ਸ੍ਰੀ ਫ਼ਤਹਿਗੜ੍ਹ ਸਾਹਿਬ/13 ਨਵੰਬਰ:
(ਰਵਿੰਦਰ ਸਿੰਘ ਢੀਂਡਸਾ)
ਸਕੂਲ ਆਫ਼ ਫਾਰਮਾਸਿਊਟੀਕਲ ਸਾਇੰਸਿਜ਼,ਰਿਮਟ ਯੂਨੀਵਰਸਿਟੀ ਵੱਲੋਂ ਏਪੀਟੀਆਈ, ਪੰਜਾਬ ਰਾਜ ਸ਼ਾਖਾ ਅਤੇ ਸੁਸਾਇਟੀ ਆਫ਼ ਫਾਰਮਾਸਿਊਟੀਕਲ ਐਜੂਕੇਸ਼ਨ ਐਂਡ ਰਿਸਰਚ (ਐਸਪੀਆਰ) ਦੇ ਸਹਿਯੋਗ ਨਾਲ "ਫਾਰਮੇਸੀ ਹੋਰੀਜ਼ਨਜ਼ : ਫਾਰਮਾਸਿਊਟੀਕਲ ਰਿਸਰਚ ਐਂਡ ਡਿਵੈਲਪਮੈਂਟ ਵਿਦ ਪਾਇਨੀਅਰਿੰਗ ਟਰੈਂਡਸ" ਵਿਸ਼ੇ 'ਤੇ ਦੋ ਰੋਜ਼ਾ ਅੰਤਰਰਾਸ਼ਟਰੀ ਕਾਨਫਰੰਸ ਕਰਵਾਈ ਗਈ।ਕਾਨਫਰੰਸ ਵਿੱਚ ਵਿਸ਼ਵ ਭਰ ਤੋਂ ਲਗਭਗ 600 ਤੋਂ ਵਧੇਰੇ ਲੋਕਾਂ ਨੇ ਆਨਲਾਈਨ ਅਤੇ ਆਫਲਾਈਨ ਮਾਧਿਅਮ ਰਾਹੀਂ ਸਮੂਲੀਅਤ ਕੀਤੀ।ਕਾਨਫਰੰਸ ਵਿੱਚ ਵੱਖ ਵੱਖ ਖੋਜਾਰਥੀਆਂ ਵੱਲੋਂ ਆਪਣੇ ਖੋਜ ਪੱਤਰ ਅਤੇ ਪੋਸਟਰ ਪੇਸ਼ ਕੀਤੇ ਗਏ। ਕਾਨਫਰੰਸ ਦੇ ਪਹਿਲੇ ਦਿਨ. ਦੀ ਸ਼ੁਰੂਆਤ ਰਿਮਟ ਯੂਨੀਵਰਸਿਟੀ ਦੇ ਫਾਰਮੇਸੀ ਵਿਭਾਗ ਦੇ ਡਾਇਰੈਕਟਰ ਡਾ: ਸੰਜੀਵ ਮਿੱਤਲ,ਅਤੇ ਪ੍ਰਿੰਸੀਪਲ ਡਾ: ਜਸਪ੍ਰੀਤ ਕੌਰ, ਕਾਲਜ ਆਫ਼ ਫਾਰਮੇਸੀ ਦੁਆਰਾ ਸਾਰੇ ਪਤਵੰਤਿਆਂ ਅਤੇ ਡੈਲੀਗੇਟਾਂ ਦਾ ਰਸ਼ਮੀ ਸਵਾਗਤ ਕੀਤਾ ਗਿਆ। ਕਾਨਫ਼ਰੰਸ ਦੇ ਸ਼ੁਰੁਆਤ ਉਪਰੰਤ ਉਹਨਾਂ ਨੇ ਫਾਰਮੇਸੀ ਦੇ ਖੇਤਰ ਵਿੱਚ ਖੋਜ ਅਤੇ ਵਿਕਾਸ ਦੇ ਬੁਨਿਆਦੀ ਨੁਕਤਿਆਂ ਬਾਰੇ ਚਰਚਾ ਕਰਦਿਆਂ ਕਾਨਫਰੰਸ ਦੇ ਮਹੱਤਵ ਅਤੇ ਉਦੇਸ਼ਾਂ ਬਾਰੇ ਜਾਣੂ ਕਰਵਾਇਆ ਗਿਆ । ਉਹਨਾਂ ਤੋਂ ਬਾਅਦ ਰਿਮਟ ਯੂਨੀਵਰਸਿਟੀ ਦੇ ਚਾਂਸਲਰ ਡਾ. ਵਿਜਯੰਤ ਬਾਂਸਲ ਵਲੋਂ ਵਿਭਾਗ ਦੇ ਇਸ ਯਤਨ ਦੀ ਸ਼ਲਾਘਾ ਕੀਤੀ ਅਤੇ ਸ਼ੁੱਭ ਕਾਮਨਾਵਾਂ ਦਿੱਤੀਆਂ।ਕਾਨਫਰੰਸ ਦੇ ਪਹਿਲੇ ਦਿਨ 12 ਨਵੰਬਰ 2024 ਨੂੰ ਵਿਸ਼ਵ ਭਰ ਤੋਂ ਲਗਭਗ 600 ਤੋਂ ਵਧੇਰੇ ਲੋਕਾਂ ਨੇ ਆਨਲਾਈਨਅਤੇ ਆਫਲਾਈਨ ਰੂਪ ਵਿੱਚ ਸਮੂਲੀਅਤ ਕੀਤੀ।ਕਾਨਫਰੰਸ ਵਿੱਚ ਵੱਖ ਵੱਖ ਖੋਜਾਰਥੀਆਂ ਵੱਲੋਂ ਆਪਣੇ ਖੋਜ ਪੱਤਰ ਅਤੇ ਪੋਸਟਰ ਪੇਸ਼ ਕੀਤੇ ਗਏ। ਪ੍ਰੋ ਵਾਈਸ ਚਾਂਸਲਰ ਡਾ: ਬੀ.ਐਸ. ਭਾਟੀਆ ਨੇ ਫੈਕਲਟੀ ਆਫ਼ ਫਾਰਮੇਸੀ ਦੇ ਸਟਾਫ਼ ਮੈਂਬਰਾਂ, ਵਿਦਿਆਰਥੀਆਂ ਅਤੇ ਸ਼ਾਮਿਲ ਲੋਕਾਂ ਨੂੰ ਸਮਾਗਮ ਦੇ ਸਫ਼ਲ ਆਯੋਜਨ ਲਈ ਵਧਾਈ ਦਿੱਤੀ। ਕਾਨਫਰੰਸ ਦੇ ਪਹਿਲੇ ਦਿਨ ਦੇ ਸੈਸ਼ਨ ਦੀ ਸ਼ੁਰੂਆਤ ਪੰਜਾਬ ਰਾਜ ਫਾਰਮੇਸੀ ਕੌਂਸਲ ਦੇ ਪ੍ਰਧਾਨ ਸੁਸ਼ੀਲ ਕੁਮਾਰ ਬਾਂਸਲ ਦੇ ਭਾਸ਼ਣ ਨਾਲ ਹੋਈ ਉਹਨਾਂ ਤੋਂ ਬਾਅਦ ਏਪੀਟੀਆਈ ਇੰਡੀਆ ਦੇ ਪ੍ਰਧਾਨ ਅਤੇ ਮੁੱਖ ਮਹਿਮਾਨ ਡਾ: ਮਿਲਿੰਦ ਉਮੇਕਰ, ਏਪੀਟੀਆਈ (ਪੰਜਾਬ ਰਾਜ ਸ਼ਾਖਾ) ਦੇ ਚੇਅਰਪਰਸਨ ਅਤੇ ਪ੍ਰੋਫ਼ੈਸਰ, ਫਾਰਮਾਸਿਊਟੀਕਲ ਸਾਇੰਸਜ਼ ਅਤੇ ਡਰੱਗ ਖੋਜ ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਡਾ. ਗੁਲਸ਼ਨ ਬਾਂਸਲ ਦੁਆਰਾ ਵੱਲੋਂ ਵਿਸ਼ੇ ਨਾਲ ਸੰਬੰਧਿਤ ਆਪਣੇ ਵਿਚਾਰ ਪੇਸ਼ ਕੀਤੇ ਗਏ। ਪਹਿਲੇ ਦਿਨ ਦੇ ਪਹਿਲੇ ਕਨੀਕਲ ਸੈਸ਼ਨ ਵਿੱਚ, ਡਾ. ਵੀ. ਆਰ ਪਲਾਨੀਮੁਥੂ, ਪ੍ਰੋਫੈਸਰ, "ਕੁਈਨਜ਼ ਯੂਨੀਵਰਸਿਟੀ ਬੇਲਫਾਸਟ, ਨਾਦਰਨ ਆਇਰਲੈਂਡ “ ਨੇ ਭਾਸ਼ਣ ਦਿੱਤਾ ਅਤੇ ਦੂਜੇ ਸੈਸ਼ਨ ਦੀ ਅਗਵਾਈ ਡਾ: ਨਾਸਿਰ ਏ. ਸਿੱਦੀਕੀ ਪ੍ਰੋਫੈਸਰ, ਫਾਰਮਾਸਿਊਟੀਕਲ ਵਿਗਿਆਨ ਵਿਭਾਗ, ਕਿੰਗ ਸਾਊਦ ਯੂਨੀਵਰਸਿਟੀ, ਰਿਆਦ, ਸਾਊਦੀ ਅਰਬ ਦੁਆਰਾ ਕੀਤੀ ਗਈ। ਕਾਨਫਰੰਸ ਦੇ ਅਖੀਰ ਵਿੱਚ ਪ੍ਰੋ.ਡਾ. ਪਰਮਿੰਦਰ ਨੈਨ, ਡੀਨ, ਫਾਰਮਾਸਿਊਟੀਕਲ ਸਾਇੰਸਿਜ਼, ਰਿਮਟ ਯੂਨੀਵਰਸਿਟੀ ਦੇ ਮੁੱਖ ਬੁਲਾਰਿਆ ਦਾ ਰਸ਼ਮੀ ਧੰਨਵਾਦ ਕੀਤਾ ਉਹਨਾਂ ਕਾਨਫਰੰਸ ਦੀਆਂ ਪ੍ਰਾਪਤੀਆਂ ਦੀ ਗੱਲ ਕਰਦਿਆਂ ਆਖਿਆ ਕਿ ਇਹ ਕਾਨਫਰੰਸ ਫੈਕਲਟੀ ਮੈਂਬਰਾਂ ਅਤੇ ਵਿਦਿਆਰਥੀਆਂ ਲਈ ਕਾਫੀ ਮਹੱਤਵਪੂਰਨ ਰਹੀ ਜਿਸ ਵਿੱਚ ਵੱਖ-ਵੱਖ ਸੰਸਥਾਵਾਂ ਦੇ ਵਿਦਿਆਰਥੀਆਂ ਨੇ ਬਹੁਤ ਕੁਝ ਸਿੱਖਿਆ।