ਸ੍ਰੀ ਫਤਿਹਗੜ੍ਹ ਸਾਹਿਬ/14 ਅਕਤੂਬਰ:
(ਰਵਿੰਦਰ ਸਿੰਘ ਢੀਂਡਸਾ)
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋਫੈਸਰ ਕਿਰਪਾਲ ਸਿੰਘ ਬਡੁੰਗਰ ਨੇ ਕਿਹਾ ਕਿ ਬਦੀ ਤੇ ਨੇਕੀ ਦੀ ਜਿੱਤ ਦਾ ਪ੍ਰਤੀਕ ਮਨਾਏ ਜਾਣ ਵਾਲਾ ਦੁਸ਼ਹਿਰੇ ਦਾ ਤਿਉਹਾਰ ਦੇਸ਼ ਭਰ ਦੇ ਵਿੱਚ ਲੋਕਾਂ ਵੱਲੋਂ ਬੜੀ ਸ਼ਰਧਾ ਤੇ ਸਤਿਕਾਰ ਨਾਲ ਮਨਾਇਆ ਜਾਂਦਾ ਹੈ। ਹਰ ਸਾਲ ਦੁਸ਼ਹਿਰੇ ਦੇ ਮੌਕੇ ਦੇਸ਼ ਦੇ ਲੋਕ ਰਾਵਣ ਦਾ ਪੁਤਲਾ ਫੂਕਦੇ ਹਨ ਤੇ ਜੋ ਰਾਵਨ ਵੱਲੋਂ ਉਸ ਸਮੇਂ ਰੋਲ ਨਿਭਾਇਆ ਗਿਆ ਉਸ ਨੂੰ ਯਾਦ ਕਰਦੇ ਹਨ । ਪ੍ਰੋਫੈਸਰ ਬਡੁੰਗਰ ਨੇ ਕਿਹਾ ਕਿ ਅੱਜ ਹਰ ਪਿੰਡ, ਹਰ ਸ਼ਹਿਰ, ਹਰ ਗਲੀ, ਹਰ ਮੁਹੱਲੇ ਵਿੱਚ ਬੁਰਾਈ ਦੇ ਪ੍ਰਤੀਕ ਅਨਸਰ ਤੁਰੇ ਫਿਰ ਰਹੇ ਹਨ, ਜੋ ਛੋਟੀਆਂ ਛੋਟੀਆਂ ਧੀਆਂ ਭੈਣਾਂ, ਬਾਲੜੀਆਂ ਨਾਲ ਵੀ ਗਲਤ ਹਰਕਤਾਂ ਧੱਕੇਸ਼ਾਹੀਆਂ ਤੇ ਉਨ੍ਹਾਂ ਜਿਨਸੀ ਸੋਸ਼ਣ ਕਰਦੇ ਹਨ।ਅਜਿਹੇ ਅਨਸਰਾਂ ਖਿਲਾਫ ਇਕੱਠੇ ਹੋ ਕੇ ਸਮਾਜ ਦੇ ਲੋਕਾਂ ਨੂੰ ਇੱਕ ਲੋਕ ਲਹਿਰ ਖੜੀ ਕਰਨ ਦੀ ਲੋੜ ਹੈ ਤਾਂ ਜੋ ਇਕੱਠੇ ਹੋ ਕੇ ਅਸੀਂ ਆਪਣੀਆਂ ਧੀਆਂ ਭੈਣਾਂ ਦੀਆਂ ਇੱਜਤਾਂ ਦੀ ਰਾਖੀ ਲਈ ਯੋਗਦਾਨ ਪਾ ਸਕੀਏ। ਪ੍ਰੋਫੈਸਰ ਬਡੁੰਗਰ ਨੇ ਕਿਹਾ ਕਿ ਜਿੱਥੇ ਅੱਜ ਨਿੱਕੀਆਂ ਨਿੱਕੀਆਂ ਬਾਲੜੀਆਂ ਨੂੰ ਸਮਾਜ ਤੇ ਅਨਸਰਾਂ ਵੱਲੋਂ ਆਪਣੀ ਹਵਸ ਦਾ ਸ਼ਿਕਾਰ ਬਣਾਇਆ ਜਾ ਰਿਹਾ ਹੈ ਉੱਥੇ ਹੀ ਨਸ਼ੇ ਦੇ ਵੱਗ ਰਹੇ ਦਰਿਆਵਾਂ ਪ੍ਰਤੀ ਵੀ ਇੱਕ ਮੁੱਠਤਾ ਦਿਖਾਉਣ ਦੀ ਲੋੜ ਹੈ। ਕਿਉਂਕਿ ਨਸ਼ਾ ਦੇਸ਼ ਦੀ ਨੌਜਵਾਨੀ ਨੂੰ ਘੁਣ ਵਾਂਗ ਖਾ ਰਿਹਾ ਹੈ।