ਸ੍ਰੀ ਫ਼ਤਹਿਗੜ੍ਹ ਸਾਹਿਬ/14 ਨਵੰਬਰ:
(ਰਵਿੰਦਰ ਸਿੰਘ ਢੀਂਡਸਾ)
ਯੂਨੀਵਰਸਿਟੀ ਕਾਲਜ ਚੁੰਨੀ ਕਲ਼ਾਂ ਵਿਖੇ ਅੱਜ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇਕ ਰੋਜਾ ਐਨ.ਐਸ.ਐਸ ਕੈਂਪ ਆਯੋਜਿਤ ਕੀਤਾ ਗਿਆ। ਕੈਂਪ ਦੀ ਸ਼ੁਰੂਆਤ ਡਾ. ਜਸਬੀਰ ਸਿੰਘ ਵੱਲੋਂ ਵਿਦਿਆਰਥੀਆਂ ਨੂੰ ਐਨ. ਐਸ. ਐਸ ਦੀ ਸਥਾਪਨਾ ਦੇ ਮੰਤਵ ਅਤੇ ਹੁਣ ਤੱਕ ਦੀ ਇਸਦੀ ਸ਼ਾਨਦਾਰ ਕਾਰਗੁਜ਼ਾਰੀ ਬਾਰੇ ਦੱਸਦੇ ਹੋਏ ਕੀਤੀ ਗਈ। ਕਾਲਜ ਪ੍ਰਿੰਸੀਪਲ ਡਾ. ਵਨੀਤਾ ਗਰਗ ਵੱਲੋਂ ਕੈਂਪ ਵਿੱਚ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ ਗਈ। ਐਨ.ਐਸ.ਐਸ ਪ੍ਰੋਗਰਾਮ ਅਫਸਰ ਡਾ. ਜਸਵੀਰ ਕੋਰ, ਡਾ. ਸਤਪਾਲ ਸਿੰਘ, ਸਹਾਇਕ ਪ੍ਰੋਗਰਾਮ ਅਫ਼ਸਰ ਡਾ. ਜਸਬੀਰ ਸਿੰਘ ਅਤੇ ਮਨਦੀਪ ਕੌਰ ਵੱਲੋਂ ਮੁੱਖ ਮਹਿਮਾਨ ਦਾ ਵਿਸ਼ੇਸ਼ ਤੌਰ ਤੇ ਸਵਾਗਤ ਕੀਤਾ ਗਿਆ। ਕਾਲਜ ਪ੍ਰਿੰਸੀਪਲ ਡਾ. ਵਿਨੀਤਾ ਗਰਗ ਨੇ ਵਲੰਟੀਅਰਾਂ ਨਾਲ ਗੱਲਬਾਤ ਕਰਦੇ ਹੋਏ ਉਹਨਾ ਨੂੰ ਐਨ.ਐਸ.ਐਸ. ਦੇ ਲੋਗੋ ਅਤੇ ਐਨ.ਐਸ.ਐਸ ਦੇ ਨਾਅਰੇ " ਨੋਟ ਮੀ ਬਟ ਯੂ" ਬਾਰੇ ਜਾਣਕਾਰੀ ਸਾਂਝੇ ਕਰਦੇ ਹੋਏ ਵਲੰਟੀਅਰਾਂ ਨੂੰ ਸਮਾਜ ਅਤੇ ਦੇਸ਼ ਪ੍ਰਤੀ ਆਪਣੀਆਂ ਜ਼ਿੰਮੇਵਾਰੀਆਂ ਬਾਰੇ ਜਾਗਰੂਕ ਕੀਤਾ। ਸਹਾਇਕ ਪ੍ਰੋਗਰਾਮ ਅਫ਼ਸਰ ਡਾ. ਸਤਪਾਲ ਸਿੰਘ ਵੱਲੋਂ ਲਗਭਗ 100 ਵਲੰਟੀਅਰਾਂ ਨੂੰ 10 ਗਰੁੱਪਾਂ ਵਿਚ ਵੰਡਿਆ ਗਿਆ ਅਤੇ ਕਾਲਜ ਦੇ ਵੱਖ ਵੱਖ ਵਿਭਾਗਾਂ, ਪਾਰਕਿੰਗ ਅਤੇ ਕਾਲਜ ਕੋਰੀਡੋਰ ਦੀ ਸਫ਼ਾਈ ਕੀਤੀ ਗਈ। ਇਸ ਦੌਰਾਨ ਸਮੂਹ ਵਲੰਟੀਅਰਾਂ ਲਈ ਰਿਫਰੈਸ਼ਮੈਂਟ ਦਾ ਪ੍ਰਬੰਧ ਵੀ ਕੀਤਾ ਗਿਆ ਸੀ। ਇਸ ਪੂਰੇ ਕੈਂਪ ਦੌਰਾਨ ਐਨ. ਐਸ. ਐਸ ਪ੍ਰੋਗਰਾਮ ਅਫਸਰ ਡਾ. ਜਸਵੀਰ ਕੋਰ, ਡਾ. ਸਤਪਾਲ ਸਿੰਘ, ਸਹਾਇਕ ਪ੍ਰੋਗਰਾਮ ਅਫ਼ਸਰ ਪ੍ਰੋਫੈਸਰ ਮਨਦੀਪ ਕੋਰ ਅਤੇ ਡਾ. ਜਸਬੀਰ ਸਿੰਘ ਦੇ ਨਾਲ-ਨਾਲ ਡਾ. ਦਲਬੀਰ ਸਿੰਘ, ਡਾ. ਬਲਜਿੰਦਰ ਸਿੰਘ, ਡਾ. ਰੂਪਕਮਲ ਕੌਰ, ਡਾ. ਧਰਮਿੰਦਰ ਸਿੰਘ, ਡਾ. ਸ਼ਾਹਬਾਜ ਸਿੰਘ, ਪ੍ਰੋਫੈਸਰ ਵਿਜੈ ਕੁਮਾਰ, ਡਾਕਟਰ ਦਵਿੰਦਰ ਸਿੰਘ, ਡਾਕਟਰ ਸੰਗੀਤ ਮਾਰਕੰਡਾ ਅਤੇ ਸਟਾਫ਼ ਮੈਬਰ ਵੀ ਮੌਜੂਦ ਸਨ।