ਸ੍ਰੀ ਫ਼ਤਹਿਗੜ੍ਹ ਸਾਹਿਬ/1 ਫ਼ਰਵਰੀ:
(ਰਵਿੰਦਰ ਸਿੰਘ ਢੀਂਡਸਾ)
ਅੱਜ ਯੂਨੀਵਰਸਿਟੀ ਕਾਲਜ ਚੁੰਨੀ ਕਲਾਂ ਵਿਖੇ ਸੱਤ ਰੋਜਾ ਕੈਂਪ ਦਾ ਦੂਜਾ ਦਿਨ ਬਹੁਤ ਹੀ ਉਤਸ਼ਾਹ ਪੂਰਵਕ ਰਿਹਾ। ਸਵੇਰੇ ਦੇ ਸੈਸ਼ਨ ਦੌਰਾਨ ਸਰੀਰਿਕ ਸਿੱਖਿਆ ਵਿਭਾਗ ਦੇ ਪ੍ਰੋ. ਵਿਜੈ ਕੁਮਾਰ ਵੱਲੋਂ ਸਮੂਹ ਸਟਾਫ਼ ਅਤੇ ਵਿਦਿਆਰਥੀਆਂ ਨੂੰ ਯੋਗ ਦੇ ਵੱਖ ਵੱਖ ਆਸਨ ਕਰਵਾਉਂਦੇ ਹੋਏ ਤੰਦਰੁਸਤੀ ਦਾ ਮੰਤਰ ਦਿੱਤਾ ਗਿਆ ਅਤੇ ਸਮਜਿਕ ਸਿੱਖਿਆ ਵਿਭਾਗ ਤੋਂ ਡਾ. ਗੀਤਾ ਲਾਂਬਾ ਵੱਲੋਂ ਵਿਦਿਆਰਥੀਆਂ ਨੂੰ ਐਨ. ਐਸ. ਐਸ ਦੇ ਮੁੱਖ ਨਿਸ਼ਾਨਿਆਂ ਬਾਰੇ ਜਾਗਰੂਕ ਕੀਤਾ। ਕੈਂਪ ਦੇ ਦੂਜੇ ਦਿਨ ਨੰਦਪੁਰ ਕਲੌੜ ਦੇ ਕਮਿਊਨਿਟੀ ਹੈਲਥ ਸੈਂਟਰ ਤੋਂ ਅਨਮੋਲ ਡੋਲ ਵਿਸ਼ੇਸ਼ ਤੌਰ ਤੇ ਆਪਣੀ ਟੀਮ ਨਾਲ ਪਹੁੰਚੇ। ਕਾਲਜ ਦੀ ਪ੍ਰਿੰਸੀਪਲ ਡਾ. ਵਨੀਤਾ ਗਰਗ ਵੱਲੋਂ ਅਨਮੋਲ ਅਤੇ ਉਹਨਾਂ ਦੀ ਟੀਮ ਦਾ ਕਾਲਜ ਪਹੁੰਚਣ ਤੇ ਨਿੱਘਾ ਸਵਾਗਤ ਕੀਤਾ ਗਿਆ। ਅਨਮੋਲ ਨੇ ਐਨ.ਐਸ.ਐਸ. ਵਲੰਟੀਅਰਾਂ ਨਾਲ ਟੀ.ਬੀ. ਵਰਗੀ ਨਾਮੁਰਾਦ ਬਿਮਾਰੀਆਂ ਨੂੰ ਜੜੋਂ ਮੁਕਾਉਣ ਅਤੇ ਨਸ਼ਿਆਂ ਕਾਰਨ ਮਨੁੱਖੀ ਸਰੀਰ ਤੇ ਪੈਂਦੇ ਮਾੜੇ ਪ੍ਰਭਾਵਾਂ ਬਾਰੇ ਵਿਚਾਰ ਸਾਂਝੇ ਕੀਤੇ। ਕੈਂਪ ਦੇ ਦੂਜੇ ਸੈਸ਼ਨ ਦੌਰਾਨ ਪਿੰਡ ਰੁਪਾਲਹੇੜੀ ਤੋਂ ਉੱਘੇ ਸਮਾਜ ਸੇਵੀ ਇੰਦਰਜੀਤ ਸਿੰਘ ਨੇ ਵੀ ਸ਼ਿਰਕਤ ਕੀਤੀ। ਅਤੇ ਵਿਦਿਆਰਥੀਆਂ ਨਾਲ ਗੱਲ ਬਾਤ ਕਰਦੇ ਹੋਏ ਉਹਨਾਂ ਨੂੰ ਵਾਤਾਵਰਨ ਦੀ ਸੰਭਾਲ ਲਈ ਪ੍ਰੋਤਸਾਹਿਤ ਕੀਤਾ। ਦੁਪਹਿਰ ਦੇ ਲੰਗਰ ਤੋਂ ਬਾਅਦ ਸਮੂਹ ਐਨ.ਐਸ.ਐਸ. ਵਲੰਟੀਅਰਾਂ ਵੱਲੋਂ ਕਾਲਜ ਕੈਂਪਸ ਦੀ ਸਫਾਈ ਅਤੇ ਰੰਗਾਈ ਦਾ ਅਭਿਆਨ ਚਲਾਇਆ ਗਿਆ। ਅੱਜ ਦਾ ਸਾਰਾ ਪ੍ਰੋਗਰਾਮ ਐਨ.ਐਸ.ਐਸ. ਵਿਭਾਗ ਦੇ ਕੋਆਰਡੀਨੇਟਰ ਡਾ. ਸਤਪਾਲ ਸਿੰਘ ਅਤੇ ਡਾ. ਜਸਵੀਰ ਕੌਰ ਅਤੇ ਓਹਨਾ ਦੇ ਸਹਯੋਗੀ ਡਾ. ਜਸਬੀਰ ਸਿੰਘ ਅਤੇ ਪ੍ਰੋ. ਮਨਦੀਪ ਕੌਰ ਦੀ ਯੋਗ ਅਗੁਵਾਈ ਅਧੀਨ ਨੇਪਰੇ ਚੜਿਆ।