ਚੰਡੀਗੜ੍ਹ, 25 ਫਰਵਰੀ -
ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਵਿਰੋਧੀ ਧਿਰ 'ਤੇ ਤਿੱਖਾ ਹਮਲਾ ਕਰਦੇ ਹੋਏ ਕਿਹਾ ਕਿ ਕਾਂਗਰਸ ਦੇ ਨੇਤਾਵਾਂ ਨੇ ਵਿਧਾਨਸਭਾ ਚੋਣਾ ਦੌਰਾਨ ਨੌਕਰੀ ਵੇਚਣ ਦੀ ਗੱਲ ਕਹੀ ਸੀ, ਜਿਸ ਨਾਲ ਨੌਜੁਆਨਾਂ ਦੇ ਮਨੋਬਲ 'ਤੇ ਪ੍ਰਤੀਕੂਲ ਪ੍ਰਭਾਵ ਪਿਆ ਅਤੇ ਜਨਤਾ ਨੇ ਕਾਂਗਰਸ ਨੂੰ ਰਿਜੈਕਟ ਕੀਤਾ। ਜਦੋਂ ਕਿ ਮੌਜੂਦਾ ਸੂਬਾ ਸਰਕਾਰ ਨੇ ਬਿਨ੍ਹਾ ਪਰਚੀ-ਬਿਨ੍ਹਾ ਖਰਚੀ ਦੇ ਪਾਰਦਰਸ਼ਿਤਾ ਦੇ ਆਧਾਰ 'ਤੇ ਮੈਰਿਟ 'ਤੇ ਨੌਜੁਆਨਾਂ ਨੂੰ ਨੋਕਰੀ ਦੇਣ ਦਾ ਕੰਮ ਕੀਤਾ ਹੈ। ਅੱਜ ਨੋਜੁਆਨਾਂ ਦਾ ਸਰਕਾਰ ਦੇ ਪ੍ਰਤੀ ਭਰੋਸਾ ਵਧਿਆ ਹੈ ਅਤੇ ਇਹ ਵਾਤਾਵਰਣ ਬਣਿਆ ਹੈ ਕਿ ਜੋ ਯੋਗ ਹੋਵੇਗਾ ਉਹ ਨੌਕਰੀ ਪਾਵੇਗਾ।
ਮੁੱਖ ਮੰਤਰੀ ਮੰਗਲਵਾਰ ਨੂੰ ਪਾਣੀਪਤ ਵਿਚ ਪ੍ਰਬੰਧਿਤ ਇੱਕ ਪ੍ਰੋਗਰਾਮ ਵਿਚ ਮੌਜੂਦ ਜਨਤਾ ਨੂੰ ਸੰਬੋਧਿਤ ਕਰ ਰਹੇ ਸਨ।
ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਵਿਧਾਨਸਭਾ ਚੋਣਾ ਦੇ ਸਮੇਂ ਹੁਣ ਨੌਜੁਆਨਾਂ ਨੂੰ ਨੋਕਰੀ ਦੇਣ ਦੀ ਪ੍ਰਕ੍ਰਿਆ ਚੱਲ ਰਹੀ ਸੀ, ਤਾਂ ਕਾਂਗਰਸ ਦੇ ਨੇਤਾ ਚੋਣ ਕਮਿਸ਼ਨ ਦੇ ਕੋਲ ਚਲੇ ਗਏ ਅਤੇ ਭਰਤੀ ਪ੍ਰਕ੍ਰਿਆ ਨੂੰ ਰੁਕਵਾ ਦਿੱਤਾ। ਪਰ ਮੈਂ ਆਪਣਾ ਵਾਦਾ ਪੂਰਾ ਕਰਦੇ ਹੋਏ ਮੁੱਖ ਮੰਤਰੀ ਅਹੁਦੇ ਦੀ ਸੁੰਹ ਲੈਣ ਤੋਂ ਪਹਿਲਾਂ 25 ਹਜਾਰ ਤੋਂ ਵੱਧ ਨੌਜੁਆਨਾਂ ਨੂੰ ਜੁਆਇੰਨਿੰਗ ਦੇਣ ਦਾ ਕੰਮ ਕੀਤਾ।
ਉਨ੍ਹਾਂ ਨੇ ਕਿਹਾ ਕਿ ਪਾਣੀਪਤ ਇੱਕ ਧਾਰਮਿਕ, ਇਤਹਾਸਿਕ , ਉਦਯੋਗਿਕ ਅਤੇ ਕਾਰੋਬਾਰ ਨਗਰੀ ਹੈ ਅਤੇ ਇਸੀ ਨੂੰ ਧਿਆਨ ਵਿਚ ਰੱਖਦੇ ਹੋਏ ਇਸ ਖੇਤਰ ਵਿਚ ਲਗਾਤਾਰ ਵਿਕਾਸ ਕੰਮ ਤੇਜੀ ਨਾਲ ਕਰਵਾਏ ਜਾ ਰਹੇ ਹਨ, ਤਾਂ ਕਿ ਵੱਖ-ਵੱਖ ਕਾਰੋਬਾਰਾਂ ਨਾਲ ਜੁੜੇ ਲੋਕਾਂ ਨੂੰ ਸਰਕਾਰ ਦੀ ਯੋਜਨਾਵਾਂ ਦੇ ਨਾਲ-ਨਾਲ ਵਿਕਾਸ ਦਾ ਵੀ ਲਾਭ ਮਿਲ ਸਕਣ।
ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਪਾਣੀਪਤ ਖੇਤਰ ਵਿਚ ਉਦਯੋਗ ਦੀ ਅਪਾਰ ਸੰਭਾਵਨਾਵਾਂ ਹੈ ਅਤੇ ਐਮਐਸਐਮਈ ਉਦਯੋਗ ਇਸ ਦਿਸ਼ਾ ਵਿਚ ਬੇਹੱਦ ਕਾਰਗਰ ਸਾਬਿਤ ਹੋ ਸਕਦੇ ਹਨ। ਸਰਕਾਰ ਨੇ ਐਮਐਸਐਮਈ ਉਦਯੋਗ ਨੂੰ ਪ੍ਰੋਤਸਾਹਨ ਦੇਣ ਲਈ ਕਲਸਟਰ ਏਪ੍ਰੋਚ 'ਤੇ ਚਲਦੇ ਹੋਏ ਇੱਕ ਬਲਾਕ -ਇੱਕ ਉਤਪਾਦ ਦੀ ਅਵਧਾਰਣਾ ਨੂੰ ਲਾਗੂ ਕੀਤਾ ਹੈ, ਤਾਂ ਜੋ ਵਪਾਰ ਨੂੰ ਪ੍ਰੋਤਸਾਹਨ ਮਿਲ ਸਕੇ।
ਜਨਤਾ ਦੀ ਸਮਸਿਆਵਾਂ ਦਾ ਹੱਲ ਕਰਨਾ ਸਰਕਾਰ ਦੀ ਸਰਵੋਚ ਪ੍ਰਾਥਮਿਕਤਾ
ਮੁੱਖ ਮੰਤਰੀ ਨੇ ਕਿਹਾ ਕਿ ਜਨਤਾ ਦੀ ਸਮਸਿਆਵਾਂ ਦਾ ਹੱਲ ਕਰਨਾ ਸਰਕਾਰ ਦੀ ਜਿਮੇਵਾਰੀ ਹੈ ਅਤੇ ਇਹ ਸਾਡੀ ਸਰਵੋਚ ਪ੍ਰਾਥਮਿਕਤਾ ਹੈ। ਇਸੀ ਨੂੰ ਲੈ ਕੇ ਸਾਰੇ ਅਧਿਕਾਰੀਆਂ ਨੂੰ ਸਖਤ ਨਿਰਦੇਸ਼ ਦਿੱਤੇ ਗਏ ਹਨ ਕਿ ਜਨਤਾ ਦੀ ਸ਼ਿਕਾਇਤਾਂ ਦਾ ਹੱਲ ਤੈਅ ਸਮੇਂ ਵਿਚ ਕੀਤਾ ਜਾਵੇ। ਇਸ ਲੜੀ ਵਿਚ ਸਾਰੇ ਡਿਪਟੀ ਕਮਿਸ਼ਨਰ ਹਰ ਰੋਜ ਸਵੇਰੇ 2 ਘੰਟੇ ਸਮਾਧਾਨ ਸ਼ਿਵਿਰਾਂ ਵਿਚ ਜਨਤਾ ਦੀ ਸਮਸਿਆ ਸੁਣਦੇ ਹਨ ਅਤੇ ਹੱਲ ਵੀ ਕਰਦੇ ਹਨ। ਉਨ੍ਹਾਂ ਨੇ ਕਿਹਾ ਕਿ ਉਹ ਖੁਦ ਵੀ ਲਗਾਤਾਰ ਇੰਨ੍ਹਾਂ ਸਮਾਧਾਨ ਸ਼ਿਵਿਰਾਂ ਦੀ ਸਮੀਖਿਆ ਕਰਦੇ ਹਨ ਅਤੇ ਲੋਕਾਂ ਨਾਲ ਗੱਲ ਵੀ ਕਰਦੇ ਹਨ।
ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਪਿਛਲੇ 10 ਸਾਲ ਤੋਂ ਕੇਂਦਰ ਸਰਕਾਰ ਨੇ ਦੇਸ਼ ਨੂੰ ਮਜਬੂਤ ਕੀਤਾ ਹੈ। ਪ੍ਰਧਾਨ ਮੰਤਰੀ ਦੇ ਮਾਰਗਦਰਸ਼ਨ ਵਿਚ ਹਰਿਆਣਾ ਸਰਕਾਰ ਜਨਭਲਾਈ ਲਈ ਕੰਮ ਕਰ ਰਹੀ ਹੈ। ਸੂਬਾ ਸਰਕਾਰ ਲਗਾਤਾਰ ਸੰਕਲਪ ਪੱਤਰ ਦੇ ਵਾਦਿਆਂ ਨੂੰ ਪੂਰਾ ਕਰਨ ਦਾ ਕੰਮ ਕਰ ਰਹੀ ਹੈ। ਸਰਕਾਰ ਦੇ 100 ਦਿਨਾਂ ਦੇ ਅੰਦਰ ਹੀ ਕਿਡਨੀ ਰੋਗੀਆਂ ਨੂੰ ਮੁਫਤ ਡਾਇਲਸਿਸ ਦੀ ਸਹੂਲਤ ਦਿੱਤੀ ਜਾ ਰਹੀ ਹੈ। ਅੱਜ 15 ਲੱਖ ਤੋਂ ਵੱਧ ਮਹਿਲਾਵਾਂ ਨੂੰ 500 ਰੁਪਏ ਵਿਚ ਸਿਲੇਂਡਰ ਦਿੱਤਾ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਸਰਕਾਰ ਨੇ ਪੰਚਾਇਤੀ ਭੂਮੀ 'ਤੇ ਮਕਾਨ ਬਣਾ ਕੇ ਰਹਿ ਰਹੇ ਲੋਕਾਂ ਨੂੰ ਮਾਲਿਕਾਨਾ ਹੱਕ ਦੇਣ ਦਾ ਕੰਮ ਕੀਤਾ ਹੈ।
ਵਿਕਾਸ ਨੂੰ ਲੈ ਕੇ ਸਰਕਾਰ ਦਾ ਜਿਨ ਅਤੇ ਨੀਤੀ ਸਪਸ਼ਟ
ਮੁੱਖ ਮੰਤਰੀ ਨੇ ਕਿਹਾ ਕਿ ਹਰਿਆਣਾ ਅਤੇ ਕੇਂਦਰ ਵਿਚ ਡਬਲ ਇੰਜਨ ਦੀ ਸਰਕਾਰ ਚੱਲ ਰਹੀ ਹੈ, ਜੋ ਹਰਿਆਣਾ ਵਿਚ ਹਰ ਖੇਤਰ ਦਾ ਸਮਾਨ ਵਿਕਾਸ ਯਕੀਨੀ ਕਰ ਰਹੀ ਹੈ ਅਤੇ ਹੁਣ ਜਲਦੀ ਹੀ ਟ੍ਰਿਪਲ ਇੰਜਨ ਦੀ ਸਰਕਾਰ ਬਨਣ ਨਾਲ ਜਮੀਨੀ ਪੱਧਰ 'ਤੇ ਵਿਕਾਸ ਕੰਮ ਹੋਰ ਤੇਜ ਗਤੀ ਨਾਲ ਹੋਣਗੇ। ਮੌਜੂਦਾ ਸਰਕਾਰ ਦੇ ਪ੍ਰਤੀ ਜਨਤਾ ਵਿਚ ਉਤਸਾਹ ਅਤੇ ਭਰੋਸਾ ਹੈ। ਵਿਕਾਸ ਨੂੰ ਲੈ ਕੇ ਸਰਕਾਰ ਦਾ ਵਿਜਨ ਸਾਫ ਹੈ ਅਤੇ ਨੀਤੀ ਸਪਸ਼ਟ ਹੈ। ਲੋਕਸਭਾ ਅਤੇ ਵਿਧਾਨਸਭਾ ਚੋਣਾ ਵਿਚ ਜਿਸ ਤਰ੍ਹਾ ਜਨਤਾ ਨੇ ਆਪਣਾ ਭਰੋਸਾ ਵਿਅਕਤੀ ਕੀਤਾ ਹੈ, ਉਸੀ ਤਰ੍ਹਾ ਛੋਟੀ ਸਰਕਾਰ ਦੇ ਪ੍ਰਤੀ ਵੀ ਜਨਤਾ ਵਿਚ ਖਾਸਾ ਉਤਸਾਹ ਦੇਖਣ ਨੂੰ ਮਿਲ ਰਿਹਾ ਹੈ।
ਪ੍ਰੋਗਰਾਮ ਵਿਚ ਵਿਕਾਸ ਅਤੇ ਪੰਚਾਇਤ ਮੰਤਰੀ ਸ੍ਰੀ ਕ੍ਰਿਸ਼ਣ ਲਾਲ ਪੰਵਾਰ, ਸਿਖਿਆ ਮੰਤਰੀ ਸ੍ਰੀ ਮਹੀਪਾਲ ਢਾਂਡਾ, ਸੂਬਾ ਭਾਜਪਾ ਪ੍ਰਧਾਨ ਮੋਹਨ ਲਾਲ ਬਡੌਲੀ ਸਮੇਤ ਹੋਰ ਮਾਣਯੋਗ ਵਿਅਕਤੀ ਮੌਜੂਦ ਰਹੇ।