ਵਿਪਨ ਗਰੋਵਰ
ਫਤਹਿਗੜ੍ਹ ਪੰਜਤੂਰ (ਮੋਗਾ)/17 ਜਨਵਰੀ
ਸਿਵਲ ਅਤੇ ਪੁਲੀਸ ਪ੍ਰਸ਼ਾਸਨ ਦੀ ਕਥਿਤ ਅਣਦੇਖੀ ਦੇ ਚੱਲਦੇ ਸਥਾਨਕ ਕਸਬੇ ਵਿੱਚ ਟ੍ਰੈਫਿਕ ਸਮੱਸਿਆ ਦਿਨ ਬ ਦਿਨ ਜਟਿਲ ਰੂਪ ਧਾਰਨ ਕਰਦੀ ਜਾ ਰਹੀ ਹੈ ਜਿਸ ਕਰਕੇ ਰਾਹਗੀਰਾਂ ਅਤੇ ਹੋਰ ਦੂਸਰੇ ਆਮ ਲੋਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ । ਇਕੱਤਰ ਜਾਣਕਾਰੀ ਅਨੁਸਾਰ ਕਾਂਗਰਸ ਸਰਕਾਰ ਸਮੇਂ ਪਿਛਲੀ ਨਗਰ ਪੰਚਾਇਤ ਵੱਲੋ ਸਥਾਨਕ ਧਰਮਕੋਟ ਚੌਂਕ ਵਿੱਚ ਟੈਕਸੀ ਸਟੈਂਡ ਵਾਲੀ ਜਗਾ੍ਹ ਤੇ ਜਿੱਥੇ ਲਾਗਲੇ ਪਿਂੰਡਾਂ ਅਤੇ ਸ਼ਹਿਰਾਂ ਤੋ ਆਉਣ ਵਾਲੇ ਲੋਕ ਆਪਣੀਆਂ ਗੱਡੀਆਂ ਪਾਰਕ ਕਰਦੇ ਸਨ ਬਿਨਾਂ ਕਿਸੇ ਪਲੈਨਿੰਗ ਦੇ ਦੁਕਾਨਾ ਦੀ ਉਸਾਰੀ ਕਰ ਦਿੱਤੀ ਸੀ ਜੋ ਕਿ ਚੋਣ ਜ਼ਾਬਤਾ ਲੱਗ ਜਾਣ ਕਾਰਣ ਅੱਧ ਵਿਚਕਾਰ ਅਧੂਰੀਆਂ ਪਈਆਂ ਹਨ । ਸਥਾਨਕ ਨਗਰ ਪੰਚਾਇਤ ਜਿਸਦਾ ਮੌਜੂਦਾ ਪ੍ਰਬੰਧ ਉਪੱ ਮੰਡਲ ਅਫਸਰ ਧਰਮਕੋਟ ਅਤੇ ਕਾਰਜ ਸਾਧਕ ਅਫਸਰ ਕੋਲ ਹੈ ਵੱਲੋ ਗੱਡੀਆਂ ਦੀ ਪਾਰਕਿੰਗ ਲਈ ਕੋਈ ਵੀ ਜਗਾ੍ਹ ਨਿਸ਼ਚਿਤ ਨਹੀ ਕੀਤੀ ਗਈ ਜਿੱਥੋ ਕਿ ਨਗਰ ਪੰਚਾਇਤ ਨੂੰ ਕਮਾਈ ਵੀ ਹੋ ਸਕੇ ਅਤੇ ਟ੍ਰੈਫਿਕ ਸਮੱਸਿਆ ਦਾ ਹੱਲ ਵੀ ਹੋ ਸਕੇ । ਜਾਣਕਾਰੀ ਮੁਤਾਬਕ ਨਗਰ ਪੰਚਾਇਤ ਦੀ ਕਥਿਤ ਬੇਧਿਆਨੀ ਦੇ ਕਾਰਣ ਸੜਕ ਕਿਨਾਰੇ ਹੋਏ ਨਜ਼ਾਇਜ ਕਬਜ਼ਿਆ ਦੇ ਕਾਰਣ ਪਾਰਕਿੰਗ ਲਈ ਕੋਈ ਜਗਾ੍ਹ ਨਾ ਹੋਣ ਕਰਕੇ ਅਕਸਰ ਲੋਕ ਸੜਕ ਤੇ ਹੀ ਗੱਡੀ ਪਾਰਕ ਕਰਕੇ ਚਲੇ ਜਾਂਦੇ ਹਨ ਜਿਸ ਨਾਲ ਟ੍ਰੈਫਿਕ ਸਮੱਸਿਆ ਉਤਪੰਨ ਹੁੰਦੀ ਹੈ । ਜ਼ਿਕਰਯੋਗ ਹੈ ਕਿ ਕੁਝ ਹਫਤੇ ਪਹਿਲਾਂ ਨਗਰ ਪੰਚਾਇਤ ਅਤੇ ਸਥਾਨਕ ਪੁਲੀਸ ਵੱਲੋ ਸਾਂਝੇ ਤੌਰ ਤੇ ਸੜਕਾਂ ਤੋ ਨਜ਼ਾਇਜ ਕਬਜ਼ੇ ਵੀ ਹਟਾਏ ਗਏ ਸਨ ਜਿਸਦੀ ਸਮੁੱਚੇ ਕਸਬਾ ਵਾਸੀਆ ਤੇਹੋਰ ਦੂਸਰੇ ਲੋਕਾਂ ਵੱਲੋ ਸ਼ਲਾਘਾ ਵੀ ਕੀਤੀ ਗਈ ਸੀ ਪ੍ਰਤੂੰ ਇਸ ਆਪ੍ਰੇਸ਼ਨ ਤੋ ਕੁਝ ਦਿਨ ਬਾਦ ਹੀਸਥਿਤੀ ਪਹਿਲਾਂ ਵਰਗੀ ਬਣ ਗਈ ਸੀ ।