ਜਗਮੀਤ ਸਿੰਘ ਮੀਤ
ਭਿਖੀਵਿਡ 21 ਫਰਵਰੀ
ਪੰਜਾਬ ਪੁਲਿਸ ਦੇ ਡਾਇਰੈਕਟਰ ਜਨਰਲ ਗੌਰਵ ਯਾਦਵ ਜ਼ਿਲਾ ਤਰਨ ਤਰਨ ਐਸਐਸਪੀ ਅਭਿ ਮੰਨਿਓ ਰਾਣਾ ਦੇ ਦਿਸ਼ਾ ਨਿਰਦੇਸ਼ ਹੇਠ ਪੁਲਿਸ ਥਾਣਾ ਖਾਲੜਾ ਨੇ ਦੋ ਵਿਅਕਤੀਆਂ ਨੂੰ ਦੌਰਾਨ ਏ ਗਸ਼ਤ ਕਾਬੂ ਕਰਕੇ 658 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਗਈਆਂ। ਗਿ੍ਰਫਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਅਜੇਪਾਲ ਸਿੰਘ ਪੁੱਤਰ ਬਗਨ ਸਿੰਘ ਵਾਸੀ ਰਾਜੋਕੇ ਥਾਣਾ ਖਾਲੜਾ, ਜੁਗਰਾਜ ਸਿੰਘ ਪੁੱਤਰ ਗੁਰਵੇਲ ਸਿੰਘ ਵਾਸੀ ਕਲਸੀਆ ਕਲਾਂ ਥਾਣਾ ਭਿੱਖੀਵਿੰਡ ਵਜੋਂ ਹੋਈ ਅਤੇ ਥਾਣਾ ਖਾਲੜਾ ਵਿੱਚ ਕੇਸ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਸਬ-ਡਵੀਜ਼ਨ ਭਿੱਖੀਵਿਡ ਡੀਐਸਪੀ ਨਿਰਮਲ ਸਿੰਘ ਨੇ ਦੱਸਿਆ ਥਾਣਾ ਖਾਲੜਾ ਐਸਐਚਓ ਪਰਮਜੀਤ ਸਿੰਘ ਵਿਰਦੀ ਦੇ ਦਿਸ਼ਾ ਨਿਰਦੇਸ਼ ਅਨੁਸਾਰ ਏ.ਐਸ.ਆਈ ਨਿਸ਼ਾਨ ਸਿੰਘ ਸਮੇਤ ਪੁਲਿਸ ਪਾਰਟੀ ਇਲਾਕੇ ਅੰਦਰ ਸਮਾਜ ਵਿਰੋਧੀ ਵਿਅਕਤੀਆਂ ਦੀ ਭਾਲ ਵਿੱਚ ਜਾ ਰਹੇ ਸੀ ਜਦੋਂ ਪਿੰਡ ਵਾਂ ਤਾਰਾ ਸਿੰਘ ਨਾਕਾਬੰਦੀ ਕਰਕੇ ਵਾਹਨਾਂ ਦੀ ਚੈਕਿੰਗ ਕੀਤੀ ਤਾਂ ਦੋ ਨੌਜਵਾਨ ਪੈਦਲ ਆਉਂਦੇ ਦਿਖਾਈ ਦਿੱਤੇ ਤਾਂ ਪੁਲਿਸ ਪਾਰਟੀ ਨੇ ਘੇਰਾਬੰਦੀ ਕਰਕੇ ਉਪਰੋਕਤ ਵਿਅਕਤੀਆਂ ਪਾਸੋਂ 658 ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ। ਉਨ੍ਹਾਂ ਦੱਸਿਆ ਮੁਲਜ਼ਮ ਅਜੈਪਾਲ ਸਿੰਘ ਦੇ ਖਿਲਾਫ 4 ਮੁਕੱਦਮੇ ਅਤੇ ਜੁਗਰਾਜ ਸਿੰਘ 'ਤੇ ਪਹਿਲਾਂ ਵੀ ਕੇਸ ਦਰਜ ਹੈ।