ਸ੍ਰੀ ਫ਼ਤਹਿਗੜ੍ਹ ਸਾਹਿਬ/8 ਅਕਤੂਬਰ:
(ਰਵਿੰਦਰ ਸਿੰਘ ਢੀਂਡਸਾ)
ਪੰਚਾਇਤੀ ਚੋਣਾਂ ਸਬੰਧੀ ਜ਼ਿਲ੍ਹੇ ਵਿੱਚ 429 ਪੰਚਾਇਤਾਂ ਬਾਬਤ ਸਰਪੰਚੀ ਦੇ 646 ਤੇ ਪੰਚੀ ਦੇ 1011 ਉਮੀਦਵਾਰਾਂ ਵੱਲੋਂ ਨਾਮਜ਼ਦਗੀ ਪੱਤਰ ਵਾਪਸ ਲਏ ਜਾਣ ਤੋਂ ਬਾਅਦ ਸਰਪੰਚੀ ਲਈ 709 ਤੇ ਪੰਚੀ ਲਈ 1929 ਉਮੀਦਵਾਰ ਚੋਣ ਮੈਦਾਨ ਵਿੱਚ ਹਨ। ਸਰਪੰਚੀ ਦੇ 141 ਤੇ ਪੰਚੀ ਦੇ1538 ਉਮੀਦਵਾਰ ਬਿਨਾਂ ਮੁਕਾਬਲਾ ਜਿੱਤੇ ਹਨ। ਇਹ ਜਾਣਕਾਰੀ ਸਾਂਝੀ ਕਰਦਿਆਂ ਡਿਪਟੀ ਕਮਿਸ਼ਨਰ ਡਾ. ਸੋਨਾ ਥਿੰਦ ਨੇ ਦੱਸਿਆ ਕਿ ਬਲਾਕ ਸਰਹਿੰਦ ਵਿੱਚ ਪੰਚਾਇਤਾਂ ਦੀ ਗਿਣਤੀ 98, ਬਸੀ ਪਠਾਣਾਂ ਵਿੱਚ 78, ਅਮਲੋਹ ਵਿੱਚ 95, ਖਮਾਣੋਂ ਵਿੱਚ 72 ਅਤੇ ਬਲਾਕ ਖੇੜਾ ਵਿੱਚ 86 ਗ੍ਰਾਮ ਪੰਚਾਇਤਾਂ ਹਨ। ਬਲਾਕ ਸਰਹਿੰਦ ਵਿੱਚ ਸਰਪੰਚਾਂ ਸਬੰਧੀ 164 ਤੇ ਪੰਚਾਂ ਸਬੰਧੀ 310 ਉਮੀਦਵਾਰਾਂ ਵੱਲੋਂ ਨਾਮਜ਼ਦਗੀ ਪੱਤਰ ਵਾਪਸ ਲਏ ਜਾਣ ਤੋਂ ਬਾਅਦ ਸਰਪੰਚੀ ਲਈ 161 ਤੇ ਪੰਚੀ ਲਈ 495 ਉਮੀਦਵਾਰ ਚੋਣ ਮੈਦਾਨ ਵਿੱਚ ਹਨ। ਸਰਪੰਚੀ ਦੇ 34 ਤੇ ਪੰਚੀ ਦੇ 313 ਉਮੀਦਵਾਰ ਬਿਨਾਂ ਮੁਕਾਬਲਾ ਜਿੱਤੇ ਹਨ। ਬਸੀ ਪਠਾਣਾਂ ਵਿੱਚ ਸਰਪੰਚੀ ਦੇ 106 ਤੇ ਪੰਚੀ ਦੇ 152 ਉਮੀਦਵਾਰਾਂ ਵੱਲੋਂ ਨਾਮਜ਼ਦਗੀ ਪੱਤਰ ਵਾਪਸ ਲਏ ਜਾਣ ਤੋਂ ਬਾਅਦ ਸਰਪੰਚੀ ਲਈ 123 ਤੇ ਪੰਚੀ ਲਈ 277 ਉਮੀਦਵਾਰ ਚੋਣ ਮੈਦਾਨ ਵਿੱਚ ਹਨ। ਸਰਪੰਚੀ ਦੇ 24 ਤੇ ਪੰਚੀ ਦੇ 294 ਉਮੀਦਵਾਰ ਬਿਨਾਂ ਮੁਕਾਬਲਾ ਜਿੱਤੇ ਹਨ।ਬਲਾਕ ਅਮਲੋਹ ਵਿੱਚ ਸਰਪੰਚੀ ਦੇ 139ਤ ਥ ਥ ਤੇ ਪੰਚੀ ਦੇ 193 ਉਮੀਦਵਾਰਾਂ ਵੱਲੋਂ ਨਾਮਜ਼ਦਗੀ ਪੱਤਰ ਵਾਪਸ ਲਏ ਜਾਣ ਤੋਂ ਬਾਅਦ ਸਰਪੰਚੀ ਦੇ 153 ਤੇ ਪੰਚੀ ਦੇ 452 ਉਮੀਦਵਾਰ ਚੋਣ ਮੈਦਾਨ ਵਿੱਚ ਹਨ। ਸਰਪੰਚੀ ਦੇ 31 ਤੇ ਪੰਚੀ ਦੇ 353 ਉਮੀਦਵਾਰ ਬਿਨਾਂ ਮੁਕਾਬਲਾ ਜਿੱਤੇ ਹਨ।ਬਲਾਕ ਖਮਾਣੋਂ ਵਿੱਚ ਸਰਪੰਚੀ ਦੇ 99 ਤੇ ਪੰਚੀ ਦੇ 162 ਉਮੀਦਵਾਰਾਂ ਵੱਲੋਂ ਨਾਮਜ਼ਦਗੀ ਪੱਤਰ ਵਾਪਸ ਲਏ ਜਾਣ ਤੋਂ ਬਾਅਦ ਸਰਪੰਚਾਂ ਲਈ 131 ਤੇ ਪੰਚਾਂ ਲਈ 335 ਉਮੀਦਵਾਰ ਚੋਣ ਮੈਦਾਨ ਵਿੱਚ ਹਨ। ਸਰਪੰਚਾਂ ਲਈ 21 ਤੇ ਪੰਚਾਂ ਸਬੰਧੀ 246 ਉਮੀਦਵਾਰ ਬਿਨਾਂ ਮੁਕਾਬਲਾ ਜਿੱਤੇ ਹਨ।ਬਲਾਕ ਖੇੜਾ ਵਿੱਚ ਸਰਪੰਚੀ ਦੇ 138 ਤੇ ਪੰਚੀ ਦੇ 194 ਉਮੀਦਵਾਰਾਂ ਵੱਲੋਂ ਨਾਮਜ਼ਦਗੀ ਪੱਤਰ ਵਾਪਸ ਲਏ ਜਾਣ ਤੋਂ ਬਾਅਦ ਸਰਪੰਚੀ ਲਈ 141 ਤੇ ਪੰਚੀ ਲਈ 370 ਉਮੀਦਵਾਰ ਚੋਣ ਮੈਦਾਨ ਵਿੱਚ ਹਨ। ਸਰਪੰਚੀ ਦੇ 31 ਤੇ ਪੰਚੀ ਦੇ 302 ਉਮੀਦਵਾਰ ਬਿਨਾਂ ਮੁਕਾਬਲਾ ਜਿੱਤੇ ਹਨ।