ਸ੍ਰੀ ਫ਼ਤਹਿਗੜ੍ਹ ਸਾਹਿਬ/2 ਜਨਵਰੀ :
(ਰਵਿੰਦਰ ਸਿੰਘ ਢੀਂਡਸਾ)
ਅਮਰ ਸ਼ਹੀਦ ਬਾਬਾ ਮੋਤੀ ਰਾਮ ਮਹਿਰਾ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਨ ਲਈ ਸ੍ਰੀ ਫਤਿਹਗੜ੍ਹ ਸਾਹਿਬ ਵਿਖੇ ਸਥਿਤ ਗੁਰਦੁਆਰਾ ਅਮਰ ਸ਼ਹੀਦ ਬਾਬਾ ਮੋਤੀ ਰਾਮ ਮਹਿਰਾ ਵਿਖੇ ਕੜਾਕੇ ਦੀ ਠੰਡ ਦੇ ਬਾਵਜੂਦ ਸੰਗਤਾਂ ਦੀ ਆਮਦ ਲਾਗਾਤਾਰ ਜਾਰੀ ਹੈ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜਾਂਦਿਆਂ ਬਾਬਾ ਜੋਰਾਵਰ ਸਿੰਘ ਬਾਬਾ ਫਤਹਿ ਸਿੰਘ ਤੇ ਜਗਤ ਮਾਤਾ ਗੁਜਰੀ ਜੀ ਤੇ ਅਮਰ ਸ਼ਹੀਦ ਬਾਬਾ ਮੋਤੀ ਰਾਮ ਮਹਿਰਾ ਜੀ ਦੇ ਸਲਾਨਾ ਸ਼ਹੀਦੀ ਧਾਰਮਿਕ ਸਮਾਗਮ ਭਾਵੇ 28 ਦਸੰਬਰ 2024 ਨੂੰ ਸਪੰਨ ਹੋ ਗਏ ਸਨ ਪਰ ਸੰਗਤਾਂ ਦੀ ਆਮਦ ਨੂੰ ਦੇਖਦੇ ਹੋਏ ਅਮਰ ਸ਼ਹੀਦ ਬਾਬਾ ਮੋਤੀ ਰਾਮ ਮਹਿਰਾ ਵਿਖੇ ਲਗਾਤਾਰ ਢਾਡੀ ਸਿੱਖ ਇਤਿਹਾਸ ਸੁਣਾ ਕੇ ਸੰਗਤਾਂ ਨਾਲ ਸ਼ਹੀਦੀ ਸਾਕੇ ਦੀ ਸਾਂਝ ਪਵਾ ਰਹੇ ਹਨ। ਇਸ ਮੌਕੇ ਟਰੱਸਟ ਦੇ ਚੇਅਰਮੈਨ ਨਿਰਮਲ ਸਿੰਘ ਐਸ.ਐਸ. ਨੇ ਕਿਹਾ ਕਿ ਇਸ ਵਾਰ ਸ਼ਹੀਦੀ ਜੋੜ ਮੇਲ ਤੇ ਪਹਿਲਾ ਨਾਲੋ ਕਈ ਗੁਣਾ ਵੱਧ ਸੰਗਤਾਂ ਨੇ ਹਾਜ਼ਰੀ ਲਗਵਾਈ। ਚੇਅਰਮੈਨ ਨੇ ਜਿਥੇ ਸਮੂਹ ਸੰਗਤਾਂ ਦਾ ਸ਼ਹੀਦੀ ਜੋੜ ਮੇਲ ਚ ਸਹਿਯੋਗ ਦੇਣ ਲਈ ਧੰਨਵਾਦ ਕੀਤਾ ਉਥੇ ਹੀ ਪ੍ਰਬੰਧਕਾਂ ਵੱਲੋ ਸੰਗਤਾਂ ਦੀ ਕੀਤੀ ਗਈ ਸੇਵਾ ਦੀ ਵੀ ਸਲਾਘਾ ਕੀਤੀ। ਅੱਜ ਦੇ ਦੀਵਾਨਾਂ ਵਿੱਚ ਗੁਰਮੀਤ ਸਿੰਘ ਝਾਮਪੁਰ, ਸੁਰਮੁੱਖ ਸਿੰਘ, ਗੁਰਵਿੰਦਰ ਸਿੰਘ ਸਿੱਧੂਪੁਰ ਦੇ ਜਥਿਆਂ ਨੇ ਅਤੇ ਗਿਆਨੀ ਹਰਦੀਪ ਸਿੰਘ ਹੈਡ ਗ੍ਰੰਥੀ ਨੇ ਹਾਜ਼ਰੀ ਲਗਵਾਈ।ਇਸ ਮੌਕੇ ਟਰੱਸਟ ਦੇ ਮੈਬਰਾਂ ਸਮੇਤ ਸੀਨੀਅਰ ਮੀਤ ਪ੍ਰਧਾਨ ਸੁਖਦੇਵ ਸਿੰਘ ਰਾਜ, ਨਿਰਮਲ ਸਿੰਘ ਮੀਨੀਆ ਮੋਗਾ, ਬਲਦੇਵ ਸਿੰਘ ਦੁਸਾਂਝ, ਗੁਰਮੀਤ ਸਿੰਘ ਸੈਕਟਰੀ, ਜੈ ਕ੍ਰਿਸ਼ਨ ਕਸਿਅਪ, ਜਸਪਾਲ ਸਿੰਘ ਕਲੌਦੀ ਵਿੱਤ, ਰਾਏ ਦੇਵਿੰਦਰ ਸਿੰਘ ਸਰਪੰਚ ਚੋਹਲਾ ਸਾਹਿਬ, ਗੁਰਚਰਨ ਸਿੰਘ ਹਲਵਾਰਾ, ਗੁਰਦੇਵ ਸਿੰਘ ਨਾਭਾ ਸੀਨੀਅਰ ਮੀਤ ਪ੍ਰਧਾਨ, ਮੈਨੇਜਰ ਨਵਜੋਤ ਸਿੰਘ, ਪਰਮਜੀਤ ਸਿੰਘ ਖੰਨਾ, ਰਾਜਕੁਮਾਰ ਪਾਤੜਾਂ, ਬਲਜਿੰਦਰ ਕੌਰ ਪ੍ਰਧਾਨ ਇਸਤਰੀ ਵਿੰਗ, ਅਮੀਚੰਦ ਮਾਛੀਵਾੜਾ, ਗੁਰਚਰਨ ਸਿੰਘ ਧਨੋਲਾ, ਬਲਦੇਵ ਸਿੰਘ ਲੁਹਾਰਾ, ਪਰਮਜੀਤ ਸਿੰਘ ਜਲੰਧਰ, ਮਹਿੰਦਰ ਸਿੰਘ ਮੋਰਿੰਡਾ ਅਤੇ ਜੋਗਿੰਦਰਪਾਲ ਸਿੰਘ ਵੀ ਹਾਜ਼ਰ ਸਨ।