Saturday, January 11, 2025  

ਪੰਜਾਬ

ਜਲੰਧਰ 'ਚ 'ਆਪ' ਦੀ ਵੱਡੀ ਜਿੱਤ, ਮੇਅਰ ਬਣੇ ਵਨੀਤ ਧੀਰ ਦੀ ਅਗਵਾਈ 'ਚ ਜਲੰਧਰ ਦਾ ਵਿਕਾਸ ਹੋਵੇਗਾ ਨਵੀਆਂ ਬੁਲੰਦੀਆਂ 'ਤੇ

January 11, 2025

ਚੰਡੀਗੜ੍ਹ/ਜਲੰਧਰ, 11 ਜਨਵਰੀ 

ਜਲੰਧਰ ਦੇ ਵਾਰਡ ਨੰਬਰ 62 ਤੋਂ ਆਮ ਆਦਮੀ ਪਾਰਟੀ ਦੇ ਕੌਂਸਲਰ ਵਨੀਤ ਧੀਰ ਨਗਰ ਨਿਗਮ ਦੇ ਨਵੇਂ ਮੇਅਰ ਹੋਣਗੇ। ਬਲਬੀਰ ਸਿੰਘ ਬਿੱਟੂ ਢਿੱਲੋਂ ਨੂੰ ਸੀਨੀਅਰ ਡਿਪਟੀ ਮੇਅਰ ਅਤੇ ਮਲਕੀਤ ਸਿੰਘ ਨੂੰ ਡਿਪਟੀ ਮੇਅਰ ਬਣਾਇਆ ਗਿਆ ਹੈ। 

ਮੁੱਖ ਮੰਤਰੀ ਭਗਵੰਤ ਮਾਨ ਨੇ ਤਿੰਨ ਨਵੇਂ ਚੁਣੇ ਗਏ ਅਹੁਦੇਦਾਰਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਜਲੰਧਰ ਦੇ ਵਿਕਾਸ ਲਈ ਵਚਨਬੱਧ ਹੈ। ਸ਼ਹਿਰ ਦਾ ਵਿਕਾਸ ਅਤੇ ਆਧੁਨਿਕੀਕਰਨ ਸਾਡੀ ਤਰਜੀਹ ਹੈ।

ਤਿੰਨਾਂ ਨਾਵਾਂ ਦਾ ਐਲਾਨ ਹੁੰਦੇ ਹੀ ‘ਆਪ’ ਆਗੂਆਂ ਤੇ ਵਰਕਰਾਂ ਨੇ ਰੈੱਡ ਕਰਾਸ ਭਵਨ ਦੇ ਬਾਹਰ ਢੋਲ ਵਜਾ ਕੇ ਨਵੇਂ ਅਹੁਦੇਦਾਰਾਂ ਦਾ ਸਵਾਗਤ ਕੀਤਾ ਅਤੇ ਪਾਰਟੀ ਦੀ ਜਿੱਤ ਦਾ ਜਸ਼ਨ ਮਨਾਇਆ। 

‘ਆਪ’ ਪੰਜਾਬ ਦੇ ਪ੍ਰਧਾਨ ਅਮਨ ਅਰੋੜਾ ਨੇ ਵੀ ਤਿੰਨਾਂ ਅਹੁਦੇਦਾਰਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਦਾ ਮੇਅਰ ਬਣਨ ਨਾਲ ਜਲੰਧਰ ਦੇ ਵਿਕਾਸ ਵਿੱਚ ਤੇਜ਼ੀ ਆਵੇਗੀ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਨੇ ਹਮੇਸ਼ਾ ਕੰਮ ਕਰਨ ਨੂੰ ਪਹਿਲ ਦਿੱਤੀ ਹੈ। ਹੁਣ ਜਲੰਧਰ ਵਿਕਾਸ ਦਾ ਨਵਾਂ ਅਧਿਆਏ ਲਿਖੇਗਾ। 

ਅਮਨ ਅਰੋੜਾ ਨੇ ਕਿਹਾ ਕਿ ਜਲੰਧਰ ਦੇ ਲੋਕਾਂ ਨੇ ਨਿਗਮ ਚੋਣਾਂ 'ਚ ਆਮ ਆਦਮੀ ਪਾਰਟੀ ਨੂੰ ਵੱਡਾ ਫਤਵਾ ਦਿੱਤਾ ਹੈ, ਜਿਸ ਕਾਰਨ ਅੱਜ ਪੂਰੇ ਬਹੁਮਤ ਨਾਲ  ਜਲੰਧਰ 'ਚ ਆਪ ਦਾ ਮੇਅਰ, ਡਿਪਟੀ ਮੇਅਰ ਅਤੇ ਸੀਨੀਅਰ ਡਿਪਟੀ ਮੇਅਰ ਬਣ ਸਕਿਆ। ਉਨ੍ਹਾਂ ਜਲੰਧਰ ਵਾਸੀਆਂ ਦਾ ਧੰਨਵਾਦ ਕਰਦਿਆਂ ਭਰੋਸਾ ਦਿੱਤਾ ਕਿ ਸਥਾਨਕ ਲੋਕਾਂ ਦੀਆਂ ਸਮੱਸਿਆਵਾਂ ਨੂੰ ਪਹਿਲ ਦੇ ਆਧਾਰ 'ਤੇ ਹੱਲ ਕੀਤਾ ਜਾਵੇਗਾ |

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

ਹੋਰ ਖ਼ਬਰਾਂ

ਮੁੱਖ ਮੰਤਰੀ ਵੱਲੋਂ ਵਿਧਾਇਕ ਗੋਗੀ ਦੇ ਦੇਹਾਂਤ 'ਤੇ ਅਫਸੋਸ ਦਾ ਪ੍ਰਗਟਾਵਾ

ਮੁੱਖ ਮੰਤਰੀ ਵੱਲੋਂ ਵਿਧਾਇਕ ਗੋਗੀ ਦੇ ਦੇਹਾਂਤ 'ਤੇ ਅਫਸੋਸ ਦਾ ਪ੍ਰਗਟਾਵਾ

ਮੁੱਖ ਮੰਤਰੀ ਨੇ ਨਸ਼ਿਆਂ ਦੀ ਰੋਕਥਾਮ ਲਈ ਵਿਸ਼ੇਸ਼ ਐਨ.ਡੀ.ਪੀ.ਐਸ. ਅਦਾਲਤਾਂ ਸਥਾਪਤ ਕਰਨ ਲਈ ਅਮਿਤ ਸ਼ਾਹ ਦਾ ਦਖ਼ਲ ਮੰਗਿਆ

ਮੁੱਖ ਮੰਤਰੀ ਨੇ ਨਸ਼ਿਆਂ ਦੀ ਰੋਕਥਾਮ ਲਈ ਵਿਸ਼ੇਸ਼ ਐਨ.ਡੀ.ਪੀ.ਐਸ. ਅਦਾਲਤਾਂ ਸਥਾਪਤ ਕਰਨ ਲਈ ਅਮਿਤ ਸ਼ਾਹ ਦਾ ਦਖ਼ਲ ਮੰਗਿਆ

ਰੋਟਰੀ ਕਲੱਬ ਪ੍ਰਧਾਨ ਡਾ. ਹਿਤਿੰਦਰ ਸੂਰੀ ਦੀ ਅਗਵਾਈ ਵਿੱਚ ਮਨਾਈ ਗਈ

ਰੋਟਰੀ ਕਲੱਬ ਪ੍ਰਧਾਨ ਡਾ. ਹਿਤਿੰਦਰ ਸੂਰੀ ਦੀ ਅਗਵਾਈ ਵਿੱਚ ਮਨਾਈ ਗਈ "ਧੀਆਂ ਦੀ ਲੋਹੜੀ" 

ਸੜਕ ਹਾਦਸੇ ਦੇ ਪੀੜਤਾਂ ਨੂੰ ਹਸਪਤਾਲ ਪਹੁੰਚਾਉਣ ਵਾਲੇ ਨੂੰ ਦਿੱਤਾ ਜਾਂਦੈ ਇਨਾਮ : ਡਾ. ਸਰਿਤਾ

ਸੜਕ ਹਾਦਸੇ ਦੇ ਪੀੜਤਾਂ ਨੂੰ ਹਸਪਤਾਲ ਪਹੁੰਚਾਉਣ ਵਾਲੇ ਨੂੰ ਦਿੱਤਾ ਜਾਂਦੈ ਇਨਾਮ : ਡਾ. ਸਰਿਤਾ

ਦੇਸ਼ ਭਗਤ ਯੂਨੀਵਰਸਿਟੀ ਵੱਲੋਂ ਆਸਟ੍ਰੇਲੀਆ ਵਿੱਚ ਕਰੀਅਰ ਦੇ ਮੌਕਿਆਂ ਬਾਰੇ ਮਾਹਿਰ ਭਾਸ਼ਣ  

ਦੇਸ਼ ਭਗਤ ਯੂਨੀਵਰਸਿਟੀ ਵੱਲੋਂ ਆਸਟ੍ਰੇਲੀਆ ਵਿੱਚ ਕਰੀਅਰ ਦੇ ਮੌਕਿਆਂ ਬਾਰੇ ਮਾਹਿਰ ਭਾਸ਼ਣ  

2 ਦਸੰਬਰ ਦੇ ਹੁਕਮਨਾਮਿਆਂ ਉਪਰੰਤ, ਬਾਦਲ ਦਲੀਆਂ ਨੂੰ ਮੀਟਿੰਗਾਂ ਜਾਂ ਕਾਨਫਰੰਸਾਂ ਕਰਨ ਦਾ ਕੋਈ ਇਖਲਾਕੀ ਹੱਕ ਨਹੀਂ : ਟਿਵਾਣਾ

2 ਦਸੰਬਰ ਦੇ ਹੁਕਮਨਾਮਿਆਂ ਉਪਰੰਤ, ਬਾਦਲ ਦਲੀਆਂ ਨੂੰ ਮੀਟਿੰਗਾਂ ਜਾਂ ਕਾਨਫਰੰਸਾਂ ਕਰਨ ਦਾ ਕੋਈ ਇਖਲਾਕੀ ਹੱਕ ਨਹੀਂ : ਟਿਵਾਣਾ

ਪੰਜਾਬ 'ਆਪ' ਦੇ ਵਿਧਾਇਕ ਗੋਗੀ ਦੀ ਘਰ 'ਚ ਭੇਤਭਰੀ ਹਾਲਤ 'ਚ ਗੋਲੀ ਲੱਗਣ ਨਾਲ ਮੌਤ ਹੋ ਗਈ

ਪੰਜਾਬ 'ਆਪ' ਦੇ ਵਿਧਾਇਕ ਗੋਗੀ ਦੀ ਘਰ 'ਚ ਭੇਤਭਰੀ ਹਾਲਤ 'ਚ ਗੋਲੀ ਲੱਗਣ ਨਾਲ ਮੌਤ ਹੋ ਗਈ

'ਆਪ' ਨੇ ਪੰਜਾਬ ਦੀ ਵੱਖ-ਵੱਖ ਨਗਰ ਕੌਂਸਲਾਂ ਅਤੇ ਪੰਚਾਇਤਾਂ ਵਿੱਚ ਦਰਜ ਕੀਤੀ ਸ਼ਾਨਦਾਰ ਜਿੱਤ

'ਆਪ' ਨੇ ਪੰਜਾਬ ਦੀ ਵੱਖ-ਵੱਖ ਨਗਰ ਕੌਂਸਲਾਂ ਅਤੇ ਪੰਚਾਇਤਾਂ ਵਿੱਚ ਦਰਜ ਕੀਤੀ ਸ਼ਾਨਦਾਰ ਜਿੱਤ

ਚੰਡੀਗੜ੍ਹ 'ਚ ਮੁੱਖ ਸਕੱਤਰ ਦੇ ਮੁੱਦੇ 'ਤੇ 'ਆਪ' ਦੇ ਵਫ਼ਦ ਨੇ ਰਾਜਪਾਲ ਨਾਲ ਕੀਤੀ ਮੁਲਾਕਾਤ, ਕਿਹਾ- ਪੰਜਾਬ ਨਾਲ ਮਤਰੇਈ ਮਾਂ ਵਾਲਾ ਸਲੂਕ ਕਰ ਰਿਹਾ ਹੈ ਕੇਂਦਰ

ਚੰਡੀਗੜ੍ਹ 'ਚ ਮੁੱਖ ਸਕੱਤਰ ਦੇ ਮੁੱਦੇ 'ਤੇ 'ਆਪ' ਦੇ ਵਫ਼ਦ ਨੇ ਰਾਜਪਾਲ ਨਾਲ ਕੀਤੀ ਮੁਲਾਕਾਤ, ਕਿਹਾ- ਪੰਜਾਬ ਨਾਲ ਮਤਰੇਈ ਮਾਂ ਵਾਲਾ ਸਲੂਕ ਕਰ ਰਿਹਾ ਹੈ ਕੇਂਦਰ

ਆਮ ਆਦਮੀ ਪਾਰਟੀ ਦੇ ਕੁੰਦਨ ਗੋਗੀਆ ਸਰਬਸੰਮਤੀ ਨਾਲ ਬਣੇ ਪਟਿਆਲਾ ਦੇ ਮੇਅਰ

ਆਮ ਆਦਮੀ ਪਾਰਟੀ ਦੇ ਕੁੰਦਨ ਗੋਗੀਆ ਸਰਬਸੰਮਤੀ ਨਾਲ ਬਣੇ ਪਟਿਆਲਾ ਦੇ ਮੇਅਰ