ਸ੍ਰੀ ਫ਼ਤਹਿਗੜ੍ਹ ਸਾਹਿਬ/16 ਅਕਤੂਬਰ:
(ਰਵਿੰਦਰ ਸਿੰਘ ਢੀਂਡਸਾ)
ਰਾਣਾ ਹਸਪਤਾਲ ਦੀ 23ਵੀਂ ਵਰ੍ਹੇਗੰਢ ਮੌਕੇ ਹਸਪਤਾਲ ਵਿੱਚ ਸ੍ਰੀ ਅਮ੍ਰਿਤਵਾਣੀ ਦਾ ਪਾਠ ਕੀਤਾ ਗਿਆ। ਪਾਠ ਦੀ ਸ਼ੁਰੂਆਤ ਡਾ: ਰਘੁਬੀਰ ਸੂਰੀ ਅਤੇ ਰਮਾ ਸੂਰੀ ਜੀ ਵੱਲੋਂ ਪ੍ਰਮਾਤਮਾ ਅੱਗੇ ਦੀਵਾ ਜਗਾ ਕੇ ਕੀਤੀ ਗਈ ।ਇਸ ਮੌਕੇ ਡਾ: ਹਿਤੇਂਦਰ ਸੂਰੀ, ਡਾ: ਦੀਪਿਕਾ ਸੂਰੀ, ਡਾ: ਈਸਾਬੇਲਾ ਅਤੇ ਰਾਣਾ ਹਸਪਤਾਲ ਦੇ ਸਮੂਹ ਸਟਾਫ਼ ਨੇ ਭਗਵਾਨ ਸ਼੍ਰੀ ਰਾਮ ਜੀ ਦੀ ਅੰਮ੍ਰਿਤਵਾਣੀ ਦਾ ਜਾਪ ਕੀਤਾ ਅਤੇ ਸਾਰਿਆਂ ਨੇ ਮਿਲ ਕੇ ਮਰੀਜ਼ਾਂ ਦੀ ਚੰਗੀ ਸਿਹਤ ਅਤੇ ਦੇਖਭਾਲ ਲਈ ਅਰਦਾਸ ਕੀਤੀ। ਡਾ: ਹਿਤੇਂਦਰ ਸੂਰੀ ਨੇ ਕਿਹਾ ਕਿ ਰਾਣਾ ਹਸਪਤਾਲ ਨੇ ਪਿਛਲੇ 23 ਸਾਲਾਂ ਵਿੱਚ ਕਈ ਰਿਕਾਰਡ ਕਾਇਮ ਕੀਤੇ ਹਨ। ਹਸਪਤਾਲ ਵੱਲੋਂ ਗਰੀਬ ਮਰੀਜ਼ਾਂ ਲਈ ਸਮੇਂ-ਸਮੇਂ ‘ਤੇ ਕੈਂਪ ਵੀ ਲਗਾਏ ਗਏ। ਕੈਂਪ ਰਾਹੀਂ ਮਰੀਜ਼ਾਂ ਦਾ ਇਲਾਜ ਕੀਤਾ ਗਿਆ ਅਤੇ ਉਨ੍ਹਾਂ ਨੂੰ ਦਵਾਈਆਂ ਵੀ ਦਿੱਤੀਆਂ ਗਈਆਂ। ਇਸ ਮੌਕੇ ਹਸਪਤਾਲ ਵਿੱਚ ਆਏ ਮਰੀਜ਼ਾਂ ਨੇ ਹਸਪਤਾਲ ਵੱਲੋਂ ਮਰੀਜ਼ਾਂ ਨੂੰ ਦਿੱਤੀਆਂ ਜਾ ਰਹੀਆਂ ਸਹੂਲਤਾਂ ਦੀ ਸ਼ਲਾਘਾ ਕੀਤੀ। ਜਿਕਰਯੋਗ ਹੈ ਕਿ ਡਾ: ਹਿਤੇਂਦਰ ਸੂਰੀ ਕਈ ਧਾਰਮਿਕ ਅਤੇ ਸਮਾਜ ਸੇਵੀ ਸੰਸਥਾਵਾਂ ਨਾਲ ਜੁੜੇ ਹੋਏ ਹਨ, ਜਿਸ ਵਿਚ ਉਹ ਲੋਕਾਂ ਦਾ ਮੁਫ਼ਤ ਚੈਕਅੱਪ ਕਰਦੇ ਹਨ ਅਤੇ ਇਸ ਦੇ ਨਾਲ ਹੀ ਮਰੀਜ਼ਾਂ ਨੂੰ ਮੁਫ਼ਤ ਆਪ੍ਰੇਸ਼ਨ ਅਤੇ ਦਵਾਈਆਂ ਦੀ ਸਹੂਲਤ ਵੀ ਦਿੰਦੇ ਹਨ।