Saturday, December 21, 2024  

ਪੰਜਾਬ

ਮਿਸ਼ਨ ਡਾਇਰੈਕਟਰ ਨੇ ਆਮ ਆਦਮੀ ਕਲੀਨਿਕਾਂ ਦੇ ਕੰਮਾਂ ਨੂੰ ਕੀਤਾ ਰਿਵਿਊ : ਡਾ. ਦਵਿੰਦਰਜੀਤ ਕੌਰ

October 08, 2024

ਸ੍ਰੀ ਫ਼ਤਹਿਗੜ੍ਹ ਸਾਹਿਬ/8 ਅਕਤੂਬਰ:
(ਰਵਿੰਦਰ ਸਿੰਘ ਢੀਂਡਸਾ)

ਸਪੈਸ਼ਲ ਸੈਕਟਰੀ ਹੈਲਥ ਕਮ ਮਿਸ਼ਨ ਡਾਇਰੈਕਟਰ ਐਨ.ਐਚ.ਐਮ. ਵੱਲੋਂ ਵੀਡਿਓ ਕਾਨਫਰੰਸ ਰਾਹੀ ਸੂਬੇ ਦੇ ਸਮੂਹ ਸਿਵਲ ਸਰਜਨਾ ਨਾਲ ਸਿਹਤ ਸੇਵਾਵਾਂ/ ਪ੍ਰੋਗਰਾਮਾਂ/ਸਕੀਮਾ ਸਬੰਧੀ ਵੀਡੀਓ ਕਾਨਫਰੰਸ ਰਾਹੀਂ ਰਿਵਿਊ ਮੀਟਿੰਗ ਕੀਤੀ ਗਈ। ਇਸ ਮੀਟਿੰਗ ਵਿੱਚ ਸਿਹਤ ਵਿਭਾਗ ਵੱਲੋਂ ਚਲਾਏ ਜਾ ਰਹੇ ਸਾਰੇ ਸਿਹਤ ਪ੍ਰੋਗਰਾਮਾਂ ਨੂੰ ਰਿਵਿਊ ਕੀਤਾ ਗਿਆ। ਸਿਵਲ ਸਰਜਨ ਫਤਿਹਗੜ੍ਹ ਸਾਹਿਬ ਡਾ. ਦਵਿੰਦਰਜੀਤ ਕੌਰ ਨੇ ਮਿਸ਼ਨ ਡਾਇਰੈਕਟਰ ਨੂੰ ਆਮ ਆਦਮੀ ਕਲੀਨਕਾਂ ਵਿੱਚ ਚਲਾਏ ਜਾ ਰਹੇ ਵੱਖ-ਵੱਖ ਸਿਹਤ  ਪ੍ਰੋਗਰਾਮਾਂ ਦੀ ਪ੍ਰਗਤੀ ਤੇ ਇਨਾ ਪ੍ਰੋਗਰਾਮਾਂ ਲਈ ਆਏ ਫੰਡਾਂ ਦੇ ਖਰਚ ਦੇ ਸਟੇਟਸ ਬਾਰੇ ਵਿਸਥਾਰ ਸਹਿਤ ਜਾਣੂ ਕਰਾਇਆ। ਮੀਟਿੰਗ ਸਬੰਧੀ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਨੇ ਦੱਸਿਆ ਕਿ ਮਿਸ਼ਨ ਡਾਇਰੈਕਟਰ ਵੱਲੋ ਸਿਹਤ ਵਿਭਾਗ ਵੱਲੋਂ ਚਲਾਏ ਜਾ ਰਹੇ ਸਾਰੇ ਪ੍ਰੋਗਰਾਮਾਂ ਦੀ ਸਮੀਖਿਆ ਕੀਤੀ ਗਈ ਉਨ੍ਹਾਂ ਦੱਸਿਆ ਕਿ ਮੀਟਿੰਗ ਵਿਚ ਸੂਬੇ ਅੰਦਰ ਚਲਾਏ ਜਾ ਰਹੇ ਆਮ ਆਦਮੀ ਕਲੀਨਿਕਾਂ , ਸਿਹਤ ਸੰਸਥਾਵਾਂ ਅੰਦਰ ਟੋਕਨ ਸਿਸਟਮ ਲਾਗੂ ਕਰਨ, ਆਭਾ ਆਈਡੀਜ਼ ਬਣਾਉਣ , ਹੈਲਥ ਐਂਡ ਵੈਲਨੈਸ ਸੈਂਟਰਾਂ ਨੂੰ ਅਪਗਰੇਡ ਕਰਨ, ਯੂ ਵਿਨ ਪੋਰਟਲ ਲਾਗੂ ਕਰਨ, ਤੇ ਜ਼ੋਰ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਮਿਸ਼ਨ ਡਾਇਰੈਕਟਰ ਵੱਲੋਂ ਹਦਾਇਤ ਕੀਤੀ ਗਈ ਹੈ ਕਿ ਇਨਾ ਸਿਹਤ ਸੈਂਟਰਾਂ ਵਿੱਚ ਮਰੀਜ਼ਾਂ ਦੇ ਪੀਣ ਲਈ ਪਾਣੀ ,ਬੈਠਣ ਦਾ ਪ੍ਰਬੰਧ ਅਤੇ ਲੋੜੀਂਦੀਆਂ ਦਵਾਈਆਂ ਆਦਿ ਸੇਵਾਵਾਂ ਉਪਲਬਧ ਕਰਵਾਉਣੀਆਂ ਯਕੀਨੀ ਬਣਾਈਆਂ ਜਾਣ ਅਤੇ ਆਮ ਲੋਕਾਂ ਨੂੰ ਸਿਹਤ ਸੇਵਾਵਾਂ ਉਪਲਬਧ ਕਰਾਉਣ ਵਿੱਚ ਜੇਕਰ ਕੋਈ ਦਿੱਕਤ ਆ ਰਹੀ ਹੋਵੇ ਤਾਂ ਉਹ ਆਪਣੇ ਪੱਧਰ ਤੇ ਹੱਲ ਕੀਤੀ ਜਾਵੇ। ਉਹਨਾਂ ਕਿਹਾ ਕਿ ਉੱਚ ਅਧਿਕਾਰੀਆਂ ਵੱਲੋਂ ਮਿਲੀਆ ਹਦਾਇਤਾਂ ਦੀ ਇਨਬਿੰਨ ਪਾਲਣਾ ਕੀਤੀ ਜਾਵੇਗੀ। ਇਸ ਮੌਕੇ ਤੇ ਡਿਪਟੀ ਮੈਡੀਕਲ ਕਮਿਸ਼ਨਰ ਡਾ. ਸਰਿਤਾ, ਡੀ.ਪੀ.ਐਮ. ਕਸੀਤਿਜ ਸੀਮਾ ਅਤੇ ਗਗਨ ਥੰਮਣ ਵੀਹਾਜ਼ਰ ਸਨ

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

ਹੋਰ ਖ਼ਬਰਾਂ

ਪੰਜਾਬ ਪੁਲਿਸ ਵੱਲੋਂ ਗੈਂਗਸਟਰ ਮਾਡਿਊਲ ਦੇ ਮੈਂਬਰ ਗਿ੍ਰਫ਼ਤਾਰ; ਦੋ ਗਲਾਕ ਪਿਸਤੌਲ ਬਰਾਮਦ

ਪੰਜਾਬ ਪੁਲਿਸ ਵੱਲੋਂ ਗੈਂਗਸਟਰ ਮਾਡਿਊਲ ਦੇ ਮੈਂਬਰ ਗਿ੍ਰਫ਼ਤਾਰ; ਦੋ ਗਲਾਕ ਪਿਸਤੌਲ ਬਰਾਮਦ

ਟਰੈਕਟਰ ਕਾਰ ਹਾਦਸੇ ਚ ਔਰਤ ਦੀ ਮੌਤ, 3 ਬੱਚਿਆਂ ਸਮੇਤ 5 ਜਖ਼ਮੀ

ਟਰੈਕਟਰ ਕਾਰ ਹਾਦਸੇ ਚ ਔਰਤ ਦੀ ਮੌਤ, 3 ਬੱਚਿਆਂ ਸਮੇਤ 5 ਜਖ਼ਮੀ

ਸਿਆਸੀ ਆਗੂਆਂ ਵੱਲੋਂ ਸਿੰਘ ਸਾਹਿਬਾਨਾਂ ਸਬੰਧੀ ਸਿਰਜੇ ਜਾ ਰਹੇ ਬਿਰਤਾਂਤ ਤੋਂ ਸਿੱਖ ਸੰਗਤਾਂ ਦੇ ਹਿਰਦੇ ਦੁਖੀ: ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ

ਸਿਆਸੀ ਆਗੂਆਂ ਵੱਲੋਂ ਸਿੰਘ ਸਾਹਿਬਾਨਾਂ ਸਬੰਧੀ ਸਿਰਜੇ ਜਾ ਰਹੇ ਬਿਰਤਾਂਤ ਤੋਂ ਸਿੱਖ ਸੰਗਤਾਂ ਦੇ ਹਿਰਦੇ ਦੁਖੀ: ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ

ਦੇਸ਼ ਭਗਤ ਯੂਨੀਵਰਸਿਟੀ ਨੇ ਮਾਤਾ ਗੁਜਰੀ ਅਤੇ ਸਾਹਿਬਜ਼ਾਦਿਆਂ ਦੀ ਯਾਦ ਵਿੱਚ ਲੰਗਰ ਲਗਾਇਆ

ਦੇਸ਼ ਭਗਤ ਯੂਨੀਵਰਸਿਟੀ ਨੇ ਮਾਤਾ ਗੁਜਰੀ ਅਤੇ ਸਾਹਿਬਜ਼ਾਦਿਆਂ ਦੀ ਯਾਦ ਵਿੱਚ ਲੰਗਰ ਲਗਾਇਆ

ਪਠਾਨਕੋਟ ਪੁਲਿਸ ਦੀ ਵੱਡੀ ਕਾਮਯਾਬੀ, 2 ਪਿਸਤੌਲਾਂ, 4 ਮੈਗਜ਼ੀਨਾਂ ਸਮੇਤ ਦੋ ਮੁਲਜ਼ਮ ਕਾਬੂ

ਪਠਾਨਕੋਟ ਪੁਲਿਸ ਦੀ ਵੱਡੀ ਕਾਮਯਾਬੀ, 2 ਪਿਸਤੌਲਾਂ, 4 ਮੈਗਜ਼ੀਨਾਂ ਸਮੇਤ ਦੋ ਮੁਲਜ਼ਮ ਕਾਬੂ

ਦੇਸ਼ ਭਗਤ ਡੈਂਟਲ ਕਾਲਜ ਅਤੇ ਹਸਪਤਾਲ ਨੇ ਅਕਾਦਮਿਕ ਸੈਸ਼ਨ-2024 ਲਈ ਕਰਵਾਇਆ ਵਾਈਟ ਕੋਟ ਸਮਾਰੋਹ 

ਦੇਸ਼ ਭਗਤ ਡੈਂਟਲ ਕਾਲਜ ਅਤੇ ਹਸਪਤਾਲ ਨੇ ਅਕਾਦਮਿਕ ਸੈਸ਼ਨ-2024 ਲਈ ਕਰਵਾਇਆ ਵਾਈਟ ਕੋਟ ਸਮਾਰੋਹ 

4,000 ਰੁਪਏ ਰਿਸ਼ਵਤ ਲੈਣ ਦੇ ਦੋਸ਼ ਹੇਠ ਵਿਜੀਲੈਂਸ ਬਿਊਰੋ ਵੱਲੋਂ ਪਟਵਾਰੀ ਗਿ੍ਰਫ਼ਤਾਰ

4,000 ਰੁਪਏ ਰਿਸ਼ਵਤ ਲੈਣ ਦੇ ਦੋਸ਼ ਹੇਠ ਵਿਜੀਲੈਂਸ ਬਿਊਰੋ ਵੱਲੋਂ ਪਟਵਾਰੀ ਗਿ੍ਰਫ਼ਤਾਰ

ਪਸ਼ੂਆਂ ਦੇ ਦੁੱਧ ਚੋਣ ਵਾਲੀ ਮਸ਼ੀਨ ਚੋਰੀ ਕਰਨ ਵਾਲੇ ਦੋ ਨੌਜਵਾਨ ਚੜ੍ਹੇ ਥਾਣਾ ਨੰਦਗੜ੍ਹ ਦੀ ਪੁਲਿਸ ਅੜਿੱਕੇ

ਪਸ਼ੂਆਂ ਦੇ ਦੁੱਧ ਚੋਣ ਵਾਲੀ ਮਸ਼ੀਨ ਚੋਰੀ ਕਰਨ ਵਾਲੇ ਦੋ ਨੌਜਵਾਨ ਚੜ੍ਹੇ ਥਾਣਾ ਨੰਦਗੜ੍ਹ ਦੀ ਪੁਲਿਸ ਅੜਿੱਕੇ

ਸੀਤ ਲਹਿਰ ਸਮੇਂ ਬੱਚਿਆਂ ਅਤੇ ਬਜ਼ੁਰਗਾਂ ਦਾ ਵਧੇਰੇ ਖਿਆਲ ਰੱਖਣ ਦੀ ਜ਼ਰੂਰਤ- ਡਾ. ਇੰਦੂ ਬਾਂਸਲ

ਸੀਤ ਲਹਿਰ ਸਮੇਂ ਬੱਚਿਆਂ ਅਤੇ ਬਜ਼ੁਰਗਾਂ ਦਾ ਵਧੇਰੇ ਖਿਆਲ ਰੱਖਣ ਦੀ ਜ਼ਰੂਰਤ- ਡਾ. ਇੰਦੂ ਬਾਂਸਲ

60 ਸਾਲਾ ਵਕੀਲ ਨੇ 121 ਵੀਂ ਵਾਰ ਸਵੈ ਇੱਛਾ ਨਾਲ ਕੀਤਾ ਖੂਨ ਦਾਨ

60 ਸਾਲਾ ਵਕੀਲ ਨੇ 121 ਵੀਂ ਵਾਰ ਸਵੈ ਇੱਛਾ ਨਾਲ ਕੀਤਾ ਖੂਨ ਦਾਨ