ਲਹਿਰਾਗਾਗਾ 5 ਫਰਵਰੀ (ਖੋਖਰ)
ਪੁਲਿਸ ਇੰਸਪੈਕਟਰ ਰਣਬੀਰ ਸਿੰਘ ਨੇ ਥਾਣਾ ਲਹਿਰਾ ਦਾ ਚਾਰਜ ਸੰਭਾਲ ਲਿਆ ਹੈ। ਇਸ ਤੋਂ ਪਹਿਲਾਂ ਉਨਾਂ ਕੋਲੇ ਸੰਗਰੂਰ ਵਿਖੇ ਕੰਪਲੇਂਟ ਬਰਾਂਚ ਅਤੇ ਇਲੈਕਸ਼ਨ ਬਰਾਂਚ ਦਾ ਚਾਰਜ ਸੀ। ਲਹਿਰਾਗਾਗਾ ਥਾਣਾ ਵਿਖੇ ਪਹਿਲਾਂ ਤਾਇਨਾਤ ਇੰਸਪੈਕਟਰ ਵਿਨੋਦ ਕੁਮਾਰ ਦਾ ਪੁਲਿਸ ਲਾਈਨ ਵਿਖੇ ਤਬਾਦਲਾ ਹੋ ਗਿਆ ਹੈ। ਜਿਕਰਯੋਗ ਹੈ ਕਿ ਇੰਸਪੈਕਟਰ ਰਣਵੀਰ ਸਿੰਘ ਪਹਿਲਾਂ ਵੀ ਇੱਥੇ ਬਤੌਰ ਥਾਣਾ ਮੁਖੀ ਆਪਣੀਆਂ ਸੇਵਾਵਾਂ ਨਿਭਾ ਚੁੱਕੇ ਹਨ ਅਤੇ ਇੱਕ ਵਧੀਆ ਅਫਸਰ ਅਤੇ ਨਿੱਘੇ ਸੁਭਾਅ ਵਜੋਂ ਜਾਣੇ ਜਾਂਦੇ ਹਨ। ਇਸ ਸਮੇਂ ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ, ਕਿ ਇਲਾਕੇ ਵਿੱਚ ਨਸ਼ਾ ਵੇਚਣ ਵਾਲੇ ਵਿਅਕਤੀਆਂ ਖਿਲਾਫ ਪੂਰੀ ਸਖਤੀ ਵਰਤੀ ਜਾਵੇਗੀ। ਉਨਾਂ ਨਸ਼ਾ ਤਸਕਰਾਂ ਨੂੰ ਪੂਰੀ ਤਰ੍ਹਾਂ ਤਾੜਨਾ ਕਰਦਿਆਂ ਕਿਹਾ ਕਿ ਜਾਂ ਇਲਾਕਾ ਛੱਡ ਦੇਣ ਜਾਂ ਫਿਰ ਸਲਾਖਾ ਪਿੱਛੇ ਜਾਣ ਲਈ ਤਿਆਰ ਹੋ ਜਾਣ। ਇਸ ਸਮੇਂ ਹੋਰ ਵੀ ਪੁਲਿਸ ਮੁਲਾਜ਼ਮ ਮੌਜੂਦ ਸਨ।