Wednesday, October 16, 2024  

ਪੰਜਾਬ

ਮਰਹੂਮ ਰਾਸ਼ਟਰਪਤੀ ਡਾ. ਏਪੀਜੇ ਅਬਦੁਲ ਕਲਾਮ ਨੇ ਜਮੀਨ ਤੋਂ ਉੱਠ ਕੇ ਆਕਾਸ਼ ਦੀਆਂ ਉਚਾਈਆਂ ਤੱਕ ਦੇਸ਼ ਦਾ ਮਾਣ ਸਨਮਾਨ ਕਾਇਮ ਕੀਤਾ : ਪ੍ਰੋ. ਬਡੂੰਗਰ

October 15, 2024

ਸ੍ਰੀ ਫ਼ਤਹਿਗੜ੍ਹ ਸਾਹਿਬ/ 15 ਅਕਤੂਬਰ:
(ਰਵਿੰਦਰ ਸਿੰਘ ਢੀਂਡਸਾ)

ਦੇਸ਼ ਦੇ ਮਰਹੂਮ ਅਤੇ ਤਤਕਾਲੀਨ ਰਾਸ਼ਟਰਪਤੀ ਡਾ. ਏਪੀਜੇ ਅਬਦੁਲ ਕਲਾਮ ਇੱਕ ਅਤੀ ਗਰੀਬ ਗਰੀਬੀ ਪਰਿਵਾਰ ਵਿੱਚੋਂ ਉੱਠ ਕੇ ਆਪਣਾ ਨਾਮ ਅੰਤਰਰਾਸ਼ਟਰੀ ਪੱਧਰ ਤੇ ਰੁਸ਼ਨਾਇਆ ਜਿਸ ਤੋਂ ਅੱਜ ਦੀ ਨੌਜਵਾਨ ਪੀੜੀ ਨੂੰ ਸਬਕ ਸਿੱਖਣ ਦੀ ਲੋੜ ਹੈ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋਫੈਸਰ ਕਿਰਪਾਲ ਸਿੰਘ ਬਡੂੰਗਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਦਿ ਮਿਜ਼ਾਇਲ ਮੈਨ ਆਫ ਇੰਡੀਆ ਅਤੇ ਪੀਪਲਜ਼ ਪ੍ਰੇਜੀਡੇਂਟ ਨਾਲ ਜਾਣੇ ਜਾਂਦੇ "ਅਵੁਰ ਪਕੀਰ ਜੈਨੁਲਾਬਦੀਨ ਅਬਦੁਲ ਕਲਾਮ" ਦਾ ਜਨਮ 15 ਅਕਤੂਬਰ 1931 ਨੂੰ ਹੋਇਆ ਜੋ ਇੱਕ ਮਹਾਨ ਭਾਰਤੀ ਇੰਜੀਨੀਅਰ ਤੇ ਵਿਗਿਆਨੀ ਸਨ ਤੇ ਉਨ੍ਹਾਂ ਨੇ ਭਾਰਤ ਦੇ 11ਵੇਂ ਰਾਸ਼ਟਰਪਤੀ ਬਣਕੇ ਆਪਣੀਆਂ ਬਹੁਮੂਲੀਆਂ ਸੇਵਾਵਾਂ ਦੇਸ਼ ਨੂੰ ਅਰਪਤ ਕੀਤੀਆਂ।ਉਹਨਾਂ ਕਿਹਾ ਕਿ ਅਬਦੁੱਲ ਕਲਾਮ ਭਾਰਤ ਦੇ ਪਹਿਲੇ ਗੈਰ-ਸਿਆਸੀ ਰਾਸ਼ਟਰਪਤੀ ਸਨ, ਜਿਨ੍ਹਾਂ ਨੂੰ ਤਕਨਾਲੋਜੀ ਅਤੇ ਵਿਗਿਆਨ ਵਿੱਚ ਵਿਸ਼ੇਸ਼ ਯੋਗਦਾਨ ਅਦਾ ਕਰਨ ਕਾਰਨ ਇਹ ਅਹੁਦਾ ਮਿਲਿਆ ਸੀ। ਉਨ੍ਹਾਂ ਕਿਹਾ ਕਿ ਡਾ. ਅਬਦੁਲ ਕਲਾਮ ਨੇ 1974 ਵਿੱਚ ਭਾਰਤ ਦਾ ਪਹਿਲਾ ਐਟਮੀ ਤਜਰਬਾ ਕੀਤਾ, ਜਿਸਦੇ ਸਬੱਬ ਵਜੋਂ ਉਹਨਾਂ ਨੂੰ ਮਿਜ਼ਾਈਲ ਮੈਨ ਕਿਹਾ ਜਾਂਦਾ ਹੈ। ਪ੍ਰੋਫੈਸਰ ਬਡੂੰਗਰ ਨੇ ਕਿਹਾ ਕਿ ਉਹਨਾਂ ਦੀ ਬਤੌਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨਗੀ ਕਾਲ ਸਮੇਂ  ਡਾਕਟਰ ਅਬਦੁਲ ਕਲਾਮ ਬਤੌਰ ਦੇਸ਼ ਦੇ ਰਾਸ਼ਟਰਪਤੀ ਸਿਫਤੀ ਦੇ ਘਰ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਆਪਣੀ ਪਤਨੀ ਸਮੇਤ ਨਤਮਸਤਕ ਹੋਏ ਸਨ ਅਤੇ ਉਹਨਾਂ ਕਿਹਾ ਕਿ ਅੱਜ ਗੁਰੂ ਰਾਮਦਾਸ ਦੀ ਨਗਰੀ  ਸ੍ਰੀ ਦਰਬਾਰ ਸਾਹਿਬ ਪਹੁੰਚ ਕੇ ਇੰਜ ਲੱਗਦਾ ਜਿਵੇਂ ਆਤਮਾ ਵਿੱਚ ਪਰਮਾਤਮਾ ਪ੍ਰਵੇਸ਼ ਕਰ ਗਿਆ।ਉਨ੍ਹਾਂ ਕਿਹਾ ਕਿ ਡਾ. ਕਲਾਮ ਨੇ ਜਮੀਨ ਤੋਂ ਉੱਠ ਕੇ ਆਕਾਸ਼ ਦੀਆਂ ਉਚਾਈਆਂ ਤੱਕ ਪਹੁੰਚ ਕੇ ਦੇਸ਼ ਦਾ ਮਾਣ ਸਨਮਾਨ ਕਾਇਮ ਕੀਤਾ ਤੇ ਜਿੰਨਾ ਨੂੰ ਦੁਨੀਆ ਵਿੱਚ ਸਭ ਤੋਂ ਉੱਦਮ ਵਿਅਕਤੀ ਸਮਝਿਆ ਗਿਆ। ਉਹਨਾਂ ਕਿਹਾ ਕਿ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿ ਕੇ ਡਾ. ਅਬਦੁਲ ਕਲਾਮ ਦੇ ਉਦਮੀ ਜੀਵਨ ਤੋਂ ਸਬਕ ਲੈਣਾ ਚਾਹੀਦਾ ਹੈ। 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

ਹੋਰ ਖ਼ਬਰਾਂ

ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਵਿੱਖੇ ਪਲਾਸਟਿਕ ਵੇਸਟ ਮੈਨੇਜਮੈਂਟ 'ਤੇ ਜਾਗਰੂਕਤਾ ਮੁਹਿੰਮ 

ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਵਿੱਖੇ ਪਲਾਸਟਿਕ ਵੇਸਟ ਮੈਨੇਜਮੈਂਟ 'ਤੇ ਜਾਗਰੂਕਤਾ ਮੁਹਿੰਮ 

ਪੰਜਾਬ ਦੇ ਮੁੱਖ ਮੰਤਰੀ ਵੱਲੋਂ 13,400 ਕਿਲੋਮੀਟਰ ਲਿੰਕ ਸੜਕਾਂ ਬਣਾਉਣ ਦੇ ਨਿਰਦੇਸ਼

ਪੰਜਾਬ ਦੇ ਮੁੱਖ ਮੰਤਰੀ ਵੱਲੋਂ 13,400 ਕਿਲੋਮੀਟਰ ਲਿੰਕ ਸੜਕਾਂ ਬਣਾਉਣ ਦੇ ਨਿਰਦੇਸ਼

ਪੰਜਾਬ ਗ੍ਰਾਮ ਪੰਚਾਇਤ ਚੋਣਾਂ: 1.05 ਲੱਖ ਉਮੀਦਵਾਰ ਚੋਣ ਲੜਨ ਲਈ ਵੋਟਿੰਗ ਚੱਲ ਰਹੀ ਹੈ

ਪੰਜਾਬ ਗ੍ਰਾਮ ਪੰਚਾਇਤ ਚੋਣਾਂ: 1.05 ਲੱਖ ਉਮੀਦਵਾਰ ਚੋਣ ਲੜਨ ਲਈ ਵੋਟਿੰਗ ਚੱਲ ਰਹੀ ਹੈ

ਦੇਸ਼ ਭਗਤ ਯੂਨੀਵਰਸਿਟੀ ਵਿੱਚ ਪੁਲਾੜ ਮਲਬੇ ਨਾਲ ਨਜਿੱਠਣ ਲਈ ਕਰਵਾਇਆ ਮਾਹਿਰ ਭਾਸ਼ਣ

ਦੇਸ਼ ਭਗਤ ਯੂਨੀਵਰਸਿਟੀ ਵਿੱਚ ਪੁਲਾੜ ਮਲਬੇ ਨਾਲ ਨਜਿੱਠਣ ਲਈ ਕਰਵਾਇਆ ਮਾਹਿਰ ਭਾਸ਼ਣ

ਛੁਪਾਉਣ ਨਾਲ ਘਾਤਕ ਸਿੱਧ ਹੋ ਸਕਦਾ ਹੈ ਮਾਨਸਿਕ ਰੋਗ : ਡਾ. ਦਵਿੰਦਰਜੀਤ ਕੌਰ

ਛੁਪਾਉਣ ਨਾਲ ਘਾਤਕ ਸਿੱਧ ਹੋ ਸਕਦਾ ਹੈ ਮਾਨਸਿਕ ਰੋਗ : ਡਾ. ਦਵਿੰਦਰਜੀਤ ਕੌਰ

ਪੰਚਾਇਤੀ ਚੋਣਾਂ ਦੇ ਮੱਦੇਨਜ਼ਰ 15 ਅਕਤੂਬਰ ਤੋਂ 16 ਅਕਤੂਬਰ ਸਵੇਰੇ 10 ਵਜੇ ਤੱਕ ਡਰਾਈ ਡੇਅ ਘੋਸ਼ਿਤ

ਪੰਚਾਇਤੀ ਚੋਣਾਂ ਦੇ ਮੱਦੇਨਜ਼ਰ 15 ਅਕਤੂਬਰ ਤੋਂ 16 ਅਕਤੂਬਰ ਸਵੇਰੇ 10 ਵਜੇ ਤੱਕ ਡਰਾਈ ਡੇਅ ਘੋਸ਼ਿਤ

ਸੂਬਾ ਪੱਧਰੀ ਰੀਵਿਊ ਕਮੇਟੀ ਪਿੰਡ ਗੜੋਲੀਆਂ ਵਿਖੇ ਹੋਈਆਂ ਮੌਤਾਂ ਦੇ ਕਾਰਨਾਂ ਦੀ ਕਰੇਗੀ ਜਾਂਚ: ਸਿਵਲ ਸਰਜਨ

ਸੂਬਾ ਪੱਧਰੀ ਰੀਵਿਊ ਕਮੇਟੀ ਪਿੰਡ ਗੜੋਲੀਆਂ ਵਿਖੇ ਹੋਈਆਂ ਮੌਤਾਂ ਦੇ ਕਾਰਨਾਂ ਦੀ ਕਰੇਗੀ ਜਾਂਚ: ਸਿਵਲ ਸਰਜਨ

Desh Bhagat University Adds Another Feather in Its Cap with UGC-Approved Online UG & PG Programs

Desh Bhagat University Adds Another Feather in Its Cap with UGC-Approved Online UG & PG Programs

ਬਾਲੜੀਆਂ ਦੀ ਰਾਖੀ ਲਈ ਸਮਾਜ ਨੂੰ ਇਕੱਠੇ ਹੋ ਕੇ ਇੱਕ ਲੋਕ ਲਹਿਰ ਖੜੀ ਕਰਨ ਦੀ ਲੋੜ : ਪ੍ਰੋਫੈਸਰ ਬਡੁੰਗਰ

ਬਾਲੜੀਆਂ ਦੀ ਰਾਖੀ ਲਈ ਸਮਾਜ ਨੂੰ ਇਕੱਠੇ ਹੋ ਕੇ ਇੱਕ ਲੋਕ ਲਹਿਰ ਖੜੀ ਕਰਨ ਦੀ ਲੋੜ : ਪ੍ਰੋਫੈਸਰ ਬਡੁੰਗਰ

ਸ਼ਹਿਰਾਂ ਵਿੱਚ ਨਾਜ਼ਾਇਜ਼ ਰੇਹੜੀਆਂ-ਫੜ੍ਹੀਆਂ ਨਹੀਂ ਲੱਗਣ ਦਿੱਤੀਆਂ ਜਾਣਗੀਆਂ: ਗੀਤਿਕਾ ਸਿੰਘ

ਸ਼ਹਿਰਾਂ ਵਿੱਚ ਨਾਜ਼ਾਇਜ਼ ਰੇਹੜੀਆਂ-ਫੜ੍ਹੀਆਂ ਨਹੀਂ ਲੱਗਣ ਦਿੱਤੀਆਂ ਜਾਣਗੀਆਂ: ਗੀਤਿਕਾ ਸਿੰਘ