ਅਮਰਗੜ੍ਹ 5 ਫਰਵਰੀ ( ਹਰਿੰਦਰ ਬਿੱਟੂ )
ਪੁਲਿਸ ਥਾਣਾ ਅਮਰਗੜ੍ਹ ਵੱਲੋਂ ਵੱਲੋਂ ਮੋਬਾਇਲ ਖੋਹਣ ਦੇ ਮਾਮਲੇ ਚ ਦੋ ਅਰੋਪੀਆਂ ਨੂੰ ਬਿਨਾਂ ਨੰਬਰੀ ਸਪਲੈਂਡਰ ਮੋਟਰਸਾਈਕਲ ਸਮੇਤ ਕਾਬੂ ਕਰਨ ਦਾ ਦਾਅਵਾ ਕੀਤਾ ਗਿਆ।ਇਸ ਸਬੰਧੀ ਜ਼ਿਲ੍ਹਾ ਪੁਲਿਸ ਮੁਖੀ ਮਲੇਰਕੋਟਲਾ ਸ. ਗਗਨ ਅਜੀਤ ਸਿੰਘ ਦੇ ਦਫਤਰ ਵੱਲੋਂ ਜਾਰੀ ਕੀਤੀ ਗਈ ਸੂਚਨਾ ਦੇ ਅਨੁਸਾਰ ਅਮਰਗੜ੍ਹ ਪੁਲਿਸ ਨੂੰ ਗੋਲੂ ਕੁਮਾਰ ਪੁੱਤਰ ਲੱਲਨ ਕੁਮਾਰ ਵਾਸੀ ਸਿਸਮਾ ਤਹਿਸੀਲ ਪਿੰਡਰਾ ਜ਼ਿਲ੍ਹਾ ਬਨਾਰਸ਼ (ਉੱਤਰ ਪ੍ਰਦੇਸ਼) ਹਾਲ-ਆਬਾਦ ਝੁੱਗੀਆਂ ਡਰੇਨ ਪੁਲ ਨੇੜੇ ਨਵਾਂ ਬੱਸ ਸਟੈਂਡ ਅਮਰਗੜ੍ਹ ਵੱਲੋਂ ਪੁਲਿਸ ਨੂੰ ਦਿੱਤੇ ਬਿਆਨ ਵਿੱਚ ਮੁੱਦਈ ਗੋਲੂ ਕੁਮਾਰ ਨੇ ਦੱਸਿਆ ਕਿ ਉਹ ਆਪਣੀ ਦੋ ਭੈਣਾਂ ਦੇ ਨਾਲ ਅਮਰਗੜ੍ਹ ਤੋਂ ਵਾਪਸ ਆਪਣੇ ਘਰ ਵੱਲ ਨੂੰ ਜਾ ਰਿਹਾ ਸੀ ਤਾਂ ਜਦੋਂ ਮੁਦਈ ਬਾਗੜੀਆਂ ਰੋਡ ਤੇ ਬੰਦ ਪਏ ਪੈਟਰੋਲ ਪੰਪ ਪਾਸ ਪੁੱਜਾ ਤਾਂ ਦੋ ਆਰੋਪੀਆਂ ਰਿਆਜ ਮੁਹੰਮਦ ਪੁੱਤਰ ਗੁਲਜ਼ਾਰ ਮੁਹੰਮਦ ਵਾਸੀ ਦਿਆਲਪੁਰ ਛੰਨਾ ਥਾਣਾ ਅਮਰਗੜ੍ਹ ਅਤੇ ਅਮਿਤ ਕੋਛੜ ਪੁੱਤਰ ਸੰਜੀਵ ਕੁਮਾਰ ਬਾਸੀ ਦੀਵਾਨਾ ਕਲੋਨੀ ਅਮਰਗੜ੍ਹ ਨੇ ਉਸ ਦਾ ਮੋਬਾਈਲ ਫੋਨ ਖੋਹ ਲਿਆ ਅਤੇ ਮੌਕੇ ਤੋਂ ਫਰਾਰ ਹੋ ਗਏ। ਅਮਰਗੜ੍ਹ ਥਾਣੇ ਚ ਤਾਇਨਾਤ ਏ.ਐਸ.ਆਈ ਸੁਖ਼ਵਿੰਦਰ ਸਿੰਘ ਵੱਲੋਂ ਉਕਤ ਬਿਆਨਾਂ ਦੇ ਆਧਾਰ ਤੇ ਤੁਰੰਤ ਮੁਸ਼ਤੈਦੀ ਦਿਖਾਉਂਦੇ ਹੋਏ ਉਪਰੋਕਤ ਦੋਵੇਂ ਅਰੋਪੀਆਂ ਦੇ ਵਿਰੁੱਧ ਥਾਣਾ ਅਮਰਗੜ੍ਹ ਵਿਖੇ ਮੁਕੱਦਮਾ ਦਰਜ ਕਰਕੇ ਦੋਵੇਂ ਆਰੋਪੀਆਂ ਨੂੰ ਇੱਕ ਬਿਨਾਂ ਨੰਬਰੀ ਸਪਲੈਂਡਰ ਮੋਟਰਸਾਈਕਲ ਅਤੇ ਖੋਹ ਕੀਤੇ ਮੋਬਾਈਲ ਫੋਨ ਸਮੇਤ ਕਾਬੂ ਕਰਕੇ ਅਗਲੀ ਕਾਰਵਾਈ ਆਰੰਭ ਕਰ ਦਿੱਤੀ ਗਈ। ਇਸ ਸਬੰਧੀ ਮਾਮਲੇ ਦੇ ਤਫਤੀਸ਼ੀ ਅਧਿਕਾਰੀ ਏਐਸਆਈ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਕਿ ਉਕਤ ਦੋਵੇਂ ਅਪਰੋਪੀਆਂ ਕੋਲੋਂ ਬਾਰੀਕੀ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ l ਕਿ ਕੀ ਉਹਨਾਂ ਵੱਲੋਂ ਹੋਰ ਵੀ ਕਿਸੇ ਅਜਿਹੀ ਵਾਰਦਾਤ ਨੂੰ ਵਾਰ ਦਿੱਤਾ ਗਿਆ ਹੈ। ਉਹਨਾਂ ਕਿਹਾ ਕਿ ਆਰੋਪੀਆਂ ਕੋਲੋਂ ਹੋਰ ਵੀ ਭਾਰੀ ਖੁਲਾਸੇ ਹੋਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਅਮਰਗੜ੍ਹ ਇਲਾਕੇ ਵਿੱਚ ਆਮ ਲੋਕਾਂ ਵੱਲੋਂ ਏ.ਐਸ.ਆਈ ਸੁਖਵਿੰਦਰ ਸਿੰਘ ਵੱਲੋਂ ਲੁਟੇਰੇ ਫੜਨ ਦੇ ਇਸ ਕੰਮ ਦੀ ਸ਼ਲਾਘਾ ਕੀਤੀ ਜਾ ਰਹੀ ਹੈ।