Thursday, November 07, 2024  

ਪੰਜਾਬ

ਮੁਢਲੀ ਸਟੇਜ ਤੇ ਪਤਾ ਲੱਗਣ ਤੇ ਕੈਂਸਰ ਦਾ ਇਲਾਜ ਸੰਭਵ : ਸਿਵਲ ਸਰਜਨ ਡਾ. ਦਵਿੰਦਰਜੀਤ ਕੌਰ

November 07, 2024

ਸ੍ਰੀ ਫ਼ਤਹਿਗੜ੍ਹ ਸਾਹਿਬ/7 ਨਵੰਬਰ:

(ਰਵਿੰਦਰ ਸਿੰਘ ਢੀਂਡਸਾ)
 
ਹੁਣ ਕੈਂਸਰ ਨਾ ਮੁਰਾਦ ਜਾਂ ਲਾ-ਇਲਾਜ ਬਿਮਾਰੀ ਨਹੀਂ ਹੈ ਇਸ ਦਾ ਇਲਾਜ ਸੰਭਵ ਹੈ ,ਪਰ ਜੇਕਰ ਮਰੀਜ਼ ਨੂੰ ਸਹੀ ਸਮੇਂ ਤੇ ਇਸਦਾ ਸਹੀ ਇਲਾਜ ਮਿਲ ਜਾਵੇ ਤਾਂ , ਇਹਨਾ ਵਿਚਾਰਾਂ ਦਾ ਪ੍ਰਗਟਾਵਾ ਸਿਵਲ ਸਰਜਨ ਫਤਿਹਗੜ੍ਹ ਸਾਹਿਬ ਡਾ. ਦਵਿੰਦਰਜੀਤ ਕੌਰ ਨੇ "ਰਾਸ਼ਟਰੀ ਕੈਂਸਰ ਜਾਗਰੂਕਤਾ ਦਿਵਸ" ਦੇ ਮੌਕੇ ਤੇ ਜਿਲਾ ਹਸਪਤਾਲ ਵਿਖੇ ਕਰਵਾਏ ਗਏ ਜਾਗਰੂਕਤਾ ਸੈਮੀਨਾਰ ਦੌਰਾਨ ਕੀਤਾ। ਸੈਮੀਨਾਰ ਨੂੰ ਸੰਬੋਧਨ ਕਰਦਿਆਂ ਉਹਨਾਂ ਕਿਹਾ ਕਿ ਦੇਸ਼ ਅੰਦਰ ਆਮ ਲੋਕਾਂ ਨੂੰ ਕੈਂਸਰ ਸਬੰਧੀ ਜਾਗਰੂਕ ਕਰਨ ਲਈ 2014 ਤੋਂ ਹਰ ਸਾਲ 07 ਨਵੰਬਰ ਨੂੰ ਇਹ ਦਿਨ ਮਨਾਇਆ ਜਾਂਦਾ ਹੈ। ਉਹਨਾਂ ਦੱਸਿਆ ਕਿ ਛਾਤੀ ਵਿੱਚ ਗਿਲਟੀ, ਲਗਾਤਾਰ ਖੰਗ, ਆਵਾਜ਼ ਵਿੱਚ ਭਾਰੀਪਣ, ਮਹਾਵਾਰੀ ਦੌਰਾਨ ਖੂਨ ਦਾ ਜਿਆਦਾ ਪੈਣਾ ਜਾਂ ਮਹਾਂਵਾਰੀ ਤੋਂ ਬਿਨਾਂ ਖੂਨ ਦਾ ਪੈਣਾ, ਨਾ ਠੀਕ ਹੋਣ ਵਾਲਾ ਮੂੰਹ ਦਾ ਅਲਸਰ ਆਦਿ ਕੈਂਸਰ ਦੇ ਮੁੱਖ ਲੱਛਣ ਹਨ, ਅਜਿਹੇ ਲੱਛਣ ਹੋਣ ਤੇ ਸਾਨੂੰ ਤੁਰੰਤ ਡਾਕਟਰ ਨੂੰ ਦਿਖਾਉਣਾ ਚਾਹੀਦਾ ਹੈ ।ਉਹਨਾਂ ਦੱਸਿਆ ਕਿ ਕੈਂਸਰ ਦੇ ਮਰੀਜ਼ਾਂ ਦੇ ਇਲਾਜ ਲਈ ਪੰਜਾਬ ਸਰਕਾਰ ਵੱਲੋਂ "ਮੁੱਖ ਮੰਤਰੀ ਪੰਜਾਬ ਕੈਂਸਰ ਰਾਹਤ ਕੋਸ਼ ਫੰਡ" ਤਹਿਤ 01 ਲੱਖ 50 ਹਜਾਰ ਰੁਪਏ ਤੱਕ ਦਾ ਇਲਾਜ ਮੁਫਤ ਕੀਤਾ /ਕਰਵਾਇਆ ਜਾਂਦਾ ਹੈ। ਸੀਨੀਅਰ ਮੈਡੀਕਲ ਅਫਸਰ ਡਾ. ਕੀ ਡੀ ਸਿੰਘ ਨੇ ਦੱਸਿਆ ਕਿ ਛਾਤੀ, ਕੋਲਨ, ਪਰੋਸਟੈਟ ,ਪੇਟ ,ਜਿਗਰ, ਚਮੜੀ, ਮੂੰਹ ,ਗਰਦਨ, ਗਲੇ, ਬੱਚੇਦਾਨੀ, ਸਰਵਾਈਕਲ ,ਗੁਰਦੇ, ਯੋਨੀ, ਦਿਮਾਗ, ਥਾਈਰਾਈਡ ,ਬਲੱਡ, ਅੱਖਾਂ ਅਤੇ ਰੀਡ ਦੀ ਹੱਡੀ ਤੋਂ ਇਲਾਵਾ ਹੋਰ ਵੀ ਕਈ ਤਰ੍ਹਾਂ ਦਾ ਕੈਂਸਰ ਹੋ ਸਕਦਾ ਹੈ। ਉਹਨਾਂ ਦੱਸਿਆ ਕਿ ਕੈਂਸਰ ਸਿਗਰਟ, ਪਾਨ, ਤੰਬਾਕੂ, ਖੈਨੀ, ਗੁਟਕਾ, ਸ਼ਰਾਬ ਆਦਿ ਦੀ ਵਰਤੋਂ ਕਰਕੇ, ਜਿਆਦਾ ਕੀਟ ਨਾਸ਼ਕ ਸਪਰੇਅ ਕਰਨ ਨਾਲ, ਮਿਲਾਵਟ ਵਾਲੀਆਂ ਚੀਜ਼ਾਂ ਦੇ ਖਾਣ ਪੀਣ ਨਾਲ ਹੋ ਸਕਦਾ ਹੈ। ਇਸ ਲਈ ਜਾਗਰੂਕ ਹੋ ਕੇ, ਜੀਵਨ ਸੈਲੀ ਵਿੱਚ ਤਬਦੀਲੀ ਲਿਆ ਕੇ ਅਤੇ ਸਮੇਂ ਸਮੇਂ ਤੇ ਆਪਣੀ ਡਾਕਟਰੀ ਜਾਂਚ ਕਰਵਾ ਕੇ ਹੀ ਇਸ ਤੋਂ ਬਚਿਆ ਜਾ ਸਕਦਾ ਹੈ। ਇਸ ਮੌਕੇ ਡਿਪਟੀ ਮੈਡੀਕਲ ਕਮਿਸ਼ਨਰ ਡਾ. ਸਰਿਤਾ, ਜ਼ਿਲਾ ਪ੍ਰੋਗਰਾਮ ਮੈਨੇਜਰ ਡਾ. ਕਸੀਤਿਜ ਸੀਮਾ, ਜਿਲਾ ਸਮੂਹ ਸਿੱਖਿਆ ਤੇ ਸੂਚਨਾ ਅਫਸਰ ਬਲਜਿੰਦਰ ਸਿੰਘ, ਗੁਰਦੀਪ ਸਿੰਘ,ਜਸਵਿੰਦਰ ਕੌਰ, ਨੌਰੰਗ ਸਿੰਘ, ਕੌਂਸਲਰ ਬਲਜੀਤ ਸਿੰਘ, ਧਰਮ ਸਿੰਘ ਅਤੇ ਮਨਬੀਰ ਸਿੰਘ ਵੀ ਹਾਜ਼ਰ ਸਨ।
 
ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

ਹੋਰ ਖ਼ਬਰਾਂ

ਮਾਤਾ ਗੁਜਰੀ ਕਾਲਜ ਦੀ ਕਬੱਡੀ ਟੀਮ ਵੱਲੋਂ ਅੰਤਰ ਕਾਲਜ ਕਬੱਡੀ ਟੂਰਨਾਮੈਂਟ ਵਿੱਚ ਸ਼ਾਨਦਾਰ ਪ੍ਰਦਰਸ਼ਨ 

ਮਾਤਾ ਗੁਜਰੀ ਕਾਲਜ ਦੀ ਕਬੱਡੀ ਟੀਮ ਵੱਲੋਂ ਅੰਤਰ ਕਾਲਜ ਕਬੱਡੀ ਟੂਰਨਾਮੈਂਟ ਵਿੱਚ ਸ਼ਾਨਦਾਰ ਪ੍ਰਦਰਸ਼ਨ 

ਮਾਤਾ ਗੁਜਰੀ ਸਕੂਲ ਆਫ਼ ਐਮੀਨੈਂਸ ਦੇ ਵਿਦਿਆਰਥੀਆਂ ਨੇ ਮਾਤਾ ਗੁਜਰੀ ਕਾਲਜ ਦਾ ਕੀਤਾ ਵਿੱਦਿਅਕ ਦੌਰਾ

ਮਾਤਾ ਗੁਜਰੀ ਸਕੂਲ ਆਫ਼ ਐਮੀਨੈਂਸ ਦੇ ਵਿਦਿਆਰਥੀਆਂ ਨੇ ਮਾਤਾ ਗੁਜਰੀ ਕਾਲਜ ਦਾ ਕੀਤਾ ਵਿੱਦਿਅਕ ਦੌਰਾ

ਪੰਜਾਬ ਦੇ ਕਿਸਾਨਾਂ ਤੋਂ ਤਿੰਨ ਕਾਲੇ ਕਾਨੂੰਨਾਂ ਦਾ ਬਦਲਾ ਲੈਣ ਦੀ ਭਾਜਪਾ ਦੀ ਕੇਂਦਰ ਸਰਕਾਰ ਕਰ ਰਹੀ ਹੈ ਸਾਜ਼ਿਸ਼ - ਕੰਗ

ਪੰਜਾਬ ਦੇ ਕਿਸਾਨਾਂ ਤੋਂ ਤਿੰਨ ਕਾਲੇ ਕਾਨੂੰਨਾਂ ਦਾ ਬਦਲਾ ਲੈਣ ਦੀ ਭਾਜਪਾ ਦੀ ਕੇਂਦਰ ਸਰਕਾਰ ਕਰ ਰਹੀ ਹੈ ਸਾਜ਼ਿਸ਼ - ਕੰਗ

ਪਿਛਲੇ ਚਾਰ ਸਾਲਾਂ ਤੋਂ ਖੇਤ ਚ ਨਹੀਂ ਲਗਾਈ ਅੱਗ ਇਲਾਕੇ ਲਈ ਬਣੇ ਮਿਸਾਲ

ਪਿਛਲੇ ਚਾਰ ਸਾਲਾਂ ਤੋਂ ਖੇਤ ਚ ਨਹੀਂ ਲਗਾਈ ਅੱਗ ਇਲਾਕੇ ਲਈ ਬਣੇ ਮਿਸਾਲ

ਵਿਜੀਲੈਂਸ ਬਿਊਰੋ ਵੱਲੋਂ ਡੀਸੀ ਤਰਨਤਾਰਨ ਦਾ ਨਿੱਜੀ ਸਹਾਇਕ ਤੇ ਉਸਦੇ ਸਾਥੀ 20,000 ਰੁਪਏ ਰਿਸ਼ਵਤ ਲੈਂਦੇ ਰੰਗੇ ਹੱਥੀਂ ਕਾਬੂ

ਵਿਜੀਲੈਂਸ ਬਿਊਰੋ ਵੱਲੋਂ ਡੀਸੀ ਤਰਨਤਾਰਨ ਦਾ ਨਿੱਜੀ ਸਹਾਇਕ ਤੇ ਉਸਦੇ ਸਾਥੀ 20,000 ਰੁਪਏ ਰਿਸ਼ਵਤ ਲੈਂਦੇ ਰੰਗੇ ਹੱਥੀਂ ਕਾਬੂ

ਜਨਤਕ ਥਾਵਾਂ ਤੇ ਤੰਬਾਕੂ ਨੋਸ਼ੀ ਕਰਨ ਵਾਲਿਆਂ ਦੇ ਚਲਾਨ ਕੱਟੇ।

ਜਨਤਕ ਥਾਵਾਂ ਤੇ ਤੰਬਾਕੂ ਨੋਸ਼ੀ ਕਰਨ ਵਾਲਿਆਂ ਦੇ ਚਲਾਨ ਕੱਟੇ।

ਭੇਦ ਭਰੇ ਹਾਲਾਤਾਂ ਵਿੱਚ ਬਿਜਲੀ ਮੁਲਾਜ਼ਮ ਨੌਜਵਾਨ ਦੀ ਮੌਤ ,ਨਹਿਰ ਦੀ ਪਟਰੀ ਤੋਂ ਮਿਲੀ ਲਾਸ਼

ਭੇਦ ਭਰੇ ਹਾਲਾਤਾਂ ਵਿੱਚ ਬਿਜਲੀ ਮੁਲਾਜ਼ਮ ਨੌਜਵਾਨ ਦੀ ਮੌਤ ,ਨਹਿਰ ਦੀ ਪਟਰੀ ਤੋਂ ਮਿਲੀ ਲਾਸ਼

ਕੈਂਸਰ ਰੋਕੂ ਮੁਫਤ ਜਾਂਚ ਕੈਂਪ ‘ਚ 160 ਮਰੀਜਾਂ ਨੇ ਲਿਆ ਲਾਹਾ

ਕੈਂਸਰ ਰੋਕੂ ਮੁਫਤ ਜਾਂਚ ਕੈਂਪ ‘ਚ 160 ਮਰੀਜਾਂ ਨੇ ਲਿਆ ਲਾਹਾ

ਸ੍ਰੀ ਗੁਰੁ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਵਿਖੇ ਸ੍ਰੀ ਗੁਰੁ ਗ੍ਰੰਥ ਸਾਹਿਬ ਸੰਬੰਧੀ ਦੂਜੀ ਅੰਤਰ–ਰਾਸ਼ਟਰੀ ਕਾਨਫਰੰਸ ਅੱਜ ਤੋਂ ਸ਼ੁਰੂ 

ਸ੍ਰੀ ਗੁਰੁ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਵਿਖੇ ਸ੍ਰੀ ਗੁਰੁ ਗ੍ਰੰਥ ਸਾਹਿਬ ਸੰਬੰਧੀ ਦੂਜੀ ਅੰਤਰ–ਰਾਸ਼ਟਰੀ ਕਾਨਫਰੰਸ ਅੱਜ ਤੋਂ ਸ਼ੁਰੂ 

ਸਵੱਛਤਾ ਦੀ ਲਹਿਰ ਪੰਦਰਵਾੜੇ ਤਹਿਤ ਸ਼ਹਿਰ ਦੇ ਵੱਖ-ਵੱਖ ਵਾਰਡਾਂ ਦੀ ਕਰਵਾਈ ਸਾਫ ਸਫਾਈ-ਕਾਰਜ ਸਾਧਕ ਅਫਸਰ

ਸਵੱਛਤਾ ਦੀ ਲਹਿਰ ਪੰਦਰਵਾੜੇ ਤਹਿਤ ਸ਼ਹਿਰ ਦੇ ਵੱਖ-ਵੱਖ ਵਾਰਡਾਂ ਦੀ ਕਰਵਾਈ ਸਾਫ ਸਫਾਈ-ਕਾਰਜ ਸਾਧਕ ਅਫਸਰ