Thursday, December 19, 2024  

ਹਰਿਆਣਾ

ਹਿਸਾਰ ਪੁਰਾਣੀ ਸਬਜ਼ੀ ਮੰਡੀ 'ਚ ਤਿੰਨ ਮੰਜ਼ਿਲਾ ਦੁਕਾਨ ਸੜ ਕੇ ਖ਼ਾਕ

December 14, 2024

ਇਕਬਾਲ ਸਿੰਘ
ਹਿਸਾਰ, 15 ਦਸੰਬਰ

ਹਿਸਾਰ ਦੀ ਪੁਰਾਣੀ ਸਬਜ਼ੀ ਮੰਡੀ ਵਿੱਚ ਮਨੋਜ ਜਨਰਲ ਸਟੇਸ਼ਨਰੀ ਅਤੇ ਸਜਾਵਟ ਸਟੋਰ ਵਿੱਚ ਅੱਜ ਤੜਕੇ ਅੱਗ ਲੱਗ ਗਈ ਅਤੇ ਕੁਝ ਹੀ ਸਮੇਂ ਵਿੱਚ ਤਿੰਨ ਮੰਜ਼ਿਲਾ ਇਮਾਰਤ ਸੜ ਕੇ ਸੁਆਹ ਹੋ ਗਈ। ਅੱਗ ਦਾ ਪੱਤਾ ਉਸ ਵਕ?ਤ ਲਗਾ ਜਦੋਂ ਸਵੇਰੇ ਇਕ ਹੱਕਰ ਵੰਡਣ ਅਖਬਾਰ ਵੰਡਣ ਆਇਆ ਤਾਂ ਉਸ ਨੇ ਦੁਕਾਨ ਵਿਚੋਂ ਧੂੰਆਂ ਨਿਕਲਦਾ ਦੇਖਿਆ। ਉਦੋਂ ਹੀ ਆਸ-ਪਾਸ ਦੇ ਲੋਕਾਂ ਨੂੰ ਇਸ ਦੀ ਜਾਣਕਾਰੀ ਮਿਲੀ। ਲੋਕਾਂ ਨੇ ਪੁਲੀਸ ਅਤੇ ਅੱਗ ਬੁਝਾਊ ਵਿਭਾਗ ਨੂੰ ਵੀ ਅੱਗ ਦੀ ਸੂਚਨਾ ਦਿੱਤੀ। ਫਾਇਰ ਬਿ੍ਰਗੇਡ ਵਿਭਾਗ ਦਾ ਅਮਲਾ ਮੌਕੇ 'ਤੇ ਆਇਆ ਅਤੇ ਅੱਗ ਬੁਝਾਉਣ ਦੀ ਕੋਸ਼ਿਸ਼ ਸ਼ੁਰੂ ਕਰ ਦਿੱਤੀ। ਵਿਭਾਗ ਨੂੰ ਅੱਗ ਬੁਝਾਉਣ ਵਿੱਚ 4 ਘੰਟੇ ਲੱਗ ਗਏ ਅਤੇ ਦੱਸ ਤੋਂ ਵੱਧ ਫਾਇਰ ਬਿ੍ਰਗੇਡ ਦੀਆਂ ਗੱਡੀਆਂ ਦੀ ਵਰਤੋਂ ਕੀਤੀ ਗਈ। ਇਹ ਤਿੰਨ ਮੰਜ਼ਿਲਾ ਦੁਕਾਨ ਪਲਾਸਟਿਕ, ਕਾਗਜ਼ ਅਤੇ ਜਲਣਸ਼ੀਲ ਪਦਾਰਥਾਂ ਨਾਲ ਭਰੀ ਹੋਈ ਸੀ। ਅੱਗ ਲੱਗਣ ਕਾਰਨ ਕਿਸੇ ਜਾਨੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ ਪਰ ਕਰੀਬ 15 ਲੱਖ ਰੁਪਏ ਦਾ ਸਾਮਾਨ, ਕਾਊਂਟਰ ਆਦਿ ਸੜ ਕੇ ਸੁਆਹ ਹੋ ਗਿਆ। ਅੱਗ ਲੱਗਣ ਦਾ ਕਾਰਨ ਬਿਜਲੀ ਦਾ ਸ਼ਾਰਟ ਸਰਕਟ ਮੰਨਿਆ ਜਾ ਰਿਹਾ ਹੈ। ਦੁਕਾਨ ਮਾਲਕ ਦਯਾਨੰਦ ਮਹਿਤਾ ਅਨੁਸਾਰ ਅੱਗ ਅਤੇ ਗਰਮੀ ਕਾਰਨ ਸਾਰਾ ਸਾਮਾਨ ਸੜ ਗਿਆ ਅਤੇ ਪਿੰਗਲ ਕੇ ਸੁਆਹ ਅਤੇ ਖ਼ਰਾਬ ਹੋ ਗਿਆ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

ਹੋਰ ਖ਼ਬਰਾਂ

ਗੁਰੂਗ੍ਰਾਮ: ਨਕਲੀ ਐਪਲ ਉਤਪਾਦ ਵੇਚਣ ਦੇ ਦੋਸ਼ ਵਿੱਚ ਛੇ ਗ੍ਰਿਫ਼ਤਾਰ

ਗੁਰੂਗ੍ਰਾਮ: ਨਕਲੀ ਐਪਲ ਉਤਪਾਦ ਵੇਚਣ ਦੇ ਦੋਸ਼ ਵਿੱਚ ਛੇ ਗ੍ਰਿਫ਼ਤਾਰ

ਹਰਿਆਣਾ 'ਚ 25 ਚਿੱਟੇ ਪਿੱਠ ਵਾਲੇ ਗਿਰਝਾਂ ਨੂੰ ਛੱਡਿਆ ਗਿਆ

ਹਰਿਆਣਾ 'ਚ 25 ਚਿੱਟੇ ਪਿੱਠ ਵਾਲੇ ਗਿਰਝਾਂ ਨੂੰ ਛੱਡਿਆ ਗਿਆ

ਗੁਰੂਗ੍ਰਾਮ 'ਚ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ 'ਤੇ ਰੈਪਰ ਬਾਦਸ਼ਾਹ 'ਤੇ 15,500 ਰੁਪਏ ਦਾ ਜ਼ੁਰਮਾਨਾ ਲਗਾਇਆ ਗਿਆ ਹੈ

ਗੁਰੂਗ੍ਰਾਮ 'ਚ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ 'ਤੇ ਰੈਪਰ ਬਾਦਸ਼ਾਹ 'ਤੇ 15,500 ਰੁਪਏ ਦਾ ਜ਼ੁਰਮਾਨਾ ਲਗਾਇਆ ਗਿਆ ਹੈ

ਗੁਰੂਗ੍ਰਾਮ: ਵਾਹਨਾਂ ਨੂੰ ਅੱਗ ਲਾਉਣ ਅਤੇ ਭੰਨਤੋੜ ਕਰਨ ਦੇ ਦੋਸ਼ ਹੇਠ ਤਿੰਨ ਗ੍ਰਿਫ਼ਤਾਰ

ਗੁਰੂਗ੍ਰਾਮ: ਵਾਹਨਾਂ ਨੂੰ ਅੱਗ ਲਾਉਣ ਅਤੇ ਭੰਨਤੋੜ ਕਰਨ ਦੇ ਦੋਸ਼ ਹੇਠ ਤਿੰਨ ਗ੍ਰਿਫ਼ਤਾਰ

ਹਰਿਆਣਾ ਵਿੱਚ 9,609 ਛੱਤ ਵਾਲੇ ਸੋਲਰ ਪਲਾਂਟ ਲਗਾਏ ਗਏ

ਹਰਿਆਣਾ ਵਿੱਚ 9,609 ਛੱਤ ਵਾਲੇ ਸੋਲਰ ਪਲਾਂਟ ਲਗਾਏ ਗਏ

ਗੁਰੂਗ੍ਰਾਮ ਦੇ ਕਲੱਬਾਂ ਦੇ ਬਾਹਰ ਕੱਚਾ ਬੰਬ ਸੁੱਟਣ ਵਾਲਾ ਸ਼ਰਾਬੀ ਗ੍ਰਿਫਤਾਰ

ਗੁਰੂਗ੍ਰਾਮ ਦੇ ਕਲੱਬਾਂ ਦੇ ਬਾਹਰ ਕੱਚਾ ਬੰਬ ਸੁੱਟਣ ਵਾਲਾ ਸ਼ਰਾਬੀ ਗ੍ਰਿਫਤਾਰ

ਹਰਿਆਣਾ 'ਚ ਧਾਗਾ ਫੈਕਟਰੀ 'ਚ ਲੱਗੀ ਭਿਆਨਕ ਅੱਗ, 2 ਮਜ਼ਦੂਰ ਜ਼ਿੰਦਾ ਸੜ ਗਏ

ਹਰਿਆਣਾ 'ਚ ਧਾਗਾ ਫੈਕਟਰੀ 'ਚ ਲੱਗੀ ਭਿਆਨਕ ਅੱਗ, 2 ਮਜ਼ਦੂਰ ਜ਼ਿੰਦਾ ਸੜ ਗਏ

ਗੁਰੂਗ੍ਰਾਮ 'ਚ ਫਰਜ਼ੀ ਕਾਲ ਸੈਂਟਰ ਦਾ ਪਰਦਾਫਾਸ਼, ਤਿੰਨ ਗ੍ਰਿਫਤਾਰ

ਗੁਰੂਗ੍ਰਾਮ 'ਚ ਫਰਜ਼ੀ ਕਾਲ ਸੈਂਟਰ ਦਾ ਪਰਦਾਫਾਸ਼, ਤਿੰਨ ਗ੍ਰਿਫਤਾਰ

ਹਰਿਆਣਾ ਨੇ 44 ਆਈਏਐਸ ਅਧਿਕਾਰੀਆਂ ਦਾ ਕੀਤਾ ਫੇਰਬਦਲ, ਅਸ਼ੋਕ ਖੇਮਕਾ ਨੂੰ ਮੰਤਰੀ ਅਨਿਲ ਵਿਜ ਦੇ ਦਫ਼ਤਰ ਵਿੱਚ ਤਾਇਨਾਤ ਕੀਤਾ ਗਿਆ

ਹਰਿਆਣਾ ਨੇ 44 ਆਈਏਐਸ ਅਧਿਕਾਰੀਆਂ ਦਾ ਕੀਤਾ ਫੇਰਬਦਲ, ਅਸ਼ੋਕ ਖੇਮਕਾ ਨੂੰ ਮੰਤਰੀ ਅਨਿਲ ਵਿਜ ਦੇ ਦਫ਼ਤਰ ਵਿੱਚ ਤਾਇਨਾਤ ਕੀਤਾ ਗਿਆ

ਗੁਰੂਗ੍ਰਾਮ: ਇੰਡਸਇੰਡ ਬੈਂਕ ਦੇ ਸਹਾਇਕ ਮੈਨੇਜਰ ਨੂੰ ਸਾਈਬਰ ਧੋਖਾਧੜੀ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ।

ਗੁਰੂਗ੍ਰਾਮ: ਇੰਡਸਇੰਡ ਬੈਂਕ ਦੇ ਸਹਾਇਕ ਮੈਨੇਜਰ ਨੂੰ ਸਾਈਬਰ ਧੋਖਾਧੜੀ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ।