Saturday, December 28, 2024  

ਪੰਜਾਬ

ਡਾ. ਮਨਮੋਹਨ ਸਿੰਘ ਦੇ ਅਕਾਲ ਚਲਾਣੇ ਤੇ ਸਿਮਰਨਜੀਤ ਸਿੰਘ ਮਾਨ ਤੇ ਪਾਰਟੀ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ 

December 27, 2024
 
ਸ੍ਰੀ ਫ਼ਤਹਿਗੜ੍ਹ ਸਾਹਿਬ/27 ਦਸੰਬਰ:
(ਰਵਿੰਦਰ ਸਿੰਘ ਢੀਂਡਸਾ)
 
“ਡਾ. ਮਨਮੋਹਨ ਸਿੰਘ ਸਾਬਕਾ ਵਜੀਰ ਏ ਆਜ਼ਮ ਇੰਡੀਆ ਅਤੇ ਕੌਮਾਂਤਰੀ ਪੱਧਰ ਦੇ ਮਸ਼ਹੂਰ ਅਰਥ ਸ਼ਾਸਤਰੀ , ਜਿਨ੍ਹਾਂ ਨੇ ਆਪਣੀ ਤੀਖਣ ਬੁੱਧੀ, ਵਿਦਵਤਾ ਅਤੇ ਸਹਿਜ ਭਰੇ ਗੁਣਾਂ ਨਾਲ ਕੇਵਲ ਇੰਡੀਆ ਦੀ ਮਾਲੀ ਹਾਲਤ ਨੂੰ ਬਿਹਤਰ ਬਣਾਉਣ ਵਿਚ ਹੀ ਵੱਡਾ ਯੋਗਦਾਨ ਨਹੀ ਪਾਇਆ ਬਲਕਿ ਅਮਰੀਕਾ ਵਰਗੇ ਵੱਡੇ ਮੁਲਕ ਦੀ ਅਰਥਵਿਵਸਥਾ ਦੇ ਡਾਵਾਡੋਲ ਹੋਣ ਤੇ ਆਪਣੇ ਤਜ਼ੁਰਬਿਆਂ ਦੀ ਸੇਵਾ ਦੇ ਕੇ ਉਥੋਂ ਦੀ ਆਰਥਿਕਤਾ ਨੂੰ ਵੀ ਪੈਰਾਂ ਤੇ ਖੜ੍ਹਾ ਕਰਨ ਦੇ ਮਨੁੱਖਤਾ ਪੱਖੀ ਉਦਮ ਕੀਤੇ ਸਨ । ਦੂਸਰਾ ਇਨ੍ਹਾਂ ਨੇ ਆਪਣੀ ਵਜੀਰ ਏ ਆਜ਼ਮ ਦੇ ਸਮੇ ਦੌਰਾਨ ਕਿਸੇ ਵੀ ਕੌਮ, ਧਰਮ ਫਿਰਕੇ ਕਬੀਲੇ ਆਦਿ ਨਾਲ ਸਮਾਜਿਕ ਵਖਰੇਵਿਆ ਤੋ ਉਪਰ ਉੱਠਕੇ ਸਮੁੱਚੀ ਮਨੁੱਖਤਾ ਲਈ ਉਦਮ ਕੀਤੇ ਅਤੇ ਕਦੀ ਵੀ ਕਿਸੇ ਕੌਮ ਜਾਂ ਇਨਸਾਨੀਅਤ ਦਾ ਕਤਲੇਆਮ ਤੇ ਘਾਣ ਨਹੀ ਕੀਤਾ । ਭਾਵੇਂ ਕਿ ਡਾ. ਮਨਮੋਹਨ ਸਿੰਘ ਕਾਂਗਰਸ ਜਮਾਤ ਦਾ ਹਿੱਸਾ ਰਹੇ ਹਨ, ਪਰ ਉਨ੍ਹਾਂ ਨੇ ਆਪਣੇ ਨਿਵੇਕਲੇ ਅਤੇ ਮਨੁੱਖਤਾ ਪੱਖੀ ਕੀਤੇ ਗਏ ਉੱਦਮਾਂ ਦੀ ਬਦੌਲਤ ਆਪਣੀ ਸਖਸ਼ੀਅਤ ਦੀ ਛਾਪ ਇੰਡੀਆ ਅਤੇ ਕੌਮਾਂਤਰੀ ਪੱਧਰ ਤੇ ਕਾਇਮ ਕੀਤੀ । ਜਿਸਦਾ ਸਾਨੂੰ ਇਸ ਲਈ ਫਖ਼ਰ ਤੇ ਮਾਣ ਹੈ ਕਿ ਡਾ. ਮਨਮੋਹਨ ਸਿੰਘ ਦੀ ਸਖਸੀਅਤ ਸਾਡੀ ਸਿੱਖ ਕੌਮ ਵਿੱਚੋਂ ਸੀ । ਉਨ੍ਹਾਂ ਦੀਆਂ ਕੀਤੀਆ ਸੇਵਾਵਾਂ ਦੀ ਬਦੌਲਤ ਹਰ ਧਰਮ, ਕੌਮ ਦੇ ਨਿਵਾਸੀ ਉਨ੍ਹਾਂ ਨੂੰ ਹਮੇਸ਼ਾ ਯਾਦ ਰੱਖਣਗੇ ।”ਇਸ ਵਿਚਾਰ ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਡਾ. ਮਨਮੋਹਨ ਸਿੰਘ ਦੇ ਚਲੇ ਜਾਣ ਉਤੇ ਗਹਿਰਾ ਦੁੱਖ ਜਾਹਰ ਕਰਦੇ ਹੋਏ ਪ੍ਰਗਟ ਕੀਤੇ।ਉਨ੍ਹਾਂ ਦੀ ਆਤਮਾ ਦੀ ਸ਼ਾਂਤੀ ਲਈ ਅਰਦਾਸ ਕਰਨ ਵਾਲਿਆ ਵਿਚ ਸਿਮਰਨਜੀਤ ਸਿੰਘ ਮਾਨ ਤੋਂ ਇਲਾਵਾ ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ ਸਿਆਸੀ ਤੇ ਮੀਡੀਆ ਸਲਾਹਕਾਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ), ਇਮਾਨ ਸਿੰਘ ਮਾਨ, ਮਾਸਟਰ ਕਰਨੈਲ ਸਿੰਘ ਨਾਰੀਕੇ, ਪ੍ਰੋ. ਮਹਿੰਦਰਪਾਲ ਸਿੰਘ, ਕੁਸਲਪਾਲ ਸਿੰਘ ਮਾਨ, ਕੁਲਦੀਪ ਸਿੰਘ ਭਾਗੋਵਾਲ, ਹਰਪਾਲ ਸਿੰਘ ਬਲੇਰ, ਉਪਕਾਰ ਸਿੰਘ ਸੰਧੂ, ਅੰਮ੍ਰਿਤਪਾਲ ਸਿੰਘ ਛੰਦੜਾ, ਗੁਰਜੰਟ ਸਿੰਘ ਕੱਟੂ (ਸਾਰੇ ਜਰਨਲ ਸਕੱਤਰ) ਵੀ ਸ਼ਾਮਲ ਸਨ।
 
ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

ਹੋਰ ਖ਼ਬਰਾਂ

ਸ਼ਹੀਦੀ ਸਭਾ ਦੇ ਅਖੀਰਲੇ ਦਿਨ ਵਰਲਡ ਯੂਨੀਵਰਸਿਟੀ ਵੱਲੋਂ ਨਗਰ ਕੀਰਤਨ ਵਿੱਚ ਸ਼ਮੂਲੀਅਤ

ਸ਼ਹੀਦੀ ਸਭਾ ਦੇ ਅਖੀਰਲੇ ਦਿਨ ਵਰਲਡ ਯੂਨੀਵਰਸਿਟੀ ਵੱਲੋਂ ਨਗਰ ਕੀਰਤਨ ਵਿੱਚ ਸ਼ਮੂਲੀਅਤ

ਛੋਟੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਮੌਕੇ 'ਆਪ' ਪੰਜਾਬ ਦੇ ਆਗੂਆਂ ਨੇ ਗੁਰਦੁਆਰਾ ਸ੍ਰੀ ਫਤਹਿਗੜ੍ਹ ਸਾਹਿਬ ਵਿਖੇ ਟੇਕਿਆ ਮੱਥਾ

ਛੋਟੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਮੌਕੇ 'ਆਪ' ਪੰਜਾਬ ਦੇ ਆਗੂਆਂ ਨੇ ਗੁਰਦੁਆਰਾ ਸ੍ਰੀ ਫਤਹਿਗੜ੍ਹ ਸਾਹਿਬ ਵਿਖੇ ਟੇਕਿਆ ਮੱਥਾ

ਸ਼ਹੀਦੀ ਸਭਾ ਦੌਰਾਨ ਜ਼ਿਲਾ ਹਸਪਤਾਲ ਦੀ ਐਮਰਜੈਂਸੀ ਵਿੱਚ 213 ਮਰੀਜ਼ ਹੋਏ ਦਾਖਲ : ਐਸ.ਐਮ.ਓ ਡਾ. ਕੰਵਲਦੀਪ ਸਿੰਘ 

ਸ਼ਹੀਦੀ ਸਭਾ ਦੌਰਾਨ ਜ਼ਿਲਾ ਹਸਪਤਾਲ ਦੀ ਐਮਰਜੈਂਸੀ ਵਿੱਚ 213 ਮਰੀਜ਼ ਹੋਏ ਦਾਖਲ : ਐਸ.ਐਮ.ਓ ਡਾ. ਕੰਵਲਦੀਪ ਸਿੰਘ 

ਵਰ੍ਹਦੇ ਮੀਂਹ ਚ ਲੱਖਾਂ ਦੀ ਤਦਾਦ ਚ ਸੰਗਤ ਨੇ ਸ਼ਹੀਦੀ ਸਭਾ ਦੇ ਅਖੀਰਲੇ ਦਿਨ ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰ ਕੌਰ ਜੀ ਨੂੰ ਸ਼ਰਧਾ ਦੇ ਫ਼ੁੱਲ ਭੇਂਟ ਕੀਤੇ 

ਵਰ੍ਹਦੇ ਮੀਂਹ ਚ ਲੱਖਾਂ ਦੀ ਤਦਾਦ ਚ ਸੰਗਤ ਨੇ ਸ਼ਹੀਦੀ ਸਭਾ ਦੇ ਅਖੀਰਲੇ ਦਿਨ ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰ ਕੌਰ ਜੀ ਨੂੰ ਸ਼ਰਧਾ ਦੇ ਫ਼ੁੱਲ ਭੇਂਟ ਕੀਤੇ 

ਬੁੱਢਾ ਦਲ ਦੀ ਅਗਵਾਈ ਵਿੱਚ ਨਿਹੰਗ ਸਿੰਘਾਂ ਦਾ ਮਹੱਲਾ ਕੱਲ੍ਹ ਨਿਕਲੇਗਾ: ਸਕੱਤਰ ਬੁੱਢਾ ਦਲ

ਬੁੱਢਾ ਦਲ ਦੀ ਅਗਵਾਈ ਵਿੱਚ ਨਿਹੰਗ ਸਿੰਘਾਂ ਦਾ ਮਹੱਲਾ ਕੱਲ੍ਹ ਨਿਕਲੇਗਾ: ਸਕੱਤਰ ਬੁੱਢਾ ਦਲ

ਕੈਬਨਿਟ ਮੰਤਰੀ ਤੇ ਆਪ ਪੰਜਾਬ ਦੇ ਪ੍ਰਧਾਨ ਅਮਨ ਅਰੋੜਾ ਸਮੇਤ ਵੱਖੋ-ਵੱਖ ਕੈਬਨਿਟ ਮੰਤਰੀ ਤੇ ਵਿਧਾਇਕ ਗੁਰਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ ਵਿਖੇ ਹੋਏ ਨਤਮਸਤਕ 

ਕੈਬਨਿਟ ਮੰਤਰੀ ਤੇ ਆਪ ਪੰਜਾਬ ਦੇ ਪ੍ਰਧਾਨ ਅਮਨ ਅਰੋੜਾ ਸਮੇਤ ਵੱਖੋ-ਵੱਖ ਕੈਬਨਿਟ ਮੰਤਰੀ ਤੇ ਵਿਧਾਇਕ ਗੁਰਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ ਵਿਖੇ ਹੋਏ ਨਤਮਸਤਕ 

ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨਾਲ ਕੀਤੀ ਮੁਲਾਕਾਤ, ਕਿਸਾਨਾਂ ਦੇ ਸੰਘਰਸ਼ ਨੂੰ ਦਿੱਤਾ ਪੂਰਨ ਸਮਰਥਨ

ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨਾਲ ਕੀਤੀ ਮੁਲਾਕਾਤ, ਕਿਸਾਨਾਂ ਦੇ ਸੰਘਰਸ਼ ਨੂੰ ਦਿੱਤਾ ਪੂਰਨ ਸਮਰਥਨ

ਗੀਜ਼ਰ ਤੋਂ ਗੈਸ ਚੜ੍ਹਨ ਕਾਰਨ ਦੋ ਭੈਣਾਂ ਦੀ ਮੌਤ

ਗੀਜ਼ਰ ਤੋਂ ਗੈਸ ਚੜ੍ਹਨ ਕਾਰਨ ਦੋ ਭੈਣਾਂ ਦੀ ਮੌਤ

ਪੁੱਲ ਨੀਚੇ  ਦੁਕਾਨ ਤੋਂ ਪਿਸਤੋਲ ਦੀ ਨੋਕ ਤੇ ਲੁੱਟ ਕਰਨ ਆਏ 3 ਨੌਜਵਾਨ ਕਾਬੂ, 2 ਪਿਸਤੋਲ ਤੇ ਕਾਰਤੂਸ ਬਰਾਮਦ

ਪੁੱਲ ਨੀਚੇ ਦੁਕਾਨ ਤੋਂ ਪਿਸਤੋਲ ਦੀ ਨੋਕ ਤੇ ਲੁੱਟ ਕਰਨ ਆਏ 3 ਨੌਜਵਾਨ ਕਾਬੂ, 2 ਪਿਸਤੋਲ ਤੇ ਕਾਰਤੂਸ ਬਰਾਮਦ

ਸ਼ਹੀਦਾਂ ਦੀ ਯਾਦ ‘ਚ ਗੁ: ਫਤਿਹਗੜ੍ਹ ਸਾਹਿਬ ਤੋਂ ਗੁ: ਜੋਤੀ ਸਰੂਪ ਤੀਕ ਮਹਾਨ ਨਗਰ ਕੀਰਤਨ ਅੱਜ ਹੋਵੇਗਾ: ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ

ਸ਼ਹੀਦਾਂ ਦੀ ਯਾਦ ‘ਚ ਗੁ: ਫਤਿਹਗੜ੍ਹ ਸਾਹਿਬ ਤੋਂ ਗੁ: ਜੋਤੀ ਸਰੂਪ ਤੀਕ ਮਹਾਨ ਨਗਰ ਕੀਰਤਨ ਅੱਜ ਹੋਵੇਗਾ: ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ