Friday, October 18, 2024  

ਪੰਜਾਬ

ਪਿਛਲੇ ਮਹੀਨੇ ਪੰਜਾਬ ਦੇ ਸਿੱਖਿਆ ਵਿਭਾਗ ਨੇ ਸਿਖਲਾਈ ਲਈ ਫਿਨਲੈਂਡ ਦੀ ਟੁਰਕੂ ਯੂਨੀਵਰਸਿਟੀ ਨਾਲ ਸਮਝੌਤਾ ਕੀਤਾ ਸੀ-ਸਿੱਖਿਆ ਮੰਤਰੀ

October 17, 2024

ਚੰਡੀਗੜ੍ਹ, 17 ਅਕਤੂਬਰ

ਪੰਜਾਬ ਦੇ ਸਰਕਾਰੀ ਸਕੂਲਾਂ ਦੇ 72 ਅਧਿਆਪਕਾਂ ਨੂੰ ਸਿਖਲਾਈ ਲਈ ਫਿਨਲੈਂਡ ਭੇਜਣ 'ਤੇ ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਕਿਹਾ ਕਿ ਪਿਛਲੇ ਢਾਈ ਸਾਲਾਂ ਵਿੱਚ ਪੰਜਾਬ ਦੀ ਸਿੱਖਿਆ ਪ੍ਰਣਾਲੀ ਵਿੱਚ ਬਹੁਤ ਸੁਧਾਰ ਹੋਇਆ ਹੈ। ਅੱਜ ਹਰ ਪਿੰਡ ਅਤੇ ਸ਼ਹਿਰ ਵਿੱਚ ਲੋਕ ਪੰਜਾਬ ਦੀ ਸਿੱਖਿਆ ਕ੍ਰਾਂਤੀ ਦੀ ਗੱਲ ਕਰ ਰਹੇ ਹਨ।

ਉਨ੍ਹਾਂ ਕਿਹਾ ਕਿ 2022 ਤੋਂ ਪਹਿਲਾਂ 8000 ਤੋਂ ਵੱਧ ਸਰਕਾਰੀ ਸਕੂਲਾਂ ਦੀਆਂ ਬਾਊਂਡਰੀ ਨਹੀਂ ਸਨ।  ਅਸੀਂ ਉਨ੍ਹਾਂ ਸਾਰੇ ਸਕੂਲਾਂ ਵਿੱਚ ਲਗਭਗ 1400 ਕਿਲੋਮੀਟਰ ਲੰਬੀ ਬਾਊਂਡਰੀ ਬਣਾਈ ਹੈ। 10,000 ਤੋਂ ਵੱਧ ਨਵੇਂ ਕਲਾਸਰੂਮ ਬਣਾਏ ਅਤੇ ਬੱਚਿਆਂ ਦੀ ਪੜ੍ਹਾਈ ਲਈ ਡੈਸਕ ਮੁਹੱਈਆ ਕਰਵਾਏ ਗਏ।  ਇਸ ਤੋਂ ਪਹਿਲਾਂ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਫਰਨੀਚਰ ਨਾ ਹੋਣ ਕਾਰਨ ਇੱਕ ਲੱਖ ਦੇ ਕਰੀਬ ਬੱਚੇ ਫਰਸ਼ 'ਤੇ ਬੈਠ ਕੇ ਪੜ੍ਹਦੇ ਸਨ। ਅਸੀਂ ਇਸ ਸਮੱਸਿਆ ਦਾ ਹੱਲ ਕੀਤਾ ਹੈ।  1400 ਸਕੂਲਾਂ ਵਿੱਚ ਲੜਕੀਆਂ ਲਈ ਬਾਥਰੂਮ ਨਹੀਂ ਸਨ। ਅਸੀਂ ਉਹ ਵੀ ਬਣਾਏ।

ਉਨ੍ਹਾਂ ਕਿਹਾ ਕਿ ਸਕੂਲ ਆਫ਼ ਐਮੀਨੈਂਸ ਦੇ ਨਾਲ-ਨਾਲ ਪੰਜਾਬ ਦੇ ਸਾਰੇ ਸਰਕਾਰੀ ਸਕੂਲਾਂ ਵਿੱਚ ਹੋਰ ਵੀ ਬਹੁਤ ਸਾਰੇ ਕੰਮ ਕੀਤੇ ਜਾ ਰਹੇ ਹਨ। 18,000 ਸਕੂਲਾਂ ਵਿੱਚ ਵਾਈ-ਫਾਈ ਲਗਾਇਆ ਗਿਆ ਹੈ। ਸਕੂਲਾਂ ਵਿੱਚ ਸੁਰੱਖਿਆ ਗਾਰਡ ਅਤੇ ਕੈਂਪਸ ਮੈਨੇਜਰ ਨਿਯੁਕਤ ਕੀਤੇ ਗਏ ਹਨ।  'ਆਪ' ਸਰਕਾਰ ਤੋਂ ਪਹਿਲਾਂ ਸਰਕਾਰੀ ਸਕੂਲਾਂ ਨੂੰ ਸਫਾਈ ਲਈ ਇਕ ਰੁਪਿਆ ਵੀ ਨਹੀਂ ਮਿਲਦਾ ਸੀ। ਹੁਣ 3000 ਤੋਂ ਲੈ ਕੇ 50,000 ਰੁਪਏ ਪ੍ਰਤੀ ਮਹੀਨਾ ਤੱਕ ਮਿਲ ਰਿਹਾ ਹੈ। 

ਇਸ ਸਭ ਦੇ ਬਾਵਜੂਦ ਚੰਗੀ ਸਿੱਖਿਆ ਲਈ ਸਭ ਤੋਂ ਜ਼ਰੂਰੀ ਹੈ ਅਧਿਆਪਕਾਂ ਦੀ ਸਿਖਲਾਈ।  ਅਸੀਂ ਸਾਰੇ ਸਕੂਲ ਆਫ਼ ਐਮੀਨੈਂਸ ਅਤੇ ਪੰਜਾਬ ਦੇ ਹੋਰ ਸਕੂਲਾਂ ਦੇ ਪ੍ਰਿੰਸੀਪਲਾਂ ਨੂੰ ਸਿੰਗਾਪੁਰ ਤੋਂ ਸਿਖਲਾਈ ਦਿੱਤੀ।  ਅਸੀਂ ਹੁਣ ਤੱਕ 202 ਪ੍ਰਿੰਸੀਪਲਾਂ ਨੂੰ ਸਿੰਗਾਪੁਰ ਭੇਜ ਚੁੱਕੇ ਹਾਂ।  ਅਹਿਮਦਾਬਾਦ ਤੋਂ 152 ਹੈੱਡਮਾਸਟਰਾਂ ਨੂੰ ਸਿਖਲਾਈ ਦਿੱਤੀ ਗਈ ਹੈ।  ਹੁਣ 72 ਅਧਿਆਪਕਾਂ ਨੂੰ ਸਿਖਲਾਈ ਲਈ ਫਿਨਲੈਂਡ ਭੇਜਿਆ ਜਾ ਰਿਹਾ ਹੈ। 

ਇਸ ਦੇ ਲਈ ਪਿਛਲੇ ਮਹੀਨੇ ਪੰਜਾਬ ਦੇ ਸਿੱਖਿਆ ਵਿਭਾਗ ਨੇ ਸਿਖਲਾਈ ਲਈ ਫਿਨਲੈਂਡ ਦੀ ਟੁਰਕੂ ਯੂਨੀਵਰਸਿਟੀ ਨਾਲ ਸਮਝੌਤਾ ਕੀਤਾ ਹੈ। ਦਿੱਲੀ ਵਿੱਚ ਫਿਨਲੈਂਡ ਦੇ ਰਾਜਦੂਤ ਦੀ ਮੌਜੂਦਗੀ ਵਿੱਚ ਐਮਓਯੂ ਉੱਤੇ ਹਸਤਾਖਰ ਕੀਤੇ ਗਏ। ਸਿਖਲਾਈ ਤਿੰਨ ਹਫ਼ਤਿਆਂ ਲਈ ਹੋਵੇਗੀ। ਅਗਲਾ ਬੈਚ ਫਰਵਰੀ - ਮਾਰਚ 2025 ਵਿੱਚ ਭੇਜਿਆ ਜਾਵੇਗਾ।

ਇਸ ਐਮਓਯੂ ਤਹਿਤ ਪੰਜਾਬ ਸਰਕਾਰ ਆਪਣੇ ਅਧਿਆਪਕਾਂ ਨੂੰ ਕਿਸੇ ਵੀ ਸਮੇਂ ਫਿਨਲੈਂਡ ਭੇਜ ਸਕਦੀ ਹੈ ਜਾਂ ਫਿਨਲੈਂਡ ਤੋਂ ਅਧਿਆਪਕ ਪੰਜਾਬ ਆ ਸਕਦੇ ਹਨ।  ਮੰਤਰੀ ਨੇ ਕਿਹਾ ਕਿ ਭਲਕੇ ਮੁੱਖ ਮੰਤਰੀ ਭਗਵੰਤ ਮਾਨ ਵੀ ਅਧਿਆਪਕਾਂ ਨਾਲ ਗੱਲਬਾਤ ਕਰਨਗੇ ਅਤੇ ਫਿਰ ਉਨ੍ਹਾਂ ਨੂੰ ਫਿਨਲੈਂਡ ਲਈ ਰਵਾਨਾ ਕੀਤਾ ਜਾਵੇਗਾ।

ਉਨ੍ਹਾਂ ਕਿਹਾ ਕਿ ਸਿਖਲਾਈ ਲਈ ਅਧਿਆਪਕਾਂ ਦੀ ਚੋਣ ਪ੍ਰਕਿਰਿਆ ਦੌਰਾਨ ਇਹ ਦੇਖਿਆ ਗਿਆ ਕਿ ਹਰੇਕ ਅਧਿਆਪਕ ਕੋਲ ਕਿੰਨਾ ਤਜ਼ਰਬਾ ਹੈ ਅਤੇ ਉਨ੍ਹਾਂ ਦੀ ਨੌਕਰੀ ਵਿੱਚ ਕਿੰਨੇ ਸਾਲ ਬਾਕੀ ਹਨ, ਤਾਂ ਜੋ ਸਿਖਲਾਈ ਤੋਂ ਬਾਅਦ ਉਹ ਘੱਟੋ-ਘੱਟ 10-15 ਸਾਲ ਤੱਕ ਬੱਚਿਆਂ ਨੂੰ ਪੜ੍ਹਾ ਸਕਣ।  ਇਸ ਦੇ ਨਾਲ ਹੀ ਉਨ੍ਹਾਂ ਦਾ ਪਿਛਲਾ ਰਿਕਾਰਡ ਵੀ ਚੈੱਕ ਕੀਤਾ ਗਿਆ।

ਇਸ ਦੇ ਨਾਲ ਹੀ ਜਿਹੜੇ ਮਾਪੇ ਆਪਣੇ ਬਚਿਆਂ ਨੂੰ ਸਰਕਾਰੀ ਸਕੂਲਾਂ ਵਿੱਚ ਪੜ੍ਹਾ ਰਹੇ ਹਨ, ਉਨ੍ਹਾਂ ਵਿਚੋਂ 10 ਮਾਪਿਆਂ ਦੀਆਂ ਸਿਫ਼ਾਰਸ਼ਾਂ ਅਧਿਆਪਕਾਂ ਨੂੰ ਆਪਣੀ ਫਾਈਲ 'ਚ ਲਗਾਉਣਾ ਸੀ। ਬੱਚਿਆਂ ਦੇ ਮਾਪਿਆਂ ਤੋਂ ਵੀ ਫੀਡਬੈਕ ਲਈ ਗਈ। ਫੋਨ ਕਰਕੇ ਕਰੀਬ 6000 ਮਾਪਿਆਂ ਦੀ ਰਾਏ ਮੰਗੀ ਗਈ। ਸਿੱਖਿਆ ਮੰਤਰੀ ਨੇ ਕਿਹਾ ਕਿ ਫਿਨਲੈਂਡ ਵਿੱਚ ਅਧਿਆਪਕਾਂ ਦੀ ਸਿਖਲਾਈ ਪੰਜਾਬ ਦੀ ਪ੍ਰਾਇਮਰੀ ਸਿੱਖਿਆ ਪ੍ਰਣਾਲੀ ਲਈ ਮੀਲ ਦਾ ਪੱਥਰ ਸਾਬਤ ਹੋਵੇਗੀ।

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

ਹੋਰ ਖ਼ਬਰਾਂ

ਨਸ਼ੇ ਦਾ ਖਾਤਮਾ ਕਰਕੇ ਪੰਜਾਬ ਨੂੰ ਬਣਾਵਾਂਗੇ ਖੁਸ਼ਹਾਲ:--ਕੈਬਨਿਟ ਮੰਤਰੀ ਗੋਇਲ

ਨਸ਼ੇ ਦਾ ਖਾਤਮਾ ਕਰਕੇ ਪੰਜਾਬ ਨੂੰ ਬਣਾਵਾਂਗੇ ਖੁਸ਼ਹਾਲ:--ਕੈਬਨਿਟ ਮੰਤਰੀ ਗੋਇਲ

ਮਾਲੇਰਕੋਟਲਾ ਪੁਲਿਸ ਵੱਲੋਂ ਲੁੱਟ ਖੋਹ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ 02 ਵਿਅਕਤੀ ਗਿ੍ਰਫਤਾਰ

ਮਾਲੇਰਕੋਟਲਾ ਪੁਲਿਸ ਵੱਲੋਂ ਲੁੱਟ ਖੋਹ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ 02 ਵਿਅਕਤੀ ਗਿ੍ਰਫਤਾਰ

ਸਿਹਤ ਵਿਭਾਗ ਦੀ ਵੱਡੀ ਕਾਰਵਾਈ - ਭਾਰੀ ਗਿਣਤੀ ਵਿਚ ਨਸ਼ੀਲੀਆਂ ਦਵਾਈਆਂ ਬਰਾਮਦ

ਸਿਹਤ ਵਿਭਾਗ ਦੀ ਵੱਡੀ ਕਾਰਵਾਈ - ਭਾਰੀ ਗਿਣਤੀ ਵਿਚ ਨਸ਼ੀਲੀਆਂ ਦਵਾਈਆਂ ਬਰਾਮਦ

ਪੰਜਾਬ ਦੇ ਮੁੱਖ ਮੰਤਰੀ ਨੇ ਅਤਿ-ਆਧੁਨਿਕ ਭਗਵਾਨ ਵਾਲਮੀਕਿ ਜੀ ਪੈਨੋਰਾਮਾ ਨੂੰ ਸਮਰਪਿਤ ਕੀਤਾ

ਪੰਜਾਬ ਦੇ ਮੁੱਖ ਮੰਤਰੀ ਨੇ ਅਤਿ-ਆਧੁਨਿਕ ਭਗਵਾਨ ਵਾਲਮੀਕਿ ਜੀ ਪੈਨੋਰਾਮਾ ਨੂੰ ਸਮਰਪਿਤ ਕੀਤਾ

ਸ੍ਰੀ ਅਕਾਲ ਤਖ਼ਤ ਸਾਹਿਬ ਦੀ ਮਹਾਨਤਾ ਅਤੇ ਸਰਬਉੱਚਤਾ ਤੋਂ ਮੂੰਹ ਮੋੜਕੇ, ਆਪ ਹੁਦਰੀਆਂ ਕਰਨ ਵਾਲੇ ਨੂੰ ਗੁਰੂ ਦਾ ਸਿੱਖ ਨਹੀ ਕਿਹਾ ਜਾ ਸਕਦੈ : ਟਿਵਾਣਾ

ਸ੍ਰੀ ਅਕਾਲ ਤਖ਼ਤ ਸਾਹਿਬ ਦੀ ਮਹਾਨਤਾ ਅਤੇ ਸਰਬਉੱਚਤਾ ਤੋਂ ਮੂੰਹ ਮੋੜਕੇ, ਆਪ ਹੁਦਰੀਆਂ ਕਰਨ ਵਾਲੇ ਨੂੰ ਗੁਰੂ ਦਾ ਸਿੱਖ ਨਹੀ ਕਿਹਾ ਜਾ ਸਕਦੈ : ਟਿਵਾਣਾ

ਭਗਵਾਨ ਮਹਾਂਰਿਸ਼ੀ ਬਾਲਮੀਕ ਜੀ ਦਾ ਜਨਮ ਦਿਹਾੜਾ ਮਨਾਇਆ

ਭਗਵਾਨ ਮਹਾਂਰਿਸ਼ੀ ਬਾਲਮੀਕ ਜੀ ਦਾ ਜਨਮ ਦਿਹਾੜਾ ਮਨਾਇਆ

ਆਮ ਆਦਮੀ ਪਾਰਟੀ ਨੇ ਵਿਰਸਾ ਸਿੰਘ ਵਲਟੋਹਾ ਵੱਲੋਂ ਗਿਆਨੀ ਹਰਪ੍ਰੀਤ ਸਿੰਘ ਖਿਲਾਫ ਅਪਮਾਨਜਨਕ ਟਿੱਪਣੀ ਦੀ ਕੀਤੀ ਨਿਖੇਧੀ

ਆਮ ਆਦਮੀ ਪਾਰਟੀ ਨੇ ਵਿਰਸਾ ਸਿੰਘ ਵਲਟੋਹਾ ਵੱਲੋਂ ਗਿਆਨੀ ਹਰਪ੍ਰੀਤ ਸਿੰਘ ਖਿਲਾਫ ਅਪਮਾਨਜਨਕ ਟਿੱਪਣੀ ਦੀ ਕੀਤੀ ਨਿਖੇਧੀ

ਪੰਜਾਬ ਸਰਕਾਰ ਤੋਂ ਮੰਡੀਆਂ ਦੇ ਮਜ਼ਦੂਰਾਂ ਦੀ ਆਰਥਿਕ ਸਹਾਇਤਾ ਕਰਨ ਦੀ ਕੀਤੀ ਮੰਗ

ਪੰਜਾਬ ਸਰਕਾਰ ਤੋਂ ਮੰਡੀਆਂ ਦੇ ਮਜ਼ਦੂਰਾਂ ਦੀ ਆਰਥਿਕ ਸਹਾਇਤਾ ਕਰਨ ਦੀ ਕੀਤੀ ਮੰਗ

ਕਾਰ ਮੋਟਰਸਾਇਕਲ ਨਾਲ ਟਕਰਾਈ, ਇੱਕ ਦੀ ਮੌਤ ਇੱਕ ਜਖਮੀ

ਕਾਰ ਮੋਟਰਸਾਇਕਲ ਨਾਲ ਟਕਰਾਈ, ਇੱਕ ਦੀ ਮੌਤ ਇੱਕ ਜਖਮੀ

ਰਾਣਾ ਹਸਪਤਾਲ ਦੀ 23ਵੀਂ ਵਰ੍ਹੇਗੰਢ ਮੌਕੇ ਹਸਪਤਾਲ ਵਿੱਚ ਸ੍ਰੀ ਅਮ੍ਰਿਤਵਾਣੀ ਦਾ ਪਾਠ ਕੀਤਾ ਗਿਆ

ਰਾਣਾ ਹਸਪਤਾਲ ਦੀ 23ਵੀਂ ਵਰ੍ਹੇਗੰਢ ਮੌਕੇ ਹਸਪਤਾਲ ਵਿੱਚ ਸ੍ਰੀ ਅਮ੍ਰਿਤਵਾਣੀ ਦਾ ਪਾਠ ਕੀਤਾ ਗਿਆ