ਲਈ ਇੱਕਮਾਤਰ ਸੰਚਾਲਨ ਸੰਸਥਾ ਹੈ।

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

ਹੋਰ ਖ਼ਬਰਾਂ

ਚੰਡੀਗੜ੍ਹ: ਸਿਲੰਡਰ ਦੀ ਅੱਗ ਲੱਗਣ ਨਾਲ ਦੋ ਬੱਚੇ ਝੁਲਸੇ

ਚੰਡੀਗੜ੍ਹ: ਸਿਲੰਡਰ ਦੀ ਅੱਗ ਲੱਗਣ ਨਾਲ ਦੋ ਬੱਚੇ ਝੁਲਸੇ

ਦਸੰਬਰ 'ਚ ਭਾਰਤ ਦੇ ਇਲੈਕਟ੍ਰੋਨਿਕਸ ਸਾਮਾਨ ਦੀ ਬਰਾਮਦ 35 ਫੀਸਦੀ ਵਧ ਕੇ ਰਿਕਾਰਡ ਉੱਚ ਪੱਧਰ 'ਤੇ ਪਹੁੰਚ ਗਈ ਹੈ

ਦਸੰਬਰ 'ਚ ਭਾਰਤ ਦੇ ਇਲੈਕਟ੍ਰੋਨਿਕਸ ਸਾਮਾਨ ਦੀ ਬਰਾਮਦ 35 ਫੀਸਦੀ ਵਧ ਕੇ ਰਿਕਾਰਡ ਉੱਚ ਪੱਧਰ 'ਤੇ ਪਹੁੰਚ ਗਈ ਹੈ

ਲੋਕ ਸੰਪਰਕ ਵਿਭਾਗ ਨੇ ਦਸਮ ਪਿਤਾ ਦੇ ਪ੍ਰਕਾਸ਼ ਪੁਰਬ ਅਤੇ ਸਰਬੱਤ ਦੇ ਭਲੇ ਨੂੰ ਸਮਰਪਿਤ ਤੀਸਰਾ ਧਾਰਮਿਕ ਸਮਾਗਮ ਕਰਵਾਇਆ

ਲੋਕ ਸੰਪਰਕ ਵਿਭਾਗ ਨੇ ਦਸਮ ਪਿਤਾ ਦੇ ਪ੍ਰਕਾਸ਼ ਪੁਰਬ ਅਤੇ ਸਰਬੱਤ ਦੇ ਭਲੇ ਨੂੰ ਸਮਰਪਿਤ ਤੀਸਰਾ ਧਾਰਮਿਕ ਸਮਾਗਮ ਕਰਵਾਇਆ

ਪ੍ਰਸ਼ਾਸਕ ਗੁਲਾਬਚੰਦ ਕਟਾਰੀਆ ਨੇ ਚੰਡੀਗੜ੍ਹ ਵਿੱਚ ਸੀਟੀਯੂ ਦੀਆਂ 60 ਨਵੀਆਂ ਬੱਸਾਂ ਨੂੰ ਹਰੀ ਝੰਡੀ ਦੇ ਦਿੱਤੀ।

ਪ੍ਰਸ਼ਾਸਕ ਗੁਲਾਬਚੰਦ ਕਟਾਰੀਆ ਨੇ ਚੰਡੀਗੜ੍ਹ ਵਿੱਚ ਸੀਟੀਯੂ ਦੀਆਂ 60 ਨਵੀਆਂ ਬੱਸਾਂ ਨੂੰ ਹਰੀ ਝੰਡੀ ਦੇ ਦਿੱਤੀ।

PGI-Chandigarh ਨੇ liver ਕਲੀਨਿਕ ਲਈ ਵਿਸ਼ੇਸ਼ ਵਾਕ-ਇਨ OPD ਸ਼ੁਰੂ ਕੀਤੀ

PGI-Chandigarh ਨੇ liver ਕਲੀਨਿਕ ਲਈ ਵਿਸ਼ੇਸ਼ ਵਾਕ-ਇਨ OPD ਸ਼ੁਰੂ ਕੀਤੀ

'ਅਸੁਰੱਖਿਅਤ' ਐਲਾਨੀ ਚੰਡੀਗੜ੍ਹ 'ਚ ਡੀਸੀ ਦਫ਼ਤਰ ਨੇੜੇ ਇਮਾਰਤ ਢਹਿ ਗਈ

'ਅਸੁਰੱਖਿਅਤ' ਐਲਾਨੀ ਚੰਡੀਗੜ੍ਹ 'ਚ ਡੀਸੀ ਦਫ਼ਤਰ ਨੇੜੇ ਇਮਾਰਤ ਢਹਿ ਗਈ

ਦਰੱਖਤ ਨਾਲ ਟਕਰਾਈ BMW, ਏਅਰਬੈਗ ਵੀ ਖੁੱਲ੍ਹੇ ਪਰ 10 ਸਾਲ ਦੇ ਬੱਚੇ ਨੂੰ ਨਹੀਂ ਬਚਾਇਆ ਜਾ ਸਕਿਆ

ਦਰੱਖਤ ਨਾਲ ਟਕਰਾਈ BMW, ਏਅਰਬੈਗ ਵੀ ਖੁੱਲ੍ਹੇ ਪਰ 10 ਸਾਲ ਦੇ ਬੱਚੇ ਨੂੰ ਨਹੀਂ ਬਚਾਇਆ ਜਾ ਸਕਿਆ

ਚੰਡੀਗੜ੍ਹ 'ਚ ਸੰਘਣੀ ਧੁੰਦ, 4 ਉਡਾਣਾਂ ਲੇਟ

ਚੰਡੀਗੜ੍ਹ 'ਚ ਸੰਘਣੀ ਧੁੰਦ, 4 ਉਡਾਣਾਂ ਲੇਟ

ਚੰਡੀਗੜ੍ਹ ਵਿੱਚ ਇਸ ਹਫ਼ਤੇ 500 ਨਵੀਆਂ ਸਮਾਰਟ ਬਾਈਕ ਮਿਲਣਗੀਆਂ

ਚੰਡੀਗੜ੍ਹ ਵਿੱਚ ਇਸ ਹਫ਼ਤੇ 500 ਨਵੀਆਂ ਸਮਾਰਟ ਬਾਈਕ ਮਿਲਣਗੀਆਂ

ਚੰਡੀਗੜ੍ਹ ਮਾਲ ਵਿੱਚ ਕ੍ਰਿਸਮਿਸ ਕਾਰਨੀਵਲ ਦੌਰਾਨ light ਡਿੱਗਣ ਕਾਰਨ ਬੱਚਾ ਜ਼ਖ਼ਮੀ

ਚੰਡੀਗੜ੍ਹ ਮਾਲ ਵਿੱਚ ਕ੍ਰਿਸਮਿਸ ਕਾਰਨੀਵਲ ਦੌਰਾਨ light ਡਿੱਗਣ ਕਾਰਨ ਬੱਚਾ ਜ਼ਖ਼ਮੀ