Thursday, January 02, 2025  

ਪੰਜਾਬ

ਜਲਬੇੜੀ ਗਹਿਲਾਂ ਦੀ ਨਵੀਂ ਚੁਣੀ ਪੰਚਾਇਤ ਦਾ ਵਿਧਾਇਕ ਲਖਬੀਰ ਸਿੰਘ ਰਾਏ ਨੇ ਕੀਤਾ ਸਨਮਾਨ

October 29, 2024

ਸ੍ਰੀ ਫ਼ਤਹਿਗੜ੍ਹ ਸਾਹਿਬ/29 ਅਕਤੂਬਰ:
(ਰਵਿੰਦਰ ਸਿੰਘ ਢੀਂਡਸਾ)
 
ਵਿਧਾਇਕ ਲਖਬੀਰ ਸਿੰਘ ਰਾਏ ਵੱਲੋਂ ਪਿੰਡ ਜਲਬੇੜੀ ਗਹਿਲਾਂ ਦੀ ਨਵੀਂ ਚੁਣੀ ਗਈ ਪੰਚਾਇਤ ਦਾ ਸਨਮਾਨ ਕੀਤਾ ਗਿਆ। ਵਿਧਾਇਕ ਲਖਬੀਰ ਸਿੰਘ ਰਾਏ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਦੇ ਵਿੱਚ ਇਹ ਪਹਿਲੀ ਸਰਕਾਰ ਹੈ ਜਿਸ ਨੇ ਆਮ ਘਰਾਂ ਦੇ ਧੀਆਂ ਪੁੱਤਾਂ ਨੂੰ ਤਰਜੀਹ ਦਿੱਤੀ ਹੈ। ਉਹਨਾਂ ਕਿਹਾ ਕਿ ਫਤਿਹਗੜ੍ਹ ਸਾਹਿਬ ਦੇ ਵਿੱਚ ਬਹੁਤ ਸਾਰੀਆਂ ਪੰਚਾਇਤਾਂ ਸਰਬ ਸੰਮਤੀ ਦੇ ਨਾਲ ਬਣੀਆਂ ਹਨ ਜੋ ਕਿ ਸਵਾਗਤ ਯੋਗ ਕਦਮ ਹੈ। ਜਿਹੜੇ ਪਿੰਡਾਂ ਦੇ ਵਿੱਚ ਚੋਣ ਹੋਈ ਹੈ ਉਨਾਂ ਵਿੱਚੋਂ ਵਧੇਰੇ ਗਿਣਤੀ ਚ ਆਪ ਦੇ ਪੰਚ ਸਰਪੰਚ ਜਿੱਤੇ ਹਨ। ਉਹ ਵਿਸ਼ਵਾਸ ਦਵਾਉਂਦੇ ਹਨ ਕਿ ਪਿੰਡਾਂ ਦੇ ਸਰਬਪੱਖੀ ਵਿਕਾਸ ਲਈ ਉਹ ਹਮੇਸ਼ਾ ਉਨ੍ਹਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਖੜਨਗੇ। ਪਿੰਡ ਜਲਬੇੜੀ ਗਹਿਲਾਂ ਦੀ ਨਵੀ ਸਰਪੰਚ ਜਸਵੀਰ ਕੌਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪਿੰਡ ਵਾਸੀਆਂ ਵੱਲੋਂ ਵੱਡੇ ਬਹੁਮਤ ਦੇ ਨਾਲ ਉਨਾਂ ਨੂੰ ਜਿਤਾ ਕੇ ਉਹਨਾਂ ਵਿੱਚ ਜੋ ਵਿਸ਼ਵਾਸ ਪ੍ਰਗਟਾਇਆ ਹੈ ਉਸ ਉੱਤੇ ਖਰਾ ਉਤਰਨ ਦੀ ਉਹ ਪੂਰੀ ਕੋਸ਼ਿਸ਼ ਕਰਨਗੇ।ਇਸ ਮੌਕੇ ਨਵੇਂ ਚੁਣੇ ਪੰਚ ਜਸਵਿੰਦਰ ਕੌਰ, ਸਤਨਾਮ ਸਿੰਘ, ਦਮਨ ਜੋਤ ਸਿੰਘ ਚੀਮਾ ਅਤੇ ਸਤਨਾਮ ਸਿੰਘ ਚੀਮਾ ਆਦਿ ਦਾ ਵੀ ਸਨਮਾਨ ਕੀਤਾ ਗਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਪੀਏ ਮਾਨਵ ਟਿਵਾਣਾ, ਪੀਏ ਸਤੀਸ਼ ਕੁਮਾਰ ਅਤੇ ਬਿਕਰਮਜੀਤ ਸਿੰਘ ਜਲਵੇੜੀ ਗਹਿਲਾ ਆਦਿ ਵੀ ਹਾਜ਼ਰ ਸਨ। 
 
ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

ਹੋਰ ਖ਼ਬਰਾਂ

ਦੇਸ਼ ਭਗਤ ਯੂਨੀਵਰਸਿਟੀ ਵੱਲੋਂ ਸ੍ਰੀ ਫ਼ਤਿਹਗੜ੍ਹ ਸਾਹਿਬ ਵਿਖੇ ਲਗਾਇਆ ਗਿਆ ਮੁਫ਼ਤ ਮੈਡੀਕਲ ਅਤੇ ਦੰਦਾਂ ਦਾ ਚੈਕਅੱਪ ਕੈਂਪ

ਦੇਸ਼ ਭਗਤ ਯੂਨੀਵਰਸਿਟੀ ਵੱਲੋਂ ਸ੍ਰੀ ਫ਼ਤਿਹਗੜ੍ਹ ਸਾਹਿਬ ਵਿਖੇ ਲਗਾਇਆ ਗਿਆ ਮੁਫ਼ਤ ਮੈਡੀਕਲ ਅਤੇ ਦੰਦਾਂ ਦਾ ਚੈਕਅੱਪ ਕੈਂਪ

ਗੁਰਦੁਆਰਾ ਅਮਰ ਸ਼ਹੀਦ ਬਾਬਾ ਮੋਤੀ ਰਾਮ ਮਹਿਰਾ ਵਿਖੇ ਸੰਗਤਾਂ ਦੀ ਆਮਦ ਜਾਰੀ

ਗੁਰਦੁਆਰਾ ਅਮਰ ਸ਼ਹੀਦ ਬਾਬਾ ਮੋਤੀ ਰਾਮ ਮਹਿਰਾ ਵਿਖੇ ਸੰਗਤਾਂ ਦੀ ਆਮਦ ਜਾਰੀ

ਦੇਸ਼ ਭਗਤ ਯੂਨੀਵਰਸਿਟੀ ਵੱਲੋਂ “ਪਾਠਕ੍ਰਮ ਦੀ ਸੋਧ: ਨੈੱਟ ਦੀ ਤਿਆਰੀ” ਵਿਸ਼ੇ ’ਤੇ ਮਾਹਿਰ ਲੈਕਚਰ 

ਦੇਸ਼ ਭਗਤ ਯੂਨੀਵਰਸਿਟੀ ਵੱਲੋਂ “ਪਾਠਕ੍ਰਮ ਦੀ ਸੋਧ: ਨੈੱਟ ਦੀ ਤਿਆਰੀ” ਵਿਸ਼ੇ ’ਤੇ ਮਾਹਿਰ ਲੈਕਚਰ 

ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਵਿਖੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦੀ ਸ਼ਹਾਦਤ ਨੂੰ ਸਮਰਪਿਤ ਸਮਾਗਮ

ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਵਿਖੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦੀ ਸ਼ਹਾਦਤ ਨੂੰ ਸਮਰਪਿਤ ਸਮਾਗਮ

ਸੜਕੀ ਦੁਰਘਟਨਾਵਾਂ ਨੂੰ ਰੋਕਣ ਲਈ ਚੁੱਕੇ ਜਾਣ ਸਖਤ ਕਦਮ : ਡਿਪਟੀ ਕਮਿਸ਼ਨਰ

ਸੜਕੀ ਦੁਰਘਟਨਾਵਾਂ ਨੂੰ ਰੋਕਣ ਲਈ ਚੁੱਕੇ ਜਾਣ ਸਖਤ ਕਦਮ : ਡਿਪਟੀ ਕਮਿਸ਼ਨਰ

ਮੋਹਾਲੀ: ਓਵਰਸਪੀਡ ਮਰਸਡੀਜ਼ ਨੇ ਫੂਡ ਡਿਲੀਵਰੀ ਨੂੰ ਟੱਕਰ ਮਾਰੀ, ਦੋ ਜ਼ਖਮੀ

ਮੋਹਾਲੀ: ਓਵਰਸਪੀਡ ਮਰਸਡੀਜ਼ ਨੇ ਫੂਡ ਡਿਲੀਵਰੀ ਨੂੰ ਟੱਕਰ ਮਾਰੀ, ਦੋ ਜ਼ਖਮੀ

ਪੰਜਾਬ ਨੇ 2024 ਵਿੱਚ 2.84 ਲੱਖ ਬੂਟੇ ਲਗਾਏ, ਮੰਤਰੀ ਨੇ ਕਿਹਾ

ਪੰਜਾਬ ਨੇ 2024 ਵਿੱਚ 2.84 ਲੱਖ ਬੂਟੇ ਲਗਾਏ, ਮੰਤਰੀ ਨੇ ਕਿਹਾ

ਚਾਂਸਲਰ ਡਾ. ਜ਼ੋਰਾ ਸਿੰਘ ਅਤੇ ਪ੍ਰੋ-ਚਾਂਸਲਰ ਡਾ. ਤਜਿੰਦਰ ਕੌਰ ਨੇ ਮੁਹੰਮਦ ਰਫ਼ੀ ਦੇ ਪੁੱਤਰ ਸਾਹਿਦ ਰਫੀ ਨੂੰ ਕੀਤਾ ਸਨਮਾਨਿਤ  

ਚਾਂਸਲਰ ਡਾ. ਜ਼ੋਰਾ ਸਿੰਘ ਅਤੇ ਪ੍ਰੋ-ਚਾਂਸਲਰ ਡਾ. ਤਜਿੰਦਰ ਕੌਰ ਨੇ ਮੁਹੰਮਦ ਰਫ਼ੀ ਦੇ ਪੁੱਤਰ ਸਾਹਿਦ ਰਫੀ ਨੂੰ ਕੀਤਾ ਸਨਮਾਨਿਤ  

ਇਤਿਹਾਸਕ ਸਮਾਰਕਾਂ ਤੇ ਨੌਜਵਾਨ ਲੇਖਕਾਂ ਲਹਿਨਾਜ਼ ਰਾਣਾ ਤੇ ਨੂਰ ਢਿੱਲੋਂ ਦੀ ਕਿਤਾਬ ਰਿਲੀਜ਼

ਇਤਿਹਾਸਕ ਸਮਾਰਕਾਂ ਤੇ ਨੌਜਵਾਨ ਲੇਖਕਾਂ ਲਹਿਨਾਜ਼ ਰਾਣਾ ਤੇ ਨੂਰ ਢਿੱਲੋਂ ਦੀ ਕਿਤਾਬ ਰਿਲੀਜ਼

ਪੰਜਾਬ ਸਰਕਾਰ ਪੁਲਿਸ ਦੀ ਦੁਰਵਰਤੋਂ ਨਾ ਕਰੇ, ਸਾਡੇ ਨਾਲ ਖੜੇ: ਕਿਸਾਨ ਆਗੂ

ਪੰਜਾਬ ਸਰਕਾਰ ਪੁਲਿਸ ਦੀ ਦੁਰਵਰਤੋਂ ਨਾ ਕਰੇ, ਸਾਡੇ ਨਾਲ ਖੜੇ: ਕਿਸਾਨ ਆਗੂ