ਸ੍ਰੀ ਫਤਿਹਗੜ੍ਹ ਸਾਹਿਬ/21 ਅਕਤੂਬਰ:
(ਰਵਿੰਦਰ ਸਿੰਘ ਢੀਂਡਸਾ)
ਸਰਕਾਰੀ ਰਾਜਿੰਦਰਾ ਹਸਪਤਾਲ ਤੇ ਕਾਲਜ ਪਟਿਆਲਾ ਦੇ ਡਾਇਰੈਕਟਰ ਡਾ.ਰਾਜਨ ਸਿੰਗਲਾ ਦੀ ਅਗਵਾਈ ਹੇਠ ਕਰਵਾਏ ਅੰਤਰਰਾਸ਼ਟਰੀ ਖੂਨਦਾਨ ਦਿਵਸ ਮੌਕੇ ਤੇ ਪੰਜਾਬ ਭਰ ਦੇ ਖੂਨਦਾਨੀਆਂ,ਖੂਨਦਾਨ ਕਰਵਾਉਣ ਵਾਲੀਆਂ ਸ਼ਖਸੀਅਤ ਵੱਖ ਵੱਖ ਐਵਾਰਡਾਂ ਨਾਲ ਸਨਮਾਨ ਕੀਤਾ ਗਿਆ। ਇਸ ਮੌਕੇ ਸ਼ਹੀਦ ਭਗਤ ਸਿੰਘ ਯੂਥ ਸਪੋਰਟਸ ਅਤੇ ਸੱਭਿਆਚਾਰਕ ਆਰਗੇਨਾਈਜੇਸ਼ਨ (ਰਜਿ.)ਕਪੂਰਗੜ੍ਹ(ਪੰਜਾਬ) ਪ੍ਰਧਾਨ ਤੇ ਉਘੇ ਸਮਾਜ ਸੇਵੀ ਤੀਰਥ ਸਿੰਘ ਕਪੂਰਗੜ੍ਹ ਦਾ ਜਿਲ੍ਹਾ ਫਤਿਹਗੜ੍ਹ ਸਾਹਿਬ ਵਿੱਚੋਂ ਵੱਡੀ ਗਿਣਤੀ ਵਿੱਚ ਮਨੁੱਖੀ ਜਾਨਾਂ ਬਚਾਉਣ ਲਈ ਯੋਗਦਾਨ ਬਦਲੇ "ਬੈਸਟ ਯੂਥ ਬਲੱਡ ਡੋਨਰ ਤੇ ਬੈਸਟ ਯੂਥ ਮੋਟੀਵੇਟਰ ਐਵਾਰਡ" ਨਾਲ ਸਨਮਾਨ ਕੀਤਾ ਗਿਆ।ਇਸ ਮੌਕੇ ਬੋਲਦਿਆਂ ਡਾਇਰੈਕਟਰ ਡਾ.ਰਾਜਨ ਸਿੰਗਲਾ ਨੇ ਕਿਹਾ ਕਿ ਨੋਜਵਾਨਾਂ ਨੂੰ ਵੱਧ ਤੋਂ ਵੱਧ ਖੂਨਦਾਨ ਕਰਨਾ ਚਾਹੀਦਾ ਤੇ ਸਮਾਜ ਦੇ ਬਾਕੀ ਲੋਕਾਂ ਨੂੰ ਵੀ ਇਸ ਲਈ ਜਾਗਰੂਕ ਕਰਨਾ ਚਾਹੀਦਾ ਹੈ।ਇਸ ਮੌਕੇ ਹੋਰਨਾਂ ਤੋਂ ਇਲਾਵਾ ਡਾ.ਗਰੀਸ਼ ਸਾਹਨੀ,ਡਾ.ਮੋਨਿਕਾ ਗਰਗ,ਡਾ.ਰਜਨੀ ਬਾਸੀ,ਸੁਖਵਿੰਦਰ ਸਿੰਘ ਕੋਆਰਡੀਨੇਟਰ,ਅੱਛਰੂ ਰਾਮ ਅਤੇ ਪ੍ਰੋਫ਼ੈਸਰ ਸ਼ਿਵਇੰਦਰ ਸਿੰਘ ਰੇਕੀ ਵੀ ਹਾਜ਼ਰ ਸਨ।