ਮਾਨਸਾ31 ਜਨਵਰੀ (ਗੁਰਜੀਤ ਸ਼ੀਂਹ)
ਪੰਜਾਬ ਪੁਲਿਸ ਵੱਲੋਂ ਨਸ਼ਿਆਂ ਖਿਲਾਫ ਵਿੱਢੀ ਮੁਹਿੰਮ ਤਹਿਤ ਪੁਲਿਸ ਥਾਣਾ ਜੌੜਕੀਆਂ ਨੇ ਇੱਕ ਵਿਅਕਤੀ ਤੋਂ ਹੀਰੋਇਨ ਫੜਨ ਚ ਸਫਲਤਾ ਹਾਸਲ ਕੀਤੀ ਹੈ। ਪੁਲਿਸ ਥਾਣਾ ਜੌੜਕੀਆਂ ਦੇ ਮੁਖੀ ਗੁਰਪਾਲ ਸਿੰਘ ਨੇ ਦੱਸਿਆ ਕਿ ਸਹਾਇਕ ਥਾਣੇਦਾਰ ਅਜੈਬ ਸਿੰਘ ਨੇ ਸਤਨਾਮ ਸਿੰਘ ਉਰਫ ਕਾਲਾ ਪੁੱਤਰ ਲੀਲਾ ਸਿੰਘ ਵਾਸੀ ਬਾਜੇਵਾਲਾ ਜੋ ਲੰਬੇ ਸਮੇਂ ਤੋਂ ਨਸ਼ੇ ਖੋਰੀ ਦਾ ਧੰਦਾ ਕਰਦਾ ਆ ਰਿਹਾ ਸੀ। ਇਸ ਸਬੰਧੀ ਪੁਲਿਸ ਨੂੰ ਗੁਪਤ ਸੂਚਨਾ ਮਿਲਣ ਤੇ ਜਦੋਂ ਉਸ ਦੇ ਘਰ ਛਾਪੇਮਾਰੀ ਕੀਤੀ ਤਾਂ ਉਸ ਪਾਸੋਂ ਚਾਰ ਗ੍ਰਾਮ ਹੈਰੋਇਨ ਬਰਾਮਦ ਹੋਣ ਸਬੰਧੀ ਪੁਲਿਸ ਨੇ ਐੱਫ ਆਰ ਆਈ ਨੰ 6 ਮਿਤੀ 31ਜਨਵਰੀ 2025 ਅੰਡਰ ਸੈਕਸ਼ਨ 21(ਏ) ਐਨਡੀਪੀਸੀ ਐਕਟ61, 85 ਤਹਿਤ ਪੁਲਿਸ ਥਾਣਾ ਜੌੜਕੀਆਂ ਵਿਖੇ ਮਾਮਲਾ ਦਰਜ ਕਰਕੇ ਕਥਿਤ ਦੋਸ਼ੀ ਗਿਰਫਤਾਰ ਕਰ ਲਿਆ ਗਿਆ ਹੈ। ਥਾਣਾ ਮੁਖੀ ਨੇ ਦੱਸਿਆ ਕਿ ਛੇਤੀ ਹੀ ਉਸ ਨੂੰ ਅਦਾਲਤ ਚ ਪੇਸ਼ ਕਰਕੇ ਰਿਮਾਂਡ ਲੈਣ ਅਨੁਸਾਰ ਉਸ ਦੇ ਨਾਲ ਬਾਕੀ ਨਸ਼ੇ ਖੋਰੀ ਦਾ ਧੰਦਾ ਕਰਨ ਵਾਲੇ ਸਾਥੀਆਂ ਨੂੰ ਵੀ ਪਕੜ ਲਿਆ ਜਾਵੇਗਾ।ਉਹਨਾਂ ਨਸ਼ੇ ਦਾ ਧੰਦਾ ਕਰਨ ਵਾਲਿਆਂ ਨੂੰ ਸਖ਼ਤ ਤਾੜਨਾ ਕਰਦਿਆਂ ਕਿਹਾ ਨਸ਼ੇ ਦਾ ਧੰਦਾ ਕਰਨ ਵਾਲੇ ਬਾਜ ਆ ਜਾਣ ਫੜੇ ਗਏ ਕਿਸੇ ਵੀ ਵਿਅਕਤੀ ਨੂੰ ਨਹੀਂ ਬਖਸ਼ਿਆ ਜਾਵੇਗਾ।