Thursday, January 02, 2025  

ਪੰਜਾਬ

ਡੀ.ਏ.ਪੀ.ਦੀ ਨਿਰੰਤਰ ਸਪਲਾਈ ਯਕੀਨੀ ਬਣਾਉਣ ਹਿਤ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਚੈਕਿੰਗ ਮੁਹਿੰਮ

November 01, 2024
 
ਸ੍ਰੀ ਫ਼ਤਹਿਗੜ੍ਹ ਸਾਹਿਬ/1 ਨਵੰਬਰ :
(ਰਵਿੰਦਰ ਸਿੰਘ ਢੀਂਡਸਾ)
 
ਪੰਜਾਬ ਸਰਕਾਰ ਵਲੋਂ ਕਿਸਾਨਾਂ ਨੂੰ ਹਾੜੀ ਦੀ ਫ਼ਸਲ ਦੀ ਬਿਜਾਈ ਲਈ ਡੀ.ਏ.ਪੀ ਖਾਦ ਉਪਲੱਬਧ ਕਰਵਾਉਣ ਵਿੱਚ ਲਗਾਤਾਰ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਤਹਿਤ ਡਿਪਟੀ ਕਮਿਸ਼ਨਰ, ਡਾ. ਸੋਨਾ ਥਿੰਦ ਵੱਲੋਂ ਜਾਰੀ ਨਿਰਦੇਸ਼ਾਂ ਅਨੁਸਾਰ ਡੀ. ਏ.ਪੀ. ਖਾਦ ਦੀ ਸਪਲਾਈ ਨੂੰ ਕਿਸਾਨਾਂ ਲਈ ਅਸਾਨ ਕਰਨ ਵਾਸਤੇ ਤਹਿਸੀਲ ਅਮਲੋਹ ਵਿੱਚ ਤਹਿਸੀਲਦਾਰ ਜਿਨਸੂ ਬਾਂਸਲ ਵਲੋਂ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨਾਲ਼ ਮਿਲ ਕੇ ਅਚਨਚੇਤ ਚੈਕਿੰਗ ਕੀਤੀ ਗਈ, ਜਿਸ ਤਹਿਤ ਖਾਦ ਵਿਕਰੇਤਾਵਾਂ ਦਾ ਰਿਕਾਰਡ ਅਤੇ ਗੋਦਾਮ ਚੈੱਕ ਕੀਤੇ ਗਏ।ਤਹਿਸੀਲਦਾਰ ਜਿਨਸੂ ਬਾਂਸਲ ਨੇ ਦੱਸਿਆ ਕਿ ਤਹਿਸੀਲ ਅਮਲੋਹ ਵਿਖੇ ਖਾਦਾਂ ਦੀ ਵਿਕਰੀ ਸਬੰਧੀ ਕੋਈ ਵੀ ਊਣਤਾਈ ਨਹੀਂ ਪਾਈ ਗਈ ਅਤੇ ਨਾ ਹੀ ਕੋਈ ਸਟਾਕਿੰਗ ਅਤੇ ਟੈਗਿੰਗ ਪਾਈ ਗਈ। ਖਾਦ ਵਿਕਰੇਤਾਵਾਂ ਵਲੋਂ ਵੀ ਭਰੋਸਾ ਦਵਾਇਆ ਗਿਆ ਕਿ ਕਿਸਾਨਾਂ ਨੂੰ ਖਾਦ ਦੀ ਉਪਲੱਬਧਾ ਵਿੱਚ ਕਿਸੇ ਕਿਸਮ ਦਾ ਪੱਖਪਾਤ ਨਹੀਂ ਕੀਤਾ ਜਾਵੇਗਾ। ਬਾਂਸਲ ਨੇ ਮੌਕੇ 'ਤੇ ਮਿਲੇ ਕਿਸਾਨਾਂ ਨੂੰ ਕਿਹਾ ਕਿ ਜੇਕਰ ਕੋਈ ਖਾਦ ਵਿਕਰੇਤਾ ਬੇਲੋੜੀਆਂ ਚੀਜ਼ਾਂ ਖਾਦ ਨਾਲ ਟੈਗ ਕਰ ਕੇ ਵੇਚਦਾ ਹੈ ਤਾਂ ਉਸ ਸਬੰਧੀ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਤੁਰੰਤ ਜਾਣਕਾਰੀ ਦਿੱਤੀ ਜਾਵੇ। ਚੈਕਿੰਗ ਟੀਮ ਵਿੱਚ ਸ਼ਾਮਲ ਖੇਤੀਬਾੜੀ ਅਫ਼ਸਰ ਬੂਟਾ ਸਿੰਘ ਨੇ ਕਿਸਾਨਾਂ ਨੂੰ ਬੇਨਤੀ ਕੀਤੀ ਕਿ ਡੀ.ਏ.ਪੀ. ਖਾਦ ਦੀ ਵਰਤੋਂ ਆਪਣੇ ਖੇਤਾਂ ਵਿੱਚ ਪੀ.ਏ.ਯੂ. ਵੱਲੋਂ ਸਿਫਾਰਿਸ਼ ਮਾਤਰਾ ਦੇ ਅਧਾਰ 'ਤੇ ਹੀ ਕੀਤੀ ਜਾਵੇ ਤਾਂ ਜੋ ਡੀ.ਏ.ਪੀ. ਦੀ ਬੇਲੋੜੀ ਵਰਤੋਂ ਕਾਰਨ ਸਪਲਾਈ ਵਿੱਚ ਆ ਰਹੀ ਘਾਟ ਨੂੰ ਰੋਕਿਆ ਜਾ ਸਕੇ ਅਤੇ ਹਰ ਇੱਕ ਕਿਸਾਨ ਨੂੰ ਡੀ.ਏ.ਪੀ. ਖਾਦ ਸਹੀ ਮਾਤਰਾ ਵਿੱਚ ਮਿਲ ਸਕੇ।
 
ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

ਹੋਰ ਖ਼ਬਰਾਂ

ਦੇਸ਼ ਭਗਤ ਯੂਨੀਵਰਸਿਟੀ ਵੱਲੋਂ ਸ੍ਰੀ ਫ਼ਤਿਹਗੜ੍ਹ ਸਾਹਿਬ ਵਿਖੇ ਲਗਾਇਆ ਗਿਆ ਮੁਫ਼ਤ ਮੈਡੀਕਲ ਅਤੇ ਦੰਦਾਂ ਦਾ ਚੈਕਅੱਪ ਕੈਂਪ

ਦੇਸ਼ ਭਗਤ ਯੂਨੀਵਰਸਿਟੀ ਵੱਲੋਂ ਸ੍ਰੀ ਫ਼ਤਿਹਗੜ੍ਹ ਸਾਹਿਬ ਵਿਖੇ ਲਗਾਇਆ ਗਿਆ ਮੁਫ਼ਤ ਮੈਡੀਕਲ ਅਤੇ ਦੰਦਾਂ ਦਾ ਚੈਕਅੱਪ ਕੈਂਪ

ਗੁਰਦੁਆਰਾ ਅਮਰ ਸ਼ਹੀਦ ਬਾਬਾ ਮੋਤੀ ਰਾਮ ਮਹਿਰਾ ਵਿਖੇ ਸੰਗਤਾਂ ਦੀ ਆਮਦ ਜਾਰੀ

ਗੁਰਦੁਆਰਾ ਅਮਰ ਸ਼ਹੀਦ ਬਾਬਾ ਮੋਤੀ ਰਾਮ ਮਹਿਰਾ ਵਿਖੇ ਸੰਗਤਾਂ ਦੀ ਆਮਦ ਜਾਰੀ

ਦੇਸ਼ ਭਗਤ ਯੂਨੀਵਰਸਿਟੀ ਵੱਲੋਂ “ਪਾਠਕ੍ਰਮ ਦੀ ਸੋਧ: ਨੈੱਟ ਦੀ ਤਿਆਰੀ” ਵਿਸ਼ੇ ’ਤੇ ਮਾਹਿਰ ਲੈਕਚਰ 

ਦੇਸ਼ ਭਗਤ ਯੂਨੀਵਰਸਿਟੀ ਵੱਲੋਂ “ਪਾਠਕ੍ਰਮ ਦੀ ਸੋਧ: ਨੈੱਟ ਦੀ ਤਿਆਰੀ” ਵਿਸ਼ੇ ’ਤੇ ਮਾਹਿਰ ਲੈਕਚਰ 

ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਵਿਖੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦੀ ਸ਼ਹਾਦਤ ਨੂੰ ਸਮਰਪਿਤ ਸਮਾਗਮ

ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਵਿਖੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦੀ ਸ਼ਹਾਦਤ ਨੂੰ ਸਮਰਪਿਤ ਸਮਾਗਮ

ਸੜਕੀ ਦੁਰਘਟਨਾਵਾਂ ਨੂੰ ਰੋਕਣ ਲਈ ਚੁੱਕੇ ਜਾਣ ਸਖਤ ਕਦਮ : ਡਿਪਟੀ ਕਮਿਸ਼ਨਰ

ਸੜਕੀ ਦੁਰਘਟਨਾਵਾਂ ਨੂੰ ਰੋਕਣ ਲਈ ਚੁੱਕੇ ਜਾਣ ਸਖਤ ਕਦਮ : ਡਿਪਟੀ ਕਮਿਸ਼ਨਰ

ਮੋਹਾਲੀ: ਓਵਰਸਪੀਡ ਮਰਸਡੀਜ਼ ਨੇ ਫੂਡ ਡਿਲੀਵਰੀ ਨੂੰ ਟੱਕਰ ਮਾਰੀ, ਦੋ ਜ਼ਖਮੀ

ਮੋਹਾਲੀ: ਓਵਰਸਪੀਡ ਮਰਸਡੀਜ਼ ਨੇ ਫੂਡ ਡਿਲੀਵਰੀ ਨੂੰ ਟੱਕਰ ਮਾਰੀ, ਦੋ ਜ਼ਖਮੀ

ਪੰਜਾਬ ਨੇ 2024 ਵਿੱਚ 2.84 ਲੱਖ ਬੂਟੇ ਲਗਾਏ, ਮੰਤਰੀ ਨੇ ਕਿਹਾ

ਪੰਜਾਬ ਨੇ 2024 ਵਿੱਚ 2.84 ਲੱਖ ਬੂਟੇ ਲਗਾਏ, ਮੰਤਰੀ ਨੇ ਕਿਹਾ

ਚਾਂਸਲਰ ਡਾ. ਜ਼ੋਰਾ ਸਿੰਘ ਅਤੇ ਪ੍ਰੋ-ਚਾਂਸਲਰ ਡਾ. ਤਜਿੰਦਰ ਕੌਰ ਨੇ ਮੁਹੰਮਦ ਰਫ਼ੀ ਦੇ ਪੁੱਤਰ ਸਾਹਿਦ ਰਫੀ ਨੂੰ ਕੀਤਾ ਸਨਮਾਨਿਤ  

ਚਾਂਸਲਰ ਡਾ. ਜ਼ੋਰਾ ਸਿੰਘ ਅਤੇ ਪ੍ਰੋ-ਚਾਂਸਲਰ ਡਾ. ਤਜਿੰਦਰ ਕੌਰ ਨੇ ਮੁਹੰਮਦ ਰਫ਼ੀ ਦੇ ਪੁੱਤਰ ਸਾਹਿਦ ਰਫੀ ਨੂੰ ਕੀਤਾ ਸਨਮਾਨਿਤ  

ਇਤਿਹਾਸਕ ਸਮਾਰਕਾਂ ਤੇ ਨੌਜਵਾਨ ਲੇਖਕਾਂ ਲਹਿਨਾਜ਼ ਰਾਣਾ ਤੇ ਨੂਰ ਢਿੱਲੋਂ ਦੀ ਕਿਤਾਬ ਰਿਲੀਜ਼

ਇਤਿਹਾਸਕ ਸਮਾਰਕਾਂ ਤੇ ਨੌਜਵਾਨ ਲੇਖਕਾਂ ਲਹਿਨਾਜ਼ ਰਾਣਾ ਤੇ ਨੂਰ ਢਿੱਲੋਂ ਦੀ ਕਿਤਾਬ ਰਿਲੀਜ਼

ਪੰਜਾਬ ਸਰਕਾਰ ਪੁਲਿਸ ਦੀ ਦੁਰਵਰਤੋਂ ਨਾ ਕਰੇ, ਸਾਡੇ ਨਾਲ ਖੜੇ: ਕਿਸਾਨ ਆਗੂ

ਪੰਜਾਬ ਸਰਕਾਰ ਪੁਲਿਸ ਦੀ ਦੁਰਵਰਤੋਂ ਨਾ ਕਰੇ, ਸਾਡੇ ਨਾਲ ਖੜੇ: ਕਿਸਾਨ ਆਗੂ