Friday, October 18, 2024  

ਪੰਜਾਬ

ਗਲੋਬਲ ਸਿਟੀ ਹਰਲਾਲਪੁਰ ਵਿਖੇ ਚੋਰਾਂ ਨੇ ਘਰ ਵਿਚ ਕੀਤੀ ਚੋਰੀ

October 18, 2024

ਖਰੜ,18 ਅਕਤੂਬਰ (ਕੁਲਦੀਪ ਸਿੰਘ ਢਿਲੋਂ):

ਨਗਰ ਕੌਸਲ ਖਰੜ ਦੀ ਹਦੂਦ ਅੰਦਰ ਗਲੋਬਲ ਸਿਟੀ ਹਰਲਾਲਪੁਰ ਵਿਖੇ ਚੋਰਾਂ ਨੇ ਬੰਦ ਪਏ ਮਕਾਨ ਦੇ ਦਰਵਾਜ਼ੇ ਤੋੜ ਕੇ ਸੋਨਾ, ਚਾਂਦੀ ਸਮੇਤ ਹੋਰ ਸਮਾਨ ਚੋਰੀ ਕਰ ਲਿਆ। ਮਕਾਨ ਮਾਲਕ ਗੁਰਵਿੰਦਰ ਕੌਰ ਨੇ ਦਸਿਆ ਕਿ ਮਕਾਨ ਨੰ: 1135 ਗਲੋਬਲ ਸਿਟੀ ਹਰਲਾਲਪੁਰ ਵਿਖੇ ਆਪਣੇ ਪਰਿਵਾਰ ਸਮੇਤ ਰਹਿੰਦੇ ਹਨ। ਉਹ ਬੀਤੀ 15 ਅਕਤੂਬਰ ਨੂੰ ਚੰਡੀਗੜ੍ਹ ਵਿਖੇ ਆਪਣੇ ਪੇਕੇ ਘਰ ਚਲੀ ਗਈ ਅਤੇ ਉਸਦਾ ਪਤੀ ਮਨੀਸ਼ ਜੈਨ ਜੋ ਬੈਕ ਵਿਚ ਨੌਕਰੀ ਕਰਦੇ ਹਨ, ਮੁੰਬਈ ਵਿਖੇ ਟੇ੍ਰਨਿੰਗ ਤੇ ਗਏ ਹੋਏ ਸਨ। ਆਪਣੇ ਘਰ ਵਿਚ ਰੋਜਾਨਾ ਕੰਮ ਕਰਨ ਵਾਲੀ ਮੇਟ ਨੂੰ ਮਕਾਨ ਦੇ ਬਾਹਰ ਗਮਲਿਆਂ ਵਿਚ ਪੌਦਿਆਂ ਨੂੰ ਪਾਣੀ ਪਾਉਣ ਲਈ ਕਿਹਾ ਸੀ ਅੱਜ ਜਦੋਂ ਉਹ ਸਵੇਰੇ ਆਈ ਤਾਂ ਉਸਨੇ ਵੇਖਿਆ ਕਿ ਮਕਾਨ ਦਾ ਦਰਵਾਜ਼ਾ ਟੁੱਟਿਆ ਹੋਇਆ ਹੈ ਜਿਸ ਤੋਂ ਬਾਅਦ ਉਸਨੇ ਨਾਲ ਦੇ ਪੜੌਸੀਆਂ ਨੂੰ ਦਸਿਆ ਜਿਨ੍ਹਾਂ ਵਲੋਂ ਫੋਨ ਕਰਕੇ ਜਾਣਕਾਰੀ ਦਿੱਤੀ ਗਈ ਕਿ ਤੁਹਾਡੇ ਘਰ ਵਿਚ ਚੋਰੀ ਹੋ ਗਈ। ਉਹ ਚੰਡੀਗੜ੍ਹ ਤੋਂ ਇੱਥੇ ਪਹੁੰਚੀ ਤਾਂ ਵੇਖਿਆ ਕਿ ਉਨ੍ਹਾਂ ਦੇ ਮਕਾਨ ਦਾ ਦਰਵਾਜ਼ੇ ਦਾ ਕੁੰਡਾ ਟੁੱਟਿਆ ਹੋਇਆ ਸੀ ਅਤੇ ਕਮਰਿਆਂ ਦੇ ਅੰਦਰ ਸਮਾਨ ਖਿਲਰਿਆ ਪਿਆ ਸੀ ਅਤੇ ਲੱਕੜੀ ਦੀਆਂ ਕਈ ਫੱਟੀਆਂ ਪਈਆਂ ਸਨ। ਉਨ੍ਹਾਂ ਦਸਿਆ ਕਿ ਮਕਾਨ ਵਿਚ ਸੋਨੇ ਦਾ ਚਾਂਦੀ ਅਤੇ ਉਸਦੇ ਪਤੀ ਦੇ ਕੱਪੜਿਆਂ ਵਾਲਾ ਬੈਗ ਚੋਰੀ ਕਰਕੇ ਚੋਰ ਲੈ ਗਿਆ ਜਿਸ ਨਾਲ ਉਸਦਾ 7-8 ਲੱਖ ਰੁਪਏ ਦਾ ਮਾਲੀ ਨੁਕਸਾਨ ਹੋਇਆ ਹੈ। ਉਨ੍ਹਾਂ ਦਸਿਆ ਕਿ ਨਾਲ ਦੇ ਪੜੌਸੀ ਦੇ ਸੀ.ਸੀ.ਟੀ.ਵੀਂ ਕੈਮਰੇ ਵਿਚ ਵੇਖਿਆ ਕਿ ਇੱਕ ਵਿਅਕਤੀ 3 ਵਜੇ ਦੇ ਕਰੀਬ ਬਾਹਰ ਇੱਕ ਬੈਗ ਚੁੱਕ ਕੇ ਲਈ ਜਾਂਦੀ ਹੈ। ਉਨ੍ਹਾਂ ਇਸ ਸਬੰਧ ਵਿਚ ਥਾਣਾ ਸਦਰ ਪੁਲਿਸ ਖਰੜ ਨੂੰ ਲਿਖਤੀ ਸੂਚਨਾ ਦਿੱਤੀ ਹੈ।

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

ਹੋਰ ਖ਼ਬਰਾਂ

ਵਿਜੀਲੈਂਸ ਵੱਲੋਂ ਦੁਰਘਟਨਾ ਮਾਮਲੇ ‘ਚ ਕਾਰਵਾਈ ਕਰਨ ਬਦਲੇ 10 ਹਜ਼ਾਰ ਰੁਪਏ ਰਿਸ਼ਵਤ ਲੈਂਦਾ ਏ.ਐਸ.ਆਈ. ਕਾਬੂ

ਵਿਜੀਲੈਂਸ ਵੱਲੋਂ ਦੁਰਘਟਨਾ ਮਾਮਲੇ ‘ਚ ਕਾਰਵਾਈ ਕਰਨ ਬਦਲੇ 10 ਹਜ਼ਾਰ ਰੁਪਏ ਰਿਸ਼ਵਤ ਲੈਂਦਾ ਏ.ਐਸ.ਆਈ. ਕਾਬੂ

ਜ਼ਿਲ੍ਹਾ ਫਤਹਿਗੜ੍ਹ ਸਾਹਿਬ ਨੂੰ ਟੂਰਿਜ਼ਮ ਹੱਬ ਬਣਾਉਣ ਲਈ ਪ੍ਰੋਜੈਕਟ ਦਾ ਐਲਾਨ ਜਲਦ:  ਤਰੁਨਪ੍ਰੀਤ ਸਿੰਘ ਸੌਂਦ

ਜ਼ਿਲ੍ਹਾ ਫਤਹਿਗੜ੍ਹ ਸਾਹਿਬ ਨੂੰ ਟੂਰਿਜ਼ਮ ਹੱਬ ਬਣਾਉਣ ਲਈ ਪ੍ਰੋਜੈਕਟ ਦਾ ਐਲਾਨ ਜਲਦ:  ਤਰੁਨਪ੍ਰੀਤ ਸਿੰਘ ਸੌਂਦ

ਪਾਰਟੀਬਾਜ਼ੀ ਦੇ ਉੱਪਰ ਉੱਠ ਕੇ ਕੀਤੇ ਜਾਣ ਪਿੰਡਾਂ ਦੇ ਵਿਕਾਸ ਕਾਰਜ: ਵਿਧਾਇਕ ਲਖਬੀਰ ਸਿੰਘ ਰਾਏ

ਪਾਰਟੀਬਾਜ਼ੀ ਦੇ ਉੱਪਰ ਉੱਠ ਕੇ ਕੀਤੇ ਜਾਣ ਪਿੰਡਾਂ ਦੇ ਵਿਕਾਸ ਕਾਰਜ: ਵਿਧਾਇਕ ਲਖਬੀਰ ਸਿੰਘ ਰਾਏ

ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਵਿਖੇ ਸ੍ਰੀ ਗੁਰੂ ਰਾਮਦਾਸ ਜੀ ਦੇ ਚਾਰ ਸੌ ਨੱਬਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਸ਼ੇਸ਼ ਗੁਰਮਤਿ ਸੰਗੀਤ ਸਮਾਗਮ

ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਵਿਖੇ ਸ੍ਰੀ ਗੁਰੂ ਰਾਮਦਾਸ ਜੀ ਦੇ ਚਾਰ ਸੌ ਨੱਬਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਸ਼ੇਸ਼ ਗੁਰਮਤਿ ਸੰਗੀਤ ਸਮਾਗਮ

ਰੇਲ ਗੱਡੀ ਤੋਂ ਡਿੱਗਣ ਕਾਰਨ ਵਿਅਕਤੀ ਦੀ ਮੌਤ

ਰੇਲ ਗੱਡੀ ਤੋਂ ਡਿੱਗਣ ਕਾਰਨ ਵਿਅਕਤੀ ਦੀ ਮੌਤ

ਕਚੈਹਿਰੀਆਂ ਤੋਂ ਬਾਹਰ ਗੈਰ ਕਾਨੂੰਨੀ ਤੋਰ ਤੇ ਮੋਟਰਸਾਈਕਲ ਖੜ੍ਹੇ ਕਰਨ ਕਾਰਨ ਠੇਕੇਦਾਰ ਪਰੇਸ਼ਾਨ

ਕਚੈਹਿਰੀਆਂ ਤੋਂ ਬਾਹਰ ਗੈਰ ਕਾਨੂੰਨੀ ਤੋਰ ਤੇ ਮੋਟਰਸਾਈਕਲ ਖੜ੍ਹੇ ਕਰਨ ਕਾਰਨ ਠੇਕੇਦਾਰ ਪਰੇਸ਼ਾਨ

ਸਿਹਤ ਵਿਭਾਗ ਦੀ ਟੀਮ ਵਲੋਂ ਡੇਂਗੂ ਸਬੰਧੀ ਕੀਤਾ ਸਰਵੇ-

ਸਿਹਤ ਵਿਭਾਗ ਦੀ ਟੀਮ ਵਲੋਂ ਡੇਂਗੂ ਸਬੰਧੀ ਕੀਤਾ ਸਰਵੇ-

ਬਿਜਲੀ ਦੇ ਸ਼ਾਰਟ ਸਰਕਟ ਨਾਲ ਅੱਗ ਲੱਗਣ ਦਾ ਹਾਦਸਾ , ਲੱਖਾਂ ਦਾ ਹੋਇਆ ਨੁਕਸਾਨ

ਬਿਜਲੀ ਦੇ ਸ਼ਾਰਟ ਸਰਕਟ ਨਾਲ ਅੱਗ ਲੱਗਣ ਦਾ ਹਾਦਸਾ , ਲੱਖਾਂ ਦਾ ਹੋਇਆ ਨੁਕਸਾਨ

‘ਹਰ ਸ਼ੁੱਕਰਵਾਰ-ਡੇਂਗੂ ‘ਤੇ ਵਾਰ’ ਮੁਹਿੰਮ ਤਹਿਤ ਕੀਤਾ ਜਾਗਰੂਕ

‘ਹਰ ਸ਼ੁੱਕਰਵਾਰ-ਡੇਂਗੂ ‘ਤੇ ਵਾਰ’ ਮੁਹਿੰਮ ਤਹਿਤ ਕੀਤਾ ਜਾਗਰੂਕ

ਦੇਸ਼ ਭਗਤ ਯੂਨੀਵਰਸਿਟੀ ਦੇ ਵਿਦਿਆਰਥੀ ਨੇ ਨੈਸ਼ਨਲ ਪਾਵਰ ਲਿਫਟਿੰਗ ਚੈਂਪੀਅਨਸ਼ਿਪ 'ਚ ਜਿੱਤਿਆ ਗੋਲਡ ਮੈਡਲ

ਦੇਸ਼ ਭਗਤ ਯੂਨੀਵਰਸਿਟੀ ਦੇ ਵਿਦਿਆਰਥੀ ਨੇ ਨੈਸ਼ਨਲ ਪਾਵਰ ਲਿਫਟਿੰਗ ਚੈਂਪੀਅਨਸ਼ਿਪ 'ਚ ਜਿੱਤਿਆ ਗੋਲਡ ਮੈਡਲ