ਚੰਡੀਗੜ੍ਹ, 25 ਫਰਵਰੀ -
ਪੰਚਕੂਲਾ ਨਗਰ ਨਿਗਮ ਦੀ ਕਮਿਸ਼ਨਰ ਅਪਰਾਜਿਤਾ ਨੇ ਦਸਿਆ ਕਿ ਜਨਭਾਵਨਾਵਾਂ ਦਾ ਧਿਆਨ ਰੱਖਦੇ ਹੋਏ ਸਰਕਾਰ ਵੱਲੋਂ ਸ੍ਰੀ ਮਾਤਾ ਮਨਸਾ ਦੇਵੀ ਮੰਦਿਰ, ਪੰਚਕੂਲਾ ਦੇ ਨੇੜੇ ਦੇ ਖੇਤਰ ਵਿਚ ਮਾਸ ਅਤੇ ਮਾਸ ਉਤਪਾਦਾਂ ਦੇ ਸੇਲ-ਪਰਚੇਜ ਆਦਿ ਦਾ ਵਿਨਿਯਮਤ ਕਰਨ ਦਾ ਫੈਸਲਾ ਕੀਤਾ ਗਿਆ ਹੈ।
ਕਮਿਸ਼ਨਰ, ਨਗਰ ਨਿਗਮ ਨੇ ਦਸਿਆ ਕਿ ਨਗਰ ਨਿਗਮ, ਪੰਚਕੂਲਾ ਦੇ ਪਾਸ ਪ੍ਰਸਤਾਵ ਦੇ ਮੱਦੇਨਜਰ ਅਤੇ ਹਰਿਆਣਾ ਨਗਰ ਨਿਗਮ ਐਕਟ, 1994 ਦੀ ਧਾਰਾ 320, 329, 331 ਅਤੇ 333 ਵਿਚ ਪ੍ਰਦੱਤ ਸ਼ਕਤੀਆਂ ਦੀ ਵਰਤੋ ਕਰਦੇ ਹੋਏ, ਨਗਰ ਨਿਗਮ, ਪੰਚਕੂਲਾ ਵੱਲੋਂ ਡਰਾਇੰਗ ਗਿਣਤੀ ਡੀਟੀਪੀ (ਪੀ) 861/04 ਮਿੱਤੀ 12 ਮਾਰਚ, 2004 ਵਿਚ ਦਰਸ਼ਾਏ ਗਏ ਖੇਤਰਾਂ ਵਿਚ ਮਾਸ ਅਤੇ ਮਾਸ ਉਤਪਦਾਾਂ ਦੀ ਸੇਲ-ਪਰਚੇਜ ਅਤੇ ਸਲਾਟਰ ਕੰਮ ਪਾਬੰਦੀ ਲਗਾਉਣਾ ਪ੍ਰਸਤਾਵਿਤ ਕੀਤਾ ਗਿਆ ਹੈ।
ਉਨ੍ਹਾਂ ਨੇ ਕਿਹਾ ਕਿ ਜੇਕਰ ਕਿਸੇ ਵਿਅਕਤੀ ਨੂੰ ਇਸ ਸਬੰਧ ਵਿਚ ਕੋਈ ਇਤਰਾਜ ਹੈ ਤਾਂ ਉਹ ਇਸ ਪਬਲਿਕ ਸੂਚਨਾ ਦੇ ਜਾਰੀ ਹੋਣ ਦੇ ਇੱਕ ਮਹੀਨੇ ਦੇ ਅੰਦਰ ਕਮਿਸ਼ਨਰ, ਨਗਰ ਨਿਗਮ, ਪੰਚਕੂਲਾ ਦਫਤਰ ਵਿਚ ਆਪਣਾ ਇਤਰਾਜ ਦਰਜ ਕਰਵਾ ਸਕਦੇ ਹਨ। ਇਸ ਸਬੰਧ ਤਹਿਤ ਮਿੱਤੀ 25 ਫਰਵਰੀ, 2025 ਨੁੰ ਪਬਲਿਕ ਸੂਚਨਾ ਗਜਟ ਵਿਚ ਪ੍ਰਕਾਸ਼ਿਤ ਕਰਵਾ ਦਿੱਤੀ ਗਈ ਹੈ। ਨਗਰ ਨਿਗਮ, ਪੰਚਕੂਲਾ ਦੀ ਵੈਬਸਾਇਟ (https://mcpanchkula.in) 'ਤੇ ਸਬੰਧਿਤ ਖੇਤਰਾਂ ਦੇ ਵੇਵਰੇ ਦੇ ਨਕਸ਼ੇ ਸਮੇਤ ਇਹ ਪਬਲਿਕ ਸੂਚਨਾ ਉਪਲਬਧ ਹੈ।