Saturday, December 21, 2024  

ਹਰਿਆਣਾ

ਕ੍ਰਾਇਮ ਬਰਾਂਚ ਪੰਚਕੂਲਾ ਨੇ ਇੱਕ ਚੋਰ ਕੋਲੋਂ 13 ਮੋਟਰਸਾਈਕਲ ਬਰਾਮਦ ਕੀਤੇ

November 06, 2024

ਪੀ.ਪੀ. ਵਰਮਾ
ਪੰਚਕੂਲਾ, 6 ਨਵੰਬਰ

ਪੰਚਕੂਲਾ ਪੁਲਿਸ ਦੀ ਕ੍ਰਾਇਮ ਬਰਾਂਚ ਨੇ ਇੱਕ ਚੋਰ ਨੂੰ ਗਿਰਫ਼ਤਾਰ ਕੀਤਾ ਅਤੇ ਇਸ ਕੋਲੋਂ ਚੋਰੀ ਦੇ 13 ਮੋਟਰਸਾਈਕਲ ਬਰਾਮਦ ਕੀਤੇ। ਏ.ਸੀ.ਪੀ ਕ੍ਰਾਈਮ ਅਰਵਿੰਦ ਕੰਬੋਜ ਨੇ ਪ੍ਰੈੱਸ ਕਾਨਫ਼ਰੰਸ ਰਾਹੀਂ ਵਿਸਤਿ੍ਰਤ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਕ੍ਰਾਈਮ ਬ੍ਰਾਂਚ ਸੈਕਟਰ 19 ਦੇ ਇੰਚਾਰਜ ਇੰਸਪੈਕਟਰ ਯੋਗਵਿੰਦਰ ਸਿੰਘ ਦੀ ਅਗਵਾਈ ਹੇਠ ਮੋਟਰਸਾਈਕਲ ਚੋਰੀ ਕਰਨ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਇੱਕ ਵਿਅਕਤੀ ਨੂੰ ਗਿ੍ਰਫ਼ਤਾਰ ਕੀਤਾ ਹੈ। ਫੜੇ ਗਏ ਵਿਅਕਤੀ ਦਾ ਨਾਂ ਰੋਹਿਤ ਹੈ ਅਤੇ ਇਹ ਉੱਤਰ ਪ੍ਰਦੇਸ਼, ਦਾ ਰਹਿਣ ਵਾਲਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪੀੜਤ ਸੋਨੂੰ ਨਿਵਾਸੀ ਮੌਲੀ ਜਗਰਾ ਨੇ ਆਪਣੇ ਮੋਟਰਸਾਈਕਲ ਚੋਰੀ ਹੋਣ ਦੀ ਸ਼ਿਕਾਇਤ ਸੈਕਟਰ 5 ਦੇ ਥਾਣੇ ਵਿੱਚ ਦਰਜ ਕਰਵਾਈ। ਜਿੱਥੇ ਮੁਲਜ਼ਮਾਂ ਖ਼ਿਲਾਫ਼ ਭਾਰਤੀ ਨਿਆਂ ਸੰਹਿਤਾ ਦੀ ਧਾਰਾ 303 ਤਹਿਤ ਕੇਸ ਦਰਜ ਕੀਤਾ ਗਿਆ ਸੀ। ਜਿਸ ਤੋਂ ਬਾਅਦ ਗੁਪਤ ਸੂਚਨਾ ਦੇ ਆਧਾਰ 'ਤੇ ਕਾਰਵਾਈ ਕਰਦੇ ਹੋਏ ਕ੍ਰਾਈਮ ਬ੍ਰਾਂਚ ਸੈਕਟਰ 19 ਦੀ ਟੀਮ ਨੇ ਇੰਸਪੈਕਟਰ ਯੋਗਵਿੰਦਰ ਸਿੰਘ ਦੀ ਅਗਵਾਈ 'ਚ ਇੱਕ ਵਿਅਕਤੀ ਨੂੰ ਸੈਕਟਰ 5 ਦੇ ਸਰਕਲ ਪਾਰਕ 'ਚੋਂ ਗਿ੍ਰਫਤਾਰ ਕਰ ਲਿਆ, ਜਿਸ ਤੋਂ ਬਾਅਦ ਫੜੇ ਗਏ ਵਿਅਕਤੀ ਅਦਾਲਤ 'ਚ ਪੇਸ਼ ਕੀਤਾ ਗਿਆ। ਜਿੱਥੋਂ ਇਸਨੂੰ 3 ਦਿਨਾਂ ਲਈ ਪੁਲਿਸ ਰਿਮਾਂਡ 'ਤੇ ਲਿਆ ਗਿਆ ਸੀ। ਰਿਮਾਂਡ ਦੌਰਾਨ ਮੁਲਜ਼ਮਾਂ ਕੋਲੋਂ ਸਖਤੀ ਨਾਲ ਪੁੱਛਗਿੱਛ ਕਰਨ ਉਪਰੰਤ ਮੁਲਜ਼ਮਾਂ ਦੀ ਨਿਸ਼ਾਨਦੇਹੀ ’ਤੇ ਵੱਖ-ਵੱਖ ਥਾਵਾਂ ਤੋਂ ਚੋਰੀ ਦੇ 13 ਮੋਟਰਸਾਈਕਲ ਬਰਾਮਦ ਕੀਤੇ ਗਏ। ਬਰਾਮਦ ਕੀਤੇ ਮੋਟਰਸਾਈਕਲ ਹਰਿਆਣਾ ਅਤੇ ਪੰਜਾਬ ਦੇ ਹਨ। ਬਰਾਮਦ ਹੋਏ ਮੋਟਰਸਾਈਕਲ ਕੁਝ ਰਸਮੀ ਕਾਰਵਾਈ ਪੂਰੀ ਕਰਨ ਤੋਂ ਬਾਅਦ ਪੀੜਤਾਂ ਨੂੰ ਵਾਪਸ ਕਰ ਦਿੱਤੇ ਜਾਣਗੇ।

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

ਹੋਰ ਖ਼ਬਰਾਂ

ਪਲਾਸਟਿਕ ਰੀਸਾਈਕਲਿੰਗ ਕੰਪਨੀ ਦੇ ਗੋਦਾਮ 'ਚ ਭਿਆਨਕ ਅੱਗ ਲੱਗ ਗਈ

ਪਲਾਸਟਿਕ ਰੀਸਾਈਕਲਿੰਗ ਕੰਪਨੀ ਦੇ ਗੋਦਾਮ 'ਚ ਭਿਆਨਕ ਅੱਗ ਲੱਗ ਗਈ

ਗੁਰੂਗ੍ਰਾਮ: ਗੈਰ ਕਾਨੂੰਨੀ ਡੰਪਿੰਗ ਲਈ 15 ਵਾਹਨਾਂ ਵਿਰੁੱਧ 10 ਐਫਆਈਆਰ, 12 ਹੋਰ ਵਾਹਨਾਂ 'ਤੇ 1.45 ਲੱਖ ਰੁਪਏ ਦਾ ਜੁਰਮਾਨਾ

ਗੁਰੂਗ੍ਰਾਮ: ਗੈਰ ਕਾਨੂੰਨੀ ਡੰਪਿੰਗ ਲਈ 15 ਵਾਹਨਾਂ ਵਿਰੁੱਧ 10 ਐਫਆਈਆਰ, 12 ਹੋਰ ਵਾਹਨਾਂ 'ਤੇ 1.45 ਲੱਖ ਰੁਪਏ ਦਾ ਜੁਰਮਾਨਾ

ਗੁਰੂਗ੍ਰਾਮ 'ਚ ਫਰਜ਼ੀ ਕਾਲ ਸੈਂਟਰ ਦਾ ਪਰਦਾਫਾਸ਼, 18 ਗ੍ਰਿਫਤਾਰ

ਗੁਰੂਗ੍ਰਾਮ 'ਚ ਫਰਜ਼ੀ ਕਾਲ ਸੈਂਟਰ ਦਾ ਪਰਦਾਫਾਸ਼, 18 ਗ੍ਰਿਫਤਾਰ

ਗੁਰੂਗ੍ਰਾਮ: ਨਕਲੀ ਐਪਲ ਉਤਪਾਦ ਵੇਚਣ ਦੇ ਦੋਸ਼ ਵਿੱਚ ਛੇ ਗ੍ਰਿਫ਼ਤਾਰ

ਗੁਰੂਗ੍ਰਾਮ: ਨਕਲੀ ਐਪਲ ਉਤਪਾਦ ਵੇਚਣ ਦੇ ਦੋਸ਼ ਵਿੱਚ ਛੇ ਗ੍ਰਿਫ਼ਤਾਰ

ਹਰਿਆਣਾ 'ਚ 25 ਚਿੱਟੇ ਪਿੱਠ ਵਾਲੇ ਗਿਰਝਾਂ ਨੂੰ ਛੱਡਿਆ ਗਿਆ

ਹਰਿਆਣਾ 'ਚ 25 ਚਿੱਟੇ ਪਿੱਠ ਵਾਲੇ ਗਿਰਝਾਂ ਨੂੰ ਛੱਡਿਆ ਗਿਆ

ਗੁਰੂਗ੍ਰਾਮ 'ਚ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ 'ਤੇ ਰੈਪਰ ਬਾਦਸ਼ਾਹ 'ਤੇ 15,500 ਰੁਪਏ ਦਾ ਜ਼ੁਰਮਾਨਾ ਲਗਾਇਆ ਗਿਆ ਹੈ

ਗੁਰੂਗ੍ਰਾਮ 'ਚ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ 'ਤੇ ਰੈਪਰ ਬਾਦਸ਼ਾਹ 'ਤੇ 15,500 ਰੁਪਏ ਦਾ ਜ਼ੁਰਮਾਨਾ ਲਗਾਇਆ ਗਿਆ ਹੈ

ਗੁਰੂਗ੍ਰਾਮ: ਵਾਹਨਾਂ ਨੂੰ ਅੱਗ ਲਾਉਣ ਅਤੇ ਭੰਨਤੋੜ ਕਰਨ ਦੇ ਦੋਸ਼ ਹੇਠ ਤਿੰਨ ਗ੍ਰਿਫ਼ਤਾਰ

ਗੁਰੂਗ੍ਰਾਮ: ਵਾਹਨਾਂ ਨੂੰ ਅੱਗ ਲਾਉਣ ਅਤੇ ਭੰਨਤੋੜ ਕਰਨ ਦੇ ਦੋਸ਼ ਹੇਠ ਤਿੰਨ ਗ੍ਰਿਫ਼ਤਾਰ

ਹਿਸਾਰ ਪੁਰਾਣੀ ਸਬਜ਼ੀ ਮੰਡੀ 'ਚ ਤਿੰਨ ਮੰਜ਼ਿਲਾ ਦੁਕਾਨ ਸੜ ਕੇ ਖ਼ਾਕ

ਹਿਸਾਰ ਪੁਰਾਣੀ ਸਬਜ਼ੀ ਮੰਡੀ 'ਚ ਤਿੰਨ ਮੰਜ਼ਿਲਾ ਦੁਕਾਨ ਸੜ ਕੇ ਖ਼ਾਕ

ਹਰਿਆਣਾ ਵਿੱਚ 9,609 ਛੱਤ ਵਾਲੇ ਸੋਲਰ ਪਲਾਂਟ ਲਗਾਏ ਗਏ

ਹਰਿਆਣਾ ਵਿੱਚ 9,609 ਛੱਤ ਵਾਲੇ ਸੋਲਰ ਪਲਾਂਟ ਲਗਾਏ ਗਏ

ਗੁਰੂਗ੍ਰਾਮ ਦੇ ਕਲੱਬਾਂ ਦੇ ਬਾਹਰ ਕੱਚਾ ਬੰਬ ਸੁੱਟਣ ਵਾਲਾ ਸ਼ਰਾਬੀ ਗ੍ਰਿਫਤਾਰ

ਗੁਰੂਗ੍ਰਾਮ ਦੇ ਕਲੱਬਾਂ ਦੇ ਬਾਹਰ ਕੱਚਾ ਬੰਬ ਸੁੱਟਣ ਵਾਲਾ ਸ਼ਰਾਬੀ ਗ੍ਰਿਫਤਾਰ