ਸਮਾਣਾ 29 ਅਗਸਤ(ਸੁਭਾਸ਼ ਪਾਠਕ)
ਡਾ ਅੰਬੇਡਕਰ ਕਿਰਤੀ ਮਜ਼ਦੂਰ ਸੰਘ ਪੰਜਾਬ ਵਲੋ ਮਿਸ਼ਨ ਹਰੀ ਭਰੀ ਹਰਿਆਲੀ ਦੇ ਤਹਿਤ ਹਲਕਾ ਸਮਾਣਾ ਦੇ ਕਾਰਜਕਾਰੀ ਪ੍ਰਧਾਨ ਸਾਬਕਾ ਸੂਬੇਦਾਰ ਸ੍ਰ ਜਗਦੇਵ ਸਿੰਘ ਦੀ ਅਗਵਾਈ ਵਿੱਚ ਪਿੰਡ ਦੀ ਇਕਾਈ ਸਦਰਪੁਰ ਵਿਖੇ ਮੀਟਿੰਗ ਕੀਤੀ ਗਈ ਇਸ ਮੀਟਿੰਗ ਵਿੱਚ ਵਿਸੇਸ਼ ਤੌਰ ਤੇ ਪੰਜਾਬ ਸਟੇਟ ਬਾਡੀ ਦੇ ਐਗਜੈਕਟਿਵ ਮੈਂਬਰ ਸਰਦਾਰਾ ਸਿੰਘ ਗੱਜੂ ਮਾਜਰਾ ਨੇ ਮੀਟਿੰਗ ਆਪਣੀ ਹਾਜ਼ਰੀ ਲਗਵਾਈ ਅਤੇ ਬੱਚਿਆ ਨਵੀ ਸੇਧ ਦੇਣ ਲਈ ਬਿਆਨ ਕਰਦਿਆ ਕਿਹਾ ਕਿ ਸਾਨੂੰ ਆਪਣੇ ਘਰਾ ਦੀ ਸੁੰਦਰਤਾ ਤੇ ਵਾਤਾਵਰਣ ਨੂੰ ਸਾਫ ਸੁਥਰਾ ਰੱਖਣ ਦੇ ਲਈ ਦੀਵਾਲੀ ਦੇ ਅਸਤਵਾਜੀ,ਬੰਬ,ਪਟਾਕੇ, ਘੱਟ ਚਲਾਉਣੇ ਚਾਹੀਦੇ ਹਨ ਪਰ ਆਪਣੇ ਬੱਚਿਆ ਨੂੰ ਜਰੂਰ ਪੜਾਉਣਾ ਚਾਹੀਦਾ ਹੈ ਕਿਉ ਕਿ ਅਜੋਕੇ ਸਮੇ ਵਿਚ ਸਾਡਾ ਸਮਾਜ ਸਿੱਖਿਆ ਤੋ ਬਿਨਾ ਆਪਣੇ ਹੱਕ ਅਧਿਕਾਰਾ ਤੇ ਸਰਕਾਰਾ ਵਿਚ ਭਾਗੀਦਾਰ ਬਣਨ ਤੋ ਵੀ ਵਾਝਾ ਹੈ ਜਿੱਥੇ ਮਨੁੱਖ ਨੇ ਆਪਣੇ ਐਸ਼ੋ ਆਰਾਮ ਲਈ ਲਗਾਤਾਰ ਦਰੱਖਤਾ ਦੀ ਕਟਾਈ ਕੀਤੀ ਹੈ ਪਿਛਲੇ ਲੰਘੇ ਦਿਨਾ ਵਿਚ ਜਿਸ ਕਾਰਣ ਧਰਤੀ ਤੇ ਤਾਪਮਾਨ ਵਧਿਆ ਹੈ। ਜੇਕਰ ਅਸੀਂ ਆਪਣੇ ਵਾਤਾਵਰਣ ਨੂੰ ਠੀਕ ਨਾ ਕੀਤਾ ਤਾਂ ਇਹ ਧਰਤੀ ਸਾਡੇ ਰਹਿਣ ਯੋਗ ਨਹੀਂ ਰਹੇਗੀ ਆਓ ਆਪਾਂ ਸਾਰੇ ਰਲ ਮਿਲ ਕੇ ਦੀਵਾਲੀ ਦੇ ਤਿਉਹਾਰ ਤੇ ਪ੍ਰਣ ਕਰੀਏ ਕਿ ਆਉਣ ਵਾਲੇ ਸਮੇ ਵਿੱਚ ਅਸੀ ਵੱਧ ਤੋਂ ਵੱਧ ਪੌਦੇ ਲਗਾ ਧਰਤੀ ਦੇ ਵਧਦੇ ਤਾਪਮਾਨ ਨੂੰ ਰੋਕਣ ਦੇ ਵਿੱਚ ਆਪਣਾ ਯੋਗਦਾਨ ਪਾਈਏ।