Thursday, January 02, 2025  

ਪੰਜਾਬ

ਵਪਾਰੀਆਂ ਜਾਂ ਦੁਕਾਨਦਾਰਾਂ ਨੂੰ ਵਗਾਰ ਪਾਉਣ ਵਾਲੇ ਅਧਿਕਾਰੀਆਂ/ ਕਰਮਚਾਰੀਆਂ 'ਤੇ ਹੋਵੇਗੀ ਕਾਰਵਾਈ: ਵਿਧਾਇਕ ਰਾਏ

October 29, 2024
 
ਸ੍ਰੀ ਫ਼ਤਹਿਗੜ੍ਹ ਸਾਹਿਬ/ 29 ਅਕਤੂਬਰ:
(ਰਵਿੰਦਰ ਸਿੰਘ ਢੀਂਡਸਾ)
 
ਹਲਕਾ ਵਾਸੀਆਂ ਨੂੰ ਧੰਨਤੇਰਸ, ਦੀਵਾਲੀ ਤੇ ਬੰਦੀ ਛੋੜ ਦਿਵਸ ਦੀਆਂ ਵਧਾਈਆਂ ਦਿੰਦਿਆਂ ਹਲਕਾ ਵਿਧਾਇਕ ਐਡਵੋਕੇਟ ਲਖਬੀਰ ਸਿੰਘ ਰਾਏ ਨੇ ਕਿਹਾ ਕਿ ਹਲਕਾ ਵਾਸੀ ਇਹਨਾਂ ਤਿਉਹਾਰਾਂ ਨੂੰ ਜਿੱਥੇ ਧੂਮ ਧਾਮ ਨਾਲ ਮਨਾਉਣ ਉੱਥੇ ਆਪਣੀ ਸਿਹਤ ਤੇ ਵਾਤਾਵਰਨ ਦਾ ਵੀ ਪੂਰਾ ਖਿਆਲ ਰੱਖਣ।ਐਡਵੋਕੇਟ ਲਖਬੀਰ ਸਿੰਘ ਰਾਏ ਨੇ ਨਾਲ ਹੀ ਹਲਕਾ ਵਾਸੀਆਂ ਨੂੰ ਇਹ ਵੀ ਅਪੀਲ ਕੀਤੀ ਕਿ ਤਿਉਹਾਰਾਂ ਦੀ ਆੜ ਵਿੱਚ ਜੇਕਰ ਕੋਈ ਪ੍ਰਸ਼ਾਸਨਿਕ ਅਧਿਕਾਰੀ ਜਾਂ ਕਰਮਚਾਰੀ ਜਾਂ ਆਮ ਆਦਮੀ ਪਾਰਟੀ ਦਾ ਕੋਈ ਆਗੂ ਕਿਸੇ ਨੂੰ, ਖਾਸ ਕਰ ਕੇ ਵਪਾਰੀਆਂ ਤੇ ਦੁਕਾਨਦਾਰਾਂ ਨੂੰ ਕੋਈ ਵਗਾਰ ਪਾਉਂਦਾ ਹੈ ਤਾਂ ਉਸ ਸਬੰਧੀ ਸ਼ਿਕਾਇਤ ਉਹਨਾਂ ਦੇ ਧਿਆਨ ਵਿੱਚ ਲਿਆਂਦੀ ਜਾਵੇ।ਮੁੱਖ ਮੰਤਰੀ, ਪੰਜਾਬ,ਭਗਵੰਤ ਮਾਨ ਵੱਲੋਂ ਭ੍ਰਿਸ਼ਟਾਚਾਰ ਨੂੰ ਨੱਥ ਪਾਉਣ ਲਈ ਜੋ ਮੁਹਿੰਮ ਚਲਾਈ ਗਈ ਹੈ, ਉਸ ਵਿੱਚ ਕਿਸੇ ਵੀ ਤਰ੍ਹਾਂ ਦੀ ਰਿਸ਼ਵਤ ਲੈਣਾ ਬਰਦਾਸ਼ਤ ਨਹੀਂ ਹੈ। ਪੰਜਾਬ ਸਰਕਾਰ ਜਿੱਥੇ ਐਨਾ ਡੱਟ ਕੇ ਆਪਣੇ ਲੋਕਾਂ ਦਾ ਸਾਥ ਦੇ ਰਹੀ ਹੈ, ਉੱਥੇ ਦੂਜੇ ਪਾਸੇ ਕੇਂਦਰ ਸਰਕਾਰ ਵੱਲੋਂ ਪੰਜਾਬ ਨਾਲ ਫਸਲਾਂ ਦੀ ਖਰੀਦ ਨੂੰ ਲੈਕੇ ਧੱਕਾ ਕੀਤਾ ਜਾ ਰਿਹਾ ਹੈ।ਇਸ ਦੇ ਬਾਵਜੂਦ ਪੰਜਾਬ ਸਰਕਾਰ ਵੱਲੋਂ ਅਪਣੀ ਮਿਹਨਤ ਨਾਲ ਝੋਨੇ ਦੀ ਚੁਕਾਈ ਕਰਵਾਈ ਜਾ ਰਹੀ ਹੈ। ਭਾਰਤੀ ਜਨਤਾ ਪਾਰਟੀ ਦੀ ਸਰਕਾਰ ਵੱਲੋਂ ਪੰਜਾਬ ਨਾਲ ਕੀਤੇ ਜਾ ਰਹੇ ਮਤਰੇਈ ਮਾਂ ਵਾਲੇ ਸਲੂਕ ਦਾ ਲੋਕਾਂ ਨੂੰ ਇਹਨਾਂ ਤੋਂ ਜਵਾਬ ਲੈਣਾ ਚਾਹੀਦਾ ਹੈ।
 
ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

ਹੋਰ ਖ਼ਬਰਾਂ

ਦੇਸ਼ ਭਗਤ ਯੂਨੀਵਰਸਿਟੀ ਵੱਲੋਂ ਸ੍ਰੀ ਫ਼ਤਿਹਗੜ੍ਹ ਸਾਹਿਬ ਵਿਖੇ ਲਗਾਇਆ ਗਿਆ ਮੁਫ਼ਤ ਮੈਡੀਕਲ ਅਤੇ ਦੰਦਾਂ ਦਾ ਚੈਕਅੱਪ ਕੈਂਪ

ਦੇਸ਼ ਭਗਤ ਯੂਨੀਵਰਸਿਟੀ ਵੱਲੋਂ ਸ੍ਰੀ ਫ਼ਤਿਹਗੜ੍ਹ ਸਾਹਿਬ ਵਿਖੇ ਲਗਾਇਆ ਗਿਆ ਮੁਫ਼ਤ ਮੈਡੀਕਲ ਅਤੇ ਦੰਦਾਂ ਦਾ ਚੈਕਅੱਪ ਕੈਂਪ

ਗੁਰਦੁਆਰਾ ਅਮਰ ਸ਼ਹੀਦ ਬਾਬਾ ਮੋਤੀ ਰਾਮ ਮਹਿਰਾ ਵਿਖੇ ਸੰਗਤਾਂ ਦੀ ਆਮਦ ਜਾਰੀ

ਗੁਰਦੁਆਰਾ ਅਮਰ ਸ਼ਹੀਦ ਬਾਬਾ ਮੋਤੀ ਰਾਮ ਮਹਿਰਾ ਵਿਖੇ ਸੰਗਤਾਂ ਦੀ ਆਮਦ ਜਾਰੀ

ਦੇਸ਼ ਭਗਤ ਯੂਨੀਵਰਸਿਟੀ ਵੱਲੋਂ “ਪਾਠਕ੍ਰਮ ਦੀ ਸੋਧ: ਨੈੱਟ ਦੀ ਤਿਆਰੀ” ਵਿਸ਼ੇ ’ਤੇ ਮਾਹਿਰ ਲੈਕਚਰ 

ਦੇਸ਼ ਭਗਤ ਯੂਨੀਵਰਸਿਟੀ ਵੱਲੋਂ “ਪਾਠਕ੍ਰਮ ਦੀ ਸੋਧ: ਨੈੱਟ ਦੀ ਤਿਆਰੀ” ਵਿਸ਼ੇ ’ਤੇ ਮਾਹਿਰ ਲੈਕਚਰ 

ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਵਿਖੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦੀ ਸ਼ਹਾਦਤ ਨੂੰ ਸਮਰਪਿਤ ਸਮਾਗਮ

ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਵਿਖੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦੀ ਸ਼ਹਾਦਤ ਨੂੰ ਸਮਰਪਿਤ ਸਮਾਗਮ

ਸੜਕੀ ਦੁਰਘਟਨਾਵਾਂ ਨੂੰ ਰੋਕਣ ਲਈ ਚੁੱਕੇ ਜਾਣ ਸਖਤ ਕਦਮ : ਡਿਪਟੀ ਕਮਿਸ਼ਨਰ

ਸੜਕੀ ਦੁਰਘਟਨਾਵਾਂ ਨੂੰ ਰੋਕਣ ਲਈ ਚੁੱਕੇ ਜਾਣ ਸਖਤ ਕਦਮ : ਡਿਪਟੀ ਕਮਿਸ਼ਨਰ

ਮੋਹਾਲੀ: ਓਵਰਸਪੀਡ ਮਰਸਡੀਜ਼ ਨੇ ਫੂਡ ਡਿਲੀਵਰੀ ਨੂੰ ਟੱਕਰ ਮਾਰੀ, ਦੋ ਜ਼ਖਮੀ

ਮੋਹਾਲੀ: ਓਵਰਸਪੀਡ ਮਰਸਡੀਜ਼ ਨੇ ਫੂਡ ਡਿਲੀਵਰੀ ਨੂੰ ਟੱਕਰ ਮਾਰੀ, ਦੋ ਜ਼ਖਮੀ

ਪੰਜਾਬ ਨੇ 2024 ਵਿੱਚ 2.84 ਲੱਖ ਬੂਟੇ ਲਗਾਏ, ਮੰਤਰੀ ਨੇ ਕਿਹਾ

ਪੰਜਾਬ ਨੇ 2024 ਵਿੱਚ 2.84 ਲੱਖ ਬੂਟੇ ਲਗਾਏ, ਮੰਤਰੀ ਨੇ ਕਿਹਾ

ਚਾਂਸਲਰ ਡਾ. ਜ਼ੋਰਾ ਸਿੰਘ ਅਤੇ ਪ੍ਰੋ-ਚਾਂਸਲਰ ਡਾ. ਤਜਿੰਦਰ ਕੌਰ ਨੇ ਮੁਹੰਮਦ ਰਫ਼ੀ ਦੇ ਪੁੱਤਰ ਸਾਹਿਦ ਰਫੀ ਨੂੰ ਕੀਤਾ ਸਨਮਾਨਿਤ  

ਚਾਂਸਲਰ ਡਾ. ਜ਼ੋਰਾ ਸਿੰਘ ਅਤੇ ਪ੍ਰੋ-ਚਾਂਸਲਰ ਡਾ. ਤਜਿੰਦਰ ਕੌਰ ਨੇ ਮੁਹੰਮਦ ਰਫ਼ੀ ਦੇ ਪੁੱਤਰ ਸਾਹਿਦ ਰਫੀ ਨੂੰ ਕੀਤਾ ਸਨਮਾਨਿਤ  

ਇਤਿਹਾਸਕ ਸਮਾਰਕਾਂ ਤੇ ਨੌਜਵਾਨ ਲੇਖਕਾਂ ਲਹਿਨਾਜ਼ ਰਾਣਾ ਤੇ ਨੂਰ ਢਿੱਲੋਂ ਦੀ ਕਿਤਾਬ ਰਿਲੀਜ਼

ਇਤਿਹਾਸਕ ਸਮਾਰਕਾਂ ਤੇ ਨੌਜਵਾਨ ਲੇਖਕਾਂ ਲਹਿਨਾਜ਼ ਰਾਣਾ ਤੇ ਨੂਰ ਢਿੱਲੋਂ ਦੀ ਕਿਤਾਬ ਰਿਲੀਜ਼

ਪੰਜਾਬ ਸਰਕਾਰ ਪੁਲਿਸ ਦੀ ਦੁਰਵਰਤੋਂ ਨਾ ਕਰੇ, ਸਾਡੇ ਨਾਲ ਖੜੇ: ਕਿਸਾਨ ਆਗੂ

ਪੰਜਾਬ ਸਰਕਾਰ ਪੁਲਿਸ ਦੀ ਦੁਰਵਰਤੋਂ ਨਾ ਕਰੇ, ਸਾਡੇ ਨਾਲ ਖੜੇ: ਕਿਸਾਨ ਆਗੂ