ਰਾਜਪੁਰਾ, 18 ਅਕਤੂਬਰ ( ਡਾ ਗੁਰਵਿੰਦਰ ਅਮਨ )
ਰਾਜਪੁਰਾ- ਅੰਬਾਲਾ ਮੁੱਖ ਰੇਲ ਮਾਰਗ 'ਤੇ ਇਕ ਅਣਪਛਾਤੇ ਵਿਅਕਤੀ ਦੀ ਕਿਸੇ ਰੇਲ ਗੱਡੀ ਤੋਂ ਡਿੱਗਣ ਨਾਲ ਮੌਤ ਹੋ ਗਈ। ਰੇਲਵੇ ਪੁਲਿਸ ਨੇ ਵਿਅਕਤੀ ਨੂੰ ਸਥਾਨਕ ਸਿਵਲ ਹਸਪਤਾਲ ਦੇ ਮੁਰਦਾਘਰ ਵਿਚ ਸ਼ਨਾਖ਼ਤ ਅਤੇ ਪੋਸਟਮਾਰਟਮ ਲਈ 72 ਘੰਟਿਆਂ ਵਾਸਤੇ ਰੱਖਵਾ ਦਿੱਤਾ ਹੈ। ਰੇਲਵੇ ਪੁਲਿਸ ਸ਼ੰਭੂ ਚੋਂਕੀ ਦੇ ਇੰਚਾਰਜ ਸਹਾਇਕ ਥਾਣੇਦਾਰ ਜੰਮੂ ਰਾਮ ਨੇ ਦੱਸਿਆ ਕਿ ਸੂਚਨਾ ਮਿਲੀ ਸੀ ਕਿ ਰਾਜਪੁਰਾ-ਅੰਬਾਲਾ ਮੁੱਖ ਰੇਲ ਮਾਰਗ ਤੇ ਪਿੰਡ ਬਪਰੌਰ ਨੇੜੇ ਇਕ ਵਿਅਕਤੀ ਦੀ ਲਾਸ਼ ਪਈ ਹੈ। ਜਿਸ ਤੇ ਪੁਲਿਸ ਪਾਰਟੀ ਨੇ ਮੋਕੇ 'ਤੇ ਜਾ ਕੇ ਦੇਖਿਆ ਕਿ 50—55 ਕੁ ਸਾਲ ਦੇ ਕੇਸਧਾਰੀ ਵਿਅਕਤੀ ਜਿਸ ਨੇ ਕਾਲੇ ਰੰਗ ਦਾ ਲੋਅਰ ਅਤੇ ਪੀਲੀ ਕਮੀਜ਼ ਪਾਈ ਹੋਈ ਹੈ ਰੇਲਵੇ ਲਾਈਨਾਂ ਕੰਢੇ ਪਿਆ ਹੈ। ਉਹਨਾਂ ਸ਼ੱਕ ਜ਼ਹਿਰ ਕੀਤਾ ਕਿ ਮਿ੍ਰਤਕ ਦੀ ਕਿਸੀ ਅਣਪਛਾਤੀ ਰੇਲ ਗੱਡੀ ਤੋਂ ਡਿੱਗਣ ਕਾਰਨ ਮੌਤ ਹੋਈ ਹੈ। ਰੇਲਵੇ ਪੁਲਿਸ ਨੇ ਮਿ੍ਰਤਕ ਦੀ ਲਾਸ਼ ਨੂੰ ਸਥਾਨਕ ਸਿਵਲ ਹਸਪਤਾਲ ਦੇ ਮੁਰਦਾਘਰ ਵਿਚ 72 ਘੰਟਿਆਂ ਲਈ ਸ਼ਨਾਖ਼ਤ ਅਤੇ ਪੋਸਟਮਾਰਟਮ ਲਈ ਰੱਖਵਾ ਦਿੱਤਾ ਹੈ।