ਸ੍ਰੀ ਫਤਿਹਗੜ੍ਹ ਸਾਹਿਬ/14 ਦਸੰਬਰ:
(ਰਵਿੰਦਰ ਸਿੰਘ ਢੀਂਡਸਾ)
ਨਵੀਂ ਚੁਣੀ ਗ੍ਰਾਮ ਪੰਚਾਇਤ ਪਿੰਡ ਹੁਸੈਨਪੁਰਾ ਵੱਲੋਂ ਪਿੰਡ ਦੇ ਗੁਰਦੁਆਰਾ ਸਾਹਿਬ ਵਿਖੇ ਪਾਠ ਦੇ ਭੋਗ ਪਾਏ ਗਏ। ਇਸ ਮੌਕੇ ਹਲਕਾ ਫਤਿਹਗੜ੍ਹ ਸਾਹਿਬ ਦੇ ਵਿਧਾਇਕ ਐਡਵੋਕੇਟ ਲਖਬੀਰ ਸਿੰਘ ਰਾਏ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। ਉਨਾਂ ਸੰਬੋਧਨ ਕਰਦਿਆਂ ਕਿਹਾ ਕਿ ਪਿੰਡਾਂ ਦਾ ਸਰਬਪੱਖੀ ਵਿਕਾਸ ਕਰਨਾ ਆਮ ਆਦਮੀ ਪਾਰਟੀ ਦੀ ਭਗਵੰਤ ਮਾਨ ਸਰਕਾਰ ਦਾ ਮੁੱਖ ਉਦੇਸ਼ ਹੈ। ਜਿਸ ਤਰ੍ਹਾਂ ਪਿੰਡਾਂ ਦੇ ਲੋਕਾਂ ਵੱਲੋਂ ਉਹਨਾਂ ਦੇ ਉੱਤੇ ਵਿਸ਼ਵਾਸ ਪ੍ਰਗਟਾਇਆ ਗਿਆ ਹੈ ਅਤੇ ਵੱਡੀ ਗਿਣਤੀ ਦੇ ਵਿੱਚ ਆਪ ਦੇ ਸਰਪੰਚਾਂ ਨੂੰ ਜਤਾਇਆ ਗਿਆ ਹੈ। ਅਜਿਹੇ ਵਿੱਚ ਉਹਨਾਂ ਦੀ ਜਿੰਮੇਵਾਰੀ ਹੋਰ ਵੱਧ ਜਾਂਦੀ ਹੈ। ਉਹਨਾਂ ਕਿਹਾ ਕਿ ਪਿੰਡਾਂ ਦਾ ਸਰਬ ਪੱਖੀ ਵਿਕਾਸ ਸਾਨੂੰ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਕਰਨਾ ਚਾਹੀਦਾ ਹੈ। ਵਿਕਾਸ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਰੋੜਾ ਨਹੀਂ ਅਟਕਾਉਣਾ ਚਾਹੀਦਾ। ਉਹਨਾਂ ਭਰੋਸਾ ਦਵਾਇਆ ਕਿ ਪਿੰਡ ਦੇ ਸਰਬ ਪੱਖੀ ਵਿਕਾਸ ਲਈ ਉਹ ਹਮੇਸ਼ਾ ਯੋਗਦਾਨ ਦਿੰਦੇ ਰਹਿਣਗੇ, ਪਿੰਡ ਵਾਸੀਆਂ ਵੱਲੋਂ ਜੋ ਸਮੱਸਿਆਵਾਂ ਦੱਸੀਆਂ ਗਈਆਂ ਹਨ ਉਹਨਾਂ ਦੇ ਹੱਲ ਲਈ ਵੀ ਜਲਦ ਵਿਊਤਬੰਦੀ ਕੀਤੀ ਜਾਵੇਗੀ। ਉਹਨਾਂ ਧੰਨ ਧੰਨ ਬਾਬਾ ਫਤਿਹ ਸਿੰਘ ਜੀ ਦੇ ਜਨਮ ਦਿਹਾੜੇ ਦੀ ਵਧਾਈ ਦਿੰਦਿਆਂ ਕਿਹਾ ਕਿ ਅਸੀਂ ਜਿਸ ਧਰਤੀ ਦੇ ਉੱਤੇ ਬਿਰਾਜਮਾਨ ਹਾਂ ਉਹ ਬਹੁਤ ਮਹਾਨ ਹੈ, ਸਾਡੇ ਗੁਰੂਆਂ ਨੇ ਸਾਨੂੰ ਹਮੇਸ਼ਾ ਹੱਕ ਸੱਚ ਦੇ ਲਈ ਖੜਨਾ ਸਿਖਾਇਆ ਹੈ। ਇਸ ਲਈ ਸਾਨੂੰ ਹੱਕ ਸੱਚ ਦੇ ਉੱਤੇ ਪਹਿਰਾ ਦਿੰਦੇ ਹੋਏ ਸਮਾਜ ਦੇ ਵਿੱਚ ਵਿਚਰਨਾ ਚਾਹੀਦਾ ਹੈ। ਇਸ ਮੌਕੇ ਆਏ ਮਹਿਮਾਨਾਂ ਨੂੰ ਸਿਰੋਪਾਓ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਰਪੰਚ ਰਾਜਵਿੰਦਰ ਕੌਰ ਦਰਸ਼ਨ ਕੌਰ ਸਿਮਰਜੀਤ ਕੌਰ ਜਸਵਿੰਦਰ ਕੌਰ ਕਰਮਜੀਤ ਸਿੰਘ ਜਸਵੰਤ ਸਿੰਘ (ਸਾਰੇ ਪੰਚ), ਗੁਰਸਤਿੰਦਰ ਸਿੰਘ ਜੱਲਾ, ਮਨਦੀਪ ਸਿੰਘ ਪੋਲਾ, ਪੀਏ ਸਤੀਸ਼ ਲਟੌਰ, ਗੁਰਜੰਟ ਸਿੰਘ ਸਰਪੰਚ ਸੰਗਤਪੁਰ ਸੋਢੀਆਂ, ਗੁਰਮੇਲ ਸਿੰਘ ਪੰਡਰਾਲੀ, ਨਰਿੰਦਰ ਸਿੰਘ ਨੰਨੂ, ਲੈਕਚਰਾਰ ਪੂਰਨ ਸਹਿਗਲ, ਇੰਦਰਦੀਪ ਸਿੰਘ ਰੰਧਾਵਾ ਸਰਪੰਚ ਸਾਨੀਪੁਰ, ਪਲਵਿੰਦਰ ਸਿੰਘ ਸਰਪੰਚ ਪਿੰਡ ਖੋਜੇ ਮਾਜਰਾ, ਨਿਰਮਲ ਸਿੰਘ ਸਰਪੰਚ ਪਿੰਡ ਮਾਜਰੀ ਸੋਢੀਆਂ ਆਦਿ ਵੀ ਹਾਜ਼ਰ ਸਨ।