ਸ੍ਰੀ ਫ਼ਤਹਿਗੜ੍ਹ ਸਾਹਿਬ/11 ਨਵੰਬਰ:
(ਰਵਿੰਦਰ ਸਿੰਘ ਢੀਂਡਸਾ)
ਰਿਮਟ ਯੂਨੀਵਰਸਿਟੀ, ਮੰਡੀ ਗੋਬਿੰਦਗੜ੍ਹ ਅਤੇ ਮਹਿੰਦਰਾ ਹੋਲੀਡੇਜ਼ ਐਂਡ ਰਿਜ਼ੋਰਟਜ਼ ਇੰਡੀਆ ਲਿਮਟਿਡ ਨੇ ਵਿਦਿਆਰਥੀਆਂ ਦੇ ਵਿਹਾਰਕ ਹੁਨਰ ਅਤੇ ਉਦਯੋਗਿਕ ਐਕਸਪੋਜ਼ਰ ਨੂੰ ਵਧਾਉਣ ਲਈ ਇੱਕ ਸਮਝੌਤਾ ਪੱਤਰ (ਐਮਓਯੂ) ਤੇ ਦਸਤਖ਼ਤ ਕਰਕੇ ਸਹਿਯੋਗ ਬਣਾਉਣ ਲਈ ਸਹਿਮਤੀ ਦਿੱਤੀ। ਰਿਮਟ ਯੂਨੀਵਰਸਿਟੀ ਦੇ ਬੁਲਾਰੇ ਨੇ ਦੱਸਿਆ ਕਿ ਇਹ ਸਮਝੌਤਾ ਉਦਯੋਗਿਕ ਸਿਖਲਾਈ ਅਤੇ ਪਲੇਸਮੈਂਟ ਦੇ ਮੌਕਿਆਂ ਲਈ ਸਾਡੇ ਉਦਯੋਗਿਕ ਭਾਈਵਾਲਾਂ ਨਾਲ ਸਾਂਝੇਦਾਰੀ ਲਈ ਕੀਤਾ ਗਿਆ ਸੀ।ਜਿਸ ਦਾ ਉਦੇਸ਼ ਅਕਾਦਮਿਕ ਪੱਧਰ ਤੇ ਗਿਆਨ ਅਤੇ ਸੰਸਾਰ ਪੱਧਰ ਦੀਆਂ ਨਵੀਆਂ ਵਿਧੀਆਂ ਨੂੰ ਜਾਣਨ ਲਈ ਮੌਕਾ ਪ੍ਰਦਾਨ ਕਰਨਾ ਸੀ, ਜਿਸ ਦੇ ਨਾਲ ਵਿਦਿਆਰਥੀਆਂ ਪਰਾਹੁਣਚਾਰੀ ਉਦਯੋਗ ਵਿੱਚ ਆਪਣਾ ਕੈਰੀਅਰ ਬਣਾ ਸਕਣ।ਹਸਤਾਖ਼ਰ ਸਮਾਰੋਹ ਦੌਰਾਨ, ਦੋਵਾਂ ਧਿਰਾਂ ਨੇ ਯੂਨੀਵਰਸਿਟੀ ਦੇ ਪ੍ਰਾਹੁਣਚਾਰੀ ਉਦਯੋਗ ਵਿੱਚ ਵਿਦਿਆਰਥੀਆਂ ਦੇ ਕੈਰੀਅਰ ਨੂੰ ਬਿਹਤਰ ਬਣਾਉਣ ਲਈ ਅਨੁਭਵ ਦੀ ਵਿਹਾਰਕ ਸਿਖਲਾਈ ਬਾਰੇ ਚਰਚਾ ਕੀਤੀ।ਰਿਮਟ ਸਕੂਲ ਆਫ ਹੋਸਪਿਟੈਲਿਟੀ ਮੈਨੇਜਮੈਂਟ ਦੇ ਵੱਲੋਂ ਆਸ਼ੀਸ਼ ਬਾਲੀ, ਐਸੋਸੀਏਟ ਡਾਇਰੈਕਟਰ, ਨੇ ਸਮਝੌਤਾ ਪੱਤਰ ਉੱਤੇ ਦਸਤਖ਼ਤ ਕੀਤੇ ਜਦੋਂ ਕਿ ਦੂਜੇ ਪਾਸਿਓਂ ਗਗਨਦੀਪ ਸਿੰਘ, ਖੇਤਰੀ ਮੁਖੀ, ਉੱਤਰੀ ਮਹਿੰਦਰਾ ਹੋਲੀਡੇ ਐਂਡ ਰਿਜ਼ੋਰਟਜ਼ ਇੰਡੀਆ ਲਿਮਟਿਡ ਨੇ ਇਸ ਸਮਝੌਤੇ 'ਤੇ ਦਸਤਖ਼ਤ ਕਰਕੇ ਇਸ ਨੂੰ ਅਮਲੀ ਜਾਮਾ ਪਹਿਨਾਇਆ।ਦੋਵੇਂ ਧਿਰਾਂ ਨੇ ਭਵਿੱਖ ਵਿੱਚ ਵੀ ਹੋਰਨਾਂ ਖੇਤਰਾਂ ਵਿੱਚ ਇੱਕ ਦੂਸਰੇ ਨੂੰ ਸਹਿਯੋਗ ਦੇਣ ਸਬੰਧੀ ਸਹਿਮਤੀ ਦਿੱਤੀ।