ਸ੍ਰੀ ਫ਼ਤਹਿਗੜ੍ਹ ਸਾਹਿਬ/25 ਅਕਤੂਬਰ:
(ਰਵਿੰਦਰ ਸਿੰਘ ਢੀਂਡਸਾ)
ਆਈ.ਕੇ. ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ (ਆਈ.ਕੇ.ਜੀ.ਪੀ.ਟੀ.ਯੂ.) ਇੰਟਰਕਾਲਜ ਹਾਕੀ ਟੂਰਨਾਮੈਂਟ ਦਾ ਉਦਘਾਟਨ ਅੱਜ ਬਾਬਾ ਬੰਦਾ ਸਿੰਘ ਬਹਾਦਰ ਇੰਜੀਨੀਅਰਿੰਗ ਕਾਲਜ (ਬੀ.ਬੀ.ਐੱਸ.ਬੀ.ਈ.ਸੀ.), ਫਤਿਹਗੜ੍ਹ ਸਾਹਿਬ ਵਿਖੇ ਕੀਤਾ ਗਿਆ। ਇਸ ਮਹੱਤਵਪੂਰਨ ਖੇਡ ਪ੍ਰਤੀਯੋਗਤਾ ਵਿੱਚ ਆਈ.ਕੇ.ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ ਨਾਲ ਸੰਬੰਧਤ ਕਾਲਜਾਂ ਦੀਆਂ ਟੀਮਾਂ ਨੇ ਹਿੱਸਾ ਲਿਆ ਹੈ, ਜੋ ਕਿ 25 ਅਕਤੂਬਰ ਅਤੇ 26 ਅਕਤੂਬਰ 2024 ਨੂੰ ਇਸ ਦੋ ਦਿਨਾ ਟੂਰਨਾਮੈਂਟ ਵਿੱਚ ਭਿੜਨਗੀਆਂ।ਇਸ ਟੂਰਨਾਮੈਂਟ ਦੀ ਆਯੋਜਕ ਕਮੇਟੀ ਵਿੱਚ ਡਾ. ਮਨੀਸ਼ ਗੋਗਨਾ (ਖੇਡ ਨਿਰਦੇਸ਼ਕ), ਗੁਰਮੀਤ ਸਿੰਘ ਟੌਹੜਾ ਅਤੇ ਰਾਜਨਦੀਪ ਕੌਰ ਸ਼ਾਮਿਲ ਹਨ। ਉਦਘਾਟਨ ਸਮਾਰੋਹ ਦੌਰਾਨ ਟੀਮਾਂ ਵਿੱਚ ਕਾਫ਼ੀ ਜੋਸ਼ ਅਤੇ ਉਤਸ਼ਾਹ ਦੇਖਣ ਨੂੰ ਮਿਲਿਆ।ਆਪਣੇ ਸੰਬੋਧਨ ਦੌਰਾਨ ਬੀ.ਬੀ.ਐੱਸ.ਬੀ.ਈ.ਸੀ. ਦੇ ਪ੍ਰਿੰਸੀਪਲ ਡਾ. ਲਖਵੀਰ ਸਿੰਘ ਨੇ ਸਾਰੀਆਂ ਟੀਮਾਂ ਦਾ ਸਵਾਗਤ ਕੀਤਾ ਅਤੇ ਇਸ ਟੂਰਨਾਮੈਂਟ ਦੇ ਸਫਲ ਆਯੋਜਨ ਲਈ ਆਯੋਜਕ ਕਮੇਟੀ ਦੇ ਯਤਨਾਂ ਦੀ ਭਰਪੂਰ ਪ੍ਰਸ਼ੰਸਾ ਕੀਤੀ। ਉਨ੍ਹਾਂ ਵਿਦਿਆਰਥੀਆਂ ਦੇ ਚਰਿੱਤਰ ਵਿਕਾਸ ਵਿੱਚ ਖੇਡਾਂ ਦਾ ਰੋਲ ਅਹਿਮ ਦੱਸਦੇ ਹੋਏ ਸਾਰੇ ਖਿਡਾਰੀਆਂ ਨੂੰ ਖੇਡ ਭਾਵਨਾ ਨਾਲ ਖੇਡਣ ਲਈ ਪ੍ਰੇਰਿਤ ਕੀਤਾ।ਇਸ ਮੌਕੇ ਤੇ ਡੀਨ, ਵੱਖ-ਵੱਖ ਵਿਭਾਗਾਂ ਦੇ ਮੁਖੀ ਅਤੇ ਸੀਨੀਅਰ ਫੈਕਲਟੀ ਮੈਂਬਰਾਂ ਨੇ ਵੀ ਸ਼ਿਰਕਤ ਕਰਦੇ ਹੋਏ ਖਿਡਾਰੀਆਂ ਦੀ ਹੌਸਲਾ ਅਫਜਾਈ ਕੀਤੀ। ਪ੍ਰਿੰਸੀਪਲ ਡਾ. ਲਖਬੀਰ ਸਿੰਘ ਨੇ ਦੱਸਿਆ ਕਿ ਇਹ ਦੋ ਦਿਨਾ ਹਾਕੀ ਟੂਰਨਾਮੈਂਟ ਬਹੁਤ ਦਿਲਚਸਪ ਹੋਵੇਗਾ ਜਿਸ ਵਿੱਚ ਵੱਖ ਵੱਖ ਥਾਵਾਂ ਤੋਂ ਆਏ ਖਿਡਾਰੀ ਮੈਚਾਂ ਦੌਰਾਨ ਆਪਣੀ ਖੇਡ ਪ੍ਰਤਿਭਾ ਦਾ ਪ੍ਰਦਰਸ਼ਨ ਕਰਨਗੇ।