Wednesday, October 16, 2024  

ਪੰਜਾਬ

ਜਿਲ੍ਹੇ ਦੇ ਸਾਰੇ ਆਮ ਆਦਮੀ ਕਲੀਨਿਕਾਂ ਦੀ ਹੋਈ ਅਚਨਚੇਤ ਚੈਕਿੰਗ

October 16, 2024
ਸ੍ਰੀ ਫ਼ਤਹਿਗੜ੍ਹ ਸਾਹਿਬ/16 ਅਕਤੂਬਰ:
(ਰਵਿੰਦਰ ਸਿੰਘ ਢੀਂਡਸਾ)

ਉਚ ਅਧਿਕਾਰੀਆਂ ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ ਸਿਵਲ ਸਰਜਨ ਫਤਿਹਗੜ੍ਹ ਸਾਹਿਬ ਡਾ. ਦਵਿੰਦਰਜੀਤ ਕੌਰ ਨੇ ਆਮ ਆਦਮੀ ਕਲੀਨਿਕ ਭਗੜਾਣਾ ਦੀ ਅਚਨਚੇਤ ਚੈਕਿੰਗ ਕੀਤੀ ਅਤੇ ਸਿਵਲ ਸਰਜਨ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜ਼ਿਲ੍ਹੇ ਦੇ ਸਮੂਹ ਸੀਨੀਅਰ ਮੈਡੀਕਲ ਅਫਸਰਾਂ ਅਤੇ ਪ੍ਰੋਗਰਾਮ ਅਫਸਰਾਂ ਵੱਲੋਂ ਆਪੋ ਆਪਣੇ ਖੇਤਰ ਅਧੀਨ ਆਉਂਦੇ ਆਮ ਆਦਮੀ ਕਲੀਨਿਕਾਂ ਦੀ ਅਚਨਚੇਤ ਚੈਕਿੰਗ ਕੀਤੀ ਗਈ। ਜਿਲੇ ਅੰਦਰ ਇਸ ਚੈਕਿੰਗ ਵਿੱਚ ਅਫਸਰਾਂ ਵੱਲੋਂ ਆਮ ਆਦਮੀ ਕਲੀਨਿਕਾਂ ਵਿੱਚ ਤਾਇਨਾਤ ਸਟਾਫ ਦੀ ਹਾਜ਼ਰੀ ,ਵਕੈਸੀ ਪੁਜੀਸ਼ਨ, ਦਵਾਈਆਂ ਦਾ ਲੋੜੀਂਦਾ ਸਟਾਕ, ਉਪਕਰਨ, ਪੀਣ ਵਾਲੇ ਪਾਣੀ ਸਬੰਧੀ, ਮਰੀਜ਼ਾਂ ਨੂੰ ਬੈਠਣ ਲਈ ਪ੍ਰਬੰਧ, ਟੋਕਨ ਮਸ਼ੀਨਾਂ ਦੀ ਉਪਲਬਧਤਾ, ਕਲੀਨਿਕ ਲਈ ਲੋੜੀਦਾ ਫਰਨੀਚਰ, ਲੋੜੀਂਦੀਆਂ ਦਵਾਈਆਂ ਦੀ ਮਿਕਦਾਰ , ਮਰੀਜ਼ਾਂ ਦੇ ਖੂਨ ਦਾ ਸੈਂਪਲ ਲੈਣ ਲਈ ਲੋੜੀਂਦਾ ਸਮਾਨ, ਕਲੀਨਿਕਾਂ ਦੀ ਸਾਫ ਸਫਾਈ, ਬਿਜਲੀ ਦੀ ਸਪਲਾਈ ਅਤੇ ਬਿਜਲੀ ਦੇ ਬੈਕਅਪ ਸਬੰਧੀ ਲੋੜੀਂਦਾ ਸਮਾਨ, ਲੋੜੀਂਦੇ ਕੰਪਿਊਟਰ, ਇੰਟਰਨੈਟ ਦੀ ਸੁਵਿਧਾ, ਲੁੜੀਦੇ ਫੰਡਾਂ ਦੀ ਉਪਲਬਧਤਾ ਆਦਿ ਸਬੰਧੀ  ਚੈਕਿੰਗ ਕੀਤੀ ਗਈ । ਇਸ ਚੈਕਿੰਗ ਸਬੰਧੀ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ. ਦਵਿੰਦਰਜੀਤ ਕੌਰ ਨੇ ਦੱਸਿਆ ਕਿ ਸੂਬੇ ਅੰਦਰ ਆਮ ਲੋਕਾਂ ਨੂੰ ਮਿਆਰੀ ਸਿਹਤ ਸਹੂਲਤਾਂ ਪ੍ਰਦਾਨ ਕਰਨ ਲਈ ਸਰਕਾਰ ਅਤੇ ਸਿਹਤ ਵਿਭਾਗ ਵਚਨਬੱਧ ਹੈ ਇਸ ਲਈ ਉੱਚ ਅਧਿਕਾਰੀਆਂ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਅੱਜ ਜ਼ਿਲ੍ਹੇ ਅੰਦਰ ਵੱਡੇ ਪੱਧਰ ਤੇ ਸਾਰੇ ਆਮ ਆਦਮੀ ਕਲੀਨਿਕਾਂ ਤੇ ਚੈਕਿੰਗ ਕਰਵਾਈ ਗਈ। ਇਸ ਚੈਕਿੰਗ ਦਾ ਮੁੱਖ ਮਨੋਰਥ ਆਮ ਆਦਮੀ ਕਲੀਨਿਕਾਂ ਉੱਪਰ ਨਿਰਧਾਰਤ ਸਾਰੀਆਂ ਸਿਹਤ ਸਹੂਲਤਾਂ ਹਰ ਹਾਲਤ ਵਿੱਚ ਉਪਲਬਧ ਕਰਾਉਣਾ ਹੈ। ਉਹਨਾਂ ਕਿਹਾ ਕਿ ਸਰਕਾਰ ਵੱਲੋਂ ਸਖਤ ਹਦਾਇਤਾਂ ਹਨ ਕਿ ਕਿਸੇ ਵੀ ਕਲੀਨਿਕ ਵਿੱਚ ਕਿਸੇ ਵੀ ਕਿਸਮ ਦੀ ਕੋਈ ਘਾਟ ਨਾ ਰਹੇ। ਭਗੜਾਣਾ ਦੀ ਚੈਕਿੰਗ ਦੌਰਾਨ ਉਹਨਾਂ ਡਿਊਟੀ ਤੇ ਤੈਨਾਤ ਸਟਾਫ ਨੂੰ ਹਦਾਇਤ ਕੀਤੀ ਕਿ ਉਹ ਇਲਾਜ ਕਰਾਉਣ ਲਈ ਆਏ ਸਾਰੇ ਮਰੀਜ਼ਾਂ ਵਿਭਾਗ ਵੱਲੋਂ ਨਿਰਧਾਰਤ ਸਾਰੀਆਂ ਸਿਹਤ ਸਹੂਲਤਾਂ ਪ੍ਰਦਾਨ ਕਰਨੀਆਂ ਯਕੀਨੀ ਬਣਾਉਣ ਅਤੇ ਮਰੀਜਾਂ ਦਾ ਡਾਟਾ ਆਨਲਾਈਨ ਕਰਨ ਤਾਂ ਕਿ ਵਿਭਾਗ ਨੂੰ ਸਿਹਤ ਸਕੀਮਾਂ ਬਣਾਉਣ ਸਬੰਧੀ ਅੰਕੜੇ ਉਪਲਬਧ ਹੋ ਸਕਣ। ਉਹਨਾਂ ਇਹ ਵੀ ਕਿਹਾ ਕਿ ਦਵਾਈਆਂ ਦਾ ਸਟਾਕ ਅਤੇ ਹੋਰ ਲੋੜੀਂਦਾ ਸਟਾਕ ਖਤਮ ਤੋਂ ਹੋਣ ਤੋਂ ਪਹਿਲਾਂ ਹੀ ਉਸ ਦੀ ਡਿਮਾਂਡ ਜਿਲਾ ਪੱਧਰ ਤੇ ਭੇਜੀ ਜਾਵੇ ਤਾਂ ਜੋ ਮਰੀਜ਼ਾਂ ਦਾ ਇਲਾਜ ਕਰਨ ਲਈ ਕੋਈ ਪਰੇਸ਼ਾਨੀ ਨਾ ਆਵੇ। ਉਹਨਾਂ ਬਾਇਓ ਮੈਡੀਕਲ ਵੇਸਟ ਮੈਨੇਜਮੈਂਟ ਸਬੰਧੀ ਹਦਾਇਤ ਕਰਦਿਆਂ ਕਿਹਾ ਕਿ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਹੀ ਇਸਦਾ ਨਿਪਟਾਰਾ ਕੀਤਾ ਜਾਵੇ। ਉਹਨਾਂ ਕਲੀਨਿਕ ਵਿੱਚ ਦਵਾਈਆਂ ਤੇ ਮੈਡੀਕਲ  ਲੈਬਾਰਟਰੀ ਟੈਸਟਾਂ ਦਾ ਸਟਾਕ ਚੈੱਕ ਕੀਤਾ ਅਤੇ ਕਲੀਨਿਕ ਵੱਲੋਂ ਆਮ ਲੋਕਾਂ ਨੂੰ ਦਿੱਤੀਆਂ ਜਾ ਰਹੀਆਂ ਸਿਹਤ ਸੇਵਾਵਾਂ ਤੇ ਤਸੱਲੀ ਪ੍ਰਗਟ ਕੀਤੀ। ਉਹਨਾਂ ਕਲੀਨਿਕ ਵਿੱਚ ਇਲਾਜ਼ ਕਰਾਉਣ ਲਈ ਆਏ ਮਰੀਜ਼ਾਂ ਨਾਲ ਗੱਲਬਾਤ ਕਰਕੇ ਵੀ ਸੰਤੁਸ਼ਟੀ ਦਾ ਪ੍ਰਗਟਾਵਾ ਕੀਤਾ।   
 
ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

ਹੋਰ ਖ਼ਬਰਾਂ

ਰਾਣਾ ਹਸਪਤਾਲ ਦੀ 23ਵੀਂ ਵਰ੍ਹੇਗੰਢ ਮੌਕੇ ਹਸਪਤਾਲ ਵਿੱਚ ਸ੍ਰੀ ਅਮ੍ਰਿਤਵਾਣੀ ਦਾ ਪਾਠ ਕੀਤਾ ਗਿਆ

ਰਾਣਾ ਹਸਪਤਾਲ ਦੀ 23ਵੀਂ ਵਰ੍ਹੇਗੰਢ ਮੌਕੇ ਹਸਪਤਾਲ ਵਿੱਚ ਸ੍ਰੀ ਅਮ੍ਰਿਤਵਾਣੀ ਦਾ ਪਾਠ ਕੀਤਾ ਗਿਆ

ਬਾਬਾ ਬੰਦਾ ਸਿੰਘ ਬਹਾਦਰ ਜੀ ਦੇ 354 ਵੇਂ ਜਨਮ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ ਗਿਆ

ਬਾਬਾ ਬੰਦਾ ਸਿੰਘ ਬਹਾਦਰ ਜੀ ਦੇ 354 ਵੇਂ ਜਨਮ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ ਗਿਆ

ਪੰਚਾਇਤੀ ਚੋਣਾਂ ਵਿੱਚ ਉਤਸ਼ਾਹ ਨਾਲ ਭਾਗ ਲੈਣ ਲਈ ਆਮ ਆਦਮੀ ਪਾਰਟੀ ਨੇ ਕੀਤਾ ਲੋਕਾਂ ਦਾ ਧੰਨਵਾਦ

ਪੰਚਾਇਤੀ ਚੋਣਾਂ ਵਿੱਚ ਉਤਸ਼ਾਹ ਨਾਲ ਭਾਗ ਲੈਣ ਲਈ ਆਮ ਆਦਮੀ ਪਾਰਟੀ ਨੇ ਕੀਤਾ ਲੋਕਾਂ ਦਾ ਧੰਨਵਾਦ

ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਦੇ ਵਿਦਿਆਰਥੀਆਂ ਵੱਲੋਂ ਕੰਧਾਰੀ ਬੀਵੇਰੇਜਜ਼ (ਕੋਕਾ-ਕੋਲਾ) ਦਾ ਦੌਰਾ

ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਦੇ ਵਿਦਿਆਰਥੀਆਂ ਵੱਲੋਂ ਕੰਧਾਰੀ ਬੀਵੇਰੇਜਜ਼ (ਕੋਕਾ-ਕੋਲਾ) ਦਾ ਦੌਰਾ

ਅਕਾਲੀ ਦਲ ਨੇ ਵਿਰਸਾ ਸਿੰਘ ਵਲਟੋਹਾ ਦਾ ਅਸਤੀਫਾ ਸਵੀਕਾਰ ਕਰ ਲਿਆ

ਅਕਾਲੀ ਦਲ ਨੇ ਵਿਰਸਾ ਸਿੰਘ ਵਲਟੋਹਾ ਦਾ ਅਸਤੀਫਾ ਸਵੀਕਾਰ ਕਰ ਲਿਆ

ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਵਿੱਖੇ ਪਲਾਸਟਿਕ ਵੇਸਟ ਮੈਨੇਜਮੈਂਟ 'ਤੇ ਜਾਗਰੂਕਤਾ ਮੁਹਿੰਮ 

ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਵਿੱਖੇ ਪਲਾਸਟਿਕ ਵੇਸਟ ਮੈਨੇਜਮੈਂਟ 'ਤੇ ਜਾਗਰੂਕਤਾ ਮੁਹਿੰਮ 

ਮਰਹੂਮ ਰਾਸ਼ਟਰਪਤੀ ਡਾ. ਏਪੀਜੇ ਅਬਦੁਲ ਕਲਾਮ ਨੇ ਜਮੀਨ ਤੋਂ ਉੱਠ ਕੇ ਆਕਾਸ਼ ਦੀਆਂ ਉਚਾਈਆਂ ਤੱਕ ਦੇਸ਼ ਦਾ ਮਾਣ ਸਨਮਾਨ ਕਾਇਮ ਕੀਤਾ : ਪ੍ਰੋ. ਬਡੂੰਗਰ

ਮਰਹੂਮ ਰਾਸ਼ਟਰਪਤੀ ਡਾ. ਏਪੀਜੇ ਅਬਦੁਲ ਕਲਾਮ ਨੇ ਜਮੀਨ ਤੋਂ ਉੱਠ ਕੇ ਆਕਾਸ਼ ਦੀਆਂ ਉਚਾਈਆਂ ਤੱਕ ਦੇਸ਼ ਦਾ ਮਾਣ ਸਨਮਾਨ ਕਾਇਮ ਕੀਤਾ : ਪ੍ਰੋ. ਬਡੂੰਗਰ

ਪੰਜਾਬ ਦੇ ਮੁੱਖ ਮੰਤਰੀ ਵੱਲੋਂ 13,400 ਕਿਲੋਮੀਟਰ ਲਿੰਕ ਸੜਕਾਂ ਬਣਾਉਣ ਦੇ ਨਿਰਦੇਸ਼

ਪੰਜਾਬ ਦੇ ਮੁੱਖ ਮੰਤਰੀ ਵੱਲੋਂ 13,400 ਕਿਲੋਮੀਟਰ ਲਿੰਕ ਸੜਕਾਂ ਬਣਾਉਣ ਦੇ ਨਿਰਦੇਸ਼

ਪੰਜਾਬ ਗ੍ਰਾਮ ਪੰਚਾਇਤ ਚੋਣਾਂ: 1.05 ਲੱਖ ਉਮੀਦਵਾਰ ਚੋਣ ਲੜਨ ਲਈ ਵੋਟਿੰਗ ਚੱਲ ਰਹੀ ਹੈ

ਪੰਜਾਬ ਗ੍ਰਾਮ ਪੰਚਾਇਤ ਚੋਣਾਂ: 1.05 ਲੱਖ ਉਮੀਦਵਾਰ ਚੋਣ ਲੜਨ ਲਈ ਵੋਟਿੰਗ ਚੱਲ ਰਹੀ ਹੈ

ਦੇਸ਼ ਭਗਤ ਯੂਨੀਵਰਸਿਟੀ ਵਿੱਚ ਪੁਲਾੜ ਮਲਬੇ ਨਾਲ ਨਜਿੱਠਣ ਲਈ ਕਰਵਾਇਆ ਮਾਹਿਰ ਭਾਸ਼ਣ

ਦੇਸ਼ ਭਗਤ ਯੂਨੀਵਰਸਿਟੀ ਵਿੱਚ ਪੁਲਾੜ ਮਲਬੇ ਨਾਲ ਨਜਿੱਠਣ ਲਈ ਕਰਵਾਇਆ ਮਾਹਿਰ ਭਾਸ਼ਣ