Thursday, January 02, 2025  

ਪੰਜਾਬ

ਸਰਹਿੰਦ ਰੇਲ ਹਾਦਸੇ ਦੇ ਜਖ਼ਮੀਆਂ ਨੂੰ ਰੇਲਵੇ ਵਿਭਾਗ ਮੁਆਵਜ਼ਾ ਦੇਵੇ-ਵਿਧਾਇਕ ਰਾਏ

November 04, 2024
 ਸ੍ਰੀ ਫ਼ਤਹਿਗੜ੍ਹ ਸਾਹਿਬ/4 ਨਵੰਬਰ:  
(ਰਵਿੰਦਰ ਸਿੰਘ ਢੀਂਡਸਾ)
 
ਹਲਕਾ ਵਿਧਾਇਕ ਐਡਵੋਕੇਟ ਲਖਬੀਰ ਸਿੰਘ ਰਾਏ ਨੇ ਸਰਹਿੰਦ ਨੇੜੇ ਪਰਸੋਂ ਰਾਤ ਹਾਵੜਾ ਮੇਲ ਰੇਲਗੱਡੀ ਵਿੱਚ ਹੋਏ ਧਮਾਕੇ ਕਾਰਨ ਜਖ਼ਮੀ ਹੋਏ ਪ੍ਰਵਾਸੀ ਮਜਦੂਰਾਂ ਦਾ ਹਾਲ ਚਾਲ ਜਾਨਣ ਲਈ ਸਿਵਲ ਹਸਪਤਾਲ ਦਾ ਦੌਰਾ ਕੀਤਾ। ਉਨ੍ਹਾਂ ਜਖ਼ਮੀਆਂ ਤੋਂ ਸਿਵਲ ਹਸਪਤਾਲ ਵਿਖੇ ਮਿਲਣ ਵਾਲੀਆਂ ਦਵਾਈਆਂ, ਲੈਬ ਟੈਸਟ, ਖਾਣ ਪੀਣ ਦੀਆਂ ਸੁਵਿਧਾਵਾਂ ਬਾਰੇ ਜਾਣਕਾਰੀ ਲਈ, ਜਿਸ ਤੇ ਪ੍ਰਵਾਸੀ ਭਾਰਤੀਆਂ ਵੱਲੋਂ ਪੰਜਾਬ ਸਰਕਾਰ ਅਤੇ ਸਿਹਤ ਵਿਭਾਗ ਵੱਲੋਂ ਮੁਹੱਈਆ ਕਰਵਾਈਆਂ ਜਾ ਰਹੀਆਂ ਸੁਵਿਧਾਵਾਂ ਤੇ ਸੰਤੁਸ਼ਟੀ ਦਾ ਪ੍ਰਗਟਾਵਾ ਕੀਤਾ ਗਿਆ। ਇਸ ਮੌਕੇ ਹਲਕਾ ਵਿਧਾਇਕ ਰਾਏ ਨੇ ਕੇਂਦਰ ਦੀ ਭਾਜਪਾ ਸਰਕਾਰ ਤੋਂ ਮੰਗ ਕੀਤੀ ਕਿ ਰੇਲਵੇ ਵਿਭਾਗ ਨੂੰ ਹਦਾਇਤਾਂ ਜਾਰੀ ਕਰਕੇ ਰੇਲ ਧਮਾਕੇ ਵਿੱਚ ਜ਼ਖਮੀ ਹੋਏ ਪ੍ਰਵਾਸੀ ਮਜਦੂਰਾਂ ਨੂੰ ਸਹਾਇਤਾ ਰਾਸ਼ੀ ਵਜੋਂ ਮੁਆਵਜ਼ਾ ਦਿਵਾਇਆ ਜਾਵੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਹਰ ਵਰਗ ਦੇ ਲੋਕਾਂ ਨੂੰ ਮਿਆਰੀ ਸਿਹਤ ਸੁਵਿਧਾਵਾਂ ਮੁਹੱਈਆ ਕਰਵਾਉਣ ਲਈ ਦ੍ਰਿੜ ਸੰਕਲਪ ਹੈ। ਉਨ੍ਹਾਂ ਕਿਹਾ ਕਿ ਰਾਜ ਦੇ ਹਰੇਕ ਸਰਕਾਰੀ ਹਸਪਤਾਲ ਅੰਦਰ ਇਲਾਜ ਕਰਵਾਉਣ ਆਏ ਮਰੀਜਾਂ ਲਈ ਮੁਫਤ ਦਵਾਈਆਂ, ਲੈਬ ਟੈਸਟਾਂ ਅਤੇ ਮਰੀਜ਼ਾਂ ਦੀ ਲੋੜ ਅਨੁਸਾਰ ਰੋਟੀ ਦਾ ਵੀ ਪ੍ਰਬੰਧ ਕੀਤਾ ਗਿਆ ਹੈ।
 ਹਲਕਾ ਵਿਧਾਇਕ ਨੇ ਪ੍ਰਵਾਸੀ ਮਜਦੂਰਾਂ ਦੇ ਨਾਲ-ਨਾਲ ਹਸਪਤਾਲ ਦੇ ਵਾਰਡਾਂ ਦੇ ਬਾਹਰ ਬੈਠੇ ਮਰੀਜਾਂ ਦੇ ਪਰਿਵਾਰਾਂ ਤੋਂ ਸਿਵਲ ਹਸਪਤਾਲ ਫ਼ਤਹਿਗੜ੍ਹ ਸਾਹਿਬ ਵਿਖੇ ਮਿਲਣ ਵਾਲੀਆਂ ਸੁਵਿਧਾਵਾਂ ਤੇ ਇਲਾਜ ਬਾਰੇ ਜਾਣਕਾਰੀ ਲਈ। ਉਨ੍ਹਾਂ ਮੌਕੇ ਤੇ ਸਬੰਧਤ ਸਿਹਤ ਅਧਿਕਾਰੀਆਂ ਨੂੰ ਹਸਪਤਾਲ ਵਿੱਚ ਪਹੁੰਚੇ ਮਰੀਜਾਂ ਦਾ ਸੁਖਾਂਵੇਂ ਮਾਹੌਲ ਵਿੱਚ ਇਲਾਜ ਕਰਨ ਅਤੇ ਬਾਹਰੀ ਦੁਕਾਨਾਂ ਤੋਂ ਮਿਲਣ ਵਾਲੀਆਂ ਮਹਿੰਗੀਆਂ ਦਵਾਈਆਂ ਲਿਖਣ ਤੋਂ ਗੁਰੇਜ ਕਰਨ ਲਈ ਕਿਹਾ। ਉਨ੍ਹਾਂ ਜੱਚਾ-ਬੱਚਾ ਕੇਂਦਰ, ਆਯੂਸ਼ ਸੈਂਟਰ, ਡਾਇਲਾਸਿਸ ਯੂਨਿਟ, ਓਟ ਕਲੀਨਿਕ ਦਾ ਦੌਰਾ ਕਰਕੇ ਹਸਪਤਾਲ ਪ੍ਰਬੰਧਾਂ ਦਾ ਜਾਇਜ਼ਾ ਲਿਆ। ਇਸ ਮੌਕੇ ਪ੍ਰਿਤਪਾਲ ਸਿੰਘ ਜੱਸੀ, ਕੁਲਵਿੰਦਰ ਸਿੰਘ ਡੇਰਾ, ਭਰਪੂਰ ਸਿੰਘ ਅਤਾਪੁਰ, ਐਡਵੋਕੇਟ ਕਰਨਵੀਰ ਸਿੰਘ ਚਨਾਰਥਲ, ਪੀਏ ਸਤੀਸ਼ ਕੁਮਾਰ, ਰਮੇਸ਼ ਕੁਮਾਰ ਸੋਨੂੰ, ਗੁਰਸਤਿੰਦਰ ਸਿੰਘ ਜੱਲਾ, ਰੁਪਿੰਦਰ ਸਿੰਘ ਪਿੰਦਰੀ, ਪਰਮਪਾਲ ਸਿੰਘ ਬੱਤਰਾ ਤੋਂ ਇਲਾਵਾ ਹੋਰ ਪਤਵੰਤੇ ਵੀ ਮੌਜੂਦ ਸਨ।
 
ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

ਹੋਰ ਖ਼ਬਰਾਂ

ਦੇਸ਼ ਭਗਤ ਯੂਨੀਵਰਸਿਟੀ ਵੱਲੋਂ ਸ੍ਰੀ ਫ਼ਤਿਹਗੜ੍ਹ ਸਾਹਿਬ ਵਿਖੇ ਲਗਾਇਆ ਗਿਆ ਮੁਫ਼ਤ ਮੈਡੀਕਲ ਅਤੇ ਦੰਦਾਂ ਦਾ ਚੈਕਅੱਪ ਕੈਂਪ

ਦੇਸ਼ ਭਗਤ ਯੂਨੀਵਰਸਿਟੀ ਵੱਲੋਂ ਸ੍ਰੀ ਫ਼ਤਿਹਗੜ੍ਹ ਸਾਹਿਬ ਵਿਖੇ ਲਗਾਇਆ ਗਿਆ ਮੁਫ਼ਤ ਮੈਡੀਕਲ ਅਤੇ ਦੰਦਾਂ ਦਾ ਚੈਕਅੱਪ ਕੈਂਪ

ਗੁਰਦੁਆਰਾ ਅਮਰ ਸ਼ਹੀਦ ਬਾਬਾ ਮੋਤੀ ਰਾਮ ਮਹਿਰਾ ਵਿਖੇ ਸੰਗਤਾਂ ਦੀ ਆਮਦ ਜਾਰੀ

ਗੁਰਦੁਆਰਾ ਅਮਰ ਸ਼ਹੀਦ ਬਾਬਾ ਮੋਤੀ ਰਾਮ ਮਹਿਰਾ ਵਿਖੇ ਸੰਗਤਾਂ ਦੀ ਆਮਦ ਜਾਰੀ

ਦੇਸ਼ ਭਗਤ ਯੂਨੀਵਰਸਿਟੀ ਵੱਲੋਂ “ਪਾਠਕ੍ਰਮ ਦੀ ਸੋਧ: ਨੈੱਟ ਦੀ ਤਿਆਰੀ” ਵਿਸ਼ੇ ’ਤੇ ਮਾਹਿਰ ਲੈਕਚਰ 

ਦੇਸ਼ ਭਗਤ ਯੂਨੀਵਰਸਿਟੀ ਵੱਲੋਂ “ਪਾਠਕ੍ਰਮ ਦੀ ਸੋਧ: ਨੈੱਟ ਦੀ ਤਿਆਰੀ” ਵਿਸ਼ੇ ’ਤੇ ਮਾਹਿਰ ਲੈਕਚਰ 

ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਵਿਖੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦੀ ਸ਼ਹਾਦਤ ਨੂੰ ਸਮਰਪਿਤ ਸਮਾਗਮ

ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਵਿਖੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦੀ ਸ਼ਹਾਦਤ ਨੂੰ ਸਮਰਪਿਤ ਸਮਾਗਮ

ਸੜਕੀ ਦੁਰਘਟਨਾਵਾਂ ਨੂੰ ਰੋਕਣ ਲਈ ਚੁੱਕੇ ਜਾਣ ਸਖਤ ਕਦਮ : ਡਿਪਟੀ ਕਮਿਸ਼ਨਰ

ਸੜਕੀ ਦੁਰਘਟਨਾਵਾਂ ਨੂੰ ਰੋਕਣ ਲਈ ਚੁੱਕੇ ਜਾਣ ਸਖਤ ਕਦਮ : ਡਿਪਟੀ ਕਮਿਸ਼ਨਰ

ਮੋਹਾਲੀ: ਓਵਰਸਪੀਡ ਮਰਸਡੀਜ਼ ਨੇ ਫੂਡ ਡਿਲੀਵਰੀ ਨੂੰ ਟੱਕਰ ਮਾਰੀ, ਦੋ ਜ਼ਖਮੀ

ਮੋਹਾਲੀ: ਓਵਰਸਪੀਡ ਮਰਸਡੀਜ਼ ਨੇ ਫੂਡ ਡਿਲੀਵਰੀ ਨੂੰ ਟੱਕਰ ਮਾਰੀ, ਦੋ ਜ਼ਖਮੀ

ਪੰਜਾਬ ਨੇ 2024 ਵਿੱਚ 2.84 ਲੱਖ ਬੂਟੇ ਲਗਾਏ, ਮੰਤਰੀ ਨੇ ਕਿਹਾ

ਪੰਜਾਬ ਨੇ 2024 ਵਿੱਚ 2.84 ਲੱਖ ਬੂਟੇ ਲਗਾਏ, ਮੰਤਰੀ ਨੇ ਕਿਹਾ

ਚਾਂਸਲਰ ਡਾ. ਜ਼ੋਰਾ ਸਿੰਘ ਅਤੇ ਪ੍ਰੋ-ਚਾਂਸਲਰ ਡਾ. ਤਜਿੰਦਰ ਕੌਰ ਨੇ ਮੁਹੰਮਦ ਰਫ਼ੀ ਦੇ ਪੁੱਤਰ ਸਾਹਿਦ ਰਫੀ ਨੂੰ ਕੀਤਾ ਸਨਮਾਨਿਤ  

ਚਾਂਸਲਰ ਡਾ. ਜ਼ੋਰਾ ਸਿੰਘ ਅਤੇ ਪ੍ਰੋ-ਚਾਂਸਲਰ ਡਾ. ਤਜਿੰਦਰ ਕੌਰ ਨੇ ਮੁਹੰਮਦ ਰਫ਼ੀ ਦੇ ਪੁੱਤਰ ਸਾਹਿਦ ਰਫੀ ਨੂੰ ਕੀਤਾ ਸਨਮਾਨਿਤ  

ਇਤਿਹਾਸਕ ਸਮਾਰਕਾਂ ਤੇ ਨੌਜਵਾਨ ਲੇਖਕਾਂ ਲਹਿਨਾਜ਼ ਰਾਣਾ ਤੇ ਨੂਰ ਢਿੱਲੋਂ ਦੀ ਕਿਤਾਬ ਰਿਲੀਜ਼

ਇਤਿਹਾਸਕ ਸਮਾਰਕਾਂ ਤੇ ਨੌਜਵਾਨ ਲੇਖਕਾਂ ਲਹਿਨਾਜ਼ ਰਾਣਾ ਤੇ ਨੂਰ ਢਿੱਲੋਂ ਦੀ ਕਿਤਾਬ ਰਿਲੀਜ਼

ਪੰਜਾਬ ਸਰਕਾਰ ਪੁਲਿਸ ਦੀ ਦੁਰਵਰਤੋਂ ਨਾ ਕਰੇ, ਸਾਡੇ ਨਾਲ ਖੜੇ: ਕਿਸਾਨ ਆਗੂ

ਪੰਜਾਬ ਸਰਕਾਰ ਪੁਲਿਸ ਦੀ ਦੁਰਵਰਤੋਂ ਨਾ ਕਰੇ, ਸਾਡੇ ਨਾਲ ਖੜੇ: ਕਿਸਾਨ ਆਗੂ