ਇਕਬਾਲ ਸਿੰਘ
ਹਿਸਾਰ, 27 ਦਸੰਬਰ
ਹਿਸਾਰ ਦੇ ਪਰਿਜਾਤ ਚੌਂਕ ਦੇ ਕੋਲ ਇੱਕ ਪ੍ਰਾਈਵੇਟ ਬੱਸ ਨੇ ਸਕੂਟਰ ਸਵਾਰ ਲੜਕੀ ਨੂੰ ਕੁਚਲ ਦਿੱਤਾ, ਮੌਕੇ 'ਤੇ 18 ਸਾਲਾ ਲੜਕੀ ਦੀ ਮੌਤ ਹੋ ਗਈ।ਮੌਜੂਦ ਲੋਕਾਂ ਨੇ ਦੱਸਿਆ ਕਿ ਬੱਸ ਜਿਵੇਂ ਹੀ ਪਰਿਜਾਤ ਚੌਂਕ ਦੇ ਕੋਲ ਆਈ ਤਾ ਸਕੁਟੀ ਉਸ ਦੀ ਚਪੇਟ ਆ ਗਈ ਸੀ । ਬੱਸ ਹਿਸਾਰ ਤੋਂ ਹਾਂਸੀ ਜਾ ਰਹੀ ਸੀ । ਪਾਰੀਜਾਤ ਚੌਕ ਵਿਖੇਬੱਸ ਪਾਰਕ ਕਰਨ ਤੋਂ ਬਾਅਦ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ। ਮਿ੍ਰਤਕ ਲੜਕੀ ਨੇੜਲੇ ਪਿੰਡ ਦੀ ਦੱਸੀ ਜਾਂਦੀ ਹੈ। ਸੂਚਨਾ ਮਿਲਦੇ ਹੀ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।