ਸ੍ਰੀ ਫ਼ਤਹਿਗੜ੍ਹ ਸਾਹਿਬ/ 24 ਜਨਵਰੀ:
(ਰਵਿੰਦਰ ਸਿੰਘ ਢੀਂਡਸਾ)
“ਜੇਕਰ ਅੱਜ ਖ਼ਾਲਸਾ ਪੰਥ ਦੀ ਮਹਾਨ ਮੀਰੀ-ਪੀਰੀ ਦੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਵੱਲੋ ਸਥਾਪਿਤ ਕੀਤੀ ਗਈ ਸੰਸਥਾ ਵੱਲੋਂ 2 ਦਸੰਬਰ ਨੂੰ ਹੋਏ ਹੁਕਮਾਂ ਦੀ ਅਵੱਗਿਆ ਕਰਕੇ ਕੁਝ ਸ਼ਰਾਰਤੀ ਤੇ ਗੈਰ ਸਿਧਾਤਹੀਣ ਦਾਗੀ ਲੋਕਾਂ ਵੱਲੋਂ ਖ਼ਾਲਸਾ ਪੰਥ ਦੀ ਕੌਮਾਂਤਰੀ ਆਨ-ਸ਼ਾਨ ਨੂੰ ਠੇਸ ਪਹੁੰਚਾਉਣ ਅਤੇ ਮੀਰੀ-ਪੀਰੀ ਦੇ ਸਿਧਾਂਤ ਤੇ ਮਰਿਯਾਦਾਵਾ ਦੀ ਤੌਹੀਨ ਕਰਨ ਦੇ ਅਤਿ ਦੁੱਖਦਾਇਕ ਅਮਲ ਹੋ ਰਹੇ ਹਨ ਤਾਂ ਕੱਚਘਰੜ ਸਿਆਸਤਦਾਨਾਂ ਦੀਆਂ ਸਵਾਰਥੀ ਨਿੱਜੀ ਹਊਮੈ ਭਰੀ ਸੋਚ ਦੇ ਦੋਸ਼ੀ ਹੋਣ ਦੇ ਨਾਲ-ਨਾਲ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋ ਸਹੀ ਸਮੇ ਉਤੇ ਸਿੱਖੀ ਮਰਿਯਾਦਾਵਾਂ ਅਨੁਸਾਰ ਸਹੀ ਐਕਸ਼ਨ ਨਾ ਹੋਣ ਦੀ ਗੱਲ ਵੀ ਕੁਝ ਹੱਦ ਤੱਕ ਜਿੰਮੇਵਾਰ ਹੈ । ਕਿਉਂਕਿ ਜਦੋ 2 ਦਸੰਬਰ ਦੇ ਹੋਏ ਹੁਕਮਨਾਮਿਆ ਤਹਿਤ ਸਿੰਘ ਸਾਹਿਬਾਨ ਨੇ ਫ਼ੈਸਲਿਆਂ ਦੀਆਂ ਮੱਦਾਂ ਵਿਚ ਇਹ ਦਰਜ ਕਰ ਦਿੱਤਾ ਗਿਆ ਸੀ “ਕਿ ਬਾਦਲ ਧੜੇ ਤੇ ਬਾਗੀ ਧੜੇ ਵਿਚ ਸ਼ਾਮਿਲ ਕੌਮ ਦੇ ਸਭ ਗੁਨਾਹਗਾਰ ਆਗੂਆਂ ਨੂੰ ਅੱਜ ਤੋ ਬਾਅਦ ਖ਼ਾਲਸਾ ਪੰਥ ਦੀ ਕਿਸੇ ਤਰ੍ਹਾਂ ਦੀ ਸਿਆਸੀ ਜਾਂ ਧਾਰਮਿਕ ਅਗਵਾਈ ਕਰਨ ਦਾ ਇਖਲਾਕੀ ਹੱਕ ਨਹੀ ਰਹਿ ਗਿਆ”, ਫਿਰ ਇਸ ਹੋਏ ਸਹੀ ਫੈਸਲੇ ਉਪਰੰਤ ਇਨ੍ਹਾਂ ਦੋਸ਼ੀ ਗੁਨਾਹਗਾਰਾਂ ਤੇ ਆਗੂਆਂ ਵਿਚੋ ਹੀ 7 ਮੈਬਰੀ ਭਰਤੀ ਕਮੇਟੀ ਬਣਾਉਣ ਦੀ ਕੋਈ ਦਲੀਲ ਨਹੀ ਸੀ ਬਣਦੀ । ਜਦੋ ਸੁਖਬੀਰ ਸਿੰਘ ਬਾਦਲ ਤੇ ਦੂਸਰੇ ਬਾਦਲ ਦਲੀਆਂ ਨੇ 3 ਦਿਨਾਂ ਤੱਕ ਅਸਤੀਫੇ ਨਹੀ ਸਨ ਦਿੱਤੇ, ਕਾਨੂੰਨੀ ਅਤੇ ਤਕਨੀਕੀ ਬਹਾਨੇਬਾਜੀਆ ਨੂੰ ਆਧਾਰ ਬਣਾਕੇ ਅਸਤੀਫੇ ਦੇਣ ਲਈ 20 ਦਿਨ ਹੋਰ ਮੰਗੇ ਗਏ ਸਨ, ਤਾਂ 20 ਦਿਨ ਹੋਰ ਦੇਣ ਦੇ ਅਮਲ ਤਾਂ ਆਪਣੇ ਆਪ ਵਿਚ ਸਾਡੀ ਮੀਰੀ-ਪੀਰੀ ਦੀ ਰੁਹਾਨੀਅਤ ਸੰਸਥਾ ਦੇ ਹੁਕਮਾਂ ਨੂੰ ਕਮਜ਼ੋਰ ਕਰਨ ਵਾਲੇ ਅਤੇ ਇਸ ਦਿੱਤੀ ਗਈ ਢਿੱਲ੍ਹ ਵਿਚ ਸਿਆਸੀ ਦਬਾਅ ਨੂੰ ਕਬੂਲਣ ਦੀ ਗੱਲ ਪ੍ਰਤੱਖ ਨਜਰ ਆ ਰਹੀ ਹੈ । ਜੋ ਕਿ ਮੀਰੀ ਪੀਰੀ ਦੇ ਤਖਤ ਉਤੇ ਬਿਰਾਜਮਾਨ ਕਿਸੇ ਵੀ ਸਤਿਕਾਰਯੋਗ ਸਖਸ਼ੀਅਤ ਵੱਲੋ ਨਹੀ ਸੀ ਹੋਣੀ ਚਾਹੀਦੀ ।”ਇਹ ਵਿਚਾਰ ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ ਸਿਆਸੀ ਤੇ ਮੀਡੀਆ ਸਲਾਹਕਾਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਖ਼ਾਲਸਾ ਪੰਥ ਦੇ ਮੀਰੀ-ਪੀਰੀ ਦੇ ਤਖ਼ਤ ਉਤੇ ਬਿਰਾਜਮਾਨ ਸਤਿਕਾਰਯੋਗ ਸਿੰਘ ਸਾਹਿਬਾਨ ਨੂੰ ਅਪੀਲ ਕਰਦੇ ਹੋਏ ਪ੍ਰਗਟ ਕੀਤੇ ।