Saturday, January 25, 2025  

ਪੰਜਾਬ

ਕੇਜਰੀਵਾਲ ਨੂੰ ਸੁਰੱਖਿਆ ਪ੍ਰਦਾਨ ਕਰਨ 'ਚ ਪੰਜਾਬ ਪੁਲਿਸ ਅਹਿਮ ਭੂਮਿਕਾ ਨਿਭਾ ਰਹੀ ਸੀ, ਪਰ ਭਾਜਪਾ ਨੇ ਸਾਜ਼ਿਸ਼ ਰਚ ਕੇ ਚੋਣਾਂ ਤੋਂ ਪਹਿਲਾਂ ਹਟਵਾ ਦਿੱਤੀ - ਸੀ.ਐਮ ਆਤਿਸ਼ੀ

January 24, 2025

ਨਵੀਂ ਦਿੱਲੀ/ਚੰਡੀਗੜ੍ਹ, 24 ਜਨਵਰੀ 2025

ਦਿੱਲੀ ਦੇ ਮੁੱਖ ਮੰਤਰੀ ਆਤਿਸ਼ੀ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਚੋਣ ਕਮਿਸ਼ਨ ਨੂੰ ਪੱਤਰ ਲਿਖ ਕੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੂੰ ਦਿੱਤੀ ਗਈ ਪੰਜਾਬ ਪੁਲਿਸ ਸੁਰੱਖਿਆ ਬਹਾਲ ਕਰਨ ਦੀ ਮੰਗ ਕੀਤੀ ਹੈ।  ਸੀਐਮ ਆਤਿਸ਼ੀ ਦਾ ਕਹਿਣਾ ਹੈ ਕਿ ਅਰਵਿੰਦ ਕੇਜਰੀਵਾਲ ਨੂੰ ਮਾਰਨ ਦੀ ਸਾਜ਼ਿਸ਼ ਹੈ, ਉਨ੍ਹਾਂ ਨੂੰ ਭਾਜਪਾ ਅਤੇ ਅਮਿਤ ਸ਼ਾਹ ਤੋਂ ਖ਼ਤਰਾ ਹੈ।  ਪੰਜਾਬ ਪੁਲਿਸ ਅਰਵਿੰਦ ਕੇਜਰੀਵਾਲ ਦੀ ਸੁਰੱਖਿਆ ਵਿੱਚ ਅਹਿਮ ਭੂਮਿਕਾ ਨਿਭਾ ਰਹੀ ਸੀ, ਪਰ ਭਾਜਪਾ ਨੇ ਸਾਜ਼ਿਸ਼ ਰਚ ਕੇ ਚੋਣਾਂ ਤੋਂ ਠੀਕ ਪਹਿਲਾਂ ਇਸ ਨੂੰ ਹਟਾ ਦਿੱਤਾ।  ਹੁਣ ਤੱਕ ਜਦੋਂ ਵੀ ਅਰਵਿੰਦ ਕੇਜਰੀਵਾਲ 'ਤੇ ਹਮਲਾ ਹੋਇਆ ਹੈ ਤਾਂ ਹਮਲਾਵਰ ਭਾਜਪਾ ਦੇ ਵਰਕਰ ਨਿਕਲੇ ਹਨ ਅਤੇ ਪੁਲਿਸ ਨੇ ਉਨ੍ਹਾਂ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਹੈ।  ਉਨ੍ਹਾਂ ਕਿਹਾ ਕਿ ਭਾਜਪਾ ਵੱਲੋਂ ਅਰਵਿੰਦ ਕੇਜਰੀਵਾਲ 'ਤੇ ਕੀਤੇ ਜਾ ਰਹੇ ਹਮਲੇ ਦਿੱਲੀ ਵਾਸੀਆਂ ਦਾ ਉਨ੍ਹਾਂ ਪ੍ਰਤੀ ਪਿਆਰ ਵਧਾ ਰਹੇ ਹਨ।

ਕੇਜਰੀਵਾਲ ਨੂੰ ਮਾਰਨ ਲਈ ਰਚੀ ਜਾ ਰਹੀ ਹੈ ਵੱਡੀ ਸਾਜਿਸ਼ - ਸੀਐਮ ਆਤਿਸ਼ੀ

ਕੇਂਦਰ ਸਰਕਾਰ ਦੇ ਹੁਕਮਾਂ 'ਤੇ 'ਆਪ' ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਤੋਂ ਪੰਜਾਬ ਪੁਲਿਸ ਦਾ ਸੁਰੱਖਿਆ ਘੇਰਾ ਹਟਾਉਣ ਬਾਰੇ ਦਿੱਲੀ ਦੇ ਸੀਐਮ ਆਤਿਸ਼ੀ ਅਤੇ ਪੰਜਾਬ ਦੇ ਸੀਐਮ ਭਗਵੰਤ ਮਾਨ ਨੇ ਸਾਂਝੀ ਪ੍ਰੈਸ ਕਾਨਫਰੰਸ ਕੀਤੀ।  ਸੀਐਮ ਆਤਿਸ਼ੀ ਨੇ ਕਿਹਾ ਕਿ ਇਸ ਸਮੇਂ ਅਰਵਿੰਦ ਕੇਜਰੀਵਾਲ ਨੂੰ ਮਾਰਨ ਦੀ ਵੱਡੀ ਸਾਜ਼ਿਸ਼ ਰਚੀ ਜਾ ਰਹੀ ਹੈ।  ਇਸ ਸਾਜ਼ਿਸ਼ ਵਿੱਚ ਦੋ ਖਿਡਾਰੀ ਹਨ।  ਇੱਕ ਪਾਸੇ ਭਾਜਪਾ ਵਰਕਰ ਹਨ ਜੋ ਦਿੱਲੀ ਦੀਆਂ ਵੱਖ-ਵੱਖ ਥਾਵਾਂ 'ਤੇ ਅਰਵਿੰਦ ਕੇਜਰੀਵਾਲ 'ਤੇ ਹਮਲੇ ਕਰ ਰਹੇ ਹਨ, ਪੱਥਰ ਸੁੱਟ ਰਹੇ ਹਨ, ਲਾਠੀਆਂ ਲੈਕੇ ਆਉਂਦੇ ਹਨ ਅਤੇ ਐਸਿਡ ਸੁਟ ਰਹੇ ਹਨ।  ਜਦਕਿ ਦੂਜਾ ਖਿਡਾਰੀ ਸਾਜਿਸ਼ ਕਰਤਾ ਭਾਜਪਾ ਹੈ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਅਧੀਨ ਆਉਣ ਵਾਲੀ ਦਿੱਲੀ ਪੁਲਿਸ ਹੈ। 

ਕੇਜਰੀਵਾਲ 'ਤੇ ਲਗਾਤਾਰ ਹਮਲੇ ਹੋ ਰਹੇ ਹਨ, ਪਰ ਪੁਲਿਸ  ਕਾਰਵਾਈ ਨਹੀਂ ਕਰ ਰਹੀ  - ਸੀਐਮ ਆਤਿਸ਼ੀ

ਮੁੱਖ ਮੰਤਰੀ ਆਤਿਸ਼ੀ ਨੇ ਕਿਹਾ ਕਿ ਭਾਜਪਾ ਅਤੇ ਦਿੱਲੀ ਪੁਲਿਸ ਦੇ ਇਸ ਗਠਜੋੜ ਕਾਰਨ ਅਰਵਿੰਦ ਕੇਜਰੀਵਾਲ ਦੀ ਜਾਨ ਲੈਣ ਦੀ ਸਾਜ਼ਿਸ਼ ਰਚੀ ਜਾ ਰਹੀ ਹੈ।  ਅਸੀਂ ਲਗਾਤਾਰ ਦੇਖ ਰਹੇ ਹਾਂ ਕਿ ਅਰਵਿੰਦ ਕੇਜਰੀਵਾਲ 'ਤੇ ਇਕ ਤੋਂ ਬਾਅਦ ਇਕ ਹਮਲੇ ਹੋ ਰਹੇ ਹਨ।  24 ਅਕਤੂਬਰ ਨੂੰ ਦਿੱਲੀ ਪੁਲਿਸ ਦੀ ਨੱਕ ਹੇਠ ਅਰਵਿੰਦ ਕੇਜਰੀਵਾਲ 'ਤੇ ਵਿਕਾਸਪੁਰੀ 'ਚ ਹਮਲਾ ਹੋਇਆ ਸੀ।  ਜਦੋਂ ਸੋਸ਼ਲ ਮੀਡੀਆ 'ਤੇ ਜਾਂਚ ਕੀਤੀ ਗਈ ਤਾਂ ਹਮਲਾਵਰ ਭਾਜਪਾ ਦਾ ਵਰਕਰ ਨਿਕਲਿਆ।।ਇਸ ਲਈ ਦਿੱਲੀ ਪੁਲਿਸ ਨਾਲ ਜੁਗਲਬੰਦੀ ਫਿਰ ਤੋਂ ਸਾਹਮਣੇ ਆ ਗਈ 'ਤੇ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ।  ਇਸ ਤੋਂ ਬਾਅਦ 30 ਨਵੰਬਰ ਨੂੰ ਅਰਵਿੰਦ ਕੇਜਰੀਵਾਲ 'ਤੇ ਫਿਰ ਹਮਲਾ ਹੋਇਆ ਸੀ।  ਜਦੋਂ ਉਹ ਮਾਲਵੀਆ ਨਗਰ ਵਿੱਚ ਇੱਕ ਜਨਤਕ ਸਮਾਗਮ ਲਈ ਜਾ ਰਹੇ ਸੀ ਤਾਂ ਉਨ੍ਹਾਂ ਉੱਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਗਈ। 

ਹਰੀ ਨਗਰ 'ਚ ਕੇਜਰੀਵਾਲ ਦੀ ਕਾਰ ਤਕ  ਪਹੁੰਚ ਗਏ ਹਮਲਾਵਰ, ਪਰ ਪੁਲਸ ਨੇ ਨਹੀਂ ਰੋਕਿਆ-ਸੀਐਮ ਆਤਿਸ਼ੀ

ਮੁੱਖ ਮੰਤਰੀ ਆਤਿਸ਼ੀ ਨੇ ਕਿਹਾ ਕਿ ਇਸੇ ਤਰ੍ਹਾਂ 18 ਜਨਵਰੀ ਨੂੰ ਨਵੀਂ ਦਿੱਲੀ ਵਿਧਾਨ ਸਭਾ 'ਚ ਅਰਵਿੰਦ ਕੇਜਰੀਵਾਲ ਦੀ ਗੱਡੀ 'ਤੇ ਪੱਥਰ ਸੁੱਟੇ ਗਏ ਸਨ।  ਪੁਲਿਸ ਨੇ ਜਾਂਚ ਨਹੀਂ ਕੀਤੀ।  ਪਰ ਜਦੋਂ ਅਸੀਂ ਖੁਦ ਸੋਸ਼ਲ ਮੀਡੀਆ 'ਤੇ ਜਾਂਚ ਕੀਤੀ ਤਾਂ ਪਤਾ ਲੱਗਾ ਕਿ ਸਾਰੇ ਹਮਲਾਵਰ ਭਾਜਪਾ ਦੇ ਵਰਕਲ ਸਨ।  ਇੱਕ ਵਾਰ ਫਿਰ ਭਾਜਪਾ ਅਤੇ ਦਿੱਲੀ ਪੁਲਿਸ ਦੀ ਇਹ ਜੁਗਲਬੰਦੀ ਸਾਹਮਣੇ ਆ ਗਈ ਹੈ।  ਦਿੱਲੀ ਪੁਲਸ ਨੇ ਨਾ ਤਾਂ ਭਾਜਪਾ ਵਰਕਰਾਂ ਨੂੰ ਰੋਕਿਆ ਅਤੇ ਨਾ ਹੀ ਉਨ੍ਹਾਂ ਖਿਲਾਫ ਕਾਰਵਾਈ ਕੀਤੀ।  ਵੀਰਵਾਰ ਨੂੰ ਹਮਲਾਵਰ ਹਰੀਨਗਰ 'ਚ ਅਰਵਿੰਦ ਕੇਜਰੀਵਾਲ ਦੀ ਕਾਰ ਤੱਕ ਪਹੁੰਚ ਗਏ ਪਰ ਦਿੱਲੀ ਪੁਲਸ ਨੇ ਉਨ੍ਹਾਂ ਨੂੰ ਨਹੀਂ ਰੋਕਿਆ।  ਕਾਲੀ ਬੇਰੀ, ਜਿੱਥੇ ਅਰਵਿੰਦ ਕੇਜਰੀਵਾਲ ਆਪਣੀ ਵਿਧਾਨ ਸਭਾ ਵਿੱਚ ਚੋਣ ਪ੍ਰਚਾਰ ਕਰਨ ਜਾ ਰਹੇ ਸਨ, ਭਾਜਪਾ ਵਰਕਰਾਂ ਨਾਲ ਭਰੀਆਂ ਬੱਸਾਂ ਉਨ੍ਹਾਂ ਦੇ ਵਾਹਨ 'ਤੇ ਹਮਲਾ ਕਰਨ ਲਈ ਪੱਥਰਾਂ ਅਤੇ ਡੰਡੇ ਲੈ ਕੇ ਹਮਲਾ ਕਰਨ ਆਏ।  'ਆਪ' ਸੰਸਦ ਮੈਂਬਰ ਸੰਜੇ ਸਿੰਘ ਨੂੰ ਉਥੇ ਜਾ ਕੇ ਹਮਲਾ ਰੋਕਣਾ ਪਿਆ, ਪਰ ਦਿੱਲੀ ਪੁਲਿਸ ਅੱਗੇ ਨਹੀਂ ਆਈ।  ਇੱਕ ਵਾਰ ਫਿਰ ਦਿੱਲੀ ਪੁਲਿਸ ਅਤੇ ਭਾਜਪਾ ਦਾ ਗਠਜੋੜ ਸਾਹਮਣੇ ਆਇਆ ਹੈ।

ਭਾਜਪਾ ਅਤੇ ਅਮਿਤ ਸ਼ਾਹ ਦਾ ਇੱਕ ਹੀ ਉਦੇਸ਼ ਹੈ, ਕੇਜਰੀਵਾਲ ਨੂੰ ਕਿਸੇ ਵੀ ਤਰੀਕੇ ਨਾਲ ਖਤਮ ਕਰਨਾ- ਆਤਿਸ਼ੀ

ਮੁੱਖ ਮੰਤਰੀ ਆਤਿਸ਼ੀ ਨੇ ਕਿਹਾ ਕਿ ਭਾਜਪਾ, ਦਿੱਲੀ ਪੁਲਿਸ ਅਤੇ ਅਮਿਤ ਸ਼ਾਹ ਕਹਿੰਦੇ ਹਨ ਕਿ ਅਰਵਿੰਦ ਕੇਜਰੀਵਾਲ ਦੀ ਜ਼ੈੱਡ ਪਲੱਸ ਸੁਰੱਖਿਆ ਹੈ।  ਮੈਂ ਪੁੱਛਣਾ ਚਾਹੁੰਦੀ ਹਾਂ ਕਿ ਕੀ ਇਸ ਦੇਸ਼ ਦੇ ਇਤਿਹਾਸ ਵਿੱਚ ਕੋਈ ਜ਼ੈੱਡ ਪਲੱਸ ਸੁਰੱਖਿਆ ਵਾਲਾ ਅਜਿਹਾ ਹੋਇਆ ਹੈ ਜਿਸਦੀ ਕਾਰ 'ਤੇ ਪਥਰਾਅ ਹੋਇਆ ਹੋਵੇ ਅਤੇ ਪੁਲਿਸ ਨਾ ਆਈ ਹੋਵੇ।  ਕੀ ਕੋਈ ਜ਼ੈੱਡ ਪਲੱਸ ਸੁਰੱਖਿਆ ਵਾਲਾ ਹੈ ਜਿਸ 'ਤੇ ਕੋਈ ਪਦਾਰਥ ਸੁੱਟਦਾ ਹੈ ਅਤੇ ਪੁਲਿਸ ਉਥੇ ਮੌਜੂਦ ਹੁੰਦੀ ਹੈ ਪਰ ਉਹ ਉਸਨੂੰ ਰੋਕਦੀ ਜਾਂ ਫੜਦੀ ਨਹੀਂ?  ਕੀ ਕਦੇ ਕੋਈ ਜ਼ੈੱਡ ਪਲੱਸ ਸੁਰੱਖਿਆ ਦੇ ਬਾਵਜੂਦ ਕਿਸੇ ਵੀਆਈਪੀ ਦੀ ਗੱਡੀ 'ਤੇ ਪੱਥਰਾਂ ਅਤੇ ਲਾਠੀਆਂ ਨਾਲ ਹਮਲਾ ਹੋਇਆ ਹੈ ਅਤੇ ਪੁਲਿਸ ਨੇ ਹਮਲਾਵਰਾਂ ਨੂੰ ਨਹੀਂ ਰੋਕਿਆ?  ਅਰਵਿੰਦ ਕੇਜਰੀਵਾਲ ਨਾਲ ਅਜਿਹਾ ਕਿਉਂ ਹੋ ਰਿਹਾ ਹੈ?  ਕਿਉਂਕਿ ਅਰਵਿੰਦ ਕੇਜਰੀਵਾਲ ਨੂੰ ਸੁਰੱਖਿਆ ਦੇਣ ਦੀ ਜਿੰਮੇਵਾਰੀ ਦਿੱਲੀ ਪੁਲਿਸ ਭਾਜਪਾ ਅਤੇ ਅਮਿਤ ਸ਼ਾਹ ਦੇ ਅਧੀਨ ਆਉਂਦੀ ਹੈ।  ਭਾਜਪਾ ਅਤੇ ਅਮਿਤ ਸ਼ਾਹ ਦਾ ਇੱਕ ਹੀ ਉਦੇਸ਼ ਹੈ ਕਿ ਅਰਵਿੰਦ ਕੇਜਰੀਵਾਲ ਨੂੰ ਕਿਸੇ ਵੀ ਤਰੀਕੇ ਨਾਲ ਖਤਮ ਕਰਨਾ ਹੈ।

ਦਿੱਲੀ ਵਾਲੇ ਅਰਵਿੰਦ ਕੇਜਰੀਵਾਲ ਉੱਤੇ ਹੋ ਰਹੇ ਇਨ੍ਹਾਂ ਹਮਲਿਆਂ ਲਈ ਭਾਜਪਾ ਨੂੰ ਮਾਫ਼ ਨਹੀਂ ਕਰਨਗੇ- ਸੀਐਮ ਆਤਿਸ਼ੀ

ਮੁੱਖ ਮੰਤਰੀ ਆਤਿਸ਼ੀ ਨੇ ਕਿਹਾ ਕਿ ਮੈਂ ਭਾਜਪਾ ਨੂੰ ਕਹਿਣਾ ਚਾਹੁੰਦੀ ਹਾਂ ਕਿ ਦਿੱਲੀ ਦੇ ਲੋਕ ਅਰਵਿੰਦ ਕੇਜਰੀਵਾਲ ਨੂੰ ਪਿਆਰ ਕਰਦੇ ਹਨ। ਦਿੱਲੀ ਦੇ ਲੋਕ ਅਰਵਿੰਦ ਕੇਜਰੀਵਾਲ ਨੂੰ ਆਪਣਾ ਪੁੱਤਰ ਅਤੇ ਭਰਾ ਮੰਨਦੇ ਹਨ। ਹਰ ਹਮਲਾ ਜੋ ਤੁਸੀਂ ਅਰਵਿੰਦ ਕੇਜਰੀਵਾਲ ਉੱਤੇ ਕਰਦੇ ਹੋ, ਹਰ ਪੱਥਰ ਜੋ ਅਰਵਿੰਦ ਕੇਜਰੀਵਾਲ ਉੱਤੇ ਸੁੱਟਦੇ ਹੋ, ਹਰ ਲਾਠੀ ਜੋ ਅਰਵਿੰਦ ਕੇਜਰੀਵਾਲ ਉੱਤੇ ਚਲਾਉਣ ਦੀ ਕੋਸ਼ਿਸ਼ ਕਰਦੇ ਹੋ, ਉਸ ਨਾਲ ਦਿੱਲੀ ਦੇ ਲੋਕਾਂ ਦਾ ਪਿਆਰ ਅਤੇ ਵੋਟ ਅਰਵਿੰਦ ਕੇਜਰੀਵਾਲ ਲਈ ਵੱਧਦਾ ਹੈ ਅਤੇ ਭਾਜਪਾ ਦਾ ਇੱਕ-ਇੱਕ ਵੋਟ ਘਟਦਾ ਹੈ। ਦਿੱਲੀ ਵਾਲੇ ਅਰਵਿੰਦ ਕੇਜਰੀਵਾਲ ਉੱਤੇ ਹੋ ਰਹੇ ਇਨ੍ਹਾਂ ਹਮਲਿਆਂ ਲਈ ਭਾਜਪਾ ਨੂੰ ਮਾਫ਼ ਨਹੀਂ ਕਰਨਗੇ। ਉਨ੍ਹਾਂ ਨੇ ਕਿਹਾ ਕਿ ਪੰਜਾਬ ਦੇ ਸੀਐਮ ਭਗਵੰਤ ਮਾਨ ਅਤੇ ਮੈਂ ਚੋਣ ਕਮਿਸ਼ਨ ਨੂੰ ਪੱਤਰ ਲਿਖ ਕੇ ਅਰਵਿੰਦ ਕੇਜਰੀਵਾਲ ਦੀ ਪੰਜਾਬ ਪੁਲਿਸ ਦੀ ਸਿਕਿਓਰਿਟੀ ਨੂੰ ਵਾਪਸ ਕਰਨ ਦੀ ਮੰਗ ਕੀਤੀ ਹੈ। ਇਸਦੇ ਨਾਲ ਹੀ, ਅਸੀਂ ਅਰਵਿੰਦ ਕੇਜਰੀਵਾਲ ਦੀ ਸਿਕਿਓਰਿਟੀ ਦਾ ਇੱਕ ਉਚਿਤ ਆਡਿਟ ਅਤੇ ਉਨ੍ਹਾਂ ਦੇ ਹਮਲਾਵਰਾਂ ਉੱਤੇ ਸਖਤ ਤੋਂ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ।

ਤਿਹਾੜ ਜੇਲ੍ਹ ਵਿੱਚ ਵੀ ਭਾਜਪਾ ਨੇ ਇੰਸੁਲਿਨ ਰੋਕ ਕੇ ਕੇਜਰੀਵਾਲ ਨੂੰ ਮਾਰਨ ਦੀ ਸਾਜ਼ਿਸ਼ ਕੀਤੀ - ਸੀਐਮ ਆਤਿਸ਼ੀ

ਮੁੱਖ ਮੰਤਰੀ ਆਤਿਸ਼ੀ ਨੇ ਕਿਹਾ ਕਿ ਅਸੀਂ ਦੇਖਿਆ ਸੀ ਜਦੋਂ ਅਰਵਿੰਦ ਕੇਜਰੀਵਾਲ ਨੂੰ ਝੂਠੇ ਮੁਕੱਦਮੇ ਵਿੱਚ ਗ੍ਰਿਫਤਾਰ ਕੀਤਾ ਗਿਆ ਤਾਂ ਇਹੀ ਭਾਜਪਾ, ਇਨ੍ਹਾਂ ਦੇ ਐਲਜੀ ਅਤੇ ਇਨ੍ਹਾਂ ਦਾ ਤਿਹਾੜ ਪ੍ਰਸ਼ਾਸਨ ਅਰਵਿੰਦ ਕੇਜਰੀਵਾਲ ਦੀ ਇੰਸੁਲਿਨ ਨੂੰ ਰੋਕਣ ਵਾਲਿਆਂ ਵਿੱਚੋਂ ਸੀ। ਅਰਵਿੰਦ ਕੇਜਰੀਵਾਲ ਦਾ ਸ਼ੂਗਰ ਲੈਵਲ 400 ਤੱਕ ਪਹੁੰਚ ਗਿਆ ਪਰ ਭਾਜਪਾ ਨੇ ਉਨ੍ਹਾਂ ਨੂੰ ਇੰਸੁਲਿਨ ਨਹੀਂ ਮਿਲਣ ਦਿੱਤੀ। ਭਾਜਪਾ ਬਾਰ-ਬਾਰ ਆਪਣੇ ਕਾਰਕੁੰਨਾਂ, ਆਪਣੇ ਪ੍ਰਸ਼ਾਸਨ ਅਤੇ ਆਪਣੀ ਪੁਲਿਸ ਦੇ ਮਾਧਿਅਮ ਨਾਲ ਅਰਵਿੰਦ ਕੇਜਰੀਵਾਲ ਉੱਤੇ ਜਾਨਲੇਵਾ ਹਮਲੇ ਅਤੇ ਸਾਜ਼ਿਸ਼ਾਂ ਕਰਦੀ ਹੈ। ਇਸੇ ਲਈ ਅਰਵਿੰਦ ਕੇਜਰੀਵਾਲ ਦੀ ਸਿਕਿਓਰਿਟੀ ਵਿੱਚ ਪੰਜਾਬ ਪੁਲਿਸ ਉਨ੍ਹਾਂ ਨੂੰ ਸੁਰੱਖਿਆ ਦੇਣ ਲਈ ਬਹੁਤ ਹੀ ਮਹੱਤਵਪੂਰਨ ਭੂਮਿਕਾ ਨਿਭਾ ਰਹੀ ਸੀ। ਪਰ ਭਾਜਪਾ ਨੇ ਸਾਜ਼ਿਸ਼ ਕਰਕੇ ਚੋਣ ਤੋਂ 10 ਦਿਨ ਪਹਿਲਾਂ ਜਦੋਂ ਅਰਵਿੰਦ ਕੇਜਰੀਵਾਲ ਉੱਤੇ ਰੋਜ਼ ਹਮਲੇ ਹੋ ਰਹੇ ਹਨ, ਤਦ ਪੰਜਾਬ ਪੁਲਿਸ ਨੂੰ ਹਟਾ ਦਿੱਤਾ ਜਾਂਦਾ ਹੈ।

ਅੱਜ ਤੱਕ ਅਰਵਿੰਦ ਕੇਜਰੀਵਾਲ ਦੀ ਸੁਰੱਖਿਆ ਵਿੱਚ ਮੌਜੂਦ ਕਿਸੇ ਪੁਲਿਸਵਾਲੇ ਉੱਤੇ ਐਕਸ਼ਨ ਨਹੀਂ ਹੋਇਆ- ਸੀਐਮ ਆਤਿਸ਼ੀ

ਮੁੱਖ ਮੰਤਰੀ ਆਤਿਸ਼ੀ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਨੂੰ ਖਤਰਾ ਭਾਜਪਾ ਅਤੇ ਅਮਿਤ ਸ਼ਾਹ ਤੋਂ ਹੈ। ਭਾਜਪਾ ਦੇ ਕਾਰਕੁੰਨਾਂ ਅਤੇ ਦਿੱਲੀ ਪੁਲਿਸ ਦੀ ਜੁਗਲਬੰਦੀ ਚੱਲ ਰਹੀ ਹੈ। ਹਰ ਕਿਸੇ ਨੇ ਦੇਖਿਆ ਕਿ ਜਿਨ੍ਹਾਂ ਵਿਅਕਤੀਆਂ ਨੇ ਨਵੀਂ ਦਿੱਲੀ ਵਿੱਚ ਅਰਵਿੰਦ ਕੇਜਰੀਵਾਲ ਉੱਤੇ ਹਮਲਾ ਕੀਤਾ, ਉਹ ਭਾਜਪਾ ਦੇ ਅਹੁਦੇਦਾਰ ਸਨ। ਜਿਨ੍ਹਾਂ ਨੇ ਵਿਕਾਸਪੁਰੀ ਵਿੱਚ ਹਮਲਾ ਕੀਤਾ, ਉਹ ਵੀ ਭਾਜਪਾ ਦੇ ਅਹੁਦੇਦਾਰ ਸਨ। ਅਜ ਤੱਕ ਇੱਕ ਵੀ ਵਿਅਕਤੀ ਦੀ ਗ੍ਰਿਫਤਾਰੀ ਨਹੀਂ ਹੋਈ ਹੈ। ਅਜ ਤੱਕ ਅਰਵਿੰਦ ਕੇਜਰੀਵਾਲ ਦੀ ਸੁਰੱਖਿਆ ਵਿੱਚ ਮੌਜੂਦ ਕਿਸੇ ਪੁਲਿਸਵਾਲੇ ਉੱਤੇ ਐਕਸ਼ਨ ਨਹੀਂ ਹੋਇਆ। ਜੇ ਅਰਵਿੰਦ ਕੇਜਰੀਵਾਲ ਨੂੰ ਖਤਰਾ ਹੈ ਤਾਂ ਉਹ ਭਾਜਪਾ, ਅਮਿਤ ਸ਼ਾਹ ਅਤੇ ਉਨ੍ਹਾਂ ਦੀ ਦਿੱਲੀ ਪੁਲਿਸ ਅਤੇ ਕਾਰਕੁੰਨਾਂ ਤੋਂ ਹੈ।

ਸਾਡੀ ਸ਼ਿਕਾਇਤ ਦੇ ਬਾਵਜੂਦ ਵੀ ਦਿੱਲੀ ਪੁਲਿਸ ਹਮਲਾਵਰਾਂ ਉੱਤੇ ਐਫਆਈਆਰ ਨਹੀਂ ਦਰਜ ਕਰਦੀ ਹੈ- ਭਗਵੰਤ ਮਾਨ

ਇਸ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਪਿਛਲੇ ਕੁਝ ਦਿਨਾਂ ਤੋਂ ਜਦੋਂ ਵੀ ਅਰਵਿੰਦ ਕੇਜਰੀਵਾਲ ਪਬਲਿਕ ਮੀਟਿੰਗ ਵਿੱਚ ਜਾਂਦੇ ਹਨ, ਤਾਂ ਉਨ੍ਹਾਂ 'ਤੇ ਪੱਥਰ, ਲਾਠੀਆਂ ਅਤੇ ਪੈਟਰੋਲ ਜਿਹੇ ਤਰਲ ਪਦਾਰਥ ਸੁੱਟੇ ਜਾਂਦੇ ਹਨ। ਕਿਸੇ ਨਾ ਕਿਸੇ ਤਰੀਕੇ ਨਾਲ ਹੱਥਾਪਾਈ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਜਾਂ ਗੱਡੀ ਦੇ ਨੇੜੇ ਪਹੁੰਚ ਕੇ ਹੰਗਾਮਾ ਕੀਤਾ ਜਾਂਦਾ ਹੈ। ਪਰ ਦਿੱਲੀ ਪੁਲਿਸ ਐਫਆਈਆਰ ਨਹੀਂ ਲਿਖਦੀ ਅਤੇ ਜੇ ਅਸੀਂ ਐਸਾ ਕਰਨ ਵਾਲਿਆਂ ਦੇ ਨਾਮ ਵੀ ਦੱਸ ਦੇਈਏ ਤਾਂ ਵੀ ਉਹ ਸ਼ਿਕਾਇਤ ਨਹੀਂ ਲਿਖਦੇ। ਕਿਉਂਕਿ ਉਨ੍ਹਾਂ ਨੂੰ ਉੱਪਰ ਤੋਂ ਨਿਰਦੇਸ਼ ਹਨ ਕਿ ਅਰਵਿੰਦ ਕੇਜਰੀਵਾਲ ਨੂੰ ਸ਼ਾਰੀਰਿਕ ਤੌਰ 'ਤੇ ਨੁਕਸਾਨ ਪਹੁੰਚਾਇਆ ਜਾਵੇ, ਤਾਂ ਕਿ ਉਹ ਡਰ ਕੇ ਬੈਠ ਜਾਣ ਅਤੇ ਪ੍ਰਚਾਰ ਲਈ ਨਾ ਨਿਕਲਣ। ਸਾਡੀ ਪੰਜਾਬ ਪੁਲਿਸ ਕੋਲ ਇਸ ਗੱਲ ਦਾ ਅਹਿਮ ਸਬੂਤ ਸੀ ਕਿ ਅਰਵਿੰਦ ਕੇਜਰੀਵਾਲ ਉੱਤੇ ਦਿੱਲੀ ਅਤੇ ਪੰਜਾਬ ਵਿੱਚ ਹਮਲਾ ਹੋ ਸਕਦਾ ਹੈ, ਜਿਸ ਤੋਂ ਬਾਅਦ ਪੰਜਾਬ ਪੁਲਿਸ ਨੇ ਅਰਵਿੰਦ ਕੇਜਰੀਵਾਲ ਨੂੰ ਸੁਰੱਖਿਆ ਦਿੱਤੀ।

ਜੇਡ ਪਲੱਸ ਸੁਰੱਖਿਆ ਪ੍ਰਾਪਤ ਵਿਅਕਤੀ ਕਿਤੇ ਵੀ ਜਾਵੇ, ਉਸ ਨੂੰ ਉੱਥੇ ਉਸ ਸਤਰ ਦੀ ਸੁਰੱਖਿਆ ਦਿੱਤੀ ਜਾਂਦੀ ਹੈ- ਭਗਵੰਤ ਮਾਨ

ਭਗਵੰਤ ਮਾਨ ਨੇ ਕਿਹਾ ਕਿ ਇਹ ਤਾਂ ਕੇਵਲ ਉਹ ਘਟਨਾਵਾਂ ਹਨ ਜੋ ਹੋ ਗਈਆਂ ਅਤੇ ਸਭ ਦੇ ਸਾਹਮਣੇ ਆ ਗਈਆਂ। ਪਰ ਪੰਜਾਬ ਪੁਲਿਸ ਦੀ ਤੈਨਾਤੀ ਦੀ ਵਜ੍ਹਾ ਤੋਂ ਇਨ੍ਹਾਂ ਦੇ ਕਈ ਹੋਰ ਪਲਾਨ ਫੇਲ ਹੋ ਗਏ ਅਤੇ ਸਾਡੀ ਪੁਲਿਸ ਨੇ ਉਨ੍ਹਾਂ ਨੂੰ ਪਹਿਲਾਂ ਹੀ ਰੋਕ ਲਿਆ। ਤਦ ਇਨ੍ਹਾਂ ਦੇ ਆਕਾਵਾਂ ਨੂੰ ਪਤਾ ਲੱਗਾ ਕਿ ਇਹ ਤਾਂ ਗਲਤ ਹੋ ਰਿਹਾ ਹੈ ਅਤੇ ਜਿਵੇਂ ਸੋਚਿਆ ਸੀ ਵੈਸਾ ਨਹੀਂ ਹੋ ਰਿਹਾ। ਤਾਂ ਉਨ੍ਹਾਂ ਲੋਕਾਂ ਨੇ ਅਰਵਿੰਦ ਕੇਜਰੀਵਾਲ ਦੀ ਪੰਜਾਬ ਪੁਲਿਸ ਸੁਰੱਖਿਆ ਨੂੰ ਹਟਾਉਣ ਦਾ ਹੁਕਮ ਦੇ ਦਿੱਤਾ। ਜਿਸ ਵਿਅਕਤੀ ਨੂੰ ਜੇਡ ਪਲੱਸ ਸੁਰੱਖਿਆ ਦਿੱਤੀ ਗਈ ਹੋਵੇ, ਉਹ ਦੇਸ਼ ਵਿੱਚ ਕਿਤੇ ਵੀ ਜਾਵੇ, ਉਸ ਨੂੰ ਉਸ ਲੈਵਲ ਦੀ ਸੁਰੱਖਿਆ ਦੇਣੀ ਪੈਂਦੀ ਹੈ। ਅੱਜ ਇੱਥੇ ਉੱਤਰ ਪ੍ਰਦੇਸ਼ ਦੇ ਸੀਐਮ ਯੋਗੀ ਆਦਿਤਿਆਨਾਥ ਵੀ ਪਹੁੰਚ ਚੁੱਕੇ ਹਨ। ਇਸ ਤੋਂ ਇਲਾਵਾ ਰਾਜਸਥਾਨ, ਹਰਿਆਣਾ ਅਤੇ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਵੀ ਆਏ ਹਨ। ਇਹ ਸਭ ਲੋਕ ਆਪਣੇ ਰਾਜ ਤੋਂ ਸੁਰੱਖਿਆ ਲੈ ਕੇ ਆਏ ਹਨ। ਇੱਥੇ ਆਉਣ ਦੇ ਬਾਅਦ ਵੀ ਉਨ੍ਹਾਂ ਨੂੰ ਦਿੱਲੀ ਦੀ ਪੁਲਿਸ ਅਤੇ ਜੇਡ ਪਲੱਸ ਪਲੱਸ ਸ਼੍ਰੇਣੀ ਦੀ ਕੇਂਦਰੀ ਸੁਰੱਖਿਆ ਮਿਲਦੀ ਹੈ।

ਇਹ ਲੋਕ ਕੇਜਰੀਵਾਲ ਤੋਂ ਜਿੱਤ ਨਹੀਂ ਪਾ ਰਹੇ ਤਾਂ ਉਨ੍ਹਾਂ ਨੂੰ ਸਰੀਰਕ ਨੁਕਸਾਨ ਪਹੁੰਚਾਉਣਾ ਚਾਹੁੰਦੇ ਹਨ- ਭਗਵੰਤ ਮਾਨ

ਭਗਵੰਤ ਮਾਨ ਨੇ ਕਿਹਾ ਕਿ ਕਾਫੀ ਦਿਨਾਂ ਤੋਂ ਇਹ ਸਾਜਿਸ਼ਾਂ ਚੱਲ ਰਹੀਆਂ ਸਨ ਕਿ ਅਰਵਿੰਦ ਕੇਜਰੀਵਾਲ ਤੋਂ ਵੈਸੇ ਤਾਂ ਨਹੀਂ ਜਿੱਤ ਸਕਦੇ। ਨਾ ਹੀ ਇਹ ਲੋਕ ਵਿਚਾਰਧਾਰਾ ਵਿੱਚ ਜਿੱਤ ਸਕਦੇ ਹਨ, ਨਾ ਐਜੰਡੇ ਵਿੱਚ ਅਤੇ ਨਾ ਹੀ ਲੋਕਾਂ ਦੇ ਪਿਆਰ ਦੇ ਮਾਮਲੇ ਵਿੱਚ ਜਿੱਤ ਸਕਦੇ ਹਨ। ਇਸ ਲਈ ਇਹ ਲੋਕ ਅਰਵਿੰਦ ਕੇਜਰੀਵਾਲ ਨੂੰ ਸਰੀਰਕ ਰੂਪ ਵਿੱਚ ਨੁਕਸਾਨ ਪਹੁੰਚਾਉਣਾ ਚਾਹੁੰਦੇ ਹਨ। ਜਿਵੇਂ ਕਿ ਕਹਾਵਤ ਹੈ ਕਿ ਕਈ ਵਾਰ ਜਦੋਂ ਕੁਝ ਪਹਿਲਵਾਨ ਹਾਰਨ ਲੱਗ ਪੈਂਦੇ ਹਨ ਤਾਂ ਗਲਤ ਹੱਥਕੰਡੇ ਅਪਣਾਉਣ ਲੱਗ ਪੈਂਦੇ ਹਨ। ਕੋਈ ਕੰਨ ਕੱਟ ਲੈਂਦਾ ਹੈ, ਕੋਈ ਗਰਦਨ ਨੋਚਦਾ ਹੈ। ਇਹ ਇਨ੍ਹਾਂ ਹੀ ਘਟੀਆ ਹੱਥਕੰਡਿਆਂ ਉੱਤੇ ਆ ਗਏ ਹਨ। ਇਹ ਲੋਕਤੰਤਰ ਹੈ, ਜੇ ਇਨ੍ਹਾਂ ਵਿੱਚ ਹਿੰਮਤ ਹੈ ਤਾਂ ਇਹ ਐਜੰਡੇ ਉੱਤੇ ਚੋਣ ਲੜਨ। ਰਾਜਨੀਤੀ ਅਲੱਗ ਹੈ, ਪਰ ਜੇ ਤੁਸੀਂ ਕਿਸੇ ਦੀ ਜਾਨ ਲੈਣ ਉੱਤੇ ਉਤਾਰੂ ਹੋ ਤਾਂ ਇਹ ਬਹੁਤ ਗਲਤ ਗੱਲ ਹੈ।

ਪੱਛਮੀ ਬੰਗਾਲ ਦੀ ਸੀਐਮ ਨੇ ਵੀ ਪੰਜਾਬ ਸਰਕਾਰ ਤੋਂ ਪੁਲਿਸ ਦੀ ਮਦਦ ਮੰਗੀ ਸੀ ਅਤੇ ਅਸੀਂ ਦਿੱਤੀ ਸੀ- ਭਗਵੰਤ ਮਾਨ

ਭਗਵੰਤ ਮਾਨ ਨੇ ਕਿਹਾ ਕਿ ਅਸੀਂ ਚੋਣ ਕਮਿਸ਼ਨ ਨੂੰ ਚਿੱਠੀ ਲਿਖੀ ਹੈ ਕਿ ਅਰਵਿੰਦ ਕੇਜਰੀਵਾਲ ਦੀ ਸੁਰੱਖਿਆ ਉਨ੍ਹਾਂ ਨੂੰ ਵਾਪਸ ਲੌਟਾਈ ਜਾਵੇ। ਦਿੱਲੀ ਪੁਲਿਸ ਦੀ ਬਾਗਡੋਰ ਗ੍ਰਹਿ ਮੰਤਰੀ ਅਮਿਤ ਸ਼ਾਹ ਕੋਲ ਹੈ, ਜਿਸ ਨੇ ਇੰਨੀਆਂ ਘਟਨਾਵਾਂ ਦੇ ਬਾਅਦ ਵੀ ਸਾਡੀ ਸ਼ਿਕਾਇਤ ਤੱਕ ਨਹੀਂ ਲਿਖੀ। ਸਾਨੂੰ ਉਸ ਉੱਤੇ ਯਕੀਨ ਨਹੀਂ ਹੈ। ਜਦੋਂ ਬੰਗਾਲ ਵਿੱਚ ਪੰਚਾਇਤ ਦੇ ਚੋਣ ਹੋਏ ਤਾਂ ਉੱਥੇ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਮੈਨੂੰ ਫੋਨ ਕਰਕੇ ਕਿਹਾ ਕਿ ਚੋਣ ਵਿੱਚ ਲਗਾਈ ਗਈ ਕੇਂਦਰ ਸਰਕਾਰ ਦੀ ਸੁਰੱਖਿਆ ਉੱਤੇ ਉਨ੍ਹਾਂ ਨੂੰ ਯਕੀਨ ਨਹੀਂ ਹੈ। ਕੀ ਤੁਸੀਂ ਸਾਨੂੰ ਅਲੱਗ ਤੋਂ ਪੰਜਾਬ ਪੁਲਿਸ ਦੀ ਸੁਰੱਖਿਆ ਦੇ ਸਕਦੇ ਹੋ? ਜਿਸ ਤੋਂ ਬਾਅਦ ਅਸੀਂ ਪੰਜਾਬ ਪੁਲਿਸ ਦੇ ਅਲੱਗ-ਅਲੱਗ ਫੋਰਸ ਦੇ 5 ਹਜ਼ਾਰ ਜਵਾਨ, ਅਧਿਕਾਰੀ ਅਤੇ ਸਿਪਾਹੀ ਬੰਗਾਲ ਭੇਜੇ। ਸੱਚਾਈ ਇਹ ਹੈ ਕਿ ਇਨ੍ਹਾਂ ਉੱਤੇ ਕਿਸੇ ਨੂੰ ਯਕੀਨ ਹੀ ਨਹੀਂ ਹੈ। ਉਨ੍ਹਾਂ ਨੇ ਕਿਹਾ ਸੀ ਕਿ ਇਹ ਲੋਕ ਘਪਲਾ ਕਰਵਾਉਂਦੇ ਹਨ। ਮਮਤਾ ਬੈਨਰਜੀ ਨੇ ਇੱਥੋਂ ਤੱਕ ਕਿਹਾ ਸੀ ਕਿ ਇਹ ਲੋਕ ਮੇਰਾ ਚੋਣ ਲੁੱਟ ਕੇ ਲੈ ਜਾਣਗੇ। ਤਾਂ ਪੰਜਾਬ ਤੋਂ ਸਾਡੀ ਪੁਲਿਸ ਬੰਗਾਲ ਵਿੱਚ ਚੋਣ ਕਰਵਾਉਣ ਗਈ। ਜਿਸ ਦਾ ਖਰਚ ਉੱਥੇ ਦੀ ਸਰਕਾਰ ਨੇ ਸਾਨੂੰ ਦਿੱਤਾ।

ਇਹ ਲੋਕ ਕਿਸੇ ਵੀ ਤਰੀਕੇ ਨਾਲ ਦਿੱਲੀ ਦਾ ਚੋਣ ਜਿੱਤਣਾ ਚਾਹੁੰਦੇ ਹਨ- ਭਗਵੰਤ ਮਾਨ

ਭਗਵੰਤ ਮਾਨ ਨੇ ਕਿਹਾ ਕਿ ਹੁਣ ਦਿੱਲੀ ਪੁਲਿਸ ਅਤੇ ਡੀਐਮ ਵੀ ਭਾਜਪਾ ਦੇ ਕਾਰਕੁੰਨ ਬਣ ਗਏ ਹਨ। ਉਨ੍ਹਾਂ ਨੂੰ ਉੱਪਰੋਂ ਹੁਕਮ ਆ ਗਏ ਹਨ ਕਿ ਜੇ ਤੁਹਾਨੂੰ ਭਵਿੱਖ ਵਿੱਚ ਤਰੱਕੀ ਕਰਨੀ ਹੈ ਤਾਂ ਇਸ ਵਾਰ ਦਿੱਲੀ ਜਿਤਵਾ ਦਿਓ। ਜਬਰਦਸਤੀ ਤੁਸੀਂ ਦਿੱਲੀ ਕਿਵੇਂ ਜਿੱਤ ਲਵੋਗੇ? ਡੇੜ ਕਰੋੜ ਤੋਂ ਵੱਧ ਲੋਕ ਵੋਟ ਕਰਨਗੇ। ਪਹਿਲਾਂ ਇਨ੍ਹਾਂ ਨੇ ਫਰਜੀ ਵੋਟ ਬਣਾ ਕੇ ਅਤੇ ਅਸਲੀ ਵੋਟ ਕਟਾ ਕੇ ਜਿੱਤਣ ਦੀ ਕੋਸ਼ਿਸ਼ ਕੀਤੀ, ਉਸ ਵਿੱਚ ਕਾਮਯਾਬ ਨਹੀਂ ਹੋ ਸਕੇ ਤਾਂ ਹੁਣ ਇਹ ਇਸ ਸਤਰ 'ਤੇ ਗਿਰ ਗਏ ਹਨ ਕਿ ਡੰਡੇ ਅਤੇ ਰਾਡ ਚਲਾ ਰਹੇ ਹਨ। ਅਸੀਂ ਇਨ੍ਹਾਂ ਘਟਨਾਵਾਂ ਦੀ ਨਿੰਦਾ ਕਰਦੇ ਹਾਂ, ਅਤੇ ਸੁਰੱਖਿਆ ਵਿੱਚ ਕਿਸੇ ਵੀ ਤਰ੍ਹਾਂ ਦੀ ਚੂਕ ਨਹੀਂ ਹੋਣੀ ਚਾਹੀਦੀ। ਅਸੀਂ ਚੋਣ ਕਮਿਸ਼ਨ ਨੂੰ ਲਿਖਿਆ ਹੈ ਕਿ ਸਾਨੂੰ ਸੁਤੰਤਰ ਅਤੇ ਨਿਰਪੱਖ ਮੈਦਾਨ ਮਿਲਣਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਸਾਨੂੰ ਸਿੱਧਾ ਕਿਹਾ ਜਾ ਰਿਹਾ ਹੈ ਕਿ ਜੇ ਤੁਸੀਂ ਗਲੀ ਵਿੱਚ ਆਉਣਗੇ ਤਾਂ ਤੁਹਾਡੇ ਉੱਤੇ ਪੈਟਰੋਲ ਅਤੇ ਪੱਥਰ ਸੁੱਟਿਆ ਜਾਵੇਗਾ ਜਾਂ ਉੱਥੇ ਹੀ ਡੰਡੇ-ਲਾਠੀਆਂ ਲੈ ਕੇ ਗੁੰਡੇ ਖੜੇ ਹਨ। ਚੋਣ ਕਮਿਸ਼ਨ ਨੂੰ ਇਸ ਦੀ ਜਾਂਚ ਕਰਨੀ ਚਾਹੀਦੀ ਹੈ। ਇਹ ਨਿਰਪੱਖ ਚੋਣ ਨਹੀਂ ਹੈ। ਅਗਲੇ 10 ਦਿਨ ਪ੍ਰਚਾਰ ਚੱਲੇਗਾ, ਇਸ ਲਈ ਚੋਣ ਕਮਿਸ਼ਨ ਘੱਟੋ-ਘੱਟ ਇਨ੍ਹਾਂ ਦਸ ਦਿਨਾਂ ਲਈ ਅਰਵਿੰਦ ਕੇਜਰੀਵਾਲ ਦੀ ਸੁਰੱਖਿਆ ਵਾਪਸ ਕਰੇ। ਅਰਵਿੰਦ ਕੇਜਰੀਵਾਲ ਇੱਕ ਰਾਸ਼ਟਰੀ ਪਾਰਟੀ ਦੇ ਪ੍ਰਧਾਨ ਹਨ, ਉਨ੍ਹਾਂ ਨੂੰ ਸੁਰੱਖਿਆ ਮਿਲਣੀ ਚਾਹੀਦੀ ਹੈ। ਜੋ ਸੁਰੱਖਿਆ ਸਾਨੂੰ ਮਿਲ ਰਹੀ ਹੈ, ਜੇ ਅਸੀਂ ਉਸ ਨਾਲ ਸੰਤੁਸ਼ਟ ਨਹੀਂ ਹਾਂ ਤਾਂ ਸਾਨੂੰ ਉਸ ਦਾ ਵਿਕਲਪ ਵੀ ਮਿਲਣਾ ਚਾਹੀਦਾ ਹੈ।

ਦਿੱਲੀ ਦੀ ਸੀਐਮ ਆਤਿਸ਼ੀ ਅਤੇ ਪੰਜਾਬ ਦੇ ਸੀਐਮ ਭਗਵੰਤ ਮਾਨ ਨੇ ਚੋਣ ਕਮਿਸ਼ਨ ਨੂੰ ਲਿਖੀ ਚਿੱਠੀ

ਦਿੱਲੀ ਦੀ ਮੁੱਖ ਮੰਤਰੀ ਆਤਿਸ਼ੀ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਚੋਣ ਕਮਿਸ਼ਨ ਨੂੰ ਪੱਤਰ ਲਿਖ ਕੇ ਕਿਹਾ ਹੈ ਕਿ ਆਮ ਆਦਮੀ ਪਾਰਟੀ ਦੇ ਰਾਸ਼ਟਰੀ ਸੰਯੋਜਕ ਅਰਵਿੰਦ ਕੇਜਰੀਵਾਲ ਨੂੰ ਲਗਾਤਾਰ ਜਾਨ ਤੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਹਨ ਅਤੇ ਉਨ੍ਹਾਂ ਦੀ ਸੁਰੱਖਿਆ ਵਿੱਚ ਜਾਣ-ਬੁੱਝ ਕੇ ਕਈ ਖਾਮੀਆਂ ਦੇਖੀਆਂ ਜਾ ਰਹੀਆਂ ਹਨ। ਇਹ ਖਾਮੀਆਂ ਕੋਈ ਇਕੱਲੀ ਘਟਨਾ ਨਹੀਂ ਹਨ, ਬਲਕਿ ਇੱਕ ਵੱਡੇ ਅਤੇ ਯੋਜਨਾ ਦੇ ਤਹਿਤ ਕੋਸ਼ਿਸ਼ ਦਾ ਹਿੱਸਾ ਲੱਗਦੀਆਂ ਹਨ, ਜਿਸ ਦਾ ਉਦੇਸ਼ ਉਨ੍ਹਾਂ ਦੀ ਸੁਰੱਖਿਆ ਨੂੰ ਖਤਰੇ ਵਿੱਚ ਪਾਉਣਾ ਹੈ।

ਅਰਵਿੰਦ ਕੇਜਰੀਵਾਲ ਉੱਤੇ ਪਿਛਲੇ ਤਿੰਨ ਮਹੀਨਿਆਂ ਵਿੱਚ ਕਈ ਵਾਰ ਜਾਣ-ਬੁੱਝ ਕੇ ਹਮਲੇ ਹੋਏ ਹਨ ਅਤੇ ਇਹ ਸਾਰੇ ਹਮਲੇ ਦਿੱਲੀ ਪੁਲਿਸ ਦੀ ਸਿੱਧੀ ਨਿਗਰਾਨੀ ਹੇਠ ਹੋਏ ਹਨ। ਜਿਸ ਨਾਲ ਸਾਡੀਆਂ ਚਿੰਤਾਵਾਂ ਹੋਰ ਵਧ ਗਈਆਂ ਹਨ। 24 ਅਕਤੂਬਰ ਨੂੰ ਵਿਕਾਸਪੁਰੀ ਵਿੱਚ ਇੱਕ ਪ੍ਰੋਗਰਾਮ ਦੇ ਦੌਰਾਨ ਹਮਲਾਵਰਾਂ ਨੇ ਦਿੱਲੀ ਪੁਲਿਸ ਦੇ ਨਾਕ ਦੇ ਹੇਠੋਂ ਅਰਵਿੰਦ ਕੇਜਰੀਵਾਲ ਦੇ ਕੋਲ ਪਹੁੰਚਣ ਅਤੇ ਉਨ੍ਹਾਂ ਉੱਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ। 30 ਨਵੰਬਰ ਨੂੰ ਮਾਲਵੀਆ ਨਗਰ ਵਿੱਚ ਇੱਕ ਸਾਰਵਜਨਿਕ ਪ੍ਰੋਗਰਾਮ ਦੇ ਦੌਰਾਨ ਹਮਲਾਵਰਾਂ ਨੇ ਉਨ੍ਹਾਂ ਦੀ ਸੁਰੱਖਿਆ ਨੂੰ ਤੋੜਦਿਆਂ ਉਨ੍ਹਾਂ ਉੱਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਅਤੇ ਇਹ ਸਭ ਕੁਝ ਦਿੱਲੀ ਪੁਲਿਸ ਦੀ ਮੌਜੂਦਗੀ ਵਿੱਚ ਹੋਇਆ। 18 ਜਨਵਰੀ ਨੂੰ ਨਵੀਂ ਦਿੱਲੀ ਵਿਧਾਨਸਭਾ ਖੇਤਰ ਵਿੱਚ ਇੱਕ ਰਾਜਨੀਤਕ ਰੈਲੀ ਦੇ ਦੌਰਾਨ ਅਰਵਿੰਦ ਕੇਜਰੀਵਾਲ ਉੱਤੇ ਪੱਥਰ ਸੁੱਟੇ ਗਏ, ਜਿਸ ਨਾਲ ਉਨ੍ਹਾਂ ਦੀ ਜਾਨ ਅਤੇ ਉੱਥੇ ਮੌਜੂਦ ਲੋਕਾਂ ਦੀ ਜਾਨ ਖਤਰੇ ਵਿੱਚ ਪੈ ਗਈ। ਇਸ ਦੌਰਾਨ ਦਿੱਲੀ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਅਤੇ ਹਮਲੇ ਨੂੰ ਰੋਕਣ ਵਿੱਚ ਨਾਕਾਮ ਰਹੀ। 23 ਜਨਵਰੀ ਨੂੰ ਅਣਜਾਣ ਲੋਕਾਂ ਨੇ ਜਾਣ-ਬੁੱਝ ਕੇ ਉਨ੍ਹਾਂ ਦੇ ਵਾਹਨ ਕਾਫਿਲੇ ਨੂੰ ਰੋਕਿਆ, ਜਿਸ ਨਾਲ ਦਿੱਲੀ ਪੁਲਿਸ ਦੀ ਮੰਸ਼ਾ ਅਤੇ ਉਨ੍ਹਾਂ ਦੀ ਪ੍ਰਭਾਵਸ਼ੀਲਤਾ ਉੱਤੇ ਗੰਭੀਰ ਸਵਾਲ ਉੱਠਦੇ ਹਨ। ਦਿੱਲੀ ਪੁਲਿਸ ਉੱਥੇ ਮੌਜੂਦ ਸੀ ਪਰ ਉਸ ਨੇ ਕੋਈ ਕਾਰਵਾਈ ਨਹੀਂ ਕੀਤੀ।

ਇਹ ਘਟਨਾਵਾਂ ਦੱਸਦੀਆਂ ਹਨ ਕਿ ਅਰਵਿੰਦ ਕੇਜਰੀਵਾਲ ਨੂੰ ਕਿਹੜੇ ਗੰਭੀਰ ਖ਼ਤਰਿਆਂ ਦਾ ਸਾਹਮਣਾ ਕਰਨਾ ਪਿਆ ਹੈ। ਇਹ ਬਹੁਤ ਹੀ ਚੌਂਕਾਉਣ ਵਾਲੀ ਗੱਲ ਹੈ ਕਿ ਇਨ੍ਹਾਂ ਸਾਰੀਆਂ ਘਟਨਾਵਾਂ ਦੌਰਾਨ ਦਿੱਲੀ ਪੁਲਿਸ ਦੇ ਜਵਾਨ ਉੱਥੇ ਮੌਜੂਦ ਸਨ। ਉਹ ਸਿਰਫ ਮੂਕ ਦਰਸ਼ਕ ਬਣੇ ਰਹੇ ਅਤੇ ਅਰਵਿੰਦ ਕੇਜਰੀਵਾਲ ਦੀ ਸੁਰੱਖਿਆ ਕਰਨ ਦੀ ਕੋਈ ਕੋਸ਼ਿਸ਼ ਨਹੀਂ ਕੀਤੀ।

ਅਰਵਿੰਦ ਕੇਜਰੀਵਾਲ ਦੀ ਸੁਰੱਖਿਆ ਵਿੱਚ ਇੱਕ ਅਹਿਮ ਅਤੇ ਵਿਸ਼ਵਾਸਯੋਗ ਹਿੱਸਾ ਪੰਜਾਬ ਪੁਲਿਸ ਨੂੰ ਬਿਨਾਂ ਕਿਸੇ ਸਲਾਹ ਜਾਂ ਕਾਰਨ ਦੇ ਅਚਾਨਕ ਹਟਾ ਲਿਆ ਗਿਆ ਹੈ। ਇਹ ਲਾਪਰਵਾਹ ਅਤੇ ਰਾਜਨੀਤਿਕ ਰੂਪ ਵਿੱਚ ਪ੍ਰੇਰਿਤ ਫੈਸਲਾ ਅਰਵਿੰਦ ਕੇਜਰੀਵਾਲ ਨੂੰ ਪੂਰੀ ਤਰ੍ਹਾਂ ਦਿੱਲੀ ਪੁਲਿਸ ਉੱਤੇ ਨਿਰਭਰ ਛੱਡ ਰਿਹਾ ਹੈ, ਜੋ ਸਿੱਧੇ ਤੌਰ 'ਤੇ ਕੇਂਦਰ ਵਿੱਚ ਭਾਜਪਾ ਦੀ ਸਰਕਾਰ ਵੱਲੋਂ ਨਿਯੰਤ੍ਰਿਤ ਹੈ।

ਅਰਵਿੰਦ ਕੇਜਰੀਵਾਲ ਭਾਜਪਾ ਦੀ ਕੇਂਦਰੀ ਸੱਤਾ ਨੂੰ ਚੁਣੌਤੀ ਦੇਣ ਵਾਲੇ ਸਭ ਤੋਂ ਪ੍ਰਮੁੱਖ ਵਿਰੋਧੀ ਨੇਤਾ ਹਨ। ਜਦ ਉਨ੍ਹਾਂ ਦੀ ਸੁਰੱਖਿਆ ਪੂਰੀ ਤਰ੍ਹਾਂ ਭਾਜਪਾ ਵੱਲੋਂ ਨਿਯੰਤ੍ਰਿਤ ਪੁਲਿਸ ਦੇ ਹੱਥਾਂ ਵਿੱਚ ਛੱਡ ਦਿੱਤੀ ਜਾਂਦੀ ਹੈ, ਤਾਂ ਬਿਨਾਂ ਕਿਸੇ ਕਾਰਨ ਦੇ ਉਨ੍ਹਾਂ ਦੀ ਜਾਨ ਨੂੰ ਖਤਰੇ ਵਿੱਚ ਪਾਇਆ ਜਾ ਰਿਹਾ ਹੈ। ਸਾਨੂੰ ਗਹਿਰੀ ਚਿੰਤਾ ਹੈ ਕਿ ਇਸ ਤਰ੍ਹਾਂ ਦਾ ਜਾਣ-ਬੁੱਝ ਕੇ ਕੀਤਾ ਗਿਆ ਕਦਮ ਕਿਸੇ ਅਨਹੋਣੀ ਘਟਨਾ ਨੂੰ ਜਨਮ ਦੇ ਸਕਦਾ ਹੈ, ਜਿਸ ਦੇ ਪਰਿਣਾਮ ਗੰਭੀਰ ਹੋ ਸਕਦੇ ਹਨ।

ਬਾਰ-ਬਾਰ ਹੋ ਰਹੇ ਹਮਲੇ, ਦਿੱਲੀ ਪੁਲਿਸ ਦੀ ਖੁੱਲੀ ਲਾਪਰਵਾਹੀ ਅਤੇ ਪੰਜਾਬ ਪੁਲਿਸ ਦੀ ਸੁਰੱਖਿਆ ਹਟਾਏ ਜਾਣ ਨਾਲ ਸਾਫ ਦਿਖਦਾ ਹੈ ਕਿ ਇਹ ਇੱਕ ਸੋਚੀ-ਸਮਝੀ ਕੋਸ਼ਿਸ਼ ਹੈ, ਜੋ ਅਰਵਿੰਦ ਕੇਜਰੀਵਾਲ ਦੀ ਸੁਰੱਖਿਆ ਨੂੰ ਖਤਰੇ ਵਿੱਚ ਪਾਉਣ ਲਈ ਕੀਤੀ ਜਾ ਰਹੀ ਹੈ। ਇਹ ਸਿਰਫ ਉਨ੍ਹਾਂ ਦੇ ਜੀਵਨ ਲਈ ਖਤਰਾ ਨਹੀਂ ਹੈ ਬਲਕਿ ਸਿੱਧੇ ਤੌਰ 'ਤੇ ਲੋਕਤੰਤਰ ਉੱਤੇ ਹਮਲਾ ਹੈ।

ਇਨ੍ਹਾਂ ਚਿੰਤਾਜਨਕ ਘਟਨਾਵਾਂ ਨੂੰ ਦੇਖਦੇ ਹੋਏ ਅਸੀਂ ਤੁਰੰਤ ਭਾਰਤ ਨਿਰਵਾਚਨ ਕਮਿਸ਼ਨ ਤੋਂ ਅਪੀਲ ਕਰਦੇ ਹਾਂ ਕਿ


1.    ਅਰਵਿੰਦ ਕੇਜਰੀਵਾਲ ਦੀ ਸੁਰੱਖਿਆ ਵਿਵਸਥਾ ਦੀ ਤੁਰੰਤ ਅਤੇ ਪੂਰੀ ਤਰ੍ਹਾਂ ਸਮੀਖਿਆ ਕਰਨ ਅਤੇ ਉਨ੍ਹਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਮਜ਼ਬੂਤ ਕਦਮ ਚੁੱਕੇ।
2.    ਉਨ੍ਹਾਂ ਦੀ ਸੁਰੱਖਿਆ ਲਈ ਪੰਜਾਬ ਪੁਲਿਸ ਦੀ ਮੌਜੂਦਗੀ ਫਿਰ ਤੋਂ ਬਹਾਲ ਕਰਨ ਜਾਂ ਵਧਾਉਣ, ਤਾਕਿ ਉਨ੍ਹਾਂ ਨੂੰ ਵਿਸ਼ਵਾਸਯੋਗ ਅਤੇ ਨਿਰਪੱਖ ਸੁਰੱਖਿਆ ਮਿਲ ਸਕੇ।

ਚੋਣ ਕਮਿਸ਼ਨ ਨੂੰ ਸੁਤੰਤਰ ਅਤੇ ਨਿਰਪੱਖ ਚੋਣਾਂ ਦੇ ਰੱਖਿਅਕ ਵਜੋਂ ਮੰਨਿਆ ਜਾਂਦਾ ਹੈ ਅਤੇ ਉਸ ਦਾ ਇੱਕ ਨੈਤਿਕ ਅਤੇ ਸੰਵਿਧਾਨਕ ਫਰਜ਼ ਹੈ ਕਿ ਉਹ ਰਾਜਨੀਤਿਕ ਨੇਤਾਵਾਂ ਦੀ ਸੁਰੱਖਿਆ ਯਕੀਨੀ ਕਰੇ, ਖਾਸ ਕਰਕੇ ਉਨ੍ਹਾਂ ਨੇਤਾਵਾਂ ਦੀ ਜਿਨ੍ਹਾਂ ਉੱਤੇ ਗੰਭੀਰ ਖਤਰਾ ਹੈ। ਅਰਵਿੰਦ ਕੇਜਰੀਵਾਲ ਦੀ ਸੁਰੱਖਿਆ ਨੂੰ ਅਜਿਹੇ ਪੁਲਿਸ ਬਲ ਦੇ ਹੱਥਾਂ ਵਿੱਚ ਨਹੀਂ ਛੱਡਿਆ ਜਾ ਸਕਦਾ, ਜੋ ਸਪੱਸ਼ਟ ਤੌਰ 'ਤੇ ਪ੍ਰਭਾਵਿਤ ਅਤੇ ਪੱਖਪਾਤੀ ਹੈ।

ਅਸੀਂ ਵਿਸ਼ਵਾਸ ਕਰਦੇ ਹਾਂ ਕਿ ਚੋਣ ਕਮਿਸ਼ਨ ਇਸ ਮੌਕੇ 'ਤੇ ਆਪਣੀ ਜ਼ਿੰਮੇਦਾਰੀ ਨਿਭਾਏਗਾ ਅਤੇ ਅਰਵਿੰਦ ਕੇਜਰੀਵਾਲ ਨੂੰ ਕਿਸੇ ਵੀ ਤਰ੍ਹਾਂ ਦੇ ਨੁਕਸਾਨ ਤੋਂ ਬਚਾਉਣ ਲਈ ਤੁਰੰਤ ਅਤੇ ਠੋਸ ਕਦਮ ਚੁੱਕੇਗਾ ਤਾਕਿ ਲੋਕਤੰਤਰ ਦੇ ਸਿਧਾਂਤਾਂ ਦੀ ਰੱਖਿਆ ਹੋ ਸਕੇ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

 

ਹੋਰ ਖ਼ਬਰਾਂ

ਪੰਜਾਬ ਸਰਕਾਰ ਨੇ ਸਬ ਰਜਿਸਟਰਾਰ/ਜਾਇੰਟ ਸਬ ਰਜਿਸਟਰਾਰ ਦਫ਼ਤਰਾਂ ਵਿਚ ਸੀ.ਸੀ.ਟੀ.ਵੀ. ਕੈਮਰੇ ਲਾਏ

ਪੰਜਾਬ ਸਰਕਾਰ ਨੇ ਸਬ ਰਜਿਸਟਰਾਰ/ਜਾਇੰਟ ਸਬ ਰਜਿਸਟਰਾਰ ਦਫ਼ਤਰਾਂ ਵਿਚ ਸੀ.ਸੀ.ਟੀ.ਵੀ. ਕੈਮਰੇ ਲਾਏ

ਪੰਜਾਬ ਦੇ ਰਾਜਪਾਲ ਨੇ ਨਸ਼ਿਆਂ ਦੀ ਸਮੱਸਿਆ ਨਾਲ ਨਜਿੱਠਣ ਲਈ ਇੱਕਜੁੱਟ ਯਤਨਾਂ ਦੀ ਵਕਾਲਤ ਕੀਤੀ

ਪੰਜਾਬ ਦੇ ਰਾਜਪਾਲ ਨੇ ਨਸ਼ਿਆਂ ਦੀ ਸਮੱਸਿਆ ਨਾਲ ਨਜਿੱਠਣ ਲਈ ਇੱਕਜੁੱਟ ਯਤਨਾਂ ਦੀ ਵਕਾਲਤ ਕੀਤੀ

ਸਿਵਲ ਸਰਜਨ ਨੇ ਮਾਤਰੀ ਮੌਤਾਂ ਨੂੰ ਘਟਾਉਣ ਲਈ ਰਿਵਿਊ ਕਮੇਟੀ ਦੀ ਕੀਤੀ ਮੀਟਿੰਗ 

ਸਿਵਲ ਸਰਜਨ ਨੇ ਮਾਤਰੀ ਮੌਤਾਂ ਨੂੰ ਘਟਾਉਣ ਲਈ ਰਿਵਿਊ ਕਮੇਟੀ ਦੀ ਕੀਤੀ ਮੀਟਿੰਗ 

ਬਾਬਾ ਬੰਦਾ ਸਿੰਘ ਬਹਾਦਰ ਇੰਜੀਨੀਅਰਿੰਗ ਕਾਲਜ ਦੇ ਸੀ.ਐਸ.ਈ. ਵਿਭਾਗ ਵੱਲੋਂ ਐਲੂਮਨੀ ਇੰਟਰੈਕਸ਼ਨ ਸੈਸ਼ਨ 

ਬਾਬਾ ਬੰਦਾ ਸਿੰਘ ਬਹਾਦਰ ਇੰਜੀਨੀਅਰਿੰਗ ਕਾਲਜ ਦੇ ਸੀ.ਐਸ.ਈ. ਵਿਭਾਗ ਵੱਲੋਂ ਐਲੂਮਨੀ ਇੰਟਰੈਕਸ਼ਨ ਸੈਸ਼ਨ 

ਮਾਤਾ ਗੁਜਰੀ ਕਾਲਜ ਦੇ ਰਾਜਨੀਤੀ ਵਿਗਿਆਨ ਵਿਭਾਗ ਨੇ ਰਾਸ਼ਟਰੀ ਮਤਦਾਤਾ ਦਿਵਸ 'ਤੇ ਕਰਵਾਏ ਭਾਸ਼ਣ ਮੁਕਾਬਲੇ

ਮਾਤਾ ਗੁਜਰੀ ਕਾਲਜ ਦੇ ਰਾਜਨੀਤੀ ਵਿਗਿਆਨ ਵਿਭਾਗ ਨੇ ਰਾਸ਼ਟਰੀ ਮਤਦਾਤਾ ਦਿਵਸ 'ਤੇ ਕਰਵਾਏ ਭਾਸ਼ਣ ਮੁਕਾਬਲੇ

ਹੁਕਮਨਾਮਿਆਂ ਦੀ ਨਿਰੰਤਰ ਉਲੰਘਣਾ ਕਰਕੇ ਭੰਬਲਭੂਸਾ ਖੜ੍ਹਾ ਕਰਨ ਵਾਲਿਆਂ ਵਿਰੁੱਧ ਦ੍ਰਿੜਤਾ ਅਤੇ ਸਪਸ਼ਟਤਾ ਨਾਲ ਅਮਲ ਕੀਤਾ ਜਾਵੇ : ਟਿਵਾਣਾ

ਹੁਕਮਨਾਮਿਆਂ ਦੀ ਨਿਰੰਤਰ ਉਲੰਘਣਾ ਕਰਕੇ ਭੰਬਲਭੂਸਾ ਖੜ੍ਹਾ ਕਰਨ ਵਾਲਿਆਂ ਵਿਰੁੱਧ ਦ੍ਰਿੜਤਾ ਅਤੇ ਸਪਸ਼ਟਤਾ ਨਾਲ ਅਮਲ ਕੀਤਾ ਜਾਵੇ : ਟਿਵਾਣਾ

ਅਮਰੀਕਾ ਤੋਂ ਆਏ ਨੌਜਵਾਨ ਵਲੋਂ ਖੁਦ ਨੁ ਗੋਲੀ ਮਾਰ ਕੇ ਕੀਤੀ  ਖ਼ੁਦਕੁਸ਼ੀ

ਅਮਰੀਕਾ ਤੋਂ ਆਏ ਨੌਜਵਾਨ ਵਲੋਂ ਖੁਦ ਨੁ ਗੋਲੀ ਮਾਰ ਕੇ ਕੀਤੀ ਖ਼ੁਦਕੁਸ਼ੀ

ਦੇਸ਼ ਭਗਤ ਯੂਨੀਵਰਸਿਟੀ ਅਤੇ ਯੂਨੀਵਰਸਿਟੀ ਆਫ਼ ਨੌਰਥ ਅਮਰੀਕਾ ਵਿਚਕਾਰ ਸਹਿਯੋਗ ਵਿੱਚ ਪਾਥਵੇਅ ਪ੍ਰੋਗਰਾਮ

ਦੇਸ਼ ਭਗਤ ਯੂਨੀਵਰਸਿਟੀ ਅਤੇ ਯੂਨੀਵਰਸਿਟੀ ਆਫ਼ ਨੌਰਥ ਅਮਰੀਕਾ ਵਿਚਕਾਰ ਸਹਿਯੋਗ ਵਿੱਚ ਪਾਥਵੇਅ ਪ੍ਰੋਗਰਾਮ

ਫਿਰੋਤੀਆਂ ਮੰਗਣ ਵਾਲੇ ਗਰੋਹ ਦੇ ਤਿੰਨ ਗੁਰਗੇ ਪਿਸਟਲ ਅਤੇ. ਮੋਟਰਸਾਈਕਲ ਸਮੇਤ ਗਿ੍ਰਫਤਾਰ

ਫਿਰੋਤੀਆਂ ਮੰਗਣ ਵਾਲੇ ਗਰੋਹ ਦੇ ਤਿੰਨ ਗੁਰਗੇ ਪਿਸਟਲ ਅਤੇ. ਮੋਟਰਸਾਈਕਲ ਸਮੇਤ ਗਿ੍ਰਫਤਾਰ

ਦਿਨ ਬ ਦਿਨ ਜਟਿਲ ਹੁੰਦੀ ਜਾ ਰਹੀ ਹੈਟ੍ਰੈਫਿਕ ਸਮੱਸਿਆ, ਪ੍ਰਸ਼ਾਸਨ ਖਾਮੋਸ਼

ਦਿਨ ਬ ਦਿਨ ਜਟਿਲ ਹੁੰਦੀ ਜਾ ਰਹੀ ਹੈਟ੍ਰੈਫਿਕ ਸਮੱਸਿਆ, ਪ੍ਰਸ਼ਾਸਨ ਖਾਮੋਸ਼