Wednesday, November 13, 2024  

ਪੰਜਾਬ

ਦੇਸ਼ ਭਗਤ ਡੈਂਟਲ ਕਾਲਜ ਅਤੇ ਹਸਪਤਾਲ ਵਿਖੇ ਕਰਵਾਏ ਗਏ ਸ੍ਰੀ ਸੁਖਮਨੀ ਸਾਹਿਬ ਦੇ ਪਾਠ 

November 09, 2024
 
ਸ੍ਰੀ ਫ਼ਤਹਿਗੜ੍ਹ ਸਾਹਿਬ/9 ਨਵੰਬਰ : 
(ਰਵਿੰਦਰ ਸਿੰਘ ਢੀਂਡਸਾ)
 
ਦੇਸ਼ ਭਗਤ ਡੈਂਟਲ ਕਾਲਜ ਅਤੇ ਹਸਪਤਾਲ, ਮੰਡੀ ਗੋਬਿੰਦਗੜ੍ਹ ਵੱਲੋਂ ਵਾਹਿਗੁਰੂ ਦਾ ਆਸ਼ੀਰਵਾਦ ਲੈਣ ਲਈ ਡੈਂਟਲ ਹਸਪਤਾਲ ਵਿੱਚ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਕਰਵਾਏ ਗਏ। ਇਹ ਧਾਰਮਿਕ ਸਮਾਗਮ ਅਕਾਦਮਿਕ ਸੈਸ਼ਨ 2024 ਲਈ ਕਲਾਸਾਂ ਦੀ ਸ਼ੁਰੂਆਤ ਮੌਕੇ ਕਰਵਾਇਆ ਗਿਆ। ਇਸ ਮੌਕੇ ਦੇਸ਼ ਭਗਤ ਯੂਨੀਵਰਸਿਟੀ ਦੇ ਚਾਂਸਲਰ ਡਾ. ਜ਼ੋਰਾ ਸਿੰਘ ਅਤੇ ਪ੍ਰੋ-ਚਾਂਸਲਰ ਡਾ. ਤਜਿੰਦਰ ਕੌਰ ਨੇ ਆਪਣੀ ਹਾਜ਼ਰੀ ਲਗਵਾਈ ਅਤੇ ਵਾਹਿਗੁਰੂ ਦਾ ਸ਼ੁਕਰਾਨਾ ਕੀਤਾ। ਪਵਿੱਤਰ ਪਾਠ ਦੌਰਾਨ ਉਪ ਕੁਲਪਤੀ ਡਾ. ਅਭਿਜੀਤ ਐਚ ਜੋਸ਼ੀ, ਚਾਂਸਲਰ ਦੇ ਸਲਾਹਕਾਰ ਡਾ. ਵਰਿੰਦਰ ਸਿੰਘ, ਵਾਈਸ ਪ੍ਰੈਜ਼ੀਡੈਂਟ ਡਾ. ਹਰਸ਼ ਸਦਾਵਰਤੀ ਅਤੇ ਡਾ. ਸੁਰਜੀਤ ਕੌਰ ਪਥੇਜਾ ਵੀ ਮੌਜੂਦ ਸਨ। ਇਸ ਸਮਾਗਮ ਦੇ ਕਨਵੀਨਰ ਵਾਈਸ ਪ੍ਰਿੰਸੀਪਲ ਡਾ. ਤੇਜਵੀਰ ਸਿੰਘ ਨੇ ਪਤਵੰਤਿਆਂ ਨੂੰ ਸਨਮਾਨਿਤ ਵੀ ਕੀਤਾ।ਦੇਸ਼ ਭਗਤ ਡੈਂਟਲ ਕਾਲਜ ਅਤੇ ਹਸਪਤਾਲ ਦੇ ਸਮੂਹ ਫੈਕਲਟੀ ਮੈਂਬਰ ਅਤੇ ਵਿਦਿਆਰਥੀ ਆਸ਼ੀਰਵਾਦ ਲੈਣ ਲਈ ਧਾਰਮਿਕ ਸਮਾਗਮ ਵਿੱਚ ਸ਼ਾਮਿਲ ਹੋਏ। ਸ੍ਰੀ ਸੁਖਮਨੀ ਸਾਹਿਬ ਦੇ ਪਾਠ ਉਪਰੰਤ ਸੰਗਤਾਂ ਨੇ ਸ਼ਬਦ ਕੀਰਤਨ ਵੀ ਸਰਵਣ ਕੀਤਾ ਜਿਸ ਨੇ ਸਮੁੱਚੇ ਮਾਹੌਲ ਨੂੰ ਪਵਿੱਤਰਤਾ ਅਤੇ ਆਸ਼ਾਵਾਦ ਨਾਲ ਭਰ ਦਿੱਤਾ। ਇਸ ਮੌਕੇ ਗੁਰੂ ਕੇ ਲੰਗਰ ਵੀ ਅਤੁੱਟ ਵਰਤਾਏ ਗਏ। 
 
ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

ਹੋਰ ਖ਼ਬਰਾਂ

ਰਿਮਟ ਯੂਨੀਵਰਸਿਟੀ ਵਿਖੇ ਕਰਵਾਈ ਗਈ ਕਰਵਾਈ ਦੋ ਰੋਜ਼ਾ ਅੰਤਰਰਾਸ਼ਟਰੀ ਕਾਨਫਰੰਸ

ਰਿਮਟ ਯੂਨੀਵਰਸਿਟੀ ਵਿਖੇ ਕਰਵਾਈ ਗਈ ਕਰਵਾਈ ਦੋ ਰੋਜ਼ਾ ਅੰਤਰਰਾਸ਼ਟਰੀ ਕਾਨਫਰੰਸ

ਬਡਾਲੀ ਆਲਾ ਸਿੰਘ ਵਿਖੇ ਹਾਈ ਪ੍ਰੈਸ਼ਰ ਪਾਈਪ ਲਾਈਨ ਦੀ ਲੀਕੇਜ ਠੀਕ ਕਰਵਾਈ: ਐੱਸ.ਡੀ.ਓ.

ਬਡਾਲੀ ਆਲਾ ਸਿੰਘ ਵਿਖੇ ਹਾਈ ਪ੍ਰੈਸ਼ਰ ਪਾਈਪ ਲਾਈਨ ਦੀ ਲੀਕੇਜ ਠੀਕ ਕਰਵਾਈ: ਐੱਸ.ਡੀ.ਓ.

ਸ਼ਹੀਦੀ ਸਭਾ ਦੌਰਾਨ ਸਿਹਤ ਸੇਵਾਵਾਂ ਦੇ ਪ੍ਰਬੰਧਨ ਲਈ ਸਿਹਤ ਵਿਭਾਗ ਨੇ ਕੀਤੀ ਮੀਟਿੰਗ

ਸ਼ਹੀਦੀ ਸਭਾ ਦੌਰਾਨ ਸਿਹਤ ਸੇਵਾਵਾਂ ਦੇ ਪ੍ਰਬੰਧਨ ਲਈ ਸਿਹਤ ਵਿਭਾਗ ਨੇ ਕੀਤੀ ਮੀਟਿੰਗ

ਬਿਜਲੀ ਮੁਲਾਜ਼ਮਾਂ ਦੀਆਂ ਸੇਵਾ ਸ਼ਰਤਾਂ ਠੀਕ ਕੀਤੇ ਬਿਨਾਂ ਐੱਲ.ਓ.ਈ ਦੀ ਪ੍ਰਕਿਰਿਆ ਤੇਜ਼ ਕਰਨ ਵਿਰੁੱਧ ਅੱਜ ਦੂਜੇ ਦਿਨ ਵੀ ਵਿਭਾਗ ਦੇ ਸਾਰੇ ਦਫ਼ਤਰਾਂ ਵਿੱਚ ਰੋਹ ਭਰਪੂਰ ਰੈਲੀਆਂ ਕੀਤੀਆਂ ਗਈਆਂ

ਬਿਜਲੀ ਮੁਲਾਜ਼ਮਾਂ ਦੀਆਂ ਸੇਵਾ ਸ਼ਰਤਾਂ ਠੀਕ ਕੀਤੇ ਬਿਨਾਂ ਐੱਲ.ਓ.ਈ ਦੀ ਪ੍ਰਕਿਰਿਆ ਤੇਜ਼ ਕਰਨ ਵਿਰੁੱਧ ਅੱਜ ਦੂਜੇ ਦਿਨ ਵੀ ਵਿਭਾਗ ਦੇ ਸਾਰੇ ਦਫ਼ਤਰਾਂ ਵਿੱਚ ਰੋਹ ਭਰਪੂਰ ਰੈਲੀਆਂ ਕੀਤੀਆਂ ਗਈਆਂ

ਪੰਜਾਬ ਸਟੇਟ ਡੀਅਰ ਦੀਵਾਲੀ ਬਪੰਰ -2024 ਦਾ ਡਰਾਅ ਲੁਧਿਆਣਾ ਵਿਖੇ ਕੱਢਿਆ

ਪੰਜਾਬ ਸਟੇਟ ਡੀਅਰ ਦੀਵਾਲੀ ਬਪੰਰ -2024 ਦਾ ਡਰਾਅ ਲੁਧਿਆਣਾ ਵਿਖੇ ਕੱਢਿਆ

ਰਿਮਟ ਸਕੂਲ ਆਫ਼ ਲੀਗਲ ਸਟੱਡੀਜ਼ ਵੱਲੋਂ ਰਾਸ਼ਟਰੀ ਕਾਨੂੰਨੀ ਸੇਵਾਵਾਂ ਦਿਵਸ 'ਤੇ ਗੈਸਟ ਲੈਕਚਰ 

ਰਿਮਟ ਸਕੂਲ ਆਫ਼ ਲੀਗਲ ਸਟੱਡੀਜ਼ ਵੱਲੋਂ ਰਾਸ਼ਟਰੀ ਕਾਨੂੰਨੀ ਸੇਵਾਵਾਂ ਦਿਵਸ 'ਤੇ ਗੈਸਟ ਲੈਕਚਰ 

ਡੀ.ਏ.ਪੀ. ਖਾਦ ਦੀ ਸਪਲਾਈ ਯਕੀਨੀ ਬਣਾਉਣ ਲਈ ਖੇਤੀਬਾੜੀ ਸਹਿਕਾਰੀ ਸਭਾਵਾਂ ਵਿੱਚ ਨਿਰੰਤਰ ਚੈਕਿੰਗ ਜਾਰੀ

ਡੀ.ਏ.ਪੀ. ਖਾਦ ਦੀ ਸਪਲਾਈ ਯਕੀਨੀ ਬਣਾਉਣ ਲਈ ਖੇਤੀਬਾੜੀ ਸਹਿਕਾਰੀ ਸਭਾਵਾਂ ਵਿੱਚ ਨਿਰੰਤਰ ਚੈਕਿੰਗ ਜਾਰੀ

ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਨੇ ਕਰਵਾਈ

ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਨੇ ਕਰਵਾਈ "ਸਪੈਕਟ੍ਰੋਫੋਟੋਮੀਟਰਸ ਤੇ ਹੈਂਡਸ-ਆਨ ਟ੍ਰੇਨਿੰਗ 2024" ਵਰਕਸ਼ਾਪ 

ਪ੍ਰੋਫੈਸਰ ਬਡੂੰਗਰ ਵੱਲੋਂ ਪਾਕਿ 'ਚ ਚੌਂਕ ਦਾ ਨਾਮ ਸ਼ਹੀਦ ਭਗਤ ਸਿੰਘ ਦੇ ਨਾਮ ਤੇ ਨਾ ਰੱਖੇ ਜਾਣ ਦੀ ਨਿਖੇਧੀ 

ਪ੍ਰੋਫੈਸਰ ਬਡੂੰਗਰ ਵੱਲੋਂ ਪਾਕਿ 'ਚ ਚੌਂਕ ਦਾ ਨਾਮ ਸ਼ਹੀਦ ਭਗਤ ਸਿੰਘ ਦੇ ਨਾਮ ਤੇ ਨਾ ਰੱਖੇ ਜਾਣ ਦੀ ਨਿਖੇਧੀ 

ਪੰਜਾਬ ਸਟੈਟ ਡੀਅਰ 200 ਮਹੀਨਾਵਾਰੀ ਲਾਟਰੀ ਸਕੀਮ ਦਾ ਡਰਾਅ ਲੁਧਿਆਣਾ ਵਿੱਖੇ ਕਢਿਆ ਗਿਆ

ਪੰਜਾਬ ਸਟੈਟ ਡੀਅਰ 200 ਮਹੀਨਾਵਾਰੀ ਲਾਟਰੀ ਸਕੀਮ ਦਾ ਡਰਾਅ ਲੁਧਿਆਣਾ ਵਿੱਖੇ ਕਢਿਆ ਗਿਆ