Wednesday, December 18, 2024  

ਪੰਜਾਬ

ਸ਼ਹੀਦੀ ਸਭਾ ਦੌਰਾਨ ਕੀਤੇ ਜਾਣਗੇ ਆਵਾਜਾਈ ਦੇ ਬਦਲਵੇਂ ਪ੍ਰਬੰਧ-ਡਿਪਟੀ ਕਮਿਸ਼ਨਰ

December 18, 2024
 
ਸ੍ਰੀ ਫ਼ਤਹਿਗੜ੍ਹ ਸਾਹਿਬ/18 ਦਸੰਬਰ: 
(ਰਵਿੰਦਰ ਸਿੰਘ ਢੀਂਡਸਾ) 
 
25 ਦਸੰਬਰ ਤੋਂ 27 ਦਸੰਬਰ ਤੱਕ ਹੋਣ ਜਾ ਰਹੀ ਸ੍ਰੀ ਫ਼ਤਹਿਗੜ੍ਹ ਸਾਹਿਬ ਦੀ ਸ਼ਹੀਦੀ ਸਭਾ ਦੌਰਾਨ ਦੇਸ਼ ਵਿਦੇਸ਼ ਤੋਂ ਲੱਖਾਂ ਦੀ ਗਿਣਤੀ ਵਿੱਚ ਆਉਣ ਵਾਲੇ ਸ਼ਰਧਾਲੂਆਂ ਦੀ ਸਹੂਲਤ ਨੂੰ ਮੁੱਖ ਰੱਖਦੇ ਹੋਏ ਆਵਾਜਾਈ ਦੇ ਬਦਲਵੇਂ ਪ੍ਰਬੰਧ ਕੀਤੇ ਜਾਣਗੇ ਤਾਂ ਜੋ ਟਰੈਫਿਕ ਵਿਵਸਥਾ ਨੂੰ ਸੁਚਾਰੂ ਢੰਗ ਨਾਲ ਚਲਾਇਆ ਜਾ ਸਕੇ। ਇਹ ਜਾਣਕਾਰੀ ਡਾ: ਸੋਨਾ ਥਿੰਦ ਨੇ ਸ਼ਹੀਦੀ ਸਭਾ ਦੇ ਪ੍ਰਬੰਧਾਂ ਸਬੰਧੀ ਗੱਲਬਾਤ ਕਰਦਿਆਂ ਦਿੱਤੀ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪਟਿਆਲਾ, ਸਰਹਿੰਦ, ਗੋਬਿੰਦਗੜ੍ਹ, ਅਮਲੋਹ, ਖੰਨਾ ਅਤੇ ਲੁਧਿਆਣਾ ਜਾਣ ਲਈ ਟਰੈਫਿਕ ਲਈ ਟੀ. ਪੁਆਂਇੰਟ ਬਡਾਲੀ ਆਲਾ ਸਿੰਘ ਤੋਂ ਵਾਇਆ ਹੰਸਾਲੀ ਸਾਹਿਬ ਤੋਂ ਨਬੀਪੁਰ ਤੋਂ ਜੀ.ਟੀ.ਰੋਡ ਵਰਤੀ ਜਾਵੇਗੀ। ਜਦੋਂ ਕਿ ਪਟਿਆਲਾ, ਸਰਹਿੰਦ, ਗੋਬਿੰਦਗੜ੍ਹ, ਅਮਲੋਹ, ਖੰਨਾ ਅਤੇ ਲੁਧਿਆਣਾ ਜਾਣ ਲਈ ਹੈਵੀ ਟਰੈਫਿਕ ਟੀ ਪੁਆਂਇੰਟ ਬਡਾਲੀ ਆਲਾ ਸਿੰਘ ਤੋਂ ਵਾਇਆ ਬੀਬੀਪੁਰ-ਬਰਾਸ ਤੋਂ ਰਾਜਿੰਦਰਗੜ੍ਹ ਤੋਂ ਜੀ. ਟੀ ਰੋਡ ਹੋ ਕੇ ਜਾਵੇਗੀ।ਪਟਿਆਲਾ, ਸਰਹਿੰਦ, ਗੋਬਿੰਦਗੜ੍ਹ, ਅਮਲੋਹ, ਮਲੇਰਕੋਟਲਾ, ਖੰਨਾ ਤੇ ਲੁਧਿਆਣਾ ਜਾਣ ਲਈ ਹੈਵੀ ਟਰੈਫਿਕ ਟੀ.ਪੁਆਇੰਟ ਭੈਰੋਂਪੁਰ ਬਾਈਪਾਸ ਰੋਡ ਵਾਇਆ ਮੰਡੋਫਲ ਤੋਂ ਸਮਸ਼ੇਰ ਨਗਰ ਚੌਂਕ ਤੋਂ ਮਾਧੋਪੁਰ ਚੌਂਕ ਅਤੇ ਓਵਰ ਬ੍ਰਿਜ, ਗੋਲ ਚੌਂਕ ਤੋਂ ਜੀ.ਟੀ.ਰੋਡ ਹੋ ਕੇ ਜਾਵੇਗੀ। ਜਦੋਂ ਕਿ ਪੁਰਾਣਾ ਓਵਰ ਬ੍ਰਿਜ ਤੋਂ ਸਮਸ਼ੇਰ ਨਗਰ ਚੌਂਕ ਤੋਂ ਮੰਡੋਫਲ ਤੋਂ ਟੀ. ਪੁਆਇੰਟ ਭੈਰੋਪੁਰ, ਚੰਡੀਗੜ੍ਹ ਜਾਣ ਲਈ ਅਤੇ ਭੈਰੋਪੁਰ ਤੋਂ ਚੁੰਨੀ ਤੋਂ ਗੜਾਂਗਾ ਤੋਂ ਮੋਰਿੰਡਾ ਅਤੇ ਰੋਪੜ ਜਾਣ ਲਈ ਰੂਟ ਬਣਾਇਆ ਜਾਵੇਗਾ।ਡਾ: ਸੋਨਾ ਥਿੰਦ ਨੇ ਦੱਸਿਆ ਕਿ ਰਾਜਪੁਰਾ ਸਾਇਡ ਨੂੰ ਜਾਣ ਵਾਲੀ ਹੈਵੀ ਟਰੈਫਿਕ ਬੱਸ ਸਟੈਂਡ ਜਖਵਾਲੀ ਤੋਂ ਵਾਇਆ ਮੂਲੇਪੁਰ, ਸਰਾਏਂ ਬਨਜਾਰਾ ਹੋ ਕੇ ਜਾਵੇਗੀ। ਮੰਡੀ ਗੋਬਿੰਦਗੜ੍ਹ, ਅਮਲੋਹ, ਖੰਨਾ, ਮਲੇਰਕੋਟਲਾ ਅਤੇ ਲੁਧਿਆਣਾ ਜਾਣ ਲਈ ਟੀ.ਪੁਆਇੰਟ ਨੇੜੇ ਊਸ਼ਾ ਮਾਤਾ ਮੰਦਰ ਬਾਈਪਾਸ ਰੋਡ ਬਸੀ ਪਠਾਣਾ ਵਾਇਆ ਜੜਖੇਲਾਂ ਚੌਂਕ ਤੋਂ ਪਿੰਡ ਫਿਰੋਜਪੁਰ ਤੋਂ ਹੋ ਕੇ ਜਾਵੇਗੀ। ਟੀ.ਪੁਆਇੰਟ ਨੇੜੇ ਆਈ.ਟੀ.ਆਈ. ਬਸੀ ਪਠਾਣਾ ਵਾਇਆ ਬਸੀ ਪਠਾਣਾ ਤੋਂ ਸ਼ਹੀਦਗੜ੍ਹ ਤੋਂ ਫ਼ਤਹਿਪੁਰ ਅਰਾਈਆਂ ਤੋਂ ਰਾਏਪੁਰ ਗੁੱਜਰਾਂ ਤੋਂ ਦੁਫੇੜਾ ਮੋੜ ਤੋਂ ਚੰਡੀਗੜ੍ਹ ਜਾਣ ਅਤੇ ਬਾਈਪਾਸ ਚੌਂਕ ਭੈਰੋਂਪੁਰ ਤੋਂ ਮੰਡੋਫਲ, ਸਮਸ਼ੇਰ ਨਗਰ ਚੌਂਕ, ਓਵਰਬ੍ਰਿਜ ਤੋਂ ਜੀ.ਟੀ.ਰੋਡ ਪਟਿਆਲਾ, ਜੀ.ਟੀ. ਰੋਡ ਸਰਹਿੰਦ, ਗੋਬਿੰਦਗੜ੍ਹ, ਅਮਲੋਹ, ਖੰਨਾ, ਮਲੇਰਕੋਟਲਾ ਜਾਣ ਲਈ ਪ੍ਰਬੰਧ ਕੀਤੇ ਜਾਣਗੇ।ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਲੁਧਿਆਣਾ ਜਾਣ ਲਈ ਚੀਮਾ ਗੈਸ ਏਜੰਸੀ ਬਸੀ ਪਠਾਣਾ ਤੋਂ ਵਾਇਆ ਫਿਰੋਜ਼ਪੁਰ ਮੰਡੀ ਗੋਬਿੰਦਗੜ੍ਹ, ਅਮਲੋਹ, ਖੰਨਾ, ਮਲੇਰਕੋਟਲਾ ਤੇ ਲੁਧਿਆਣਾ ਜਾਣ ਲਈ ਵਰਤਿਆ ਜਾਵੇਗੀ।
 
ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

ਹੋਰ ਖ਼ਬਰਾਂ

ਸੰਸਦ ਮੈਂਬਰਾਂ ਦੇ ਬਡਮਿੰਟਨ ਟੂਰਨਾਮੈਂਟ ਵਿੱਚ ਮੀਤ ਹੇਅਰ ਨੇ ਪੰਜ ਖਿਤਾਬ ਜਿੱਤੇ

ਸੰਸਦ ਮੈਂਬਰਾਂ ਦੇ ਬਡਮਿੰਟਨ ਟੂਰਨਾਮੈਂਟ ਵਿੱਚ ਮੀਤ ਹੇਅਰ ਨੇ ਪੰਜ ਖਿਤਾਬ ਜਿੱਤੇ

ਸ਼ਹੀਦੀ ਸਭਾ ਦੀ ਧਾਰਮਿਕ ਮਹੱਤਤਾ ਨੂੰ ਵੇਖਦੇ ਹੋਏ ਸਾਫ ਸਫਾਈ ਦਾ ਵਿਸ਼ੇਸ਼ ਧਿਆਨ ਰੱਖਿਆ ਜਾਵੇ-ਡਿਪਟੀ ਕਮਿਸ਼ਨਰ

ਨੌਜਵਾਨਾਂ ਨੂੰ ਰੋਜ਼ਗਾਰ ਦੇ ਵੱਧ ਤੋਂ ਵੱਧ ਮੌਕੇ ਦੇਣ ਲਈ ਵਿਸ਼ੇਸ਼ ਯਤਨ ਕੀਤੇ ਜਾਣ: ਡਾ. ਸੋਨਾ ਥਿੰਦ

ਨੌਜਵਾਨਾਂ ਨੂੰ ਰੋਜ਼ਗਾਰ ਦੇ ਵੱਧ ਤੋਂ ਵੱਧ ਮੌਕੇ ਦੇਣ ਲਈ ਵਿਸ਼ੇਸ਼ ਯਤਨ ਕੀਤੇ ਜਾਣ: ਡਾ. ਸੋਨਾ ਥਿੰਦ

ਸਰਕਾਰੀ ਕੰਨਿਆ ਸਮਾਰਟ ਸੀਨੀਅਰ ਸੈਕੰਡਰੀ ਸਕੂਲ ਮੰਡੀ ਗੋਬਿੰਦਗੜ੍ਹ ਦੀਆਂ ਵਿਦਿਆਰਥਣਾਂ ਨੇ ਮਾਤਾ ਗੁਜਰੀ ਕਾਲਜ ਦਾ ਕੀਤਾ ਵਿੱਦਿਅਕ ਦੌਰਾ

ਸਰਕਾਰੀ ਕੰਨਿਆ ਸਮਾਰਟ ਸੀਨੀਅਰ ਸੈਕੰਡਰੀ ਸਕੂਲ ਮੰਡੀ ਗੋਬਿੰਦਗੜ੍ਹ ਦੀਆਂ ਵਿਦਿਆਰਥਣਾਂ ਨੇ ਮਾਤਾ ਗੁਜਰੀ ਕਾਲਜ ਦਾ ਕੀਤਾ ਵਿੱਦਿਅਕ ਦੌਰਾ

21 ਦਸੰਬਰ ਨੂੰ ਜਾਤ-ਪਾਤ ਤੋਂ ਉੱਪਰ ਉੱਠ ਕੇ ਆਪਣੇ ਬੱਚਿਆਂ ਦੇ ਭਵਿੱਖ ਅਤੇ ਸ਼ਹਿਰ ਦੇ ਵਿਕਾਸ ਲਈ ਪਾਓ ਵੋਟ - ਭਗਵੰਤ ਮਾਨ

21 ਦਸੰਬਰ ਨੂੰ ਜਾਤ-ਪਾਤ ਤੋਂ ਉੱਪਰ ਉੱਠ ਕੇ ਆਪਣੇ ਬੱਚਿਆਂ ਦੇ ਭਵਿੱਖ ਅਤੇ ਸ਼ਹਿਰ ਦੇ ਵਿਕਾਸ ਲਈ ਪਾਓ ਵੋਟ - ਭਗਵੰਤ ਮਾਨ

ਮੁੱਖ ਮੰਤਰੀ ਮਾਨ ਨੇ ਅੰਮ੍ਰਿਤਸਰ ਵਿੱਚ ਕੀਤਾ ਚੋਣ ਪ੍ਰਚਾਰ, ਲੋਕਾਂ ਨੂੰ ਨਗਰ ਨਿਗਮ ਚੋਣਾਂ ਵਿੱਚ 'ਆਪ' ਦੇ ਨੁਮਾਇੰਦੇ ਚੁਣਨ ਦੀ ਕੀਤੀ ਅਪੀਲ

ਮੁੱਖ ਮੰਤਰੀ ਮਾਨ ਨੇ ਅੰਮ੍ਰਿਤਸਰ ਵਿੱਚ ਕੀਤਾ ਚੋਣ ਪ੍ਰਚਾਰ, ਲੋਕਾਂ ਨੂੰ ਨਗਰ ਨਿਗਮ ਚੋਣਾਂ ਵਿੱਚ 'ਆਪ' ਦੇ ਨੁਮਾਇੰਦੇ ਚੁਣਨ ਦੀ ਕੀਤੀ ਅਪੀਲ

ਭਾਜਪਾ ਅੰਬੇਡਕਰ, ਸੰਵਿਧਾਨ ਅਤੇ ਦਲਿਤਾਂ ਨੂੰ ਨਫ਼ਰਤ ਕਰਦੀ ਹੈ: ਹਰਪਾਲ ਚੀਮਾ

ਭਾਜਪਾ ਅੰਬੇਡਕਰ, ਸੰਵਿਧਾਨ ਅਤੇ ਦਲਿਤਾਂ ਨੂੰ ਨਫ਼ਰਤ ਕਰਦੀ ਹੈ: ਹਰਪਾਲ ਚੀਮਾ

ਦੇਸ਼ ਭਗਤ ਯੂਨੀਵਰਸਿਟੀ ਦੇ ਨਰਸਿੰਗ ਵਿਦਿਆਰਥੀਆਂ ਵੱਲੋਂ ਵਿਸ਼ਵ ਏਡਜ਼ ਦਿਵਸ ਮੌਕੇ ਕੱਢੀ ਗਈ ਜਾਗਰੂਕਤਾ ਰੈਲੀ

ਦੇਸ਼ ਭਗਤ ਯੂਨੀਵਰਸਿਟੀ ਦੇ ਨਰਸਿੰਗ ਵਿਦਿਆਰਥੀਆਂ ਵੱਲੋਂ ਵਿਸ਼ਵ ਏਡਜ਼ ਦਿਵਸ ਮੌਕੇ ਕੱਢੀ ਗਈ ਜਾਗਰੂਕਤਾ ਰੈਲੀ